ਟਰੱਕਿੰਗ ਵਿੱਚ ਲੀਡਰਸਿ਼ਪ ਵਾਲੀਆਂ ਭੂਮਿਕਾਵਾਂ ਨਿਭਾਉਣ ਲੱਗੀਆਂ ਹਨ ਮਹਿਲਾਵਾਂ : ਡਬਲਿਊਆਈਟੀ ਇੰਡੈਕਸ

Portrait Of Female Freight Haulage Team Manager Standing By Shipping Container With Digital Tablet

ਵੁਮਨ ਇਨ ਟਰੱਕਿੰਗਜ਼ ਦੇ ਤਾਜ਼ਾ ਇੰਡੈਕਸ ਵਿੱਚ ਦਰਸਾਏ ਗਏ ਡਾਟਾ ਅਨੁਸਾਰ ਕਮਰਸ਼ੀਅਲ ਫਰੇਟ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਔਰਤਾਂ ਦੀ ਪ੍ਰਤੀਸ਼ਤਤਾ ਵੱਧਦੀ ਜਾ ਰਹੀ ਹੈ। ਇਹ ਇੰਡੈਕਸ ਇੰਡਸਟਰੀ ਦਾ ਅਜਿਹਾ ਬੈਰੋਮੀਟਰ ਹੈ ਜਿਹੜਾ ਟਰਾਂਸਪੋਰਟੇਸ਼ਨ ਦੇ ਖੇਤਰ ਵਿੱਚ ਅਹਿਮ ਤੇ ਮੁਸ਼ਕਲ ਭੂਮਿਕਾਵਾਂ ਨਿਭਾਉਣ ਵਾਲੀਆਂ ਮਹਿਲਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

2022 ਦੇ ਡਬਲਿਊਆਈਟੀ ਇੰਡੈਕਸ ਤੋਂ ਸਾਹਮਣੇ ਆਇਆ ਹੈ ਕਿ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਸੀਸੂਟ ਐਗਜ਼ੈਕਟਿਵਜ਼ ਦਾ 33·8 ਫੀ ਸਦੀ ਮਹਿਲਾਵਾਂ ਹਨ। ਇਨ੍ਹਾਂ ਅੰਕੜਿਆਂ ਵਿੱਚ 2019, ਜਦੋਂ ਡਬਲਿਊਆਈਟੀ ਇੰਡੈਕਸ ਨੂੰ ਆਖਰੀ ਵਾਰੀ ਮਾਪਿਆ ਗਿਆ ਸੀਦੇ ਮੁਕਾਬਲੇ 1·5 ਫੀ ਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, 2022 ਡਬਲਿਊਆਈਟੀ ਇੰਡੈਕਸ ਵਿੱਚ ਇਹ ਵੀ ਸਾਹਮਣੇ ਆਇਆ ਕਿ 39·6 ਫੀ ਸਦੀ ਕੰਪਨੀਆਂ ਦੀਆਂ ਆਗੂ ਮਹਿਲਾਵਾਂ ਹਨ। 

ਕੰਪਨੀ ਆਗੂ ਉਹ ਹੁੰਦੇ ਹਨ ਜਿਨ੍ਹਾਂ ਕੋਲ ਸੁਪਰਵਿਜ਼ਨ ਕਰਨ ਦੀ ਜਿ਼ੰਮੇਵਾਰੀ ਹੁੰਦੀ ਹੈ ਤੇ ਉਹ ਸੀਸੂਟ ਵਿੱਚ ਐਗਜ਼ੈਕਟਿਵਜ਼ ਵੀ ਹੁੰਦੇ ਹਨ।ਇੱਕ ਪ੍ਰੈੱਸ ਰਲੀਜ਼ ਵਿੱਚ ਡਬਲਿਊਆਈਟੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਐਲਨ ਵੌਇ ਨੇ ਆਖਿਆ ਕਿ ਅੱਜ ਹੋਰ ਵੱਡੇ ਕੈਰੀਅਰ ਦੀ ਸ਼ੁਰੂਆਤ ਇੱਕ ਪੁਰਸ਼ ਤੇ ਟਰੱਕ ਨਾਲ ਹੁੰਦੀ ਹੈ। ਅਜਿਹਾ ਦਿਨ ਵੀ ਆਵੇਗਾ ਜਦੋਂ ਵੱਧ ਤੋਂ ਵੱਧ ਮਹਿਲਾਵਾਂ ਟਰੱਕਿੰਗ ਇੰਡਸਟਰੀ ਵਿੱਚ ਲੀਡਰਮਾਲਕ ਤੇ ਡਾਇਰੈਕਟਰ ਬਣ ਜਾਣਗੀਆਂ ਤੇ ਅਸੀਂ ਅਜਿਹੇ ਦਿਨ ਜਲਦੀ ਆਉਣ ਦੀ ਤਾਂਘ ਕਰਦੇ ਹਾਂ ਜਦੋਂ ਵੱਧ ਤੋਂ ਵੱਧ ਕੰਪਨੀਆਂ ਮਹਿਲਾਵਾਂ ਦੀ ਮਲਕੀਅਤ ਵਾਲੀਆਂ ਤੇ ਅਗਵਾਈ ਵਾਲੀਆਂ ਹੋਣਗੀਆਂ।

ਡਬਲਿਊਆਈਟੀ ਇੰਡੈਕਸ ਵੱਲੋਂ ਦਰਸਾਏ ਗਏ ਅੰਕੜਿਆਂ ਅਨੁਸਾਰ ਬੋਰਡਜ਼ ਆਫ ਡਾਇਰੈਕਟਰਜ਼ ਵਜੋਂ ਸੇਵਾ ਨਿਭਾਉਣ ਵਾਲਿਆਂ ਵਿੱਚ 31 ਫੀ ਸਦੀ ਮਹਿਲਾਵਾਂ ਹਨ।ਵੌਇ ਅਨੁਸਾਰ ਇਹ ਸਬੂਤ ਮਿਲਦਾ ਹੈ ਕਿ ਟਰਾਂਸਪੋਰਟੇਸ਼ਨ ਵਿੱਚ ਸ਼ਾਮਲ ਵੱਡੀਆਂ ਕੰਪਨੀਆਂ ਮਹਿਲਾਵਾਂ ਨੂੰ ਥੋੜ੍ਹੀ ਗਿਣਤੀ ਵਿੱਚ ਹੀ ਰੱਖਦੀਆਂ ਰਹੀਆਂ ਹਨ। ਮਿਸਾਲ ਵਜੋਂ ਬਲੂਮਬਰਗ ਅਨੁਸਾਰ 2021 ਵਿੱਚ 14 ਜਨਤਕ ਤੌਰ ਉੱਤੇ ਟਰੇਡ ਕਰਨ ਵਾਲੇ ਕੈਰੀਅਰਜ਼ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਔਸਤਨ 23 ਫੀ ਸਦੀ ਮਹਿਲਾਵਾਂ ਸਨ।

ਪਰ ਇਨ੍ਹਾਂ ਕੰਪਨੀਆਂ ਨੇ ਵੱਖ ਵੱਖ ਲਿੰਗ ਨਾਲ ਸਬੰਧਤ ਨੁਮਾਇੰਦਿਆਂ ਨੂੰ ਆਪਣੇ ਬੋਰਡਜ਼ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। 2019 ਵਿੱਚ 18 ਫੀ ਸਦੀ ਤੇ 2020 ਵਿੱਚ ਇਸ ਤਰ੍ਹਾਂ ਦੇ 22 ਫੀ ਸਦੀ ਮੈਂਬਰਾਂ ਨੂੰ ਬੋਰਡਜ਼ ਵਿੱਚ ਸ਼ਾਮਲ ਕੀਤਾ ਗਿਆ। ਬੋਰਡ ਆਫ ਡਾਇਰੈਕਟਰਜ਼ ਵਿੱਚ ਅਜੇ ਵੀ ਵਧੇਰੇ ਲਿੰਗਕ ਨੁਮਾਇੰਦਗੀ ਦੀ ਲੋੜ ਹੈ ਤੇ 2022 ਦੇ ਡਬਲਿਊਆਈਟੀ ਇੰਡੈਕਸ ਤੋਂ ਸਾਹਮਣੇ ਆਇਆ ਹੈ ਕਿ 21 ਫੀ ਸਦੀ ਰਿਸਪੌਂਡੈਂਟਸ ਦੇ ਬੋਰਡਜ਼ ਵਿੱਚ ਕੋਈ ਵੀ ਮਹਿਲਾ ਨੁਮਾਇੰਦਾ ਨਹੀਂ ਹੈ।