ਟਰੱਕਿੰਗ ਉਦਯੋਗ ਨਾਲ ਜੁੜੇ ਬਹੁਤ ਸਾਰੇ ਮਸਲੇ ਅਲਬਰਟਾ ਸਰਕਾਰ ਦੇ ਨਿਸ਼ਾਨੇ ਤੇ

276

Banff , ਅਲਬਰਟਾ- ਅਲਬਰਟਾ ਸਰਕਾਰ ਸੂਬੇ ਦੇ ਟਰੱਕਿੰਗ ਉਦਯੋਗ ਨਾਲ ਜੁੜੇ ਕਈ ਅਹਿਮ ਮਸਲਿਆਂ ਦੇ ਉਤੇ ਵਿਚਾਰ ਕਰ ਰਹੀ ਹੈ। ਸੂਬੇ ਦੇ ਸੁਰੱਖਿਆ ਨੀਤੀ ਅਤੇ ਇੰਜੀਨੀਅਰਿੰਗ ਫਾਰ ਅਲਬਰਟਾ ਟਰਾਂਸਪੋਰਟ ਮਾਮਲਿਆਂ ਦੇ ਸਹਾਇਕ ਡਿਪਟੀ ਮਨਿਸਟਰ ਸ਼ਾਨ ਹਾਮੰਡ ਨੇ ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ. ਐਮ. ਟੀ. ਏ.) ਲੀਡਰਸ਼ਿਪ ਕਾਨਫਰੰਸ ਦਰਮਿਆਨ ਇਹਨਾਂ ਕਈ ਮਸਲਿਆਂ ਉਤੇ ਵਿਚਾਰ ਕਰਦਿਆਂ ਕਿਹਾ ਕਿ ਸਰਕਾਰ ਸਿੰਗਲ ਵਾਈਡ ਬੇਸ ਟਾਇਰਜ਼ ਦੇ ਮਸਲੇ ਸਮੇਤ ਕਈ ਅਹਿਮ ਮਸਲਿਆਂ ਉਤੇ ਵਿਚਾਰ ਕਰ ਰਹੀ ਹੈ।
ਉਹਨਾਂ ਕਿਹਾ ਕਿ ਏ. ਐਮ. ਟੀ. ਏ ਦੁਆਰਾ ਸਿੰਗਲ ਵਾਈਡ ਬੇਸ ਟਾਇਰ ਪਾਇਲਟ ਪ੍ਰਾਜੈਕਟ ਸਮੇਤ ਹੋਰ ਸੁਝਾਏ ਗਏ ਮਸਲਿਆਂ ਤੇ ਕੰਮ ਜਾਰੀ ਹੈ। ਇਹ ਮੁਸ਼ਕਿਲਾਂ ਰੋਸਿਨ ਟਰਾਂਸਪੋਰਟ ਅਤੇ ਵੈਸਟਕੇਨ ਬਲਕ ਟਰਾਂਸਪੋਰਟ ਨੇ ਉਠਾਈਆਂ ਸਨ।
ਸ੍ਰੀ ਹਾਮੰਡ ਨੇ ਕਿਹਾ ਕਿ ਸਰਕਾਰ ਦੇ ਪਾਇਲਟ ਪ੍ਰਾਜੈਕਟ ਤਹਿਤ ਫਿਊਲ ਸੇਵਿੰਗ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ, ਪਰ ਇਹ ਮਸਲਾ ਹੱਲ ਤਾਂ ਹੀ ਹੋ ਸਕਦਾ ਹੈ, ਜੇਕਰ ਸਰਕਾਰ ਅਤੇ ਟਰਾਂਸਪੋਰਟਾਂ ਵਿਚਕਾਰ ਤਾਲਮੇਲ ਹੋਵੇ। ਉਹਨਾਂ ਕਿਹਾ ਕਿ ਸਿਟੀ ਆਫ ਕੈਲਗਰੀ ਨੇ ਟਾਇਰਾਂ ਬਾਰੇ ਸਰਕਾਰ ਦੀ ਨੀਤੀ ਦਾ ਵਿਰੋਧ ਕੀਤਾ ਹੈ।
ਉਹਨਾਂ ਕਿਹਾ ਕਿ ਅਸੀਂ ਮਿਊਂਸਪਲਟੀਆਂ ਦੇ ਨਾਲ ਮਿਲ ਕੇ ਸਿੰਗਲ ਵਾਈਡ ਬੇਸਡ ਟਾਇਰਾਂ ਦੀ ਪੂਰੇ ਲੋਡ ਨਾਲ ਵਰਤੋਂ ਕਰਨ ਦੀ ਇਜਾਜ਼ਤ ਬਾਰੇ ਵਿਚਾਰ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਸ ਬਾਰੇ ਇੰਜੀਨੀਅਰਿੰਗ ਦੀਆਂ ਵੀ ਮੁਸ਼ਕਿਲਾਂ ਹਨ, ਜੋ ਕਿ ਪਹਿਲਾਂ ਚਲਦੇ 20 ਸਾਲਾ ਲਾਈਫ ਸਰਕਲ ਨੂੰ ਘਟਾ ਕੇ 19.1 ਸਾਲ ਕੀਤਾ ਜਾਵੇ। ਅਲਬਰਟਾ ਦੇ ਟਰਾਂਸਪੋਰਟਰ ਸਟੈਕ ਹੋਲਡਰਾਂ ਨਾਲ ਵੀ ਗੱਲ ਕਰਨਗੇ ਅਤੇ ਮੰਡੇਟਰੀ ਐਂਟਰੀ ਲੈਵਲ ਟਰੇਨਿੰਗ ਪ੍ਰੋਗਰਾਮ ਨੂੰ ਸੂਬੇ ਵਿਚ ਲਾਗੂ ਕਰਵਾਉਣਗੇ। ਇਹ ਟਰੇਨਿਗ ਪ੍ਰੋਗਰਾਮ ਡਰਾਈਵਰਾਂ ਨੂੰ ਕੌਮੀ ਕਿੱਤਾਮੁਖੀ ਕਲਾਸੀਫਿਕੇਸ਼ਨ ਦੇ ਤਹਿਤ ਮਾਹਿਰ ਬਣਾਵੇਗਾ।
ਕਨੇਡੀਅਨ ਟਰੱਕਿੰਗ ਅਲਾਇੰਸ (ਸੀ. ਟੀ ਏ.) ਦੇ ਪ੍ਰਧਾਨ ਡੇਵਿਡ ਬ੍ਰਾਂਡਲੇ ਦਾ ਕਹਿਣਾ ਹੈ ਕਿ ਐਮ. ਈ. ਐਲ. ਟੀ. ਪ੍ਰੋਗਰਾਮ ਇਸ ਦਿਸ਼ਾ ਵਿਚ ਪਹਿਲਾ ਕਦਮ ਹੈ, ਜੋ ਡਰਾਈਵਰਾਂ ਨੂੰ ਹੋਰ ਮਾਹਿਰ ਬਣਾਵੇਗਾ।
ਸ੍ਰੀ ਹਾਮੰਡ ਨੇ ਕਿਹਾ ਕਿ ਸਰਕਾਰ ਐਮ. ਈ. ਐਲ. ਟੀ. ਦੇ ਪ੍ਰੋਗਰਾਮ ਦੇ ਤਹਿਤ ਪਹਿਲਾ ਕਦਮ ਚੁੱਕਣ ਲਈ ਤਿਆਰ ਹੈ ਪਰ ਰੋਡ ਬਲਾਕ ਦੀ ਨੀਤੀ ਨਹੀਂ ਅਪਣਾਈ ਜਾਵੇਗੀ। ਇਲੈਕਟ੍ਰਿਕ ਲਾਗਿੰਗ ਡਿਵਾਈਸ (ਈ. ਐਲ. ਡੀਜ਼) ਕੈਰੀਅਰ ਸਰਵਿਸ ਵੀ ਲਾਗੂ ਕੀਤੀ ਜਾ ਰਹੀ ਹੈ, ਪਰ ਸਰਕਾਰ ਫਿਲਹਾਲ ਮਾਨੀਟਰ ਪ੍ਰਕਿਰਿਆ ਦਾ ਮਸਲਾ ਵੀ ਵਿਚਾਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ partner in compliance (ਪੀ. ਆਈ. ਸੀ.) ਦੀ ਵੀ ਪੜਚੋਲ ਕਰ ਰਹੇ ਹਾਂ ਪਰ ਇਹ 2025 ਤੱਕ ਹੀ ਹੋਂਦ ਵਿਚ ਆ ਸਕੇਗਾ।.