ਟਰੱਕਿੰਗ ਇੰਸ਼ੋਰੈਂਸ ਪ੍ਰੀਮੀਅਮ ਘਟਾਉਣ ਦੇ ਤਰੀਕੇ

ਕੀ ਤੁਸੀਂ ਆਪਣੀ ਟਰੱਕਿੰਗ ਇੰਸ਼ੋਰੈਂਸ ਪਾਲਿਸੀ ਵਿੱਚੋਂ ਫ਼ਾਇਦਾ ਲੱਭ ਰਹੇ ਹੋ? ਡਰਾਈਵਰ ਤਜਰਬਾ, ਉਮਰ ਤੇ ਵਾਹਨ ਦਾ ਰੱਖ ਰਖਾਅ, ਅਤੇ ਬਿਜਨੈਸ ਦਾ ਸਮਾਂ, ਆਦਿ ਪ੍ਰਮੁੱਖ ਨੁਕਤੇ ਹਨ ਜਿਨਾਂ ਨੂੰ ਮੁੱਖ ਰੱਖ ਕੇ ਇੰਸ਼ੋਰੈਂਸ ਪ੍ਰੋਵਾਈਡਰ ਤੁਹਾਡਾ ਪ੍ਰੀਮੀਅਮ ਨਿਰਧਾਰਿਤ ਕਰਦੇ ਹਨ। ਹੇਠ ਲਿਖੇ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੇ ਟਰੱਕ ਦੀ ਕਿਫ਼ਇਤੀ ਦਰਾਂ ਤੇ ਇੰਸ਼ਰੈਂਸ ਕਵਰੇਜ ਲੈ ਸਕਦੇ ਹੋ:
1 ਹਮੇਸ਼ਾਂ ਤਜਰਬੇਕਾਰ ਡਰਾਈਵਰ ਹੀ ਭਰਤੀ ਕਰੋ। ਡਰਾਈਵਿੰਗ ਤਜਰਬੇ ਦੇ ਸਾਲ ਇੰਸ਼ੋਰੈਂਸ ਪ੍ਰੋਵਾਈਡਰਜ਼ ਲਈ ਇੱਕ ਪ੍ਰਮੁੱਖ ਨੁਕਤਾ ਹੈ ਜਿਸ ਨੂੰ ਵਰਤ ਕੇ ਉਹ ਟਰੱਕ ਇੰਸ਼ੋਰੈਂਸ ਦਾ ਪ੍ਰੀਮੀਅਮ ਨਿਰਧਾਰਿਤ ਕਰਦੇ ਹਨ। ਵੱਧ ਤਜਰਬੇ ਵਾਲੇ ਡਰਾਈਵਰ ਆਸਾਨੀ ਨਾਲ ਗੰਦੇ ਮੌਸਮ ਅਤੇ ਘੱਟ ਆਈਡੀਅਲ ਹਾਲਾਤ ਵਿੱਚ ਟਰੱਕ ਤੇ ਨਿਯੰਤਰਨ ਰੱਖ ਸਕਦੇ ਹਨ। ਇਸ ਲਈ ਘੱਟੋ ਘੱਟ 2 ਸਾਲ ਦੇ ਸੀ ਡੀ ਐਲ ਤਜਰਬੇ ਵਾਲੇ ਡਰਾਈਵਰ ਹੀ ਭਰਤੀ ਕਰੋ।

2 ਡਰਾਈਵਰਾਂ ਦੀ ਉਮਰ ਦਾ ਵੀ ਖਾਸ ਖ਼ਿਆਲ ਰੱਖੋ। ਬਹੁਤੇ ਨੌਜਵਾਨ ਅਤੇ ਬਜ਼ੁਰਗ ਡਰਾਈਵਰਾਂ ਦੇ ਔਸਤ ਨਾਲੋਂ ਵੱਧ ਹਾਦਸੇ ਦੇ ਚਾਂਸ ਜ਼ਿਆਦਾ ਹੁੰਦੇ ਹਨ ਜਿਸ ਨਾਲ ਟਰੱਕਿੰਗ ਇੰਸ਼ੋਰੈਂਸ ਵਧ ਸਕਦੀ ਹੈ। ਯਾਦ ਰੱਖੋ ਕਿ ਡਰਾਈਵਰ ਦੀ ਉਮਰ 30 ਤੋਂ 62 ਸਾਲ ਦੇ ਵਿਚਕਾਰ ਹੀ ਹੋਵੇ।

3 ਹਮੇਸ਼ਾਂ ਕਲੀਨ ਡਰਾਈਵਿੰਗ ਰਿਕਾਰਡ ਵਾਲੇ ਡਰਾਈਵਰ ਹੀ ਭਰਤੀ ਕਰੋ। ਘੱਟ ਹਾਦਸਿਆਂ ਵਿੱਚ ਸ਼ਾਮਿਲ ਡਰਾਈਵਰ ਤੋਂ ਭਵਿੱਖ ਵਿੱਚ ਘੱਟ ਹਾਦਸਿਆਂ ਵਿੱਚ ਸ਼ਾਮਿਲ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਟਰੱਕਿੰਗ ਇੰਸ਼ੋਰੈਂਸ ਦੀ ਕੀਮਤ ਹੇਠਾਂ ਰੱਖਣ ਲਈ ਘੱਟ ਹਾਦਸੇ ਤੇ ਘੱਟ ਉਲੰਘਨਾ ਕਰਨ ਵਾਲੇ ਡਰਾਈਵਰ ਹੀ ਇੰਸ਼ੋਰੈਂਸ ਕੀਮਤ ਹੇਠਾਂ ਰੱਖਣ ਵਿੱਚ ਮਦਦ ਕਰਦੇ ਹਨ। ਸੋ ਤਿੰਨ ਸਾਲਾਂ ਦੌਰਾਨ 2 ਤੋਂ ਵੱਧ ਮਾਈਨਰ ਉਲੰਘਨਾਵਾਂ ਵਾਲੇ ਡਰਾਈਵਰ ਕਦੇ ਵੀ ਭਰਤੀ ਨਾ ਕਰੋ।

4 ਹਮੇਸ਼ਾਂ ਡਰਾਈਵਰ ਦੀ ਇੰਪਲੋਇਮੈਂਟ ਹਿਸਟਰੀ ਨੂੰ ਵੇਰੀਫਾਈ ਕਰੋ। ਵੱਖ ਵੱਖ ਕੰਪਨੀਆਂ ਨਾਲ ਡਰਾਈਵਰ ਵੱਲੋਂ ਕੀਤੇ ਕੰਮ ਦੇ ਸਾਲਾਂ ਨੂੰ ਵੀ ਇਸ਼ੋਰੈਂਸ ਕੰਪਨੀਆਂ ਪ੍ਰੀਮੀਅਮ ਨਿਰਧਾਰਿਤ ਕਰਨ ਵੇਲੇ ਧਿਆਨ ਵਿੱਚ ਰੱਖਦੀਆਂ ਹਨ। ਇੱਕ ਵਿਸ਼ੇਸ਼ ਰੂਟ ਉੱਤੇ ਡਰਾਈਵਰ ਦਾ ਤਜਰਬਾ ਹਾਦਸੇ ਦੇ ਚਾਂਸਾਂ ਨੂੰ ਘਟਾਉਂਦਾ ਹੈ। ਸੋ ਹਰੇਕ ਡਰਾਈਵਰ ਦੀ ਇੰਪਲੋਇਮੈਂਟ ਹਿਸਟਰੀ ਅਤੇ ਰੈਫ਼ੇਰੈਂਸ ਨੂੰ ਵੇਰੀਫਾਈ ਕਰਨਾ ਜਰੂਰੀ ਹੈ।

5- ਆਪਣੇ ਰੂਟ ਦਾ ਧਿਆਨ ਰੱਖੋ। ਤੁਹਾਡੇ ਟਰੱਕ ਦੇ ਵੱਖ ਵੱਖ ਰੂਟ ਤੁਹਾਡੀ ਟਰੱਕ ਇੰਸ਼ੋਰੈਂਸ ਪ੍ਰੀਮੀਅਮ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਵਿੱਚ ਤੁਹਾਡੇ ਰੂਟ ਉਤਲੀ ਪਾਪੂਲੇਸ਼ਨ ਘਣਤਾ, ਮੌਸਮ ਵਿੱਚ ਹੁੰਦੀ ਤਬਦੀਲੀ ਆਦਿ ਨੁਕਤੇ ਹਨ ਜਿੰਨਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਨਿਊਯੌਰਕ, ਸ਼ਿਕਾਗੋ, ਹੌਸਟਨ, ਅਤੇ ਲਾਸ ਏਂਜਲਸ ਜਿਹੇ ਵੱਧ ਵੱਸੋਂ ਵਾਲੇ ਮੈਟਰੋ ਸ਼ਹਿਰਾਂ ਨੂੰ ਜਾਣ ਤੋਂ ਸੰਕੋਚ ਕਰੋ।

6- ਨਵੇਂ ਟਰੱਕ ਵਰਤੋ। ਕੰਪਨੀ ਦੇ ਟਰੱਕਾਂ ਦੀ ਉਮਰ, ਹਾਲਤ ਅਤੇ ਵੈਲਿਊ ਟਰੱਕ ਇੰਸ਼ੋਰੈਂਸ ਪ੍ਰੀਮੀਅਮ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਪਣੇ ਟਰੱਕ ਫਲੀਟ ਅਤੇ ਉਹਦੇ ਉੱਤੇ ਲੱਗੇ ਸਾਜ਼ੋ-ਸਮਾਨ ਵੀ ਇੱਕ ਅਹਿਮ ਨੁਕਤਾ ਹੈ। ਸੋ 10 ਸਾਲ ਜਾਂ ਇਸ ਤੋਂ ਨਵੇਂ ਟਰੱਕ ਹੀ ਵਰਤੋ ਜਿੰਨਾਂ ਉੱਤੇ ਅਧੁਨਿਕ ਸਾਜ਼ੋ-ਸਮਾਨ ਲੱਗਾ ਹੋਵੇ।

7- ਹਮੇਸ਼ਾਂ ਬਿਜ਼ਨੈਸ ਵਿੱਚ ਰਹੋ। ਆਮ ਤੌਰ ਤੇ ਇੱਕੋ ਹੀ ਨਾਮ ਹੇਠ ਅਤੇ ਆਪਣੀ ਉਪਰੇਟਿੰਗ ਅਥੋਰਿਟੀ ਨੂੰ ਮੇਨਟੇਨ ਰੱਖਣ ਨਾਲ ਵੀ ਇੰਸ਼ੋਰੈਂਸ ਪ੍ਰੀਮੀਅਮ ਘਟਦਾ ਹੈ ਕਿਉਂਕਿ ਨਵੇਂ ਟਰੱਕਿੰਗ ਉਪਰੇਟਿੰਗ ਵਧੇਰੇ ਜ਼ੋਖ਼ਮ ਵਾਲੇ ਮੰਨੇ ਜਾਂਦੇ ਹਨ। ਸੋ ਇੱਕੋ ਹੀ ਨਾਮ ਹੇਠ ਆਪਣਾ ਬਿਜ਼ਨੈਸ ਰੱਖੋ ਅਤੇ ਜਿਥੋਂ ਤੱਕ ਸੰਭਵ ਹੋ ਸਕੇ ਆਪਣੀ ਉਪਰੇਟਿੰਗ ਅਥੋਰਿਟੀ ਨੂੰ ਕਦੇ ਨਾ ਬਦਲੋ।

8- ਕਲੀਨ ਡੀ ਓ ਟੀ ਸੇਫ਼ਟੀ ਰਿਕਾਰਡ ਰੱਖੋ। ਤੁਹਾਡਾ ਡੀ ਓ ਟੀ ਸੇਫ਼ਟੀ ਰਿਕਾਰਡ ਸਮੇਤ ਤੁਹਾਡੇ ਓਨਰ ਉਪਰੇਟਰ ਜਾਂ ਡੀ ਓ ਟੀ ਸੇਫ਼ਟੀ ਰੇਟਿੰਗ, ਸੇਫ਼ਸਟੈਟ ਤੇ ਇੰਸਪੈਕਸ਼ਨ, ਸਿਲੈਕਸ਼ਨ (ਆਈ ਐਸ ਐਸ-2) ਸਕੋਰਜ, ਵਾਇਓਲੇਸ਼ਨ, ਆਦਿ ਦਾ ਖਾਸ ਖ਼ਿਆਲ ਰੱਖੋ। ਸੋ ਆਪਣੇ ਡੀ ਓ ਟੀ ਸੇਫ਼ਟੀ ਰਿਕਾਰਡ ਨੂੰ ਹਮੇਸ਼ਾਂ ਵਾਚੋ ਅਤੇ ਹਮੇਸ਼ਾਂ ਉਸ ਨੂੰ ਵਧੀਆ ਹਾਲਤ ਵਿੱਚ ਰੱਖੋ।

9- ਦੂਸਰੇ ਸੇਫ਼ਟੀ ਫੀਚਰ/ਪ੍ਰੋਗਰਾਮਾਂ ਨੂੰ ਅਪਣਾਓ। ਵਾਰਨਿੰਗ ਸਟਿੱਕਰਜ਼, ਕੰਪਨੀ ਸੇਫ਼ਟੀ ਪ੍ਰੋਗਰਾਮ ਅਤੇ ਡਰਾਈਵਰ ਸੇਫ਼ਟੀ ਟਰੇਨਿੰਗ ਜਿਹੇ ਸੇਫ਼ਟੀ ਫੀਚਰ ਇੰਸ਼ੋਰੈਂਸ ਪ੍ਰੋਵਾਈਡਰ ਨੂੰ ਦਰਸਾਉਂਦੇ ਹਨ ਕਿ ਸੇਫ਼ਟੀ ਤੁਹਾਡੇ ਲਈ ਕਿੰਨੀ ਅਹਿਮ ਹੈ। ਸੋ ਸਮੇਂ ਸਮੇਂ ਆਪਣੇ ਟਰੱਕਿੰਗ ਉਪਰੇਸ਼ਨ ਦੇ ਸੇਫ਼ਟੀ ਨੁਕਤਿਆਂ ਨੂੰ ਘੋਖਦੇ ਰਹੋ।

10- ਵਧੇਰੇ ਡੀਡਕਟੀਬਲ ਤੇ ਧਿਆਨ ਦੇਵੋ। ਜਦ ਤੁਸੀਂ ਉਪਰ ਲਿਖੇ ਸਾਰੇ ਨੁਕਤਿਆਂ ਤੇ ਧਿਆਨ ਦੇਣ ਮਗਰੋਂ ਅਜੇ ਵੀ ਘੱਟ ਇੰਸ਼ੋਰੈਂਸ ਪ੍ਰੀਮੀਅਮ ਦੀ ਭਾਲ ਵਿੱਚ ਹੋ ਤਾਂ ਆਪਣੀ ਪਾਲਿਸੀ ਨੂੰ ਥੋੜਾ ਐਡਜਸਟ ਕਰੋ। ਵੱਧ ਡੀਡਕਟੀਬਲ ਲੈਣ ਨਾਲ ਵੀ ਟਰੱਕਿੰਗ ਇੰਸ਼ੋਰੈਂਸ ਪ੍ਰਮੀਅਮ ਘੱਟ ਹੋ ਜਾਂਦਾ ਹੈ ਪਰ ਹਾਦਸੇ ਦੀ ਸੂਰਤ ਵਿੱਚ ਤੁਹਾਨੂੰ ਜ਼ਿਆਦਾ ਅੱਪਫਰੰਟ ਦੇਣਾ ਪਵੇਗਾ। ਸੋ ਘੱਟੋ ਘੱਟ 1,000 ਡਾਲਰ ਜਾਂ ਵੱਧ ਤੋਂ ਵੱਧ 2,500 ਡਾਲਰ ਡੀਡਕਟੀਬਲ ਤੇ ਕੇਂਦਰਿਤ ਰਹੋ।

ਇੰਸ਼ੋਰੈਂਸ ਪ੍ਰੀਮੀਅਮ ਉਪਲੱਬਧ ਵਧੀਆ ਆਪਸ਼ਨਜ਼ ਨਾਲ ਲੈਣਾ ਸੌਖਾ ਨਹੀਂ, ਇਸ ਲਈ ਸਮਾਰਟ ਬਣੋ, ਸਮਾਰਟ ਤਰੀਕੇ ਅਪਣਾਓ ਤੇ ਸਹੀ ਸਵਾਲ ਉਠਾਓ!!