ਟਰੱਕਿੰਗ ਇੰਡਸਟਰੀ ਵੱਲੋਂ ਕੀਤੀ ਜਾ ਰਹੀ ਹੈ ਐਮਿਸ਼ਨ ਕੰਟਰੋਲ ਡਲੀਟ ਕਿਟਸ ਦੀ ਵਰਤੋਂ ਕਰਨ ਦੀ ਪੈਰਵੀ

ਓਨਟਾਰੀਓ ਸਰਕਾਰ ਵੱਲੋਂ ਓਨਟਾਰੀਓ ਦੀ ਹਵਾ ਤੇ ਵਾਤਾਵਰਣ ਦੀ ਹਿਫਾਜ਼ਤ ਕਰਨ ਲਈ ਤੇ ਸਮੌਗ ਪੈਦਾ ਕਰਨ ਵਾਲੇ ਪ੍ਰਦੂਸ਼ਣ ਕਾਰਕਾਂ ਨੂੰ ਘਟਾਉਣ ਲਈ ਟਰੱਕਿੰਗ ਇੰਡਸਟਰੀ ਵਿੱਚ ਐਮਿਸ਼ਨ ਕੰਟਰੋਲ ਡਲੀਟ ਕਿਟਸ ਦੀ ਵਰਤੋਂ ਕਰਨ ਦੀ ਪੈਰਵੀ ਕੀਤੀ ਜਾ ਰਹੀ ਹੈ।

ਕ੍ਰਿਸਮਸ ਤੋਂ ਠੀਕ ਪਹਿਲਾਂ ਦੋ ਫੈਸਲਿਆਂ ਬਾਰੇ ਜਾਰੀ ਕੀਤੇ ਗਏ ਨੋਟਿਸਿਜ਼ ਵਿੱਚ ਐਨਵਾਇਰਮੈਂਟ, ਕੰਜ਼ਰਵੇਸ਼ਨ ਐਂਡ ਪਾਰਕਸ (ਐਮਈਸੀਪੀ) ਮੰਤਰਾਲੇ ਵੱਲੋਂ ਡਲੀਟ ਕਿਟਸ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕਰੀਅਰਜ਼ ਸਬੰਧੀ ਆਪਣੀ ਪ੍ਰਕਿਰਿਆ, ਐਕਸ਼ਨ ਪਲੈਨ ਤੇ ਸਮਾਂ ਸਾਰਨੀ ਆਦਿ ਬਾਰੇ ਜਾਣੂ ਕਰਵਾਇਆ ਗਿਆ। ਇਸ ਸਾਰੇ ਮੁੱਦੇ ਪ੍ਰਤੀ ਐਮਈਸੀਪੀ ਦੀ ਸਮੁੱਚੀ ਪਹੁੰਚ ਬਾਰੇ ਮੈਂਬਰਜ਼ https://ero.ontario.ca/notice/019-0416ਅਤੇhttps://ero.ontario.ca/notice/019-0646ੳੁੱਤੇ ਜਾ ਸਕਦੇ ਹਨ।

ਐਮਈਸੀਪੀ ਦੇ ਫੈਸਲੇ ਸਬੰਧੀ ਇਸ ਨੋਟਿਸ ਵਿੱਚ ਰਿਸਾਅ ਸਬੰਧੀ ਹੋਣ ਵਾਲੀ ਛੇੜਛਾੜ ਦਾ ਪਤਾ ਲਾਉਣ ਲਈ ਇਲੈਕਟ੍ਰੌਨਿਕ ਟੈਸਟ ਵਿਕਸਤ ਕਰਨ ਲਈ ਰੈਗੂਲੇਟਰੀ ਪ੍ਰਕਿਰਿਆ ਉਤੇ ਜੋ਼ਰ ਦਿੱਤਾ ਗਿਆ; ਟਰੱਕ ਲਈ ਸਾਲਾਨਾ ਸੇਫਟੀ ਜਾਂਚ ਵਿੱਚ ਐਨਵਾਇਰਮੈਂਟਲ ਜਾਂਚ ਨੂੰ ਯਕੀਨੀ ਬਣਾਉਣ ਦੀ ਗੱਲ ਆਖੀ ਗਈ; ਵ੍ਹੀਕਲ ਦੀ ਰਿਸਾਅ ਸਬੰਧੀ ਜਾਂਚ ਤੇ ਐਨਫੋਰਸਮੈਂਟ ਲਈ ਜਿ਼ੰਮੇਵਾਰੀ ਨੂੰ ਐਮਈਸੀਪੀ ਤੋਂ ਟਰਾਂਸਪੋਰਟੇਸ਼ਨ ਮੰਤਰਾਲੇ ਹਵਾਲੇ ਕਰਨ ਲਈ ਸੋਧਾਂ ਦਾ ਪਾਲਣ ਵੀ ਕਰਨਾ ਚਾਹੀਦਾ ਹੈ।

ਵਾਤਾਵਰਣ ਸਬੰਧੀ ਇਸ ਅਹਿਮ ਪਹਿਲਕਦਮੀ ਦਾ ਵਿਰੋਧ ਕਰਨ ਵਾਲਾ ਇੰਡਸਟਰੀ ਦਾ ਸੈਕਟਰ ਇਸ ਖਿਲਾਫ ਲਾਬਿੰਗ ਵੀ ਕਰ ਰਿਹਾ ਹੈ :

ਇਸ ਵਿਚ ਆਖਿਆ ਗਿਆ ਹੈ ਕਿ ਐਮਿਸ਼ਨ ਕੰਟਰੋਲ ਸਿਸਟਮਜ਼ ਨੂੰ ਮਾਤ ਪਾਉਣ ਜਾਂ ਇਸ ਨਾਲ ਛੇੜਛਾੜ ਕਰਨ ਦੇ ਸਬੰਧ ਵਿੱਚ ਕਈ ਟਿੱਪਣੀਆਂ ਐਨਫੋਰਸਮੈਂਟ ਐਕਸ਼ਨਜ਼ ਲਈ ਹਾਸਲ ਹੋਈਆਂ। ਵੱਖ ਵੱਖ ਵਿਅਕਤੀਆਂ ਵੱਲੋਂ ਇਸ ਦੇ ਸਮਰਥਨ ਤੇ ਵਿਰੋਧ ਵਿੱਚ ਕਈ ਤਰ੍ਹਾਂ ਦੀਆਂ ਰਲਵੀਆਂ ਮਿਲਵੀਆਂ ਟਿੱਪਣੀਆਂ ਹਾਸਲ ਹੋਈਆਂ। ਇਸ ਬਾਰੇ ਛੇੜਛਾੜ ਕੀਤੇ ਗਏ ਵ੍ਹੀਕਲਾਂ ਉੱਤੇ ਵੀ ਇਹੋ ਨਿਯਮ ਲਾਗੂ ਕਰਨ ਖਿਲਾਫ ਕੁਝ ਆਪਰੇਟਰਾਂ ਵੱਲੋਂ ਆਵਾਜ਼ ਵੀ ਉਠਾਈ ਗਈ। ਅਜਿਹੇ ਆਪਰੇਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਛੇੜਛਾੜ ਕੀਤੇ ਗਏ ਐਮਿਸ਼ਨ ਕੰਟਰੋਲ ਸਿਸਟਮਜ਼ ਹਨ ਤੇ ਉਨ੍ਹਾਂ ਨੂੰ ਇਹੋ ਆਪਰੇਟ ਕਰਨੇ ਪੈਣਗੇ। ਉਨ੍ਹਾਂ ਆਖਿਆ ਕਿ ਐਨਫੋਰਸਮੈਂਟ ਸਬੰਧੀ ਇਨ੍ਹਾਂ ਐਕਸ਼ਨਜ਼ ਕਾਰਨ ਉਨ੍ਹਾਂ ਦੀ ਵਿੱਤੀ ਸਥਿਤੀ ਉੱਤੇ ਨਕਾਰਾਤਮਕ ਅਸਰ ਪਵੇਗਾ। ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਨਿਯੰਤਰਿਤ ਕਰਨ ਲਈ ਇਸ ਸਿਸਟਮ ਉੱਤੇ ਖਰਾ ਉਤਰਨ ਵਿੱਚ ਅਸਫਲ ਰਹਿਣ ਵਾਲੀਆਂ ਟਰੱਕਿੰਗ ਇੰਡਸਟਰੀ ਦੀਆਂ ਕੁੱਝ ਕੰਪਨੀਆਂ ਟਰਾਂਸਪੋਰਟੇਸ਼ਨ ਇੰਡਸਟਰੀ ਨੂੰ ਖੇਡ ਦਾ ਮੈਦਾਨ ਬਣਾ ਰਹੀਆਂ ਹਨ।

ਓਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋ ਵਾਤਾਵਰਣ ਨਾਲ ਜੁੜੀ ਇਸ ਨੀਤੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਇਸ ਨਿਯਮ ਦੀ ਅਣਦੇਖੀ ਕਰਨ ਵਾਲੇ ਕਰੀਅਰਜ਼, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਵਾਤਾਵਰਣ ਵਿੱਚ ਹੋ ਰਹੀ ਇਸ ਨਕਾਰਾਤਮਕ ਤਬਦੀਲੀ ਦਾ ਖਰਚਾ ਨਹੀਂ ਝੱਲਣਾ ਹੋਵੇਗਾ, ਨੂੰ ਲੰਮੇਂ ਹੱਥੀਂ ਲੈਣ ਵਾਲੇ ਮੰਤਰੀ ਯੁਰੇਕ ਦੀ ਯੋਗ ਅਗਵਾਈ ਦੀ ਵੀ ਸਿਫਤ ਕੀਤੀ ਜਾ ਰਹੀ ਹੈ।

ਉਨ੍ਹਾਂ ਆਖਿਆ ਕਿ ਸਾਡੀ ਇੰਡਸਟਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਜਿਹੇ ਕਰੀਅਰਜ਼ ਹੋਰ ਜਿ਼ਆਦਾ ਬੇਸ਼ਰਮ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਇੰਜ ਲੱਗਣ ਲੱਗ ਪਿਆ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਫੈਸਲੇ ਦੀ ਉਲੰਘਣਾ ਕਰ ਸਕਦੇ ਹਨ ਤੇ ਉਹ ਕਾਨੂੰਨ ਤੋਂ ਵੀ ੳੁੱਤੇ ਹਨ। ਜ਼ਾਹਿਰਾ ਤੌਰ ਉੱਤੇ ਸਾਡੇ ਸੈਕਟਰ ਦੇ ਕਈ ਲੋਕਾਂ ਦਾ ਮੰਨਣਾ ਹੈ ਕਿ ਸਰਕਾਰਾਂ ਉਨ੍ਹਾਂ ਨੂੰ ਅਜਿਹੇ ਕਾਨੂੰਨਾਂ ਤੋਂ ਬਚਾਅ ਲੈਣਗੀਆਂ। ਇਸ ਤਰ੍ਹਾਂ ਦੀ ਸੋਚ ਸਾਡੀ ਇੰਡਸਟਰੀ ਲਈ ਵੀ ਹਾਨੀਕਾਰਕ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਵਾਤਾਵਰਣ ਦੀ ਹਿਫਾਜ਼ਤ ਕਰਨ ਲਈ ਮੰਤਰੀ ਯੁਰੇਕ ਵਧਾਈ ਦੇ ਪਾਤਰ ਹਨ ਤੇ ਇਸ ਤਰ੍ਹਾਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਰੀਅਰਜ਼ ਨਾਲ ਖੜ੍ਹੇ ਰਹਿਣ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ।

ਓਟੀਏ ਵੱਲੋਂ ਸਿ਼ਪਰਜ਼ ਦੀ ਵੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਤਾਂ ਕਿ ਉਹ ਟਰਾਂਸਪੋਰਟੇਸ਼ਨ ਸਰਵਿਸ ਪ੍ਰੋਵਾਈਡਰਜ਼ ਲਈ ਮਿਸਾਲ ਬਣ ਸਕਣ ਜਿਹੜੇ ਆਪਣੇ ਮਾਲ ਦੀ ਢੋਆ ਢੁਆਈ ਡਲੀਟ ਕਿਟ ਵ੍ਹੀਕਲਜ਼ ਰਾਹੀਂ ਕਰ ਰਹੇ ਹਨ ਤੇ ਇਸ ਤਰ੍ਹਾਂ ਵਾਤਾਵਰਣ ਨੂੰ ਗੰਧਲਾ ਕਰ ਰਹੇ ਹਨ। ਜਿਹੜੇ ਸਿ਼ਪਰਜ਼ ਇਸ ਖੇਤਰ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣੀ ਚਾਹੁੰਦੇ ਹਨ ਉਨ੍ਹਾਂ ਨੂੰ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਤੱਕ ਪਹੁੰਚ ਕਰਨੀ ਚਾਹੀਦੀ ਹੈ।

ਨਵੇਂ ਸਾਲ ਵਿਚ ਐਮਈਸੀਪੀ ਨੇ ਲੋਕਾਂ ਲਈ ਰਿਪੋਰਟਿੰਗ ਮੈਕੇਨਿਜ਼ਮ ਦਾ ਐਲਾਨ ਵੀ ਕੀਤਾ ਹੈ ਤਾਂ ਕਿ ਉਹ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਜਾਂ ਕਾਰੋਬਾਰੀਆਂ/ਤਕਨੀਸ਼ੀਅਨਾਂ ਬਾਰੇ ਰਿਪੋਰਟ ਕਰ ਸਕਣ ਜਿਹੜੇ ਇਸ ਸਿਸਟਮ ਨਾਲ ਛੇੜਛਾੜ ਕਰਨ ਵਿੱਚ ਰੁਝੇ ਹਨ। ਓਟੀਏ ਨਵੇਂ ਸਾਲ ਵਿੱਚ ਇਸ ਰਿਪੋਰਟਿੰਗ ਮੈਥਡ ਬਾਰੇ ਆਪਣੇ ਮੈਂਬਰਾਂ ਨੂੰ ਸਿੱਖਿਅਤ ਕਰੇਗੀ।