ਟਰੱਕਿੰਗ ਇੰਡਸਟਰੀ ਨੂੰ ਦਰਪੇਸ਼ ਦਿੱਕਤਾਂ ਦੀ ਸੂਚੀ ਵਿੱਚ ਡਰਾਈਵਰਾਂ ਦੀ ਘਾਟ ਤੇ ਇੰਸ਼ੋਰੈਂਸ ਦਾ ਮੁੱਦਾ ਛਾਇਆ ਰਿਹਾ

ਟਰੱਕਿੰਗ ਇੰਡਸਟਰੀ ਦੀ ਗੈਰ ਮੁਨਾਫੇ ਵਾਲੀ ਰਿਸਰਚ ਆਰਗੇਨਾਈਜ਼ੇਸ਼ਨ ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਵੱਲੋਂ 16ਵੀਂ  ਟੌਪ ਇੰਡਸਟਰੀ ਇਸ਼ੂਜ਼ ਰਿਪੋਰਟ ਪੇਸ਼ ਕੀਤੀ ਗਈ| ਇਸ ਵਿੱਚ ਇੰਡਸਟਰੀ ਦੀਆਂ ਕਈ ਚਿੰਤਾਵਾਂ ਨੂੰ ਸਾਂਝਾ ਕੀਤਾ ਗਿਆ ਹੈ ਜਿਵੇਂ ਕਿ ਡਰਾਈਵਰਾਂ ਦੀ ਘਾਟ, ਟਰੱਕ ਪਾਰਕਿੰਗ, ਡਰਾਈਵਰ ਮੁਆਵਜ਼ਾ ਤੇ ਰਿਟੈਨਸ਼ਨ ਆਦਿ ਤੋਂ ਇਲਾਵਾ 2005 ਤੋਂ ਪਹਿਲੀ ਵਾਰੀ ਇੰਸ਼ੋਰੈਂਸ ਕੌਸਟਸ ਨੂੰ ਵੀ ਸਾਂਝਾ ਕੀਤਾ ਗਿਆ ਹੈ|

ਸਾਊਥਈਸਟਰਨ ਮੋਟਰ ਫਰੇਟ ਤੇ ਟ੍ਰਿਪਲ ਜੀ ਐਕਸਪ੍ਰੈੱਸ ਇਨਕਾਰਪੋਰੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਤੇ ਏਟੀਏ ਦੇ ਚੇਅਰਮੈਨ ਰੈਂਡੀ ਗਿਲੌਟ ਨੇ ਆਖਿਆ ਕਿ ਕਈ ਕਾਰਨਾਂ ਕਰਕੇ 2020 ਸਾਡੀ ਇੰਡਸਟਰੀ ਤੇ ਸਾਡੇ ਦੇਸ਼ ਲਈ ਕਾਫੀ ਚੁਣੌਤੀਆਂ ਭਰਿਆ ਸਾਲ ਰਿਹਾ ਹੈ| ਪਰ ਏਟੀਆਰਆਈ ਦੇ ਸਰਵੇਖਣ ਅਨੁਸਾਰ ਮਹਾਂਮਾਰੀ ਕਾਰਨ ਸਾਡੇ ਸਾਹਮਣੇ ਆਏ ਮੁੱਦਿਆਂ ਤੋਂ ਇਲਾਵਾ ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਕਾਫੀ ਜ਼ਰੂਰੀ ਹੈ|

ਯੋਗ ਡਰਾਈਵਰਾਂ ਨੂੰ ਲੱਭਣ ਤੇ ਉਨ੍ਹਾਂ ਨੂੰ ਆਪਣੇ ਨਾਲ ਕਾਇਮ ਰੱਖਣ ਤੋਂ ਲੈ ਕੇ ਇੰਸ਼ੋਰੈਂਸ ਦੀਆਂ ਵੱਧ ਰਹੀਆਂ ਕੀਮਤਾਂ ਤੇ ਸਾਡੀ ਇੰਡਸਟਰੀ ਉੱਤੇ ਮੜ੍ਹੇ ਗਏ ਅਣਚਾਹੇ ਮੁਕੱਦਮਿਆਂ ਤੱਕ ਏਟੀਆਰਆਈ ਨੇ ਅਜਿਹੇ ਮੁੱਦਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਲਈ ਸਾਡੀ ਇੰਡਸਟਰੀ ਕਾਫੀ ਫਿਕਰਮੰਦ ਹੈ ਅਤੇ ਇਨ੍ਹਾਂ ਨੂੰ ਹੱਲ ਕਰਨ ਲਈ ਯੋਜਨਾ ਉਲੀਕਦੀ ਰਹਿੰਦੀ ਹੈ|

ਲਗਾਤਾਰ ਚੌਥੇ ਸਾਲ ਡਰਾਈਵਰਾਂ ਦੀ ਘਾਟ ਅਜਿਹਾ ਮੁੱਦਾ ਹੈ ਜਿਹੜਾ ਹੋਰਨਾਂ ਸਾਰੇ ਮੁੱਦਿਆਂ ਉੱਤੋਂ ਛਾਇਆ ਹੋਇਆ ਹੈ| ਇਸ ਤੋਂ ਇਲਾਵਾ ਫਲੀਟਸ ਨੂੰ ਇਹ ਦਿੱਕਤ ਵੀ ਆ ਰਹੀ ਹੈ ਕਿ ਨਵਾਂ ਟੇਲੈਂਟ ਨੂੰ ਭਰਤੀ ਕਿਵੇਂ ਕੀਤਾ ਜਾਵੇ ਤੇ ਮੌਜੂਦਾ ਡਰਾਈਵਰਾਂ ਨੂੰ ਕਿਵੇਂ ਬਰਕਰਾਰ ਰੱਖਿਆ ਜਾਵੇ| ਅਸਲ ਵਿੱਚ ਡਰਾਈਵਰ ਨੂੰ ਕਾਇਮ ਰੱਖਣਾ ਕਿਸੇ ਵੀ ਕਰੀਅਰ ਲਈ ਨੰਬਰ ਦੋ ਮੁੱਦਾ ਹੈ ਤੇ ਸਾਂਝੀ ਲਿਸਟ ਉੱਤੇ ਇਹ ਛੇਵਾਂ ਮੁੱਦਾ ਹੈ|

ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 1000 ਤੋਂ ਵੱਧ ਟਰੱਕ ਡਰਾਈਵਰਾਂ ਵਿੱਚ ਸੱਭ ਤੋਂ ਵੱਧ ਚਿੰਤਾ ਵਾਲੇ ਮਾਮਲਿਆਂ ਵਿੱਚ ਟਰੱਕਾਂ ਦੀ ਪਾਰਕਿੰਗ, ਡਰਾਈਵਰਾਂ ਨੂੰ ਮਿਲਣ ਵਾਲਾ ਮੁਆਵਜ਼ਾ ਤੇ ਡਿਟੈਨਸ਼ਨ ਵਰਗੇ ਮੁੱਦੇ ਹਾਵੀ ਰਹੇ| ਏਟੀਆਰਆਈ ਨੂੰ 3122 ਟਰੱਕ ਡਰਾਈਵਰਾਂ, ਮੋਟਰ ਕਰੀਅਰਜ਼ ਤੇ ਹੋਰਨਾਂ ਇੰਡਸਟਰੀ ਸਟੇਕਹੋਲਡਰਜ਼ ਤੋਂ ਹਾਸਲ ਹੋਈ ਪ੍ਰਤੀਕਿਰਿਆ ਪਿਛਲੇ 16 ਸਾਲਾਂ ਦੇ ਸਰਵੇਖਣ ਦਾ ਰਿਕਾਰਡ ਹੀ ਹੈ|

ਏਟੀਆਰਆਈ ਦੀ ਪ੍ਰੈਜ਼ੀਡੈਂਟ ਤੇ ਸੀਓਓ ਰਬੈਕਾ ਬ੍ਰਿਊਸਟਰ ਨੇ ਆਖਿਆ ਕਿ ਇਸ ਤਰ੍ਹਾਂ ਦੇ ਸੈਂਪਲਾਂ ਨਾਲ ਸਾਨੂੰ ਇਹ ਸਪਸ਼ਟ ਹੋ ਗਿਆ ਹੈ ਕਿ ਟਰੱਕਿੰਗ ਇੰਡਸਟਰੀ ਲਈ ਕਿਹੜੇ ਮੁੱਦੇ ਸੱਭ ਤੋਂ ਵੱਧ ਚਿੰਤਾ ਦਾ ਵਿਸ਼ਾ ਹਨ| ਇਸ ਜਾਣਕਾਰੀ ਨਾਲ ਉਨ੍ਹਾਂ ਦਿੱਕਤਾਂ ਨੂੰ ਇੰਡਸਟਰੀ ਆਪਣੇ ਸਰੋਤਾਂ ਦੀ ਭਲੀ ਭਾਂਤ ਵਰਤੋਂ ਕਰਕੇ ਹੱਲ ਕਰ ਸਕਦੀ ਹੈ|

2005 ਤੋਂ ਬਾਅਦ ਪਹਿਲੀ ਵਾਰੀ ਇਸ ਸਾਲ ਇੰਸ਼ੋਰੈਂਸ ਦੀ ਕੀਮਤ ਤੇ ਉਪਲਬਧਤਾ ਮੁੱਖ ਚਿੰਤਾ ਦਾ ਵਿਸ਼ਾ ਰਹੀ| ਇੱਥੇ ਹੀ ਬੱਸ ਨਹੀਂ ਇਹ 10 ਮੁੱਖ ਮੁੱਦਿਆਂ ਵਿੱਚ ਪੰਜਵੇਂ ਸਥਾਨ ਉੱਤੇ ਰਹੀ ਤੇ ਕਰੀਅਰ ਦੀਆਂ ਚਿੰਤਾਵਾਂ ਦੀ ਸੂਚੀ ਵਿੱਚ ਇਸ ਦਾ ਥਾਂ ਚੌਥਾ ਰਿਹਾ| ਇਸ ਤੋਂ ਇਲਾਵਾ 2011 ਤੋਂ ਪਹਿਲੀ ਵਾਰੀ ਟੌਰਟ ਰਿਫੌਰਮ ਦਾ ਮੁੱਦਾ ਇਨ੍ਹਾਂ 10 ਮੁੱਦਿਆਂ ਦੀ ਸੂਚੀ ਵਿੱਚ ਥਾਂ ਬਣਾ ਪਾਇਆ| ਅੰਤ ਵਿੱਚ ਬ੍ਰਿਊਸਟਰ ਨੇ ਆਖਿਆ ਕਿ ਲਿਟੀਗੇਸ਼ਨ ਦੇ ਪ੍ਰਭਾਵ ਤੇ ਇੱਕਲੇ ਕਾਰੇ ਫੈਸਲੇ ਟ੍ਰਕਿੰਗ ਇੰਡਸਟਰੀ ਨੂੰ ਦਰਪੇਸ਼ ਚਿੰਤਾਵਾਂ ਦੀ ਸੂਚੀ ਵਿੱਚ ਜ਼ਾਹਿਰਾ ਤੌਰ ਉੱਤੇ ਸਪਸ਼ਟ ਰਹੇ|