ਟਰੱਕਿੰਗ ਇੰਡਸਟਰੀ ਨੂੰ ਕੀੜੇ ਮਕੌੜੇ ਸਬੰਧੀ ਮੁੱਦੇ ਤੋਂ ਜਾਗਰੂਕ ਕਰਨਾ ਚਾਹੁੰਦੀ ਹੈ ਸੀਐਫਆਈਏ

Commercial truck on highway

ਸੀਐਫਆਈਏ ਟਰੱਕਿੰਗ ਇੰਡਸਟਰੀ ਨੂੰ ਪੈਸਟ (ਕੀੜੇ ਮਕੌੜੇ) ਸਬੰਧੀ ਮੁੱਦੇ ਤੋਂ ਜਾਗਰੂਕ ਕਰਨਾ ਚਾਹੁੰਦੀ ਹੈ। 

ਲੈਂਟਰਨਫਲਾਈ ਅਮਰੀਕਾ ਦੇ ਕਈ ਸਟੇਟਸ ਵਿੱਚ ਪਾਈ ਜਾ ਰਹੀ ਹੈ, ਇਨ੍ਹਾਂ ਵਿੱਚੋਂ ਕਈ ਸਟੇਟਸ ਕੈਨੇਡਾ ਦੀ ਸਰਹੱਦ ਦੇ ਨਾਲ ਲੱਗਦੇ ਹਨ। ਪਿੱਛੇ ਜਿਹੇ ਬਫਲੋ, ਨਿਊ ਯੌਰਕ ਤੇ ਹੁਣ ਮਿਸ਼ੀਗਨ ਵਿੱਚ ਇਹ ਲੈਂਟਰਨਫਲਾਈ ਵੇਖੀਆਂ ਗਈਆਂ ਹਨ। ਅਜੇ ਤੱਕ ਭਾਵੇਂ ਕੈਨੇਡਾ ਵਿੱਚ ਇਨ੍ਹਾਂ ਦੇ ਪਾਏ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਕਿਆਫੇ ਲਾਏ ਜਾ ਰਹੇ ਹਨ ਕਿ ਅਜਿਹਾ ਜਲਦ ਹੋ ਸਕਦਾ ਹੈ। 

ਟਰਾਂਸਪੋਰਟੇਸ਼ਨ ਗਲਿਆਰੇ ਹੀ ਅਜਿਹੇ ਕੀੜੇ ਮਕੌੜਿਆਂ ਦੇ ਇੱਕ ਥਾਂ ਤੋਂ ਦੂਜੇ ਥਾਂ ਜਾਣ ਦਾ ਰਾਹ ਬਣਦੇ ਹਨ ਤੇ ਇਹ ਟਰਾਂਸਪੋਰਟੇਸ਼ਨ ਦੇ ਸਾਧਨ ਇਨ੍ਹਾਂ ਨੂੰ ਢੋਈ ਫਿਰਦੇ ਹਨ। ਸੀਐਫਆਈਏ ਦਾ ਕਹਿਣਾ ਹੈ ਕਿ ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਸਾਰੇ ਮੈਂਬਰਜ਼ ਅਜਿਹੀਆਂ ਦਿੱਕਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਤੇ ਇਸ ਲੈਂਟਰਨਫਲਾਈ ਤੋਂ ਚੰਗੀ ਤਰ੍ਹਾਂ ਜਾਣੂ ਰਹਿ ਕੇ, ਆਪਣੇ ਟਰੱਕਾਂ ਤੇ ਗੱਡੀਆਂ, ਸਾਜ਼ੋ ਸਮਾਨ ਤੇ ਹੋਰ ਸਾਧਨਾਂ ਉੱਤੇ ਇਨ੍ਹਾਂ ਲੈਂਟਰਨਫਲਾਈਜ਼ ਦੇ ਛੱਤੇ ਨੂੰ ਵੇਖ ਕੇਉਹ ਜਲਦ ਹੀ ਇਸ ਦੀ ਪਛਾਣ ਕਰ ਸਕਦੇ ਹਨ ਤੇ ਇਸ ਦੀ ਰੋਕਥਾਮ ਲਈ ਵੀ ਅਗਾਊਂ ਕੋਸਿ਼ਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਕੈਨੇਡਾ ਦਾਖਲ ਹੋਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਕਿਸੇ ਵੀ ਛੱਤੇ ਦਾ ਸਫਾਇਆ ਕਰਨਾ ਬਹੁਤ ਜ਼ਰੂਰੀ ਹੈ। 

ਜੇ ਕਿਸੇ ਨੂੰ ਵੀ ਕੈਨੇਡਾ ਵਿੱਚ ਲੈਂਟਰਨਫਲਾਈ ਲੱਭਦੀ ਹੈ ਜਾਂ ਕਿਸੇ ਨੂੰ ਲੱਗਦਾ ਹੈ ਕਿ ਉਸ ਨੇ ਇਸ ਕੀੜੇ ਮਕੌੜੇ  ਨੂੰ ਵੇਖਿਆ ਹੈ ਤਾਂ ਅਸੀਂ ਉਸ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਸ ਨੂੰ ਮਾਰ ਕੇ ਤੇ ਇਸ ਕੀਟਪਤੰਗੇ ਨੂੰ ਉਸ ਥਾਂ ਤੋਂ ਹਟਾ ਕੇ ਇੱਕ ਸੁਰੱਖਿਅਤ ਕੰਟੇਨਰ ਵਿੱਚ ਰੱਖਣ ਤੇ ਤੁਰੰਤ ਆਪਣੇ ਲੋਕਲ ਸੀਐਫਆਈਏ ਦੇ ਆਫਿਸ ਨੂੰ ਰਿਪੋਰਟ ਕਰਨ।