ਟਰੱਕਿੰਗ ਇੰਡਸਟਰੀ ਦਾ ਢਾਂਚਾ ਬਦਲਣ ਦੀ ਸਮਰੱਥਾ ਰੱਖਣ ਵਾਲੇ ਕਾਰਕ

port of gothenburg

ਿਛਲੇ ਸਾਲ ਟਰੱਕਿੰਗ ਸੈਕਟਰ ਨੂੰ ਆਪਰੇਸ਼ਨਜ਼ ਤੇ ਦੁਨੀਆ ਭਰ ਵਿੱਚ ਮਾਰਕਿਟ ਸਪੇਸ ਦੇ ਲਿਹਾਜ ਨਾਲ ਕਈ ਤਬਦੀਲੀਆਂ ਵੇਖਣ ਨੂੰ ਮਿਲੀਆਂ।ਕੈਨੇਡੀਅਨ ਟਰੱਕਿੰਗ ਇੰਡਸਟਰੀ ਨੂੰ ਕਈ ਤਰ੍ਹਾਂ ਦੇ ਅੜਿੱਕਿਆਂ ਦਾ ਵੀ ਸਾਹਮਣਾ ਕਰਨਾ ਪਿਆ। ਜਿਨ੍ਹਾਂ ਕਾਰਨ ਦੇਸ਼ ਭਰ ਵਿੱਚ ਉਤਪਾਦਨ ਤੇ ਡਿਵੈਲਪਮੈਂਟ ਉੱਤੇ ਕਾਫੀ ਪ੍ਰਭਾਵ ਪਿਆ। ਕਈ ਤਰ੍ਹਾਂ ਦੇ ਕਾਰਕਾਂ ਦਾ ਇੰਡਸਟਰੀ ਦੇ ਕੰਮਕਾਜ ਉੱਤੇ ਅਸਰ ਪਿਆ। 

ਹੁਣ ਜਦੋਂ ਅਸੀਂ ਸਾਲ 2022 ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇੱਕ ਨਜ਼ਰ ਉਨ੍ਹਾਂ ਰੁਝਾਨਾਂ ਉੱਤੇ ਵੀ ਮਾਰ ਲੈਂਦੇ ਹਾਂ ਜਿਨ੍ਹਾਂ ਕਾਰਨ ਟਰੱਕਿੰਗ ਇੰਡਸਟਰੀ ਦਾ ਢਾਂਚਾ ਹੀ ਬਦਲ ਸਕਦਾ ਹੈ। ਇੰਡਸਟਰੀਜ਼ ਵਿੱਚ ਤੇਜ਼ੀ ਨਾਲ ਡਿਵੈਲਪਮੈਂਟ ਹੋ ਰਹੀ ਹੈ ਕਿਉਂਕਿ ਹੁਣ ਚਾਰ ਚੁਫੇਰੇ ਕਮਾਲ ਦੀ ਤਕਨਾਲੋਜੀ ਦਾ ਦਬਦਬਾਅ ਹੈ। ਆਓ ਉਨ੍ਹਾਂ ਰੁਝਾਨਾਂ ਨਾਲ ਬਲਾਗ ਦੀ ਸ਼ੁਰੂਆਤ ਕਰੀਏ ਜਿਹੜੇ ਆਉਣ ਵਾਲੇ ਸਾਲ ਵਿੱਚ ਸਾਡੇ ਸਾਹਮਣੇ ਹੋਣਗੇ :

ਆਪਰੇਸ਼ਨਜ਼

ਮਾਰਕਿਟ ਦੇ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਕਾਰਨ ਕਈ ਟਰੱਕਿੰਗ ਕੰਪਨੀਆਂ ਬੰਦ ਹੋ ਚੁੱਕੀਆਂ ਹਨ, ਜਿਸ ਕਾਰਨ ਟਰੱਕਰਜ਼ ਬੇਰੋਜ਼ਗਾਰ ਹੋ ਗਏ ਹਨ। ਵਸਤਾਂ ਦੀ ਢੋਆ ਢੁਆਈ ਵਿੱਚ ਕਮੀ ਆਉਣ ਕਾਰਨ ਅੰਦਾਜ਼ਨ 3000+ ਡਰਾਈਵਰ, ਟਰੱਕਿੰਗ ਸਟਾਫ ਵਰਕਰਜ਼, ਤੇ ਵੱਡੇ ਤੇ ਨਿੱਕੇ ਟਰੱਕਿੰਗ ਕਾਰੋਬਾਰਾਂ ਨਾਲ ਜੁੜੇ ਕਈ ਹੋਰ ਕਾਮੇ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। 

ਿਵੇਕਲਾਪਣ

ਤਕਨਾਲੋਜੀ ਵਿੱਚ ਬਦਲਾਵ ਆਉਣ ਨਾਲ ਹਰ ਆਰਗੇਨਾਈਜ਼ੇਸ਼ਨ ਨੂੰ ਆਪਣੀਆਂ ਨਵੀਆਂ ਨੀਤੀਆਂ, ਕਲਾਇੰਟਸ ਨਾਲ ਡੀਲਿੰਗਜ਼, ਆਪਰੇਸ਼ਨਜ਼ ਤੇ ਪ੍ਰਸ਼ਾਸਕੀ ਤਬਦੀਲੀਆਂ ਅਪਨਾਉਣੀਆਂ ਪੈਂਦੀਆਂ ਹਨ। ਇੰਟਰਨੈੱਟ ਕਾਰਨ ਹਰ ਕੋਈ ਆਪਣੀ ਲੋੜ ਮੁਤਾਬਕ ਹੁਣ ਬਿਜ਼ਨਸ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਟਰੱਕਿੰਗ ਫਰਮਾਂ ਹੁਣ ਕੰਪਨੀ ਕਲਚਰ, ਜਿੱਥੇ ਸਾਰੇ ਏਰੀਆਜ਼ ਵਿੱਚ ਨਿਯਮਾਂ ਦਾ ਵੱਧ ਤੋਂ ਵੱਧ ਪਾਲਣ ਹੋਵੇ, ਮੇਨਟੇਨ ਕਰਨ ਪ੍ਰਤੀ ਵਧੇਰੇ ਚਿੰਤਤ ਹਨ।

ਸਟੈਟੇਸਟਿਕਸ 

ਟਰੱਕਿੰਗ ਕੰਪਨੀਆਂ ਦੇ ਵਿਕਾਸ ਲਈ 2021 ਤੋਂ ਬੇਹੱਦ ਅਹਿਮ ਪੱਖ :

  • ਟਰੱਕਿੰਗ ਇੰਡਸਟਰੀ ਵਿੱਚ ਸ਼ਾਮਲ ਦੇਸ਼ਾਂ ਵਿੱਚ ਕੈਨੇਡਾ ਜੀਡੀਪੀ ਦੇ ਮਾਮਲੇ ਵਿੱਚ ਸੱਭ ਤੋਂ ਮਜ਼ਬੂਤ ਸਥਾਨ ਰੱਖਦਾ ਹੈ
  • ਕੈਨੇਡਾ ਵਿੱਚ 5·9 ਫੀ ਸਦੀ ਜੌਬਜ਼ ਟਰੱਕਿੰਗ ਕੰਪਨੀਆਂ ਨਾਲ ਜੁੜੀਆਂ ਹੋਈਆਂ ਹਨ।
  • ਸੰਚਤ 8,600 ਨਾਲ ਵਾਲਮਾਰਟ ਟਰੱਕਰਜ਼ ਲਈ ਸੱਭ ਤੋਂ ਵੱਧ ਕੰਮ ਦੇਣ ਵਾਲੀ ਕੰਪਨੀ ਹੈ।
  • ਕੈਨੇਡਾ ਵਿੱਚ ਟਰੱਕ 11 ਬਿਲੀਅਨ ਟੰਨ ਵਸਤਾਂ ਦੀ ਢੋਆ ਢੁਆਈ ਕਰਦੇ ਹਨ।
  • 70 ਫੀ ਸਦੀ ਵਸਤਾਂ ਦੀ ਟਰਾਂਸਪੋਰਟੇਸ਼ਨ ਟਰੱਕਿੰਗ ਕੰਪਨੀਆਂ ਰਾਹੀਂ ਹੁੰਦੀ ਹੈ।
  • 40 ਫੀ ਸਦੀ ਜੌਬਜ਼ ਘੱਟ ਗਿਣਤੀਆਂ ਲਈ ਹਨ, ਜੋ ਕਿ ਕਮਾਲ ਦੀ ਗੱਲ ਹੈ।
  • ਘੱਟੋ ਘੱਟ 900,000 ਲੋਕ, ਜਿਹੜੇ ਗਰੌਸਰੀ ਸਟੋਰਜ਼ ਨਾਲ ਜੁੜੇ ਹਨ, ਟਰੱਕ ਡਰਾਈਵਰਾਂ ਉੱਤੇ ਨਿਰਭਰ ਹਨ।

· ਹਰ ਸਾਲ 100,000 ਮੀਲ ਟਰੱਕ ਡਰਾਈਵਰਾਂ ਵੱਲੋਂ ਕਵਰ ਕੀਤੇ ਜਾਂਦੇ ਹਨ।