ਟਰੱਕਾਂ ਵਿੱਚ ਤਾਜ਼ਾ ਤਕਨਾਲੋਜੀ ਨਾਲ ਸੜਕਾਂ ਉੱਤੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਡਰਾਈਵਰ

Computer keyboard with a SURVEY button. Concept - asking questions to receive feedback

ਸਮਾਰਟ ਫਲੀਟ ਸੋਲੀਊਸ਼ਨਜ਼ ਮੁਹੱਈਆ ਕਰਵਾਉਣ ਵਾਲੀ ਫਰਮ ਜ਼ੋਨਰ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕਮਰਸ਼ੀਅਲ ਟਰੱਕਿੰਗ ਤਕਨਾਲੋਜੀ ਤੇ ਸੇਫਟੀ ਸਬੰਧੀ ਅਹਿਤਿਆਤ ਵਰਤੇ ਜਾਣ ਦੇ ਬਾਵਜੂਦ ਅਜੇ ਵੀ ਇੰਡਸਟਰੀ ਵਿੱਚ ਸੇਫਟੀ ਸੁਧਾਰ ਦੀ ਗੁੰਜਾਇਸ਼ ਹੈ।

ਆਪਣੀ ਰੋਡ ਸੇਫਟੀ ਕੰਜਿ਼ਊਮਰ ਸੈਂਟੀਮੈਂਟ ਸਰਵੇਅ ਰਿਪੋਰਟ ਵਿੱਚ ਫਰਮ ਨੇ ਖੁਲਾਸਾ ਕੀਤਾ ਕਿ ਲੱਗਭਗ ਦੋ ਤਿਹਾਈ ਅਮੈਰੀਕਨ ਡਰਾਈਵਰ (65 ਫੀ ਸਦੀ) ਹਾਈਵੇਅ ਉੱਤੇ ਕਮਰਸ਼ੀਅਲ ਟਰੱਕਾਂ ਨਾਲ ਡਰਾਈਵ ਕਰਦੇ ਸਮੇਂ ਸੁਰੱਖਿਅਤ ਮਹਿਸੂਸ ਕਰਦੇ ਹਨ।ਇਹ ਸਰਵੇਅ ਜੋ਼ਨਰ ਵੱਲੋਂ ਕਰਵਾਇਆ ਗਿਆ ਤੇ ਹੈਰਿਸ ਪੋਲ ਵੱਲੋਂ 1800 ਲਾਇਸੰਸਸ਼ੁਦਾ ਅਮਰੀਕੀ ਡਰਾਈਵਰਾਂ ਉੱਤੇ ਆਨਲਾਈਨ ਕੀਤਾ ਗਿਆ। 

ਭਾਵੇਂ ਤਕਨਾਲੋਜੀ ਦੇ ਖੇਤਰ ਵਿੱਚ ਕਾਫੀ ਤਰੱਕੀ ਹੋ ਚੁੱਕੀ ਹੈ ਪਰ ਇਸ ਰਿਪੋਰਟ ਦੀਆਂ ਲੱਭਤਾਂ ਦਰਸਾਉਂਦੀਆਂ ਹਨ ਕਿ ਇੰਡਸਟਰੀ ਵਿੱਚ ਅਜੇ ਵੀ ਕਾਫੀ ਸੁਧਾਰ ਦੀ ਲੋੜ ਹੈ ਤੇ ਸਾਰੇ ਡਰਾਈਵਰਾਂ ਲਈ ਸੜਕਾਂ ਹੋਰ ਸੁਰੱਖਿਅਤ ਬਣਾਏ ਜਾਣ ਦੀ ਲੋੜ ਹੈ।

ਇਸ ਦੀਆਂ ਹੋਰ ਲੱਭਤਾਂ ਹੇਠ ਲਿਖੇ ਅਨੁਸਾਰ ਹਨ

  • ਟਰਿੱਪ ਤੋਂ ਪਹਿਲਾਂ ਤੇ ਟਰਿੱਪ ਤੋਂ ਬਾਅਦ ਦੀ ਇਲੈਕਟ੍ਰੌਨਿਕ ਜਾਂਚ ਰਾਹੀਂ ਟਰੱਕ ਡਰਾਈਵਰਾਂ ਤੇ ਫਲੀਟ ਮੈਨੇਜਰਜ਼ ਨੂੰ ਪ੍ਰਿਵੈਂਟਿਵ ਮਾਪਦੰਡ ਲਾਗੂ ਕਰਨ ਦੀ ਲੋੜ ਹੈ। ਅਮਰੀਕਾ ਦੇ 65 ਫੀ ਸਦੀ ਲਾਇਸੰਸਸ਼ੁਦਾ ਡਰਾਈਵਰ ਕਮਰਸ਼ੀਅਲ ਟਰੱਕਾਂ ਨਾਲ ਹਾਈਵੇਅ ਉੱਤੇ ਡਰਾਈਵ ਕਰਨਾ ਸੁਰੱਖਿਅਤ ਮੰਨਦੇ ਹਨ। ਇਲੈਕਟ੍ਰੌਨਿਕ ਡਰਾਈਵਰ ਵ੍ਹੀਕਲ ਇੰਸਪੈਕਸ਼ਨ ਰਿਪੋਰਟਾਂ ਫਲੀਟਸ ਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀਆਂ ਹਨ ਕਿ ਟਰੱਕਾਂ ਦੀ ਜਾਂਚ ਹੁੰਦੀ ਰਹੇ ਤੇ ਗੱਡੀਆਂ ਦੇ ਨੁਕਸ ਬਾਰੇ ਡਰਾਈਵਰਾਂ ਨੂੰ ਸਮੇਂ ਸਿਰ ਪਤਾ ਲੱਗੇ ਤੇ ਉਹ ਰੋਜ਼ਾਨਾ ਸੁਰੱਖਿਅਤ ਢੰਗ ਨਾਲ ਟਰੱਕ ਚਲਾ ਸਕਣ।
  • ਪ੍ਰੋਐਕਟਿਵ ਤਕਨਾਲੋਜੀ ਜਿ਼ੰਦਗੀਆਂ ਤੇ ਪੈਸੇ ਬਚਾਅ ਸਕਦੀ ਹੈ। 75 ਫੀ ਸਦੀ ਅਮੈਰੀਕਨ ਡਰਾਈਵਰ ਇਸ ਗੱਲ ਉੱਤੇ ਸਹਿਮਤ ਹਨ ਕਿ ਕਮਰਸ਼ੀਅਲ ਟਰੱਕਿੰਗ ਇੰਡਸਟਰੀ ਸੇਫ ਡਰਾਈਵਿੰਗ ਪੈ੍ਰਕਟਿਸਿਜ਼ ਦਾ ਪਾਲਣ ਕਰਦੀ ਹੈ। ਹਾਲਾਂਕਿ ਤਕਨਾਲੋਜੀ ਹਰੇਕ ਐਕਸੀਡੈਂਟ ਨੂੰ ਨਹੀਂ ਰੋਕ ਸਕਦੀ, ਪਰ ਇਨਕੈਬ ਕੋਚਿੰਗ ਸੌਲਿਊਸ਼ਨਜ਼ ਡਰਾਈਵਰਾਂ ਨੂੰ ਸਹੀ ਫੈਸਲਾ ਲੈਣ ਵਿੱਚ ਮਦਦ ਕਰਦੇ ਹਨ ਤੇ ਇਸ ਦੇ ਨਾਲ ਹੀ ਸਹੀ ਸਮੇਂ ਉੱਤੇ ਡਾਟਾ ਤੇ ਵੀਡੀਓ ਫੁਟੇਜ ਵੀ ਸਹੇਜਦੀ ਹੈ।
  • ਟਰੱਕਿੰਗ ਇੰਡਸਟਰੀ ਨੂੰ ਕੰਜਿ਼ਊਮਰ ਦੀ ਸੋਚ ਵਿੱਚ ਸੁਧਾਰ ਕਰਨ ਦੀ ਲੋੜ ਹੈ। ਕੁੱਝ ਚਿੰਤਾਜਨਕ ਲੱਭਤਾਂ ਅਨੁਸਾਰ 25 ਫੀ ਸਦੀ ਅਮੈਰੀਕਨ ਡਰਾਈਵਰ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਕਮਰਸ਼ੀਅਲ ਟਰੱਕਜ਼ ਜਿ਼ੰਮੇਵਰਾਨਾਂ ਢੰਗ ਨਾਲ ਡਰਾਈਵ ਕਰਦੇ ਹਨ। ਹਾਲਾਂਕਿ ਟਰੱਕਰਜ਼ ਕਈ ਸੇਫ ਡਰਾਈਵਿੰਗ ਗਾਈਡਲਾਈਨਜ਼, ਰੈਗੂਲੇਸ਼ਨਜ਼ ਤੇ ਕੰਪਲਾਇੰਸ ਨਿਯਮਾਂ ਦਾ ਪਾਲਣ ਕਰਦੇ ਹਨ ਪਰ ਸੋਚ ਉੱਤੇ ਹੀ ਇਹ ਨਿਰਭਰ ਕਰਦਾ ਹੈ ਕਿ ਡਰਾਈਵਰ ਸੁਰੱਖਿਅਤ ਹਨ ਤੇ ਸੇਫ ਫੀਲ ਕਰਦੇ ਹਨ।ਲਾਅ ਐਨਫੋਰਸਮੈਂਟ ਐਡਵਾਈਜ਼ਰੀ ਬੋਰਡ (ਐਲਈਏਬੀ) ਵਰਗੇ ਭਾਈਵਾਲ ਪ੍ਰਭਾਵਸ਼ਾਲੀ ਸੇਫਟੀ ਪ੍ਰੋਗਰਾਮਾਂ ਬਾਰੇ ਫਲੀਟਸ ਤੇ ਜਨਤਾ ਨੂੰ ਸਿੱਖਿਅਤ ਕਰਨ ਵਿੱਚ ਮਦਦ ਕਰਦੇ ਹਨ।
  • ਮੇਨਟੇਨੈਂਸ ਸਬੰਧੀ ਅਗਾਊਂ ਪੇਸ਼ੀਨਿਗੋਈ ਕਰਨ ਵਾਲੇ ਪਲੇਟਫਾਰਮਜ਼ ਤੇ ਫੈਡਰਲ ਸਰਕਾਰ ਦੀਆਂ ਲਾਜ਼ਮੀ ਸ਼ਰਤਾਂ ਫਲੀਟਸ ਨੂੰ ਫਲੀਟ ਹੈਲਥ ਤੇ ਸੁਰੱਖਿਅਤ ਡਰਾਈਵ ਕਰਨ ਵਿੱਚ ਮਦਦ ਕਰਦੀਆਂ ਹਨ। 73 ਫੀ ਸਦੀ ਅਮੈਰੀਕਨ ਡਰਾਈਵਰਜ਼ ਇਸ ਗੱਲ ਨਾਲ ਬਹੁਤ ਪੱਕੇ ਤੌਰ ਉੱਤੇ ਸਹਿਮਤ ਕਰਦੇ ਹਨ ਤੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਕਮਰਸ਼ੀਅਲ ਟਰੱਕਿੰਗ ਇੰਡਸਟਰੀ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਸੱਭ ਹੀਲਾ ਵਸੀਲਾ ਵਰਤਦੀ ਹੈ। ਯੂਐਸ ਐਂਡ ਕੈਨੇਡੀਅਨ ਇਲੈਕਟ੍ਰੌਨਿਕ ਲੌਗਿੰਗ ਡਿਵਾਇਸਿਜ਼ ਮੈਨਡੇਟਸ ਡਰਾਈਵਰਾਂ ਲਈ ਸੁਰੱਖਿਅਤ ਕੰਮ ਵਾਲਾ ਮਾਹੌਲ ਸਿਰਜਣ ਵਿੱਚ ਮਦਦ ਕਰ ਰਹੀ ਹੈ।
  • ਕਮਰਸ਼ੀਅਲ ਟਰੱਕਸ ਕਲ ਅੱਜ ਇਹੋ ਜਿਹੀ ਸੈਂਸਰ ਟਰੈਕਿੰਗ ਹੈ ਜੋ ਕਿਸੇ ਦੀ ਸੋਚ ਤੋਂ ਜਿ਼ਆਦਾ ਡਾਟਾ ਇੱਕਠਾ ਕਰ ਸਕਦੀ ਹੈ। 68 ਫੀ ਸਦੀ ਅਮੈਰੀਕਨ ਡਰਾਈਵਰਜ਼ ਇਸ ਗੱਲ ਨਾਲ ਸਹਿਮਤ ਹਨ ਕਿ ਕਮਰਸ਼ੀਅਲ ਟਰੱਕਸ ਸੜਕਾਂ ਉੱਤੇ ਸੱਭ ਤੋਂ ਵੱਧ ਤਕਨੀਕੀ ਪੱਖੋਂ ਐਡਵਾਂਸ ਗੱਡੀਆਂ ਹਨ। ਤਕਨਾਲੋਜੀ ਵਿੱਚ ਦਿਨੋਂ ਦਿਨ ਸੁਧਾਰ ਹੋ ਰਿਹਾ ਹੈ ਜਿਵੇਂ ਕਿ ਟਰੈਕਿੰਗ ਵ੍ਹੀਕਲ ਅਪਟਾਈਮ, ਟਰੈਕਿੰਗ ਡਰਾਈਵਰ ਟਰਿੱਪ ਪਰਫਾਰਮੈਂਸ ਡਾਟਾ ਤੇ ਲਾਗਿੰਗ ਫਾਲਟ ਕੋਡਜ਼।