ਟਰੇਲਰਜ਼ ਦੇ ਨਵੇਂ ਆਰਡਰ ਜਲਦ ਬੁੱਕ ਕਰਵਾਉਣਦੀ ਆਸ ਲਾਈ ਬੈਠੇ ਹਨ ਫਲੀਟਸ

ਆਰਿਜਨਲ ਇਕਿਉਪਮੈਂਟ ਮੈਨੂਫੈਕਚਰਰ ( ਓਈਐਮਜ਼ ) ਵੱਲੋਂ 2022 ਲਈ ਬੁਕਿੰਗ ਸੀਮਤ ਕੀਤੇ ਜਾਣ ਕਾਰਨ ਅਗਸਤ ਵਿੱਚ ਕਈ ਟਰੇਲਰ ਆਰਡਰਜ਼ ਵਾਪਿਸ ਮੋੜੇ ਗਏ।

ਐਫਟੀਆਰ ਤੋਂ ਮੁੱਢਲੇ ਡਾਟਾ ਅਨੁਸਾਰ ਪਿਛਲੇ ਮਹੀਨੇ 15,100 ਯੂਨਿਟਸ ਦਾ ਟਰੇਲਰ ਆਰਡਰ ਮਿਲਿਆ, ਜੋ ਕਿ ਜੁਲਾਈ ਤੋਂ 79 ਫੀ ਸਦੀ ਵੱਧ ਪਰ ਸਾਲ ਦਰ ਸਾਲ ਤੋਂ 47 ਫੀ ਸਦੀ ਘੱਟ ਰਿਹਾ। ਪਿਛਲੇ 12 ਮਹੀਨਿਆਂ ਵਿੱਚ ਟਰੇਲਰ ਆਰਡਰ 341,000 ਯੂਨਿਟਸ ਰਿਹਾ।

ਕਮਰਸ਼ੀਅਲ ਵ੍ਹੀਕਲਜ਼ ਦੇ ਐਫਟੀਆਰ ਵਾਈਸ ਪ੍ਰੈਜ਼ੀਡੈਂਟ ਡੌਨ ਏਕ ਨੇ ਆਖਿਆ ਕਿ ਫਲੀਟਸ 2022 ਵਿੱਚ ਤਿਆਰ ਹੋਣ ਵਾਲੇ ਸਲੌਟਸ ਨੂੰ ਬੁੱਕ ਕਰਵਾਉਣ ਲਈ ਕਾਹਲੇ ਹਨ ਪਰ ਓਈਐਮਜ਼ ਇਨ੍ਹਾਂ ਆਰਡਰਜ਼ ਦੇ ਸ਼ਡਿਊਲ ਨੂੰ ਬੜੀ ਸਾਵਧਾਨੀ ਨਾਲ ਮੈਨੇਜ ਕਰ ਰਹੇ ਹਨ ਕਿਉਂਕਿ ਉਹ ਤਾਂ ਇਸ ਸਾਲ ਮਿਲੇ ਆਰਡਰਜ਼ ਨੂੰ ਤਿਆਰ ਕਰਨ ਵਿੱਚ ਹੀ ਸਮਰੱਥ ਨਹੀਂ ਹਨ। ਇਹ ਆਰਡਰ 2022 ਦੀ ਪਹਿਲੀ ਛਿਮਾਹੀ ਤੱਕ ਚੱਲਣਗੇ ਤੇ ਇਸ ਨਾਲ ਸਪਲਾਈ ਚੇਨ ਦੀ ਅਸਥਿਰਤਾ ਵੀ ਬਣੀ ਰਹੇਗੀ। ਹਾਲਾਤ ਕਾਰਨ ਟਰੇਲਰ ਨਿਰਮਾਤਾਵਾਂ ਨੂੰ ਆਰਡਰਜ਼ ਨੂੰ ਸਲੌਟ ਕਰਨ ਤੇ ਅਗਲੇ ਸਾਲ ਤੱਕ ਇਨ੍ਹਾਂ ਦਾ ਨਿਰਮਾਣ ਕਰਨ ਵਿੱਚ ਦਿੱਕਤ ਆਵੇਗੀ।

ਏਕ ਨੇ ਆਖਿਆ ਕਿ ਸਪਲਾਈ ਚੇਨ ਵਿੱਚ ਵਿਘਣ ਪੈਣ ਕਾਰਨ 2021 ਵਿੱਚ ਉਤਪਾਦਨ ਵਿੱਚ ਵਿਘਣ ਪਿਆ ਤੇ ਇਸੇ ਲਈ ਓਈਐਮਜ਼ 2022 ਲਈ ਨਵੇਂ ਆਰਡਰ ਲੈਣ ਤੋਂ ਟਾਲਾ ਵੱਟ ਰਹੀਆਂ ਹਨ। ਓਈਐਮਜ਼ ਨੂੰ ਇਹ ਨਹੀਂ ਪਤਾ ਕਿ ਉਹ ਉਤਪਾਦਨ ਨੂੰ ਕਦੋਂ ਤੱਕ ਵਧਾਉਣਗੀਆਂ, ਇਸ ਲਈ ਵੱਡੀ ਮਾਤਰਾ ਵਿੱਚ ਅਸਥਿਰਤਾ ਫੈਲੀ ਹੋਈ ਹੈ। ਸਪਲਾਈ ਚੇਨ ਦੇ ਅਜੇ ਕਈ ਹਰ ਮਹੀਨਿਆਂ ਲਈ ਇਸ ਤਰ੍ਹਾਂ ਜਾਮ ਰਹਿਣ ਦੀ ਹੀ ਸੰਭਾਵਨਾ ਹੈ ਤੇ ਫਿਰ ਅਗਲੇ ਸਾਲ ਦੇ ਪਹਿਲੇ ਅੱਧ ਤੱਕ ਹੌਲੀ ਹੌਲੀ ਹਾਲਾਤ ਸੁਧਰਨ ਦੀ ਉਮੀਦ ਹੈ।

ਏਕ ਨੇ ਆਖਿਆ ਕਿ 2021 ਵਿੱਚ ਓਈਐਮਜ਼ ਵੱਲੋਂ ਲੋੜੀਂਦੇ ਟਰੇਲਰਜ਼ ਦਾ ਉਤਪਾਦਨ ਨਾ ਕਰ ਸਕਣ ਕਾਰਨ ਅਗਲੇ ਸਾਲ ਲਈ ਨਵੇਂ ਟਰੇਲਰਜ਼ ਤਿਆਰ ਕਰਨ ਦੀ ਮੰਗ ਪਹਿਲਾਂ ਹੀ ਪਾਈ ਜਾ ਰਹੀ ਹੈ। ਇਸ ਤਰ੍ਹਾਂ ਇਹ ਮੰਗ ਹਰ ਮਹੀਨੇ ਵੱਧਦੀ ਹੀ ਜਾ ਰਹੀ ਹੈ। ਏਕ ਨੇ ਇਹ ਵੀ ਆਖਿਆ ਕਿ ਇਸ ਤਰ੍ਹਾਂ ਇਹ ਡਿਮਾਂਡ ਅਗਲੇ ਸਾਲ ਨਾਲ ਜੁੜ ਜਾਂਦੀ ਹੈ। ਅੱਜ ਵੀ ਫਲੀਟਸ ਨਵੇਂ ਟਰੇਲਰਜ਼ ਲੈਣ ਲਈ ਤਿਆਰ ਬਰ ਤਿਆਰ ਹਨ ਤੇ ਅਗਲੇ ਸਾਲ ਇਸ ਮੰਗ ਵਿੱਚ ਹਰ ਵਾਧਾ ਹੋਣ ਦੀ ਆਸ ਹੈ। ਜਦੋਂ ਓਈਐਮਜ਼ 2022 ਲਈ ਪੂਰੇ ਜ਼ੋਰ ਸ਼ੋਰ ਨਾਲ ਬੁਕਿੰਗ ਸ਼ੁਰੂ ਕਰਨਗੇ ਉਸ ਸਮੇਂ ਟਰੇਲਰਜ਼ ਦੇ ਆਰਡਰਜ਼ ਸਾਰੇ ਹੱਦ ਬੰਨੇ ਟੱਪ ਜਾਣਗੇ।