ਟਰੇਨ ਟਰੇਲਰ ਤੇ ਟਰੇਲਰ ਵਿਜ਼ਰਡਜ਼ ਦੇ ਰਲੇਵੇਂ ਤੋਂ ਬਾਅਦ ਕਾਇਮ ਹੋਈ ਦਮਦਾਰ ਕੰਪਨੀ ਟਿੱਪ ਕੈਨੇਡਾ

India, Abstract, Advertisement, Article, Blue

ਐਮਸਟਰਡਮ : ਟਿੱਪ ਟਰੇਲਰ ਸਰਵਿਸਿਜ਼, ਜੋ ਕਿ ਆਈ ਸਕੁਏਰਡ ਕੈਪੀਟਲ ਦੀ ਅਹਿਮ ਕੰਪਨੀ ਹੈ ਤੇ ਯੂਰਪ ਅਤੇ ਕੈਨੇਡਾ ਭਰ ਵਿੱਚ ਇਹ ਲੀਜਿੰ਼ਗ, ਰੈਂਟਲ, ਮੇਨਟੇਨੈਂਸ ਅਤੇ ਰਿਪੇਅਰ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। 30 ਦਸੰਬਰ,2020 ਨੂੰ ਕੰਪਨੀ ਨੇ ਆਪਣੀ ਕੈਨੇਡੀਅਨ ਡਵੀਜ਼ਨਜ਼ ਟਰੇਨ ਟਰੇਲਰ ਰੈਂਟਲਜ਼ ਅਤੇ ਟਰੇਲਰ ਵਿਜ਼ਰਡਜ਼ ਲਿਮਟਿਡ ਦਾ ਰਲੇਵਾਂ ਪੂਰਾ ਕਰ ਲਿਆ ਹੈ।ਟਰੇਲਰ ਫਲੀਟ ਸੌਲਿਊਸ਼ਨਜ਼ ਦੀ ਕੈਨੇਡੀਅਨ ਡਵੀਜ਼ਨ ਨੇ ਨਵੀਂ ਸਾਂਝੀ ਕੰਪਨੀ ਨੂੰ ਨਾਂ ਦਿੱਤਾ ਹੈ ਟਿੱਪ ਫਲੀਟ ਸਰਵਿਸਿਜ਼ ਕੈਨੇਡਾ ਲਿਮਟਿਡ, ਜੋ ਕਿ ਪਹਿਲੀ ਜਨਵਰੀ, 2021 ਤੋਂ ਆਪਣੇ ਟਿੱਪ ਕੈਨੇਡਾ ਦੇ ਰੋਜ਼ਮੱਰਾ ਦੇ ਕੰਮਕਾਜ ਨੂੰ ਟਿੱਪ ਕੈਨੇਡਾ ਵਜੋਂ ਚਲਾਵੇਗੀ। ਕੰਪਨੀ ਦਾ ਕੌਮੀ ਹੈੱਡਕੁਆਰਟਰ ਤੇ ਕਾਰਪੋਰੇਟ ਕੰਮਕਾਜ ਇਸ ਦੀ ਮੌਜੂਦਾ ਮਿਸੀਸਾਗਾ, ਓਨਟਾਰੀਓ ਲੋਕੇਸ਼ਨ ਤੋਂ ਬਾਹਰ 1880 ਬ੍ਰਿਟੈਨੀਆ ਰੋਡ ਈਸਟ ਤੋਂ ਹੋਵੇਗਾ। 

ਇਸ ਰਲੇਵੇਂ ਨਾਲ ਟਿੱਪ ਨੇ ਆਪਣੇ ਟਰੇਲਰ ਵਿਜ਼ਰਡਜ਼ ਨੂੰ ਮੌਜੂਦਾ ਕੈਨੇਡੀਅਨ ਬਿਜ਼ਨਸ ਟਰੇਨ ਟਰੇਲਰ ਰੈਂਟਲਜ਼ ਨਾਲ ਏਕੀਕ੍ਰਿਤ ਕਰ ਦਿੱਤਾ ਹੈ। ਇਸ ਨੇ ਟਿੱਪ ਨੂੰ ਲੰਮੇਂ ਸਮੇਂ ਲਈ ਕੈਨੇਡੀਅਨ ਮਾਰਕਿਟ ਵਿੱਚ ਮਜ਼ਬੂਤ ਸਥਿਤੀ ਵਿੱਚ ਲਿਆਂਦਾ ਹੈ ਤੇ ਉਹ ਵਿਕਾਸ ਦੇ ਰਾਹ ਉੱਤੇ ਪੈ ਗਈ ਹੈ। ਇਸ ਰਲੇਵੇਂ ਨਾਲ ਜਿੱਥੇ ਕੈਨੇਡਾ ਵਿੱਚ ਕੰਪਨੀ ਦਾ ਭੂਗੋਲਿਕ ਦਾਇਰਾ ਵਧੇਗਾ ਉੱੱਥੇ ਹੀ ਨਵੇਂ ਪ੍ਰੋਵਿੰਸਾਂ ਵਿੱਚ ਕੰਪਨੀ ਦੇ ਕੰਮਕਾਜ ਦਾ ਵੀ ਪਸਾਰ ਹੋਵੇਗਾ ਤੇ ਵਧੇਰੇ ਸਪੈਸ਼ਲਾਈਜ਼ਡ ਟਰੇਲਰਜ਼ ਨਾਲ ਇਸ ਦੀਆਂ ਸੇਵਾਵਾਂ ਵਿੱਚ ਵੀ ਵਾਧਾ ਹੋਵੇਗਾ। ਟਿੱਪ ਕੈਨੇਡਾ ਕੌਂਬੀਨੇਸ਼ਨ ਨਾਲ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਬਹੁਤ ਹੀ ਤਕੜਾ ਕਮਰਸ਼ੀਅਲ ਟਰੇਲਰ ਫਲੀਟ ਕਾਇਮ ਹੋ ਜਾਵੇਗਾ ਜਿਹੜਾ ਲਾਮਿਸਾਲ ਹੋਵੇਗਾ। 

ਿੱਪ ਟਰੇਲਰ ਸਰਵਿਸਿਜ਼ ਦੇ ਪ੍ਰੈਜ਼ੀਡੈਂਟ ਤੇ ਸੀਈਓ ਬੌਬ ਫਾਸਟ ਨੇ ਆਖਿਆ ਕਿ ਅਸੀਂ ਇਸ ਗੱਲ ਨੂੰ ਲੈ ਕੇ ਕਾਫੀ ਉਤਸਾਹਿਤ ਹਾਂ ਕਿ ਇਸ ਨਵੇਂ ਰਲੇਵੇਂ ਨਾਲ ਦੁਨੀਆਂ ਭਰ ਵਿੱਚ ਸਾਡੇ ਗਾਹਕਾਂ , ਮੁਲਾਜ਼ਮਾਂ ਤੇ ਕਾਰੋਬਾਰੀ ਭਾਈਵਾਲਾਂ ਲਈ ਨਵੇਂ ਮੌਕੇ ਖੁੱਲ੍ਹ ਜਾਣਗੇ।ਉਨ੍ਹਾਂ ਆਖਿਆ ਕਿ ਪਿਛਲੇ ਸਾਲਾਂ ਵਿੱਚ ਅਸੀਂ ਟਿੱਪ ਨੂੰ ਦੁਨੀਆਂ ਭਰ ਵਿੱਚ ਲੀਜਿ਼ੰਗ, ਰੈਂਟਲ ਤੇ ਮੇਨਟੇਨੈਂਸ ਕੰਪਨੀ ਵਜੋਂ ਬਹੁਤ ਹੀ ਸਮਰੱਥ ਤੇ ਭਰੋਸੇਯੋਗ ਕਮਰਸ਼ੀਅਲ ਟਰੇਲਰ ਬਣਾ ਦਿੱਤਾ ਹੈ। ਅਸੀਂ ਆਪਣੇ ਬ੍ਰੈਂਡ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ ਤੇ ਅਸੀਂ ਮਿਆਰ ਤੇ ਨਿਵੇਕਲੇਪਣ ਨਾਲ ਵੀ ਕੋਈ ਸਮਝੌਤਾ ਨਹੀਂ ਕਰਦੇ।

ਿੱਪ ਕੈਨੇਡਾ ਕੋਲ 31,000 ਟਰੇਲਰਜ਼, ਰੀਫਰਜ਼, ਚੈਸੀਜ਼ ਤੇ ਫਲੈਟਬੈੱਡ ਜਾਂ ਡਰੌਪ-ਡੈੱਕ ਕੌਨਫਿਗਰੇਸ਼ਨਜ਼ ਦਾ ਫਲੀਟ ਹੈ। ਕੰਪਨੀ ਕੋਲ 500 ਮੁਲਾਜ਼ਮ ਹਨ, ਜਿਨ੍ਹਾਂ ਵਿੱਚੋਂ ਅੰਦਾਜ਼ਨ 300 ਮਕੈਨਿਕਸ ਹਨ, ਕੈਨੇਡਾ ਭਰ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਤੋਂ ਬ੍ਰਿਟਿਸ਼ ਕੋਲੰਬੀਆ ਕਈ ਲੋਕੇਸ਼ਨਜ਼ ਹਨ। 2020 ਵਿੱਚ ਟਿੱਪ ਟੀਮ ਨੇ ਇਸ ਰਲੇਵੇਂ ਦੀ ਬੜੀ ਜ਼ਬਰਦਸਤ ਯੋਜਨਾ ਬਣਾਈ ਸੀ, ਜਿਸ ਕਾਰਨ ਇਹ ਦੋ ਦਿੱਗਜ ਕੰਪਨੀਆਂ ਨੇ ਕੈਨੇਡੀਅਨ ਕਮਰਸ਼ੀਅਲ ਟਰੇਲਰ ਇੰਡਸਟਰੀ ਵਿੱਚ ਰਲ ਕੇ ਟਿੱਪ ਕੈਨੇਡਾ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਹੈ।ਇੱਕ ਲੀਡਰਸਿ਼ਪ ਤਹਿਤ ਆਪਣੇ ਗਾਹਕਾਂ, ਮੌਜੂਦਾ ਕਾਂਟਰੈਕਟਸ, ਸੇਵਾਵਾਂ, ਟਰਮਜ਼ ਤੇ ਕੰਡੀਸ਼ਨਜ਼ ਹੁਣ ਟਿੱਪ ਕੈਨੇਡਾ ਬਿਜ਼ਨਸ ਦੇ ਅਧੀਨ ਸੁਚਾਰੂ ਢੰਗ ਨਾਲ ਕੰਮ ਕਰੇਗਾ।   

ਿੱਪ ਕੈਨੇਡਾ ਦੇ ਪ੍ਰੈਜ਼ੀਡੈਂਟ ਰਿੱਕ ਕਲੋਫਰ ਨੇ ਆਖਿਆ ਕਿ ਗਾਹਕਾਂ ਉੱਤੇ ਕੇਂਦਰਿਤ ਸਾਡੀਆਂ ਦੋ ਕੰਪਨੀਆਂ ਦੇ ਸਫਲ ਰਲੇਵੇਂ ਨਾਲ ਅਸੀਂ ਕੈਨੇਡੀਅਨ ਕਾਰੋਬਾਰਾਂ ਲਈ ਇੱਕ ਮਜ਼ਬੂਤ ਪਲੇਟਫਾਰਮ ਤਿਆਰ ਕਰ ਰਹੇ ਹਾਂ।ਆਪਣੀ ਟੀਮ ਉੱਤੇ ਸਾਨੂੰ ਪੂਰਾ ਮਾਣ ਹੈ ਜਿਸ ਨੇ ਇਸ ਚੁਣੌਤੀਆਂ ਭਰੇ ਸਾਲ ਵਿੱਚ ਅਣਥੱਕ ਮਿਹਨਤ ਕਰਕੇ ਅੱਜ ਸਾਡੀਆਂ ਕੰਪਨੀਆਂ ਨੂੰ ਇਸ ਮੁਕਾਮ ਉੱਤੇ ਪਹੁੰਚਾਇਆ।ਅਸੀਂ ਟਿੱਪ ਕੈਨੇਡਾ ਉੱਤੇ ਆਪਣੇ ਗਾਹਕਾਂ ਨੂੰ ਬਿਹਤਰੀਨ ਤੇ ਆਲ੍ਹਾ ਦਰਜੇ ਦਾ ਤਜ਼ਰਬਾ ਦੇਣਾ ਚਾਹੁੰਦੇ ਹਾਂ।