ਜ਼ੀਰੋ ਐਮਿਸ਼ਨ ਵਾਲੇ ਕਮਰਸ਼ੀਅਲ ਵਾਹਨਾਂ ਦੇਮਾਡਲ 2023 ਤੱਕ ਦੁੱਗਣੇ ਹੋਣ ਦੀ ਉਮੀਦ

ਪਿਛਲੇ ਸਾਲ ਦੇ ਮੁਕਾਬਲੇ ਸਾਲ 2020 ਵਿੱਚ ਅਮਰੀਕਾ ਤੇ ਕੈਨੇਡਾ ਵਿੱਚ ਜ਼ੀਰੋ ਐਮਿਸ਼ਨ ਵਾਲੇ
ਕਮਰਸ਼ੀਅਲ ਵਾਹਨਾਂ ਦੇ ਉਪਲਬਧ ਤੇ ਐਲਾਨੇ ਗਏ ਮਾਡਲਾਂ ਦੀ ਗਿਣਤੀ 78 ਫੀ ਸਦੀ ਤੱਕ ਵਧਣ ਦੇ
ਰਾਹ ਉੱਤੇ ਹੈ।
ਕਾਲਸਟਾਰਟ ਵੱਲੋਂ ਨਵੇਂ ਵਿਸ਼ਲੇਸ਼ਣ ਅਨੁਸਾਰ ਜ਼ੀਰੋ ਐਮਿਸ਼ਨ ਵਾਲੇ ਟਰੱਕਾਂ, ਬੱਸਾਂ ਦੇ ਕਈ ਮਾਡਲ ਤੇ
ਆਫ ਰੋਡ ਸਾਜ਼ੋ ਸਮਾਨ ਦੇ 2019 ਦੇ ਅੰਤ ਤੋਂ ਲੈ ਕੇ 2023 ਦਰਮਿਆਨ ਦੁੱਗਣਾ ਹੋਣ ਦੀ ਸੰਭਾਵਨਾ
ਹੈ। ਕਾਲਸਟਾਰਟ ਨੌਰਥਈਸਟ ਰੀਜਨਲ ਡਾਇਰੈਕਟਰ ਬੈਨ ਮੈਂਡਲ ਨੇ 2 ਜੂਨ ਨੂੰ ਮੀਡੀਆ ਬ੍ਰੀਫਿੰਗ
ਦੌਰਾਨ ਆਖਿਆ ਸੀ ਕਿ ਜ਼ੀਰੋ ਐਮਿਸ਼ਨ ਵਾਲੇ ਟਰੱਕ ਤੇ ਬੱਸਾਂ ਦਾ ਅਮਰੀਕਾ ਤੇ ਕੈਨੇਡਾ ਵਿੱਚ ਜ਼ੋਰ
ਵਧਣ ਵਾਲਾ ਹੈ। ਉਨ੍ਹਾਂ ਆਖਿਆ ਕਿ ਇਹ ਸੱਭ ਬਹੁਤ ਜਲਦ ਹੋਣ ਜਾ ਰਿਹਾ ਹੈ।
ਇਸ ਸਾਲ ਦੇ ਸੁ਼ਰੂ ਵਿੱਚ ਕਾਲਸਟਾਰਟ ਕਮਰਸ਼ੀਅਲ ਵ੍ਹੀਕਲ ਡਰਾਈਵ ਟੂ ਜ਼ੀਰੋ ਪ੍ਰੋਗਰਾਮ ਵੱਲੋਂ
ਮੌਜੂਦਾ ਤੇ ਆਉਣ ਵਾਲੇ ਜ਼ੀਰੋ ਐਮਿਸ਼ਨ ਵਾਲੇ ਟਰੱਕਾਂ, ਬੱਸਾਂ ਤੇ ਆਫ ਰੋਡ ਇਕਕਿਉਪਮੈਂਟ ਦੇ ਨਵੇਂ
ਮਾਡਲ ਦੇ ਸਬੰਧ ਵਿੱਚ ਆਨਲਾਈਨ ਟੂਲ ਕੈਟਾਲੌਗਿੰਗ ਮਾਡਲ ਲਾਂਚ ਕੀਤੇ ਗਏ।
ਜ਼ੀਰੋ ਐਮਿਸ਼ਨ ਟੈਕਨਾਲੋਜੀ ਇਨਵੈਨਟਰੀ ਦੇ ਨਤੀਜਿਆਂ ਵਿੱਚ ਦਰਸਾਇਆ ਗਿਆ ਕਿ ਜ਼ੀਰੋ ਐਮਿਸ਼ਨ
ਟਰੱਕਾਂ, ਬੱਸਾਂ ਤੇ ਆਫ ਰੋਡ ਇਕਿਉਪਮੈਂਟ ਮਾਡਲ ਇਸ ਸਾਲ 78 ਫੀ ਸਦੀ ਤੇ 2023 ਤੱਕ ਦੁੱਗਣੇ ਹੋ
ਜਾਣਗੇ। 2019 ਦੇ 95 ਵਾਹਨਾਂ ਦੇ ਮੁਕਾਬਲੇ 2020 ਦੇ ਅੰਤ ਤੱਕ 169 ਮੀਡੀਅਮ ਤੇ ਹੈਵੀ ਡਿਊਟੀ
ਮਾਡਲ ਉਤਪਾਦਨ ਵਿੱਚ ਹੋਣਗੇ। ਅਗਲੇ ਤਿੰਨ ਸਾਲਾਂ ਵਿੱਚ ਅਜਿਹੇ 195 ਵਾਹਨ ਤਿਆਰ ਹੋਣ ਦੀ
ਸੰਭਾਵਨਾ ਹੈ।
ਮੈਂਡਲ ਨੇ ਆਖਿਆ ਕਿ ਜੋ ਸਾਨੂੰ ਨਜ਼ਰ ਆ ਰਿਹਾ ਹੈ ਉਹ ਇਹ ਕਿ ਓਈਐਮਜ਼ ਤੋਂ ਅਜਿਹੇ ਵਾਹਨਾਂ ਦੀ
ਵੱਡੀ ਤੇ ਵੰਨ ਸੁਵੰਨੀ ਰੇਂਜ ਹਾਸਲ ਹੋਵੇਗੀ। ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਇਸ ਖੇਤਰ ਵਿੱਚ ਕਾਫੀ
ਵਾਧਾ ਹੋਵੇਗਾ ਤੇ ਮੁਕਾਬਲੇਬਾਜ਼ੀ ਵੀ ਵਧੇਗੀ। ਹਾਲ ਦੀ ਘੜੀ ਮਾਰਕਿਟ ਮੀਡੀਅਮ ਡਿਊਟੀ ਵਾਹਨਾਂ
ਜਿਵੇਂ ਕਿ ਬਾਕਸ ਟਰੱਕ ਤੇ ਹੋਰ ਸਟਰੇਟ ਟਰੱਕਾਂ ਦੇ ਰੂਪ ਵਿੱਚ ਹੈ ਇਹ ਉਨ੍ਹਾਂ ਅੱਪ-ਫਿਟਰਜ਼ ਸਦਕਾ ਹੈ
ਜਿਨ੍ਹਾਂ ਨੇ ਬੈਟਰੀ ਇਲੈਕਟ੍ਰਿਕ ਕਨਵਰਜ਼ਨ ਕਿੱਟਸ ਮੁਹੱਈਆ ਕਰਵਾਈਆਂ, ਜੋ ਕਿ ਵੱਖ ਵੱਖ ਬਾਡੀ
ਟਾਈਪਜ਼ ਤੇ ਗੱਡੀਆਂ ਦੀਆਂ ਚੈਸੀਆਂ ਨਾਲ ਜਾ ਸਕਦੀਆਂ ਹਨ।

ਮੈਂਡਲ ਨੇ ਆਖਿਆ ਕਿ ਮੀਡੀਅਮ ਡਿਊਟੀ ਮਾਰਕਿਟ ਦੇ ਮੁਕਾਬਲੇ ਹੈਵੀ ਡਿਊਟੀ ਟਰੱਕਾਂ ਦੇ ਖੇਤਰ
ਵਿੱਚ ਅਜੇ ਕੁੱਝ ਹੋਰ ਸਾਲ ਲੱਗਣਗੇ, ਹੌਲੀ ਹੌਲੀ ਇਹ ਪੂਰੀ ਤਰ੍ਹਾਂ ਵਿਕਸਤ ਮਾਰਕਿਟ ਬਣ ਜਾਵੇਗੀ।
ਇਸ ਸਮੇਂ ਹੈਵੀ ਡਿਊਟੀ ਟਰੱਕਾਂ ਲਈ ਬਹੁਤੇ ਮੌਕੇ ਪੋਰਟ ਡਰੇਅਏਜ਼ ਜਾਂ ਰੀਜਨਲ ਆਪਰੇਸ਼ਨਜ਼ ਵਿੱਚ
ਹਨ, ਜਿੱਥੇ ਹੈਵੀ ਡਿਊਟੀ ਟਰੱਕ ਜਿਨ੍ਹਾਂ ਦੀ ਰੇਂਜ 250-300 ਮੀਲ ਹੁੰਦੀ ਹੈ, ਪਹਿਲਾਂ ਤੋਂ ਹੀ
ਉਪਲਬਧ ਹਨ ਜਾਂ ਇਸ ਸਾਲ ਦੇ ਅੰਤ ਤੱਕ ਉਪਲਬਧ ਹੋ ਸਕਣਗੇ।