ਜਨਵਰੀ ਦੇ ਮਹੀਨੇ ਸੜਕਾਂ ਤੇ ਸਾਮਾਨ ਢੁਆਈ ਦੇ ਖਰਚੇ ਵਿਚ ਵਾਧਾ !

307

ਟਾਰਾਂਟੋ ਉਨਟਾਰੀਓ – Nulogx ਦੇ ਕੈਨੇਡੀਅਨ ਜਨਰਲ ਫ੍ਰੇਟ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਸੜਕਾਂ ਰਾਹੀਂ ਸਾਮਾਨ ਦੀ ਢੋਆ -ਢੁਆਈ ਤੇ ਸ਼ਿਪਰਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਲਾਗਤ ਆਉਣ ਦੀ ਰਿਪੋਰਟ ਮਿਲੀ ਹੈ I
ਬੇ ਸ ਰੇਟ ਵਿਚ ੦.8 % ਗਿਰਾਵਟ ਆਈ ਹੈ ਜਦ ਕੇ ਫ਼ੀਊਲ ਸਰਚਾਰਜ ਵਿਚ ਵਾਧਾ ਹੋਇਆ ਹੈ ਅਤੇ ਪਿੱਛਲੇ ਸਾਲ ਦਸੰਬਰ ਮਹੀਨੇ ਦੇ ਮੁਕਾਬਲੇ ਫ਼ੀਊਲ ਸਰਚਾਰਜ 13.47% ਤੋਂ ਵੱਧ ਕੇ ਜਨਵਰੀ ਵਿਚ 14.99% ਹੋ
ਗਿਆ I
Nulogx. ਦੇ ਪ੍ਰੈਸੀਡੈਂਟ ਅਤੇ ਚੀਫ ਓਪਰੇਟਿੰਗ ਅਫਸਰ Doug Payne ਦੇ ਅਨੁਸਾਰ “ਤੇਲ ਦੀ ਕੀਮਤਾਂ ਵਿਚ ਵਾਧਾ ਹੋਣ ਨਾਲ ਸਾਮਾਨ ਦੀ ਢੋਆ ਢੁਆਈ ਵਿਚ ਕੁਲ ਮਿਲਾ ਕੇ ਲਾਗਤ ਵਿਚ ਵਾਧਾ ਹੋਇਆ ਹੈ ਉਨ੍ਹਾਂ ਅਗੇ ਕਿਹਾ ਕੇ ਜਿੰਨੇ ਵੀ ਕੁਲ ਮਿਲਾ ਕੇ ਪਹਿਲੂ ਹਨ ਉਨ੍ਹਾਂ ਦੀ ਲਾਗਤ ਵਿਚ ਗਿਰਾਵਟ ਆਈ ਹੈ I ਸਾਲ ਬਰ ਸਾਲ ਘਰੇਲੂ ਸਾਮਾਨ ਦੀ ਢੋਆ ਢੁਆਈ ਵਿਚ ਹਮੇਸ਼ਾ ਹੀ ਪਿੱਛਲੇ ਸਾਲ ਦੇ ਮੁਕਾਬਲੇ ਲਾਗਤ ਵਿਚ ਵਾਧਾ ਹੁੰਦਾ ਰਿਹਾ ਹੈ I ”
ਬਾਰਡਰ ਤੋਂ ਪਾਰ ਜਾਣ ਵਾਲੇ ਫੁਲ ਟਰੱਕ ਲੋਡ ਅਤੇ ਘੇਰਲੂ LTL ਸ਼ਿਪਮੈਂਟਾਂ ਦੀ ਆਵਾਜਾਈ ਵਿਚ ਪਿੱਛਲੇ ਸਾਲ ਦੇ ਮੁਕਾਬਲੇ ਲਾਗਤ ਵਿਚ ਕਾਫੀ ਕਮੀ ਆਈ ਹੈ ਪਰ ਘਰੇਲੂ ਫੁਲ ਟਰੱਕ ਲੋਡ ਦੀ ਢੁਆਈ ਵਿਚ ਵਾਧਾ ਹੋਇਆ ਹੈ I