ਗਿਟੀ ਨੇ ਮਿਕਸਡ-ਸਰਵਿਸ ਕਮਰਸ਼ੀਅਲ ਟਰੱਕ ਟਾਇਰ ਲਿਆਂਦੇ

ਗਿਟੀ ਟਾਇਰ (ਯੂ ਐਸ ) ਨੇ ਐਲਾਨ ਕੀਤਾ ਹੈ ਕਿ ਉਹ ਦੋ ਆਲਪੋਜ਼ੀਸ਼ਨ ਅਤੇ ਦੋ ਡਰਾਈਵਪੋਜ਼ੀਸ਼ਨ ਮਿਕਸਡ ਸਰਵਿਸ ਕਮਰਸ਼ੀਅਲ ਟਰੱਕ ਟਾਇਰ ਉੱਤਰੀ ਅਮਰੀਕਾ ਵਿੱਚ ਲਿਆ ਰਿਹਾ ਹੈ। ਜੀ ਐਮ 851 385/65ਆਰ22.5, 425/65ਆਰ22.5, ਅਤੇ 445/65ਆਰ22.5 ਸਾਈਜ਼ਾਂ ਵਾਲੇ ਟਾਇਰਾਂ ਵਿੱਚ ਹੇਠ ਲਿਖੀਆਂ ਖ਼ੂਬੀਆਂ ਹਨ:
ਅੋਨ/ਆਫ਼ ਰੋਡ ਹਾਲਾਤ ਮੌਕੇ ਕੇਸਿੰਗ ਡੈਮੇਜ਼ ਅਤੇ ਟਰੈਡ ਟੀਅਰਿੰਗ ਤੋਂ ਬਚਾਅ ਲਈ ਇਹ ਡੂੰਘੇ ਟਰੇੱਡ ਡੀਜ਼ਾਈਨ ਤੇ ਇੱਕ ਕੱਟ ਅਤੇ ਚਿੱਪਰਜਿਸਟੈਂਟ ਵਾਲੇ ਹਨ।
ਬੋਲਡ ਤਿੰਨ ਗਰੂਵ ਵਾਲਾ ਡੀਜ਼ਾਈਨ ਇਕਸਾਰ ਚਲਾਈ ਹੋਣ ਕਰਕੇ ਘੱਟ ਆਵਾਜ਼ ਕਰਦਾ ਹੈ।
ਸ਼ਾਨਦਾਰ ਹੈਂਡਲਿੰਗ ਲਈ ਵਧੀਕ ਕੇਸਿੰਗ ਕੰਸਟਰੱਕਸ਼ਨ ਫੁੱਟ ਪ੍ਰਿੰਟ ਪ੍ਰਦਾਨ ਕਰਦਾ ਹੈ।
ਗਿੱਲੀ ਥਾਂ ਅਤੇ ਸੋਅ ਵਿੱਚ ਟਰੈਕਸ਼ਨ ਦਿੰਦਾ ਹੈ।
11
ਆਰ22.5, 315/80ਆਰ22.5 ਅਤੇ 11ਆਰ24.5 ਸਾਈਜ਼ਾਂ ਵਿੱਚ ਉਪਲੱਬਧ ਜੀ ਐਮ 835 ਦੀਆਂ ਖ਼ੂਬੀਆਂ:
ਵੱਡਾ ਟਰੈੱਡ ਵਿੱਡਥ ਅਨੁਪਾਤ ਸਰਬ ਪੱਖੀ ਬਲੋਕ ਸਟਿਫ਼ਨੈੱਸ ਪ੍ਰਦਾਨ ਕਰਦਾ ਹੈ ਜੋ ਇਕਸਾਰ ਚਲਾਈ ਅਤੇ ਵਧੇਰੇ ਮਾਈਲੇਜ ਲਈ ਜਾਣਿਆ ਜਾਂਦਾ ਹੈ।
ਵਾਈਸਟਾਈਲ ਡੀਜ਼ਾਈਨ ਵਾਲੇ ਤਿੰਨ ਜ਼ਿਗਜ਼ੈਗ ਗਰੂਵ ਟਰੈਕਸ਼ਨ ਵਧਾਉਂਦੇ ਹਨ ਅਤੇ ਸਟੋਨ ਰੀਟੈਨਸ਼ਨ ਨੂੰ ਘਟਾਉਂਦੇ ਹਨ।
ਸ਼ੋਲਡਰ ਸਟੈਪਡ ਗਰੂਵ ਡੀਜ਼ਾਈਨ ਕੇਸਿੰਗ ਪ੍ਰੋਟੈਕਸ਼ਨ ਵਿੱਚ ਸੁਧਾਰ ਕਰਦਾ ਹੈ, ਸਟੇਬਿਲਿਟੀ ਵਧਾਉਂਦਾ ਹੈ, ਅਤੇ ਡਰਾਈਵਰ ਲਈ ਆਰਾਮਦੇਹ ਹੈ।
ਅੋਨ/ਆਫ਼ ਰੋਡ ਹਾਲਾਤ ਮੌਕੇ ਕੇਸਿੰਗ ਡੈਮੇਜ਼ ਅਤੇ ਟਰੈਡ ਟੀਅਰਿੰਗ ਤੋਂ ਬਚਾਅ ਲਈ ਇਹ ਡੂੰਘੇ ਟਰੇੱਡ ਡੀਜ਼ਾਈਨ ਤੇ ਇੱਕ ਕੱਟ ਅਤੇ ਚਿੱਪਰਜਿਸਟੈਂਟ ਕੰਪਾਊਂਡ ਵਾਲੇ ਬਣਾਏ ਗਏ ਹਨ।
11
ਆਰ22.5 ਅਤੇ 11ਆਰ24.5 ਸਾਈਜ਼ਾਂ ਵਿੱਚ ਉਪਲੱਬਧ ਜੀ ਡੀ ਐਮ635 ਦੀਆਂ ਖ਼ੂਬੀਆਂ
ਇੰਡੀਪੇਨਡੈਂਟ ਬਲੋਕ ਡੀਜ਼ਾਈਨ ਇਕਸਾਰ ਘਸਾਈ ਪ੍ਰਦਾਨ ਕਰਦਾ ਹੈ।
ਮਾੜੀਆਂ ਸੜਕ ਹਾਲਤਾਂ ਵਿੱਚ ਵੱਡੇ ਟਰੈੱਡ ਤੇ ਡੂੰਘੇ ਗਰੂਵ ਹੋਣ ਸਦਕਾ ਲੰਬੀ ਚਲਾਈ ਪ੍ਰਦਾਨ ਕਰਦਾ ਹੈ।
ਚਾਰ ਸਟੀਲਬੈਲਟ ਕੰਸਟਰੱਕਸ਼ਨ ਰੀਟਰੈੱਡਬਿਲਿਟੀ ਅਤੇ ਕੁਸ਼ਲ ਕਾਰਗੁਜ਼ਾਰੀ ਪ੍ਰਦਾਨ ਕਰਦਾ ਹੈ।
ਸਪੈਸ਼ਲ ਕੱਟ/ਚਿੱਪ ਟਰੈੱਡ ਕੰਪਾਊਂਡ ਮਾੜੀਆਂ ਸੜਕਾਂਤੇ ਭਰੋਸੇਯੋਗ ਕਾਰਗੁਜ਼ਾਰੀ ਵਿਖਾਉਂਦਾ ਹੈ।
11
ਆਰ22.5, 12ਆਰ22.5, ਅਤੇ 315/80ਆਰ22.5 ਸਾਈਜ਼ਾਂ ਵਿੱਚ ਉਪਲੱਬਧ ਜੀ ਡੀ ਐਮ686 ਦੀਆਂ ਖ਼ੂਬੀਆਂ:
ਵੱਡਾ ਬਲੋਕ ਅਤੇ ਚੌੜੀ ਗਰੂਵ ਹੋਣ ਕਰਕੇ ਹਾਈਵੇਅ ਉਪਰ ਅਤੇ ਹੇਠਾਂ ਵਧੇਰੇ ਇਕਸਾਰਤਾ ਪ੍ਰਦਾਨ ਕਰਦਾ ਹੈ।
ਅਗਰੈਸਿਵ ਡਾਇਰੈਕਸ਼ਨਲ ਡੂੰਘਾ ਟਰੈੱਡ ਡੀਜ਼ਾਈਨ ਸਵੈਕਲੀਨਿੰਗ ਸਮੇਤ ਟਰੈਕਸ਼ਨ ਵਧਾਉਂਦਾ ਹੈ।
ਵਿਸ਼ੇਸ਼ ਕੱਟ ਅਤੇ ਚਿੱਪ ਕੰਪਾਊਂਡ ਮਾੜੀਆਂ ਸੜਕ ਹਾਲਤਾਂ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਂਦਾ ਹੈ।
ਗਿਟੀ ਟਾਇਰ (ਯੂ ਐਸ ) ਲਿਮਟਡ ਵਿਖੇ ਕਮਰਸ਼ੀਅਲ ਸੇਲਜ਼ ਦੇ ਕਾਰਜਕਾਰੀ ਉਪਮੁਖੀ ਆਰਮੈਂਡ ਐਲੇਅਰ ਦਾ ਕਹਿਣਾ ਸੀ ਕਿ ਮਿਕਸਡ ਸਰਵਿਸ ਟਾਇਰ ਸੜਕ ਉੱਤੇ ਅਤੇ ਸੜਕ ਤੋਂ ਹੇਠ ਖ਼ਰਾਬ ਹਾਲਤਾਂ ਵਿੱਚ ਵੀ ਚੱਲਦੇ ਹਨ ਅਤੇ ਸਾਡਾ ਵਿਸ਼ਵਾਸ਼ ਹੈ ਕਿ ਉੱਤਰੀ ਅਮਰੀਕਾ ਦੇ ਫਲੀਟ ਵਿਸ਼ੇਸ਼ ਟਰੈਕਸ਼ਨ, ਲਾਂਗ ਟਰੈੱਡ ਵੀਅਰ ਅਤੇ ਡਰਾਈਵਰ ਕੰਫਾਰਟ ਦੀ ਸਰਾਹਨਾ ਕਰਨਗੇ ਜਿਹੜਾ ਹਰ ਤਰਾਂ ਦੇ ਓਪਰੇਟਿੰਗ ਵਾਤਾਵਰਣ ਵਿੱਚ ਨਿਊ ਗਿਟੀ ਟਾਇਰ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ।