ਕੋਵਿਡ-19 ਦੀ ਇੱਕ ਹੋਰ ਵੇਵਨਾਲ ਸੰਘਰਸ਼ ਕਰਦਿਆਂ ····

young girl child with medical mask wearing, protection against covid 19 or coronavirus pandemic on black background with copy space

ਕੋਵਿਡ-19 ਅਜੇ ਵੀ ਕੈਨੇਡੀਅਨਜ਼ ਨੂੰ ਇਨਫੈਕਟ ਕਰ ਰਿਹਾ ਹੈ। ਕੈਨੇਡਾ ਉਨ੍ਹਾਂ ਦੇਸ਼ਾਂ ਵਿੱਚੋਂ ਸੱਭ ਤੋਂ ਮੂਹਰੇ ਹੈ ਜਿੱਥੋਂ ਦੀ ਸੱਭ ਤੋਂ ਵੱਧ ਆਬਾਦੀ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਫਿਰ ਵੀ, ਇੱਥੇ ਕੋਵਿਡ-19 ਇਨਫੈਕਸ਼ਨ ਦਾ ਅੰਕੜਾ ਵੱਧ ਰਿਹਾ ਹੈ। ਇਹ ਇਨਫੈਕਸ਼ਨ ਬਹੁਤਾ ਕਰਕੇ ਉਨ੍ਹਾਂ ਲੋਕਾਂ ਵਿੱਚ ਹੈ ਜਿਨ੍ਹਾਂ ਨੇ ਅਜੇ ਤੱਕ ਵੈਕਸੀਨੇਸ਼ਨ ਨਹੀਂ ਕਰਵਾਈ। ਅਜੇ ਵੀ 6 ਮਿਲੀਅਨ ਕੈਨੇਡੀਅਨ ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਸ਼ੌਟ ਨਹੀਂ ਲਵਾਏ। ਕਈਆਂ ਨੂੰ ਸਾਇੰਸ ਉੱਤੇ ਸ਼ੱਕ ਹੈ। ਕਈਆਂ ਨੂੰ ਇਹ ਨਹੀਂ ਲੱਗਦਾ ਕਿ ਉਹ ਕਮਜ਼ੋਰ ਹਨ। ਕਈਆਂ ਨੂੰ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਮੈਸੇਜਿਜ਼ ਉੱਤੇ ਭਰੋਸਾ ਨਹੀਂ।

ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫਿਸਰ ਡਾ· ਥੈਰੇਸਾ ਟੈਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕੈਨੇਡਾ ਵਿੱਚ ਕੋਵਿਡ ਦੀ ਚੌਥੀ ਵੇਵ ਆਉਣ ਵਾਲੀ ਹੈ। ਡੈਲਟਾ ਵੇਰੀਐਂਟ ਕਾਰਨ ਇਨਫੈਕਸ਼ਨਜ਼ ਕਾਫੀ ਜਿ਼ਆਦਾ ਵੱਧ ਗਈਆਂ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ ਐਚ ਓ) ਅਨੁਸਾਰ ਇਹ ਦੁਨੀਆਂ ਭਰ ਵਿੱਚ ਪਾਇਆ ਜਾਣ ਵਾਲਾ ਬਹੁਤ ਖਤਰਨਾਕ ਸਟਰੇਨ ਹੈ ਤੇ ਇਹ 125 ਦੇਸ਼ਾਂ ਵਿੱਚ ਪਾਇਆ ਜਾ ਰਿਹਾ ਹੈ। ਦਿੱਕਤ ਇਹ ਹੈ ਕਿ ਡੈਲਟਾ ਵੇਰੀਐਂਟ ਅਸਲ ਕੋਵਿਡ-19 ਵਾਇਰਸ ਤੋਂ ਦੁੱਗਣਾ ਤੇਜ਼ੀ ਨਾਲ ਫੈਲਣ ਵਾਲੇ ਸਟਰੇਨ ਹੈ। ਜਿਸ ਕਾਰਨ ਉਨ੍ਹਾਂ ਲੋਕਾਂ ਲਈ ਖਤਰਾ ਹੋਰ ਜਿ਼ਆਦਾ ਹੈ ਜਿਨ੍ਹਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੋਇਆ।

ਕੋਵਿਡ ਬਹੁਤ ਹੀ ਢੀਠ, ਮਾਇਆਵੀ ਤੇ ਨਵੇਂ ਸਟਰੇਨਜ਼ ਵਿੱਚ ਢਲਣ ਵਾਲਾ ਵਾਇਰਸ ਹੈ। ਕੋਵਿਡ ਬਾਰੇ ਆਪਣੇ ਇੱਕ ਤਾਜ਼ਾ ਆਰਟੀਕਲ ਵਿੱਚ ਦ ਇਕਨੌਮਿਸਟ ਮੈਗਜ਼ੀਨ ਨੇ ਲਿਖਿਆ ਕਿ ਇਹ ਕੋਵਿਡ-19 ਕਿੱਥੋਂ ਆਇਆ, ਇਹ ਲੈਬ ਵਿੱਚੋਂ ਲੀਕ ਹੋਇਆ, ਕਿਸੇ ਮੱਛੀ ਮਾਰਕਿਟ ਤੋਂ ਆਇਆ, ਜਾਂ ਚਮਗਾਦੜ ਤੋਂ ਸਿੱਧਾ ਆਇਆ, ਇਹ ਜਾਨਣਾ ਇਸ ਮਹਾਂਮਾਰੀ ਨੂੰ ਸਮਝਣ ਲਈ ਤੇ ਅਗਲੀ ਨੂੰ ਰੋਕਣ ਲਈ ਜ਼ਰੂਰੀ ਹੈ। ਮੰਦਭਾਂਗੀ ਗੱਲ ਇਹ ਹੈ ਕਿ ਚੀਨ ਲਗਾਤਾਰ ਸਹਿਯੋਗ ਕਰਨ ਵਿੱਚ ਅਸਫਲ ਰਿਹਾ ਹੈ, ਕਈ ਵਾਰੀ ਇਸ ਬਿਮਾਰੀ ਦੇ ਪੈਦਾ ਹੋਣ ਦੇ ਮਾਮਲੇ ਵਿੱਚ ਜਾਂਚਕਾਰਾਂ ਦੀ ਕੌਮਾਂਤਰੀ ਟੀਮ ਨੂੰ ਜਾਣਬੁੱਝ ਕੇ ਗੁੰਮਰਾਹ ਕਰਦਾ ਵੀ ਲੱਗਦਾ ਹੈ।

ਕੋਵਿਡ ਦੇ ਪਿਛੋਕੜ ਨੂੰ ਸਮਝਣ ਨਾਲ ਤੇ ਇਸ ਦੇ ਮੂਲ ਦਾ ਪਤਾ ਲਾਉਣ ਨਾਲ ਵਿਗਿਆਨੀਆਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਵਾਇਰਸ ਸਬੰਧੀ ਆਊਟਬ੍ਰੇਕਸ ਤੇ ਅਜਿਹੀਆਂ ਹੋਰ ਦਿੱਕਤਾਂ ਬਾਰੇ ਸਮਝਣ ਵਿੱਚ ਮਦਦ ਮਿਲੇਗੀ।

ਸਾਡੀਆਂ ਸਾਰੀਆਂ ਕੋਸਿ਼ਸ਼ਾਂ ਦੇ ਬਾਵਜੂਦ ਅਗਲਾ ਪੈਂਡਾ ਅਸਥਿਰ ਲੱਗ ਰਿਹਾ ਹੈ।

ਕੈਨੇਡਾ ਵਿੱਚ 12 ਸਾਲ ਤੋਂ ਉੱਪਰ ਦੀ 73 ਫੀ ਸਦੀ ਆਬਾਦੀ ਡਬਲ ਵੈਕਸੀਨੇਟ ਹੋ ਚੁੱਕੀ ਹੈ। ਪਰ ਇਜ਼ਰਾਈਲ, ਜੋ ਕਿ ਦੁਨੀਆ ਦਾ ਸੱਭ ਤੋਂ ਵੱਡਾ ਵੈਕਸੀਨੇਸ਼ਨ ਕਰਵਾਉਣ ਵਾਲਾ ਮੁਲਕ ਹੈ, ਵਿੱਚ ਵੀ ਹੁਣ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹਾ ਕੁੱਝ ਹੀ ਕੈਨੇਡਾ ਵਿੱਚ ਹੋ ਰਿਹਾ ਹੈ। ਇਸ ਦਾ ਕਾਰਨ ਉਹ ਲੋਕ ਹਨ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ। ਉਹੀ ਲੋਕ ਹਨ ਜਿਨ੍ਹਾਂ ਨੂੰ ਕੋਵਿਡ-19 ਹੋ ਰਿਹਾ ਹੈ ਤੇ ਉਨ੍ਹਾਂ ਨੂੰ ਹੀ ਡੈਲਟਾ ਸਟਰੇਨ ਹੋਣ ਦਾ ਖਤਰਾ ਹੈ।

ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਕਰਨ ਦੀ ਦੌੜ ਵਿੱਚ ਸਿਰਫ ਅਸੀਂ ਹੀ ਨਹੀਂ ਲੱਗੇ ਹੋਏ। ਅਸੀਂ ਜਾਣਦੇ ਹਾਂ ਕਿ ਵੈਕਸੀਨੇਸ਼ਨ ਨਾਲ ਹਸਪਤਾਲ ਵਿੱਚ ਭਰਤੀ ਹੋਣ ਤੇ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ।ਕੁੱਝ ਅਮੈਰੀਕਨ ਸਟੇਟਸ ਨੇ ਤਾਂ ਵੈਕਸੀਨ ਇਨਸੈਂਟਿਵਜ਼ ਦੀ ਵੀ ਪੇਸ਼ਕਸ਼ ਕੀਤੀ ਹੈ। ਇੱਕ ਮਹੀਨੇ ਲਈ ਓਹਾਇਓ ਨੇ ਟੀਕਾਕਰਣ ਕਰਵਾਉਣ ਵਾਲੇ ਹਰ ਸ਼ਖ਼ਸ ਦਾ ਨਾਂ ਇੱਕ ਲਾਟਰੀ ਵਿੱਚ ਪਾ ਦਿੱਤਾ ਜਿਸ ਸਦਕਾ ਪੰਜ ਇੱਕ ਮਿਲੀਅਨ ਡਾਲਰ ਦੇ ਇਨਾਮ ਤੇ ਸਟੇਟ ਯੂਨੀਵਰਸਿਟੀਜ਼ ਲਈ ਪੰਜ ਫੁੱਲ ਸਕਾਲਰਸਿ਼ਪ ਦੇਣ ਦਾ ਵਾਅਦਾ ਕੀਤਾ ਗਿਆ। ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਭਾਵੇਂ ਇਸ ਉੱਤੇ 5·6 ਮਿਲੀਅਨ ਡਾਲਰ ਦੀ ਲਾਗਤ ਆਈ ਅਤੇ ਇਸ ਨਾਲ ਨਾ ਸਿਰਫ ਸਟੇਟ ਦਾ ਪੈਸਾ ਬਚਿਆ ਸਗੋਂ ਇਸ ਨਾਲ ਹੈਲਥਕੇਅਰ ਉੱਤੇ ਖਰਚ ਹੋਣ ਵਾਲੇ 66 ਮਿਲੀਅਨ ਡਾਲਰ ਦੀ ਵੀ ਬਚਤ ਹੋਈ।

ਆਉਣ ਵਾਲੇ ਕੁੱਝ ਹਫਤਿਆਂ ਵਿੱਚ ਸਾਡੇ ਸਕੂਲ ਖੁੱਲ੍ਹਣ ਜਾ ਰਹੇ ਹਨ ਪਰ 12 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਦਿਆਰਥੀ ਦੀ ਅਜੇ ਤੱਕ ਵੈਕਸੀਨੇਸ਼ਨ ਨਹੀਂ ਹੋਈ।

ਇੱਥੇ ਕੈਨੇਡਾ ਵਿੱਚ, ਹਰੇਕ ਪ੍ਰੋਵਿੰਸ ਨੇ ਆਪਣੇ ਨਿਰਧਾਰਤ ਹੈਲਥ ਨਿਯਮ ਬਣਾਏ ਹੋਏ ਹਨ। ਅਗਲੇ ਸਕੂਲ ਵਰ੍ਹੇ ਲਈ ਅਲਬਰਟਾ ਨੇ ਹੈਂਡਜ਼-ਆਫ ਪਹੁੰਚ ਅਪਣਾਈ ਹੋਈ ਹੈ। ਵਿਦਿਆਰਥੀਆਂ ਲਈ ਮਾਸਕ ਪਾਉਣ ਦਾ ਮੁੱਦਾ ਲੋਕਲ ਸਕੂਲ ਬੋਰਡਜ਼ ਦੇ ਅਧਿਕਾਰ ਖੇਤਰ ਵਿੱਚ ਦਿੱਤਾ ਗਿਆ ਹੈ। ਓਨਟਾਰੀਓ ਵਿੱਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਰੀਓਪਨਿੰਗ ਪਲੈਨ ਵਿੱਚ ਸਾਰੇ ਵਿਦਿਆਰਥੀਆਂ ਲਈ ਮਾਸਕ ਪਾਉਣੇ ਲਾਜ਼ਮੀ ਕੀਤੇ ਗਏ ਹਨ ਤੇ ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਵੀ ਲਾਜ਼ਮੀ ਕੀਤੀ ਗਈ ਹੈ। ਅਸੈਂਬਲੀਜ਼ ਵਰਚੂਅਲ ਜਾਂ ਬਾਹਰ ਕਰਵਾਉਣ ਦੀਆਂ ਹਦਾਇਤਾਂ ਹਨ। ਹਰ ਤਰ੍ਹਾਂ ਦੀ ਅਹਿਤਿਆਤ ਵਰਤੀ ਜਾ ਰਹੀ ਹੈ।

ਓਨਟਾਰੀਓ ਦੇ ਇਨਫੈਕਸ਼ੀਅਸ ਡਜ਼ੀਜ਼ ਮਾਹਿਰ ਡਾ· ਇਸਾਕ ਬੋਗੋਚ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਫੇਸ ਮਾਸਕ ਪਾਉਣੇ ਚਾਹੀਦੇ ਹਨ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਚਾਹੀਦਾ ਹੈ। ਕਲਾਸਾਂ ਦਾ ਆਕਾਰ ਨਿੱਕਾ ਰੱਖਿਆ ਜਾਣਾ ਚਾਹੀਦਾ ਹੈ। ਕਲਾਸਰੂਮਜ਼ ਵਿੱਚ ਵੈਂਟੀਲੇਸ਼ਨ ਵਧਾਉਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਬਹੁਤੇ ਪ੍ਰੋਵਿੰਸਾਂ ਦੇ ਬੈਕ ਟੂ ਸਕੂਲ ਪਲੈਨ ਵਿੱਚ ਇਨ੍ਹਾਂ ਵਿੱਚੋਂ ਕੁੱਝ ਜਾਂ ਸਾਰੇ ਮਾਪਦੰਡ ਸ਼ਾਮਲ ਕੀਤੇ ਗਏ ਹਨ।

ਕੈਨੇਡਾ ਦਾ ਟੀਚਾ ਹਰਡ ਇਮਿਊਨਿਟੀ ਹਾਸਲ ਕਰਨਾ ਹੈ।ਵੱਡੀ ਆਬਾਦੀ ਜਿਸ ਦਾ ਟੀਕਾਕਰਣ ਹੋ ਚੁੱਕਿਆ ਹੈ। ਵੱਡੀ ਆਬਾਦੀ ਦਾ ਟੀਕਾਕਰਣ ਕਰਨ ਦਾ ਮਤਲਬ ਬਿਮਾਰੀ ਦੇ ਫੈਲਾਅ ਨੂੰ ਦਬਾਉਣਾ ਹੈ। ਮੂਲ ਰੂਪ ਵਿੱਚ ਹਰਡ ਇਮਿਊਨਿਟੀ ਉਦੋਂ ਹੀ ਹਾਸਲ ਕੀਤੀ ਮੰਨੀ ਜਾਂਦੀ ਹੈ ਜੇ 80 ਤੋਂ 85 ਫੀ ਸਦੀ ਆਬਾਦੀ ਦਾ ਟੀਕਾਕਰਣ ਹੋਇਆ ਹੋਵੇ। ਪਰ ਹੁਣ ਮੌਜੂਦਾ ਹਾਲ ਵਿੱਚ ਇਸ ਪ੍ਰਤੀਸ਼ਤਤਾ ਦਾ ਵੱਧ ਹੋਣਾ ਜ਼ਰੂਰੀ ਹੈ।

ਸਿਟੀ ਆਫ ਓਟਵਾ ਵੱਲੋਂ ਆਪਣੀ ਆਬਾਦੀ ਦਾ 90 ਫੀ ਸਦੀ ਟੀਕਾਕਰਣ ਹੋਣ ਦਾ ਟੀਚਾ ਮਿਥਿਆ ਗਿਆ ਹੈ। ਇਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜਿਹੜੇ ਵੈਕਸੀਨੇਸ਼ਨ ਲਈ ਅਜੇ ਯੋਗ ਨਹੀਂ ਹਨ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਜੇ ਕੋਈ ਵੈਕਸੀਨ ਹੀ ਮਨਜ਼ੂਰ ਨਹੀਂ ਕੀਤੀ ਗਈ। ਫਿਰ ਉਹ ਲੋਕ ਵੀ ਹਨ ਜਿਨ੍ਹਾਂ ਨੇ ਟੀਕਾਕਰਣ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੈਕਸੀਨਜ਼ ਦੇ ਅਜੇ ਟ੍ਰਾਇਲ ਚੱਲ ਰਹੇ ਹਨ।

ਫਾਈਜ਼ਰ ਤੇ ਮੌਡਰਨਾ ਦੋਵਾਂ ਨੇ ਹੀ ਛੇ ਮਹੀਨੇ ਜਿੰਨੇ ਨਿੱਕੇ ਬੱਚਿਆਂ ਲਈ ਵੀ ਕੋਵਿਡ-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਸੁ਼ਰੂ ਕਰ ਦਿੱਤੇ ਹਨ।ਫਾਈਜ਼ਰ ਨੂੰ ਪਹਿਲੇ ਨਤੀਜੇ ਜੁਲਾਈ ਵਿੱਚ ਤੇ ਪੂਰੇ ਨਤੀਜੇ ਸਤੰਬਰ ਵਿੱਚ ਮਿਲਣ ਦੀ ਆਸ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਨਿੱਕੇ ਬੱਚਿਆਂ ਨੂੰ 2022 ਦੇ ਸ਼ੁਰੂ ਵਿੱਚ ਵੈਕਸੀਨੇਟ ਕੀਤਾ ਜਾਣ ਲੱਗੇਗਾ।

ਜਦੋਂ ਤੱਕ ਵੱਡੀ ਆਬਾਦੀ ਵੈਕਸੀਨੇਟ ਨਹੀਂ ਹੋ ਜਾਂਦੀ ਸਾਨੂੰ ਸਾਰਿਆਂ ਨੂੰ ਹੀ ਨਵੀਂ ਇਨਫੈਕਸ਼ਨ ਹੋਣ ਦਾ ਡਰ ਬਣਿਆ ਰਹੇਗਾ ਤੇ ਕੋਵਿਡ ਦੇ ਨਵੇਂ ਤੇ ਮਜ਼ਬੂਤ ਸਟਰੇਨ ਆਉਂਦੇ ਰਹਿਣਗੇ। ਯੇਲ ਯੂਨੀਵਰਸਿਟੀ ਅਨੁਸਾਰ 50 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਬਾਲਗਾਂ ਨੂੰ ਡੈਲਟਾ ਨਾਲ ਸੰਕ੍ਰਮਿਤ ਹੋਣ ਦਾ ਖਤਰਾ 2·5 ਗੁਣਾਂ ਜਿ਼ਆਦਾ ਹੈ।