ਕੋਵਿਡ-19 ਖਿਲਾਫ ਸੰਘਰਸ਼ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਜ਼ ਵੀ ਹਨ ਜ਼ਰੂਰੀ ਕਾਮੇ

Truck on freeway
American truck speeding on freeway at sunset, motion blurred.

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਕੈਨੇਡੀਅਨ ਟਰੱਕਿੰਗ ਅਲਾਇੰਸ ਨਾਲ ਰਲ ਕੇ ਫੈਡਰਲ ਸਰਕਾਰ ਦੇ ਉਸ ਐਲਾਨ ਦੀ ਤਾਰੀਫ ਕੀਤੀ ਜਾ ਰਹੀ ਹੈ ਜਿਸ ਵਿੱਚ ਇਹ ਆਖਿਆ ਗਿਆ ਹੈ ਕਿ ਕਮਰਸ਼ੀਅਲ ਟਰੱਕ ਡਰਾਈਵਰਜ਼ ਵੀ ਜ਼ਰੂਰੀ ਕਾਮੇ ਹਨ ਜਿਨ੍ਹਾਂ ਨੂੰ ਵਿਦੇਸ਼ ਤੋਂ ਕੈਨੇਡਾ ਦੀ ਸਰਹੱਦ ਅੰਦਰ ਦਾਖਲ ਹੋਣ ਤੋਂ ਬਾਅਦ 14 ਦਿਨ ਤੱਕ ਖੁਦ ਨੂੰ ਆਈਸੋਲੇਟ ਕਰਨ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ।

ਇੱਕ ਪ੍ਰੈੱਸ ਕਾਨਫਰੰਸ ਵਿੱਚ ਗੱਲ ਕਰਦਿਆਂ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਆਖਿਆ ਕਿ ਕੁੱਝ ਕਾਮੇ-ਜਿਨ੍ਹਾਂ ਵਿੱਚ ਟਰੱਕ ਡਰਾਈਵਰਜ਼, ਟਰੇਨ ਤੇ ਏਅਰ ਕ੍ਰਿਊ ਤੇ ਹੋਰ ਕਰਮਚਾਰੀ ਸ਼ਾਮਲ ਹਨ ਤੇ ਜਿਨ੍ਹਾਂ ਦੇ ਪੈਸੇ ਵਿੱਚ ਸਰਹੱਦੋਂ ਪਾਰ ਅਮਰੀਕਾ ਦੀ ਹੱਦ ਅੰਦਰ ਦਾਖਲ ਹੋਣਾ ਇਸ ਲਈ ਜ਼ਰੂਰੀ ਹੈ ਤਾਂ ਕਿ ਕੈਨੇਡੀਅਨਾਂ ਤੱਕ ਜ਼ਰੂਰੀ ਵਸਤਾਂ ਪਹੁੰਚ ਸਕਣ ਤੇ ਦੋਵਾਂ ਦੇਸ਼ਾਂ ਦਰਮਿਆਨ ਜ਼ਰੂਰੀ ਵਪਾਰ ਜਾਰੀ ਰਹਿ ਸਕੇ। ਉਨ੍ਹਾਂ ਅੱਗੇ ਆਖਿਆ ਕਿ ਕਰੋਨਾਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਸੈਲਫ ਆਈਸੋਲੇਸ਼ਨ ਵਰਗੇ ਚੁੱਕੇ ਜਾ ਰਹੇ ਜ਼ਰੂਰੀ ਕਦਮਾਂ ਤੋਂ ਇਸੇ ਲਈ ਇਨ੍ਹਾਂ ਕਾਮਿਆਂ ਨੂੰ ਛੋਟ ਦਿੱਤੀ ਜਾਵੇਗੀ।

ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੇ ਅਜਿਹੇ ਜ਼ਰੂਰੀ ਟਰਾਂਸਪੋਰਟੇਸ਼ਨ ਵਰਕਰਜ਼ ਨੂੰ ਅਜਿਹੀ ਸੂਰਤ ਵਿੱਚ ਖਾਸ ਪ੍ਰੋਟੋਕਾਲ ਤੋਂ ਛੋਟ ਦੇਣ ਦੀ ਅਹਿਮੀਅਤ ਨੂੰ ਸਮਝਣ ਉੱਤੇ ਜੋ਼ਰ ਦਿੱਤਾ ਜੇ ਉਨ੍ਹਾਂ ਵਿੱਚ ਇਸ ਵਾਇਰਸ ਦੇ ਕੋਈ ਲੱਛਣ ਨਹੀਂ ਹਨ। ਉਨ੍ਹਾਂ ਆਖਿਆ ਕਿ ਸਾਡਾ ਮੰਨਣਾ ਹੈ ਕਿ ਅਜਿਹੇ ਲੋੜੀਂਦੇ ਵਰਕਰਜ਼ ਦਾ ਸਰਹੱਦ ਪਾਰ ਕਰਨ ਪ੍ਰਭਾਵਸ਼ਾਲੀ ਢੰਗ ਨਾਲ ਮੈਨੇਜ ਕੀਤਾ ਜਾ ਸਕਦਾ ਹੈ। ਇਹ ਸਿਰਫ ਉਨ੍ਹਾਂ ਦੇ ਕੰਮਕਾਜ ਨੂੰ ਜਾਰੀ ਰੱਖਣ ਦਾ ਹੀ ਉਪਰਾਲਾ ਨਹੀਂ ਹੋਵੇਗਾ ਸਗੋਂ ਇਸ ਨਾਲ ਇਹ ਕਾਮੇ ਕੈਨੇਡਾ ਨੂੰ ਵੀ ਚੱਲਦਾ ਰੱਖਣਗੇ। ਇਸੇ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਇਨ੍ਹਾਂ ਲੋੜੀਂਦੇ ਵਰਕਰਾਂ ਨੂੰ ਸਰਹੱਦੋਂ ਪਾਰ ਕੰਮਕਾਜ ਲਈ ਭੇਜਣਾ ਜਾਰੀ ਰੱਖਿਆ ਜਾਵੇ।

ਗਾਰਨਿਊ ਤੇ ਬਲੇਅਰ ਨੇ ਆਖਿਆ ਕਿ ਜੇ ਕਿਸੇ ਵੀ ਟਰੈਵਲਰ ਵਿੱਚ ਵਾਇਰਸ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਫਿਰ ਭਾਵੇਂ ਉਨ੍ਹਾਂ ਨੂੰ ਛੋਟ ਮਿਲੀ ਹੋਵੇ ਜਾਂ ਨਾ, ਉਸ ਵਿਅਕਤੀ ਨੂੰ ਪਬਲਿਕ ਹੈਲਥ ਅਧਿਕਾਰੀਆਂ ਕੋਲ ਰੈਫਰ ਕਰ ਦਿੱਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸੈਲਫ ਕੁਆਰਨਟਾਈਨ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ।

ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਟਰੱਕਿੰਗ ਇੰਡਸਟਰੀ ਕੈਨੇਡਾ ਸਰਕਾਰ ਤੇ ਕੋਵਿਡ-19 ਦੇ ਪਸਾਰ ਨੂੰ ਘੱਟ ਕਰਨ ਵਿੱਚ ਲਗੇ ਹੋਏ ਸਾਰੇ ਪ੍ਰੋਵਿੰਸਾਂ ਦਾ ਸਮਰਥਨ ਕਰਦੀ ਹੈ। ਇਸ ਦੇ ਨਾਲ ਹੀ ਓਟਵਾ ਵੱਲੋਂ ਇਹ ਮੰਨਿਆ ਜਾਣਾ ਕਿ ਟਰੱਕ ਡਰਾਈਵਰਜ਼ ਬਹੁਤ ਜ਼ਰੂਰੀ ਕਾਮੇ ਹਨ ਜਿਹੜੇ ਇਸ ਬਿਮਾਰੀ ਨੂੰ ਜੜ੍ਹੋ ਖਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਤੇ ਕੈਨੇਡੀਅਨਾਂ ਤੱਕ ਲੋੜੀਂਦੀ ਸਪਲਾਈ ਪਹੁੰਚਾਉਣ ਲਈ ਪੂਰੀ ਮਸ਼ੱਕਤ ਕਰ ਰਹੇ ਹਨ।

ਲਾਸਕੋਵਸਕੀ ਨੇ ਆਖਿਆ ਕਿ ਹਰ ਵਾਰੀ ਜਦੋਂ ਵੀ ਕਦੇ ਲੋੜ ਪਈ ਹੈ ਕੈਨੇਡਾ ਦੇ ਟਰੱਕ ਡਰਾਈਵਰਾਂ ਨੇ ਹਮੇਸ਼ਾਂ ਐਮਰਜੰਸੀ ਵਿੱਚ ਸਾਰਿਆਂ ਦਾ ਸਾਥ ਦਿੱਤਾ ਹੈ। ਇਹ ਕੈਨੇਡੀਅਨਾਂ ਲਈ ਸੰਕਟ ਦੀ ਘੜੀ ਹੈ। ਉਨ੍ਹਾਂ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫਰੰਟ ਲਾਈਨ ਦੇ ਜ਼ਰੂਰੀ ਵਰਕਰ ਹੋਣ ਨਾਤੇ ਸਾਡੇ ਦੇਸ਼ ਦੇ ਟਰੱਕ ਡਰਾਈਵਰ ਕੈਨੇਡਾ ਨੂੰ ਚੱਲਦਾ ਰੱਖਣ ਤੇ ਕੈਨੇਡੀਅਨਾਂ ਨੂੰ ਸੇਫ ਰੱਖਣ ਲਈ ਹਰ ਜ਼ਰੂਰੀ ਕਦਮ ਚੁੱਕਣਗੇ।

ਇਸ ਦੌਰਾਨ ਅਮਰੀਕਾ ਦਾਖਲ ਹੋਣ ਵਾਲੇ ਟਰੱਕ ਡਰਾਈਵਰਾਂ ਲਈ ਸੀਟੀਏ ਨੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੇਕਸ਼ਨ (ਸੀਬੀਪੀ) ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰਾ ਕੰਮਕਾਜ ਉਦੋਂ ਤੱਕ ਆਮ ਵਾਂਗ ਹੀ ਹੋਵੇਗਾ ਜਦੋਂ ਤਕ ਅਮਰੀਕਾ ਦਾ ਕੋਈ ਡਰਾਈਵਰ ਪਿਛਲੇ 14 ਦਿਨਾਂ ਵਿੱਚ ਕਰੋਨਾਵਾਇਰਸ ਤੋਂ ਹੱਦੋਂ ਵਧ ਪ੍ਰਭਾਵਿਤ ਦੇਸ਼ ਤੋਂ ਨਹੀਂ ਪਰਤਿਆ ਹੋਵੇਗਾ। ਜੇ ਕੋਈ ਟਰੱਕ ਡਰਾਈਵਰ ਰਾਸ਼ਟਰਪਤੀ ਟਰੰਪ ਦੇ ਤਾਜ਼ਾ ਐਗਜ਼ੈਕਟਿਵ ਆਰਡਰ ਵਿਚ ਸੂਚੀਬਧ ਦੇਸ਼ਾਂ ਵਿੱਚੋਂ ਪਰਤਿਆ ਹੋਵੇਗਾ ਤੇ 14 ਦਿਨਾਂ ਦੇ ਅੰਦਰ ਅੰਦਰ ਸਰਹੱਦ ਪਾਰ ਕਰਨ ਦੀ ਕੋਸਿ਼ਸ਼ ਕਰੇਗਾ ਤਾਂ ਉਸ ਨੂੰ ਅਮਰੀਕੀ ਵਿੱਚ ਦਾਖਲਾ ਨਹੀਂ ਦਿਤਾ ਜਾਵੇਗਾ। ਦੋਵਾਂ ਦੇਸਾਂ ਦੇ ਅਧਿਕਾਰੀਆਂ ਨੇ ਇਹ ਸੰਕੇਤ ਦਿਤਾ ਹੈ ਕਿ ਡਰਾਈਵਰਾਂ ਦਾ ਵਾਧੂ ਮੁਲਾਂਕਣ ਤੇ ਸਵਾਲ ਜਵਾਬ ਹੋਣਗੇ। ਪਰ ਕਾਬਲ ਟਰਕ ਡਰਾਈਵਰਾਂ ਦੀ ਆਵਾਜਾਈ ਤੇ ਵਸਤਾਂ ਦੀ ਢੋਆ ਢੁਆਈ ਦਾ ਕੰਮ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਦੀ ਕੋਸਿ਼ਸ਼ ਕੀਤੀ ਜਾਵੇਗੀ।

ਓਨਟਾਰੀਓ ਵਿਚ ਦ ਓਨਟਾਰੀਓ ਟਰਕਿੰਗ ਐਸੋਸਿਏਸਨ ਨੇ ਪ੍ਰੀਮੀਅਰ ਡਗ ਫੋਰਡ ਦੀ ਵੀ ਇਸ ਗਲ ਲਈ ਸਲਾਘਾ ਕੀਤੀ ਜਿਸ ਵਿਚ ਫੋਰਡ ਨੇ ਇਹ ਆਖਿਆ ਸੀ ਕਿ ਕਮਰਸੀਅਲ ਟਰੈਫਿਕ ਨੂੰ ਚਲਦਾ ਰਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫੋਰਡ ਵਲੋਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਘਬਰਾ ਕੇ ਖਾਹਮਖਾਹ ਦੀ ਸਾਪਿੰਗ ਨਾ ਕਰਨ, ਅਜਿਹਾ ਕਰਨ ਨਾਲ ਸਾਰੀ ਸਪਲਾਈ ਚੇਨ ਹਿਲ ਸਕਦੀ ਹੈ।

ਸੀਟੀਏ ਵਲੋਂ ਬਾਰਡਰ ਅਧਿਕਾਰੀਆਂ ਨਾਲ ਰਲ ਕੇ ਬੈਸਟ ਰੁਝਾਨਾਂ ਵਾਲਾ ਦਸਤਾਵੇਜ ਤਿਆਰ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ ਜਿਸ ਵਿਚ ਸਰਹਦ ਉਤੇ ਬਿਹਤਰ ਤੇ ਸੇਫ ਢੰਗ ਨਾਲ ਰਾਬਤਾ ਕਾਇਮ ਕਰਨ ਤੇ ਕਮਿਊਨਿਕੇਟ ਕਰਨ ਦੇ ਗੁਰ ਦਸੇ ਜਾਣਗੇ ਤਾਂ ਕਿ ਦੋਵੇਂ ਟਰਕ ਡਰਾਈਵਰ ਤੇ ਬਾਰਡਰ ਅਧਿਕਾਰੀ ਸੇਫ ਰਹਿ ਸਕਣ। ਕੋਵਿਡ-19 ਨਾਲ ਸਬੰਧਤ ਬਾਰਡਰ ਕਰਾਸਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੇ ਮੁਦਿਆਂ ਬਾਰੇ ਲਅਕ।ਸਹੋਅਨ੍‍ਚਅਨਟਰੁਚਕ।ਚਅ।ਉੱਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਸੀਟੀਏ ਵੱਖਰੇ ਤੌਰ ਉੱਤੇ ਕਰੀਅਰਜ਼ ਤੇ ਡਰਾਈਵਰਾਂ, ਸਿ਼ਪਰਜ਼ ਤੇ ਹੋਰ ਸਪਲਾਈ ਚੇਨ ਕਾਮਿਆਂ ਦਰਮਿਆਨ ਤਾਲਮੇਲ ਬਿਠਾਉਣ ਤੇ ਉਨ੍ਹਾਂ ਦਰਮਿਆਨ ਰਾਬਤਾ ਬਿਠਾਉਣ ਦੇ ਗੁਰ ਦਸਣ ਲਈ ਵਖਰੇ ਦਸਤਾਵੇਜ ਤਿਆਰ ਕਰ ਰਹੀ ਹੈ। ਜੇ ਕਿਸੇ ਕੋਲ ਅਜਿਹੇ ਰੁਝਾਂਨਾਂ ਬਾਰੇ ਬਿਹਤਰ ਟਿਪਜ ਹਨ ਤਾਂ ਉਹ ਆਪਣੀ ਰਾਇ ਜੋਨਅਟਹਅਨ।ਬਲਅਚਕਹਅਮ੍‍ਚਅਨਟਰੁਚਕ।ਚਅ। ਸਾਂਝੀ ਕਰ ਸਕਦੇ ਹਨ।