ਕੈਬ ਵਿਚ ਲੱਗਿਆ ਵੀਡੀਓ ਕੈਮਰਾ ਮਦਦਗਾਰ ਹੈ ਨਾ ਕੇ ਰੁਕਾਵਟ–ਓਮਨੀ ਟ੍ਰੈਕ

296

ਓਮਨੀਟ੍ਰੈਕ ਦੇ ਸੇਫ਼ਟੀ ਸੈਂਟਰ ਓਫ ਐਕਸੀਲੈਂਸ Andrew Schimelpfenig ਦਾ ਕਹਿਣਾ ਹੈ ਕਿ ਡਰਾਈਵਰ ਕੈਬ ਵਿਚ ਲੱਗਿਆ ਵੀਡੀਓ ਕੈਮਰਾ ਦੁਰਘਟਨਾ ਹੋਣ ਦੀ ਸੂਰਤ ਵਿਚ ਇਕ ਬਹੁਤ ਮਹੱਤਵ ਪੂਰਨ ਸਬੂਤ ਹੈ I
Schimelpfenig ਦੇ ਅਨੁਸਾਰ ਕੈਬ ਵਿਚ ਲੱਗਿਆ ਵੀਡੀਓ ਕੈਮਰਾ ਜੋ ਕਿ ਡਰਾਈਵਰ ਅਤੇ ਉਸ ਦੇ ਵਿਓਹਾਰ ਤੇ ਨਜਰੀਏ ਨੂੰ ਰਿਕਾਰਡ ਕਰ ਰਿਹਾ ਹੈ ਸੜਕ ਉਪਰ ਡਰਾਈਵਰ ਵਲੋਂ ਹੁਣ ਜ਼ਿਆਦਾ ਧਿਆਨ ਅਤੇ ਸੁਰੱਖਿਆ ਨਾਲ ਵਹੀਕਲ ਚਲਾਉਣ ਨਾਲ ਦੁਰਘਟਨਾ ਦੇ ਘੱਟ ਮੌਕੇ ਪੈਦਾ ਹੁੰਦੇ ਹਨ ਅਤੇ ਇਹ ਨਾਲ ਨਾਜਾਇਜ ਖਰਚਿਆਂ ਦੀ ਬਚਤ ਹੁੰਦੀ ਹੈ I ਕਿਸੇ ਦੁਰਘਟਨਾ ਹੋਣ ਤੇ ਐਕਸੀਡੈਂਟ ਤੋਂ ਪਹਿਲਾਂ, ਐਕਸੀਡੈਂਟ ਦੌਰਾਨ ਅਤੇ ਬਾਅਦ ਦੀ ਸਾਰੀ ਰਿਕਾਰਡਿੰਗ ਹੋਣ ਨਾਲ ਸੱਚ ਸਾਹਮਣੇ ਹੁੰਦਾ ਹੈ I ਡਰਾਈਵਰ ਕੋਲ ਵੀ ਆਪਣਾ ਪੱਖ ਦੇਣ ਲਈ ਸਬੂਤ ਹੁੰਦੇ ਹਨ ਅਤੇ ਕੰਪਨੀ ਦੀ ਜਿੰਮੇਵਾਰੀ ਵੀ ਘਟ ਜਾਂਦੀ ਹੈ I
Schimelpfenig ਨੇ ਵੇਰਵਾ ਦਿੰਦੇ ਹੋਏ ਕਿਹਾ ਕਿ ” ਜਦ ਕੋਈ ਦੁਰਘਟਨਾ ਵਾਪਰਦੀ ਹੈ ਤੇ ਉਸ ਵੇਲੇ ਤੁਹਾਡੇ ਡਰਾਈਵਰ ਨੇ ਕਿਸ ਤਰਾਂ ਉਸ ਪ੍ਰਸਥਿਤੀ ਨੂੰ ਸੰਭਾਲਿਆ, ਇਸ ਵੀਡੀਓ ਦੀ ਮਦਦ ਰਾਹੀਂ ਤੁਸੀਂ ਆਪਣੀ ਬਾਕੀ ਮੌਜੂਦਾ ਅਤੇ ਨਵੇਂ ਡਰਾਇਵਰਾਂ ਨੂੰ ਵੀ ਜਾਗਰੂਕ ਕਰ ਸਕਦੇ ਹੋ I
ਬੇਸ਼ੱਕ ਬਹੁਤ ਸਾਰੇ ਟਰੱਕ ਡਰਾਈਵਰ ਟਰੱਕ ਅੰਦਰ ਡਰਾਈਵਰ ਦੇ ਵਿਓਹਾਰ ਦੀ ਵੀਡੀਓ ਬਣਾਉਣ ਵਾਲੇ ਇਸ ਕੈਮਰੇ ਦੇ ਕਾਫੀ ਖਿਲਾਫ ਹਨ ਲੇਕਿਨ Schimelpfenig ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਅਚਾਨਕ ਕੋਈ ਹਾਦਸਾ ਹੁੰਦਾ ਹੈ ਤਾਂ ਇਸ ਕੈਮਰਾ ਦੀ ਰਿਕਾਰਡਿੰਗ ਦੇ ਅਧਾਰ ਤੇ ਇਸ ਸਾਬਤ ਕਰਨਾ ਸੌਖਾ ਹੋ ਜਾਂਦਾ ਹੈ ਕਿ ਡਰਾਈਵਰ ਨੇ ਇਸ ਹਾਦਸੇ ਨੂੰ ਰੋਕਣ ਲਈ ਆਪਣੇ ਵਲੋਂ ਪੂਰੀ ਕੋਸ਼ਿਸ ਕੀਤੀ ਸੀ I ਇਹ ਵੀਡੀਓ ਕੈਮਰਾ ਸਿਰਫ ਕੰਪਨੀ ਲਈ ਹੀ ਇਕ ਮਹੱਤਵਪੂਰਨ ਔਜਾਰ ਨਹੀਂ ਹੈ ਆਪਣੇ ਕੰਪਨੀ ਦੀ ਸਫੇਟੀ ਬਣਾਈ ਰੱਖਣ ਲਈ ਅਤੇ ਆਪਣੇ ਡ੍ਰਾਇਵਰਾਂ ਦੇ ਵਿਵਹਾਰ ਤੇ ਨਜ਼ਰ ਰੱਖਣ ਲਈ ਬਲਕਿ ਡਰਾਈਵਰ ਆਪਣੇ ਵਿਵਹਾਰ ਨੂੰ ਖੁਦ ਵੀ ਜਾਂਚ ਸਕਦਾ ਹੈ ਤੇ ਆਪਣੀ ਡ੍ਰਾਈਵਿੰਗ ਆਦਤਾਂ ਵਿਚ ਸੁਧਾਰ ਕਰ ਸਕਦਾ ਹੈ I
ਓਮਨੀਟ੍ਰੈਕ ਵੀਡੀਓ ਕੈਮਰਾ ਲਾਈਵ ਵੀਡੀਓ ਪ੍ਰਸਾਰਨ ਨਹੀਂ ਦਿਖਾਉਂਦਾ ਹੈ ਬਲਕਿ ਸਿਰਫ ਕਿਸੇ ਘਟਨਾ ਹੋਣ ਦੀ ਸੂਰਤ ਵਿਚ ਜਾਂਚ ਕਰਨ ਦੀ ਲੋੜ ਹੋਵੇ ਜਾਂ ਫਿਰ ਕਿਸੇ ਕਿਸਮ ਦਾ ਸ਼ੱਕੀ ਮਾਮਲੇ ਦਾ ਨਿਰਖਣ ਕਰਨਾ ਹੋਵੇ ਤਾ ਹੀ ਇਸ ਵੀਡੀਓ ਨੂੰ ਦੇਖਿਆ ਜਾਂਦਾ ਹੈ I
Schimelpfenig ਨੇ Omnitracs Outlook 2017 ਸੈਸ਼ਨ ਦੇ ਦੌਰਾਨ ਕੁਝ ਤੱਥਾਂ ਦਾ ਵੇਰਵਾ ਦਿੰਦੇ ਹੋਏ ਦਸਿਆ ਕਿ US ਵਿਚ ਸੜਕ ਉਪਰ ਵਾਪਰਿਆ ਹਰ ਇਕ ਹਾਦਸਾ ਟ੍ਰੱਕਇੰਗ ਕੰਪਨੀਆਂ ਨੂੰ ਔਸਤਨ $240,000 ਕੋਸਟ ਕਰਦਾ ਹੈ ਅਤੇ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ $11 Million ਦਾ ਨੁਕਸਾਨ ਹੁੰਦਾ ਹੈ ਅਤੇ 81% ਹਾਦਸੇ ਹੋਣ ਵਾਲੇ ਵਹੀਕਲ ਯਾਤਰੀ ਵਾਹਨ ਹੁੰਦੇ ਹਨ I
ਉਨ੍ਹਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਵਹੀਕਲ ਦੇ ਅੰਦਰ ਵੀਡੀਓ ਕੈਮਰਾ ਸਿਸਟਮ ਵਰਤ ਰਹੀਆਂ ਹਨ ਅਤੇ ਇਕ ਦੂਸਰੀ ਕੰਪਨੀ ਜੋ ਕਿ ਇਨ ਕੈਬ ਵੀਡੀਓ ਕੈਮਰਾ ਨਹੀਂ ਵਰਤ ਰਹੀ ਹੈ ਦੇ ਮੁਕਾਬਲੇ 35% ਘਟ ਦੁਰਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਜਿਹੜੀਆਂ ਫਲੀਟਸ ਇਲੈਕਟ੍ਰੋਨਿਕ ਲੋਗ ਬੁਕ ਇਸਤੇਮਾਲ ਕਰ ਰਹੀਆਂ ਹਨਂ ਉਨ੍ਹਾਂ ਦੇ ੧੧ % ਹੋਰ ਵੀ ਘਟ ਦੁਰਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨI
ਓਮਨੀਟ੍ਰੈਕ ਆਪਣੇ ਕਈ ਹੋਰ ਸਾਥੀ ਕੰਪਨੀਆਂ ਮਿਲ ਕਿ ਕੰਮ ਕਰਦਾ ਹੈ ਜਿਵੇਂ ਕਿ Bendix ਅਤੇ Detroit assurance ਤਾਂ ਕਿ ਟਰੱਕ ਅੰਦਰ ਲੱਗਿਆ ਇਨ ਕੈਬ ਵੀਡੀਓ ਕੈਮਰਾ ਦੀ ਮਦਦ ਨਾਲ ਹੋਣ ਵਾਲੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਂ ਸਕੇ ਅਤੇ ਟਰੱਕ ਡ੍ਰਾਈਵਿੰਗ ਨੂੰ ਵਧੇਰੇ ਸੁਰੱਖਿਅਤ ਬਣਾਇਆ ਜਾ ਸਕੇ I