ਕੀ ਖ਼ਤਮ ਕੀਤੀ ਜਾ ਰਹੀ ਹੈ ਟਰੱਕ ਟਰਨਅਰਾਊਂਡ ਪਾਲਿਸੀ?

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਐਡਵਾਂਸਡ ਕਮਰਸ਼ੀਅਲ ਇਨਫਰਮੇਸ਼ਨ (ਏਸੀਆਈ) ਲਈ ਟਰੱਕ ਟਰਨਅਰਾਊਂਡ ਪਾਇਲਟ ਨਾਲ ਸਬੰਧਤ ਸਾਰੇ ਜੁਰਮ 2 ਨਵੰਬਰ, 2020 ਤੋਂ ਦਾਖਲੇ ਦੇ ਸਾਰੇ ਪੋਰਟਸ ਤੋਂ ਹਟਾ ਲਏ ਜਾਣਗੇ|

ਟਰੱਕ ਟਰਨਅਰਾਊਂਡ ਪਾਲਿਸੀ ਸੱਭ ਤੋਂ ਪਹਿਲਾਂ 2017 ਵਿੱਚ ਸੀਬੀਐਸਏ ਤੇ ਸੀਟੀਏ ਦੇ ਸਾਂਝੇ ਉੱਦਮ ਸਦਕਾ ਸੁæਰੂ ਕੀਤੀ ਗਈ ਸੀ| ਸੀਬੀਐਸਏ ਵੱਲੋਂ ਸਰਹੱਦ ਪਾਰ ਕਰਨ ਵਾਲੇ ਕਰੀਅਰਜ਼ ਲਈ ਜਾਰੀ ਕੀਤੀਆਂ ਜਾਣ ਵਾਲੀਆਂ ਐਡਮਨਿਸਟ੍ਰੇਟਿਵ ਮੌਨੈਟਰੀ ਪੈਨਲਟੀਜ਼ (ਏਐਮਪੀਜ਼) ਦੀ ਤਾਦਾਦ ਤੇ ਗੰਭੀਰਤਾ ਦੇ ਮੱਦੇਨਜ਼ਰ ਇਹ ਪਾਲਿਸੀ ਸ਼ੁਰੂ ਕੀਤੀ ਗਈ ਸੀ| ਟਰਨਅਰਾਊਂਡ ਨਾਲ ਕਰੀਅਰਜ਼ ਨੂੰ ਏ ਸੀ ਆਈ (ਂAਛੀ) ਡਾਟਾ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਹਿਣ ਉੱਤੇ ਮਹਿੰਗੀਆਂ ਮੌਨੈਟਰੀ ਪੈਨਲਟੀਜ਼ (ਜੁਰਮਾਨੇ) ਤੋਂ ਬਚਣ ਦਾ ਮੌਕਾ ਮਿਲਦਾ ਹੈ ਤੇ ਕੈਨੇਡਾ ਦਾਖਲ ਹੋਣ ਤੋਂ ਪਹਿਲਾਂ ਟਰੱਕ ਡਰਾਈਵਰ ਅਮਰੀਕਾ ਜਾ ਕੇ ਆਪਣੇ ਕਾਗਜ਼  ਜਮ੍ਹਾਂ ਕਰਵਾ ਸਕਦਾ ਹੈ|

ਇਸ ਪਾਲਿਸੀ ਦੇ ਪਹਿਲੀ ਵਾਰੀ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਏਐਮਪੀ ਵਿਵਸਥਾ ਬਾਰੇ ਦੇਸ਼ ਭਰ ਦੇ ਕਰੀਅਰਜ਼ ਵੱਲੋਂ ਪ੍ਰਗਟਾਏ ਜਾਣ ਵਾਲੇ ਤੌਖਲਿਆਂ ਦੇ ਸਬੰਧ ਵਿੱਚ ਕੁੱਝ ਸਕਾਰਾਤਮਕ ਕਰਨ ਲਈ ਸੀਬੀਐਸਏ ਤੇ ਸੀਟੀਏ ਵੱਲੋਂ ਰਲ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ| ਇਸ ਸਮੇਂ ਦੌਰਾਨ ਇੰਡਸਟਰੀ ਵਿੱਚ ਇਸ ਦੀ ਪਾਲਣਾ ਵਿੱਚ ਲਗਾਤਾਰ ਵਾਧਾ ਹੋਇਆ ਹੈ| ਇਸ ਦੇ ਨਾਲ ਹੀ ਸੀਬੀਐਸਏ ਮੌਨੈਟਰੀ ਪੈਨਲਟੀਜ਼ ਜਾਰੀ ਕਰਨ ਤੋਂ ਪਹਿਲਾਂ ਕਰੀਅਰਜ਼ ਨੂੰ ਸਿੱਖਿਅਤ ਕਰਨ ਤੇ ਉਨ੍ਹਾਂ ਨਾਲ ਰਲ ਕੇ ਕੰਮ ਕਰਨ ਲਈ ਵੱਖਰੇ ਮਾਪਦੰਡ ਅਪਣਾ ਰਹੀ ਹੈ|

ਸੀਬੀਐਸਏ ਦਾ ਮੰਨਣਾ ਹੈ ਕਿ ਟਰੱਕਿੰਗ ਇੰਡਸਟਰੀ ਵੱਲੋਂ ਪ੍ਰਗਟਾਏ ਗਏ ਤੌਖਲਿਆਂ ਦੇ ਚੱਲਦਿਆਂ ਉਨ੍ਹਾਂ ਵੱਲੋਂ ਆਪਣੇ ਕੰਪਲਾਇੰਸ ਫਰੇਮਵਰਕ ਵਿੱਚ ਬਣਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ| ਅਲਾਇੰਸ ਵੱਲੋਂ ਆਉਣ ਵਾਲੇ ਕਈ ਮਹੀਨਿਆਂ ਤੱਕ ਇਹ ਯਕੀਨੀ ਬਣਾਉਣ ਲਈ ਸੀਬੀਐਸਏ ਨਾਲ ਰਲ ਕੇ ਕੰਮ ਕੀਤਾ ਜਾਵੇਗਾ ਕਿ ਕਿਤੇ ਇਹ ਪੈਨਲਟੀਜ਼ ਦੁਹਰਾਇਆ ਜਾਣ ਵਾਲਾ ਮੁੱਦਾ ਨਾ ਬਣ ਜਾਣ|

ਸੀਟੀਏ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਇੰਡਸਟਰੀ ਅਵੇਅਰਨੈੱਸ ਪ੍ਰੋਗਰਾਮਜ਼ ਲੈਕ ਸ਼ੋਆਨ ਦਾ ਕਹਿਣਾ ਹੈ ਕਿ ਸੀਟੀਏ ਅਜੋਕੇ ਮਹਾਂਮਾਰੀ ਦੇ ਦੌਰ ਵਿੱਚ ਤੇ ਸਰਹੱਦੀ ਪਾਬੰਦੀਆਂ ਦੇ ਚੱਲਦਿਆਂ ਇਸ ਪਾਲਿਸੀ ਨੂੰ ਖਤਮ ਕੀਤੇ ਜਾਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਿੰਤਤ ਹੈ| ਉਨ੍ਹਾਂ ਆਖਿਆ ਕਿ ਸੀਟੀਏ ਨਵੰਬਰ ਵਿੱਚ ਹਾਲਾਤ ਦਾ ਜਾਇਜ਼ਾ ਲਵੇਗੀ ਤੇ ਇਹ ਯਕੀਨੀ ਬਣਾਵੇਗੀ ਕਿ ਕਰੀਅਰ ਕਮਿਊਨਿਟੀ ਨੂੰ ਟਰੱਕ ਟਰਨਅਰਾਊਂਡ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਵਾਂਗ ਬਿਨਾਂ ਮਤਲਬ ਪੈਨਲਟੀਜ਼ ਦਾ ਸਾਹਮਣਾ ਨਾ ਕਰਨਾ ਪਵੇ|