ਕੀ ਏਜ਼ੀ ਲਾਇਸੰਸ ਲਾਗੂ ਕਰਨ ਦੀ ਮਿਤੀ ਆਟੋਮੈਟਿਕ ਟਰਾਂਸਮਿਸ਼ਨਜ਼ ਲਈ ਪਾਬੰਦੀਆਂ ਖੜ੍ਹੀਆਂ ਕਰੇਗੀ?

ਓਟੀਏ ਤੇ ਇੰਡਸਟਰੀ ਨਾਲ ਜੁੜੇ ਹੋਰਨਾਂ ਸਟੇਕਹੋਲਡਰਜ਼ ਵੱਲੋਂ ਕਲਾਸ ਏ ਮੈਨੂਅਲ ਟਰਾਂਸਮਿਸ਼ਨ ਰਿਸਟ੍ਰਿਕਸ਼ਨ ਨੂੰ ਲਾਗੂ ਕਰਨ ਵਿੱਚ ਕੀਤੀ ਗਈ ਤਬਦੀਲੀ ਬਾਰੇ ਟਰਾਂਸਪੋਰਟੇਸ਼ਨ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਅਪਡੇਟ ਮੁਹੱਈਆ ਕਰਵਾਈ ਗਈ।

ਐਮਟੀਓ ਨੇ ਇਸ ਤਬਦੀਲੀ ਨੂੰ ਲਾਗੂ ਕਰਨ ਲਈ ਤਰੀਕ 19 ਜੁਲਾਈ, 2021 ਤੋਂ ਪਹਿਲੀ ਜੁਲਾਈ 2022 ਕਰ ਦਿੱਤੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਟਰੱਕ ਡਰਾਈਵਰ ਟਰੇਨਿੰਗ ਸਕੂਲਜ਼ ਜੇ ਮੈਨੂਅਲ ਟਰੇਨਿੰਗ ਦੀ ਚੋਣ ਕਰਦੇ ਹਨ ਤਾਂ ਉਹ ਇਸ ਲਈ ਤਿਆਰ ਹੋ ਸਕਣ ਤੇ ਟਰੱਕ ਡਰਾਈਵਰ ਟਰੇਨਿੰਗ ਸਕੂਲਜ਼ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਡ ਟੈਸਟ ਲਈ ਸਹੀ ਢੰਗ ਨਾਲ ਤਿਆਰ ਕੀਤਾ ਜਾ ਸਕੇ।

ਪਹਿਲੀ ਜੁਲਾਈ, 2022 ਤੋਂ ਲਾਗੂ ਹੋਣ ਜਾ ਰਹੇ ਇਸ ਨਿਯਮ ਤਹਿਤ ਕਲਾਸ ਏ ਜਾਂ ਕਲਾਸ ਏ ਰਿਸਟ੍ਰਿਕਟਿਡ (ਏਆਰ) ਰੋਡ ਟੈਸਟ ਨੂੰ ਆਟੋਮੈਟਿਕ ਟਰਾਂਸਮਿਸ਼ਨ ਵਾਲੇ ਵ੍ਹੀਕਲ ਰਾਹੀਂ ਪੂਰਾ ਕਰਨ ਜਾ ਰਹੇ ਵਿਅਕਤੀਆਂ ਨੂੰ ਮੈਨੂਅਲ ਟਰਾਂਸਮਿਸ਼ਨ ਵਾਲੇ ਕਲਾਸ ਏ/ਏਆਰ ਵ੍ਹੀਕਲ ਆਪਰੇਟ ਕਰਨ ਦੀ ਮਨਾਹੀ ਹੋਵੇਗੀ ਅਤੇ ਉਹ ਸਿਰਫ ਆਟੋਮੈਟਿਕ, ਸੈਮੀ ਆਟੋਮੈਟਿਕ ਤੇ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ ਕਲਾਸ ਏ/ਏਆਰ ਵ੍ਹੀਕਲ ਹੀ ਚਲਾ ਸਕਣਗੇ। ਇਹ ਪਾਬੰਦੀ ਉਨ੍ਹਾਂ ਦੇ ਡਰਾਈਵਰ ਰਿਕਾਰਡ ਵਿੱਚ ਵੀ ਸ਼ਾਮਲ ਹੋ ਜਾਵੇਗੀ ਤੇ ਇਹ ਉਨ੍ਹਾਂ ਦੇ ਡਰਾਈਵਰਜ਼ ਲਾਇਸੰਸ ਕਾਰਡ ਦੇ ਮੂਹਰਲੇ ਪਾਸੇ “ਰੈਸਟ/ਕੌਂਡ ਜੀ” ਤੇ ਕਾਰਡ ਦੇ ਪਿਛਲੇ ਪਾਸੇ “ਰੈਸਟਰ ਕਲਾਸ/ਕੈਟੇਗਰੀ ਐਵੈਕ ਰੈਸਟਰ” ਵਜੋਂ ਦਰਜ ਹੋਵੇਗੀ।ਇਹ ਪਾਬੰਦੀ ਕਲਾਸ ਏ/ਏਆਰ ਉੱਤੇ ਲਾਗੂ ਹੋਵੇਗੀ ਤੇ ਇਹ ਲੋਅਰ ਕਲਾਸ ਵ੍ਹੀਕਲਜ਼ (ਜਿਵੇਂ ਕਿ ਕਲਾਸ ਜੀ/ਡੀ) ਉੱਤੇ ਲਾਗੂ ਨਹੀਂ ਹੋਵੇਗੀ।

ਰੈਗੂਲੇਟਰੀ ਤੇ ਐਨਫੋਰਸਮੈਂਟ ਮਕਸਦ ਲਈ ਕਿਸੇ ਮੋਟਰ ਵ੍ਹੀਕਲ ਦਾ ਮੈਨੂਅਨ ਟਰਾਂਸਮਿਸ਼ਨ ਹੋਵੇਗਾ ਜੇ ਉਹ ਹੇਠ ਲਿਖੇ ਸਾਜ਼ੋ ਸਮਾਨ ਨਾਲ ਲੈਸ ਹੋਵੇ :

1) ਡਰਾਈਵਰ ਰਾਹੀਂ ਆਪਰੇਟ ਕੀਤਾ ਜਾਣ ਵਾਲਾ ਕਲੱਚ ਜਿਹੜਾ ਪੈਡਲ ਜਾਂ ਲੀਵਰ ਰਾਹੀਂ ਐਕਟੀਵੇਟ ਹੋਵੇ ਤੇ

2) ਡਰਾਈਵਰ ਰਾਹੀਂ ਆਪਰੇਟ ਕੀਤਾ ਜਾਣ ਵਾਲਾ ਗੇਅਰ ਸਿ਼ਫਟ ਕਰਨ ਵਾਲਾ ਮੈਕੇਨਿਜ਼ਮ ਜਿਹੜਾ ਹੱਥ ਜਾਂ ਪੈਰ ਨਾਲ ਆਪਰੇਟ ਕੀਤਾ ਜਾ ਸਕੇ ਤੇ ਜਿਸ ਦੀ ਵਰਤੋਂ ਲਈ ਆਟੋਮੇਸ਼ਨ ਦੀ ਲੋੜ ਨਾ ਪਵੇ।

ਸੈਮੀ ਆਟੋਮੈਟਿਕ ਟਰਾਂਸਮਿਸ਼ਨ ਜਾਂ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ ਨੂੰ ਮੈਨੂਅਲ ਟਰਾਂਸਮਿਸ਼ਨ ਨਹੀਂ ਮੰਨਿਆ ਜਾ ਸਕਦਾ।

ਨਵੀਂ ਕਲਾਸ ਏ/ਏਆਰ ਬਿਨੈਕਾਰ ਨੂੰ ਕਿਸੇ ਵੀ ਕਿਸਮ ਦੇ ਟਰਾਂਸਮਿਸ਼ਨ ਨਾਲ ਆਪਣਾ ਕਲਾਸ ਏ/ਏਆਰ ਰੋਡ ਟੈਸਟ ਪਾਸ ਕਰਨ ਦਾ ਬਦਲ ਉਪਲਬਧ ਹੋਵੇਗਾ। ਜੇ ਕੋਈ ਵਿਅਕਤੀ ਮੈਨੂਅਲ ਟਰਾਂਸਮਿਸ਼ਨ ਕਲਾਸ ਏ/ਆਰ ਵ੍ਹੀਕਲਜ਼ ਨੂੰ ਆਪਰੇਟ ਕਰਨਾ ਚਾਹੁੰਦਾ ਹੈ ਜਾਂ ਕਲਾਸ ਏ/ਏਆਰ ਮੈਨੂਅਲ ਟਰਾਂਸਮਿਸ਼ਨ ਰਿਸਟ੍ਰਿਕਸ਼ਨ ਨੂੰ ਹਟਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਮੈਨੂਅਲ ਟਰਾਂਸਮਿਸ਼ਨ ਵਾਲੇ ਵ੍ਹੀਕਲ ਵਿੱਚ ਕਲਾਸ ਏ/ਏਆਰ ਰੋਡ ਟੈਸਟ ਪਾਸ ਕਰਨਾ ਹੋਵੇਗਾ।ਰੋਡ ਟੈਸਟ ਦੇ ਮਕਸਦ ਲਈ ਮੈਨੂਅਲ ਟਰਾਂਸਮਿਸ਼ਨ ਵਿੱਚ ਹਾਈ ਲੋਅ ਰੇਂਜ ਵਾਲੇ ਘੱਟੋ ਘੱਟ ਅੱਠ ਫਾਰਵਰਡ ਗੇਅਰ ਹੋਣੇ ਜ਼ਰੂਰੀ ਹਨ।

ਇੱਕ ਵਾਰੀ ਰੋਡ ਟੈਸਟ ਪਾਸ ਹੋ ਜਾਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਕਲਾਸ ਏ/ਏਆਰ ਵ੍ਹੀਕਲ, ਜੋ ਕਿ ਮੈਨੂਅਲ, ਆਟੋਮੈਟਿਕ, ਸੈਮੀ ਆਟੋਮੈਟਿਕ ਜਾਂ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨਜ਼, ਚਲਾਊਣ ਦੀ ਖੁੱਲ੍ਹ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੇ ਡਰਾਈਵਰ ਲਾਇਸੰਸ ਉੱਤੇ ਕੋਈ ਵੀ ਪਾਬੰਦੀ ਨਹੀਂ ਲਾਈ ਜਾਵੇਗੀ।

ਜਿਨ੍ਹਾਂ ਵਿਅਕਤੀਆਂ ਕੋਲ ਪਹਿਲੀ ਜੁਲਾਈ,2022 ਤੋਂ ਪਹਿਲਾਂ ਕਲਾਸ ਏ/ਏਆਰ ਲਾਇਸੰਸ ਹੋਵੇਗਾ ਉਹ ਕਲਾਸ ਏ/ਏਆਰ ਆਟੋਮੈਟਿਕ, ਸੈਮੀ ਆਟੋਮੈਟਿਕ, ਆਟੋਮੇਟਿਡ ਮੈਨੂਅਲ ਜਾਂ ਮੈਨੂਅਲ ਟਰਾਂਸਮਿਸ਼ਨ ਵਾਲੇ ਵ੍ਹੀਕਲ ਚਲਾਉਣ ਦੀ ਖੁੱਲ੍ਹ ਮਿਲ ਸਕਦੀ ਹੈ। ਫਿਰ ਵੀ ਜੇ ਕਲਾਸ ਏ/ਏਆਰ ਧਾਰਕਾਂ ਨੂੰ ਕਲਾਸ ਏ/ਏਆਰ ਰੋਡ ਟੈਸਟ ਪਹਿਲੀ ਜੁਲਾਈ, 2022 (ਜਿਵੇਂ ਕਿ ਮੰਤਰਾਲੇ ਵੱਲੋਂ ਟੈਸਟਿੰਗ ਲਈ ਚਾਹੀਦਾ ਹੋਵੇਗਾ) ਤੱਕ ਪੂਰਾ ਕਰਨਾ ਹੋਵੇਗਾ ਤੇ ਉਨ੍ਹਾਂ ਨੂੰ ਆਪਣਾ ਰੋਡ ਟੈਸਟ ਆਟੋਮੈਟਿਕ, ਸੈਮੀ ਆਟੋਮੈਟਿਕ ਜਾਂ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ ਵ੍ਹੀਕਲ ਵਿੱਚ ਆਪਣਾ ਰੋਡ ਟੈਸਟ ਮੁਕੰਮਲ ਕਰਨਾ ਹੋਵੇਗਾ, ਇਹ ਪਾਬੰਦੀ ਉਨ੍ਹਾਂ ਦੇ ਡਰਾਈਵਰਜ਼ ਰਿਕਾਰਡ ਤੇ ਡਰਾਈਵਰਜ਼ ਲਾਇਸੰਸ ਵਿੱਚ ਦਰਜ ਕੀਤੀ ਜਾਵੇਗੀ।

ਕਲਾਸ ਏ ਮੈਨੂਅਲ ਟਰਾਂਸਮਿਸ਼ਨ ਪਾਬੰਦੀਆਂ ਦਾ ਪਾਲਨ ਕਰਨ ਵਿੱਚ ਅਸਮਰੱਥ ਰਹਿਣ ਵਾਲੇ ਵਿਅਕਤੀ ਹਾਈਵੇਅ ਟਰੈਫਿਕ ਐਕਟ ਦੀ ਧਾਰਾ 32(9) ਦੀ ਉਲੰਘਣਾਂ ਕਰਨ ਦੇ ਦੋਸ਼ੀ ਪਾਏ ਜਾਣਗੇ, ਜੋ ਕਿ ਅਜਿਹੇ ਡਰਾਈਵਰਾਂ ਨੂੰ ਕਾਨੂੰਨ ਦੀ ਪਾਲਨਾ ਨਾ ਕਰਨ ਦਾ ਭਾਗੀ ਬਣਾਵੇਗਾ ਤੇ ਉਨ੍ਹਾਂ ਦੇ ਲਾਇਸੰਸ ਵਿੱਚ ਵੀ ਇਹ ਦਰਜ ਹੋਵੇਗਾ। ਜਿਹੜਾ ਮਾਲਕ ਲਾਇਸੰਸ ਵਿੱਚ ਦਰਜ ਅਜਿਹੇ ਕਿਸੇ ਵੀ ਤਰ੍ਹਾਂ ਦੇ ਵੇਰਵੇ ਨੂੰ ਅੱਖੋਂ ਪਰੋਖੇ ਕਰਦੇ ਹੋਏ ਡਰਾਈਵਰ ਨੂੰ ਡਰਾਈਵ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਧਾਰਾ 32 (10·1) ਤਹਿਤ ਉਸ ਮਾਲਕ ਦੇ ਪੱਖ ਉੱਤੇ ਇਸ ਨੂੰ ਜੁਰਮ ਮੰਨਿਆ ਜਾਵੇਗਾ।

ਟਰੇਨਿੰਗ ਮੁਹੱਈਆ ਕਰਵਾਉਣ ਵਾਲਿਆਂ ਨੂੰ ਆਪਣੇ ਮੌਜੂਦਾ ਵ੍ਹੀਕਲਜ ਦੀ ਵਰਤੋਂ ਕਰਦਿਆਂ ਹੋਇਆਂ ਟਰੇਨਿੰਗ ਦੇਣ ਦੀ ਇਜਾਜ਼ਤ ਹੋਵੇਗੀ ਤੇ ਉਨ੍ਹਾਂ ਨੂੰ ਆਪਣੇ ਮੌਜੂਦਾ ਟਰੇਨਿੰਗ ਪ੍ਰੋਗਰਾਮਜ਼ ਵਿੱਚ ਸੋਧ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ।

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਨੂੰ ਇਸ ਵਾਧੇ ਤੋਂ ਕੋਈ ਇਤਰਾਜ਼ ਨਹੀਂ ਹੈ। ਟਰੈਕਟਰ ਟਰੇਲਰ ਦੀ ਮੈਜੌਰਿਟੀ ਮਾਰਕਿਟ ਼ਤੇ ਓਟੀਏ ਦੀ ਬਹੁਤੀ ਮੈਂਬਰਸਿ਼ਪ, ਜਿਹੜੀ ਪ੍ਰੋਵਿੰਸ ਦਾ ਵੱਡਾ ਹਿੱਸਾ ਘਰੇਲੂ ਤੇ ਐਕਸਪੋਰਟ ਵਾਲੇ ਫਰੇਟ ਨੂੰ ਢੋਂਦੀ ਹੈ, ਅਜਿਹੇ ਟਰੱਕਾਂ ਨੂੰ ਚਲਾਉਂਦੀ ਹੈ ਜਿਨ੍ਹਾਂ ਦੀ ਵਿਸ਼ੇਸ਼ਤਾ ਆਟੋਮੈਟਿਕ ਟਰਾਂਸਮਿਸ਼ਨਜ਼ ਹੈ।ਫਲੀਟਸ ਤੇ ਟਰੱਕ ਨਿਰਮਾਤਾਵਾਂ ਤੋਂ ਹਾਸਲ ਫੀਡਬੈਕ ਦੇ ਆਧਾਰ ਉੱਤੇ ਟਰੈਕਟਰ ਟਰੇਲਰ ਮਾਰਕਿਟ ਵਿੱਚ 90 ਫੀ ਸਦੀ ਵਿੱਕਰੀ ਆਟੋਮੈਟਿਕ ਟਰਾਂਸਮਿਸ਼ਨਜ਼ ਦੀ ਹੈ ਤੇ ਥੋੜ੍ਹੀ ਦੇਰ ਤੋਂ ਇਹੋ ਸਿਲਸਿਲਾ ਚੱਲ ਰਿਹਾ ਹੈ।ਇਨ੍ਹਾਂ ਵਿੱਕਰੀ ਸਬੰਧੀ ਅੰਕੜਿਆਂ ਦੇ ਆਧਾਰ ਉੱਤੇ ਤੇ ਆਟੋਮੈਟਿਕ ਟਰਾਂਸਮਿਸ਼ਨਜ਼ ਵੱਲ ਇੰਡਸਟਰੀ ਦੇ ਝੁਕਾਅ ਦੇ ਚੱਲਦਿਆਂ ਨਵੇਂ ਤਿਆਰ ਏਜ਼ੀ ਡਰਾਈਵਰਜ਼ ਨੂੰ ਆਪਣੇ ਇੰਪਲੌਇਮੈਂਟ ਸਟੇਟਸ ਲਈ ਆਟੋਮੈਟਿਕ ਟਰਾਂਸਮਿਸ਼ਨਜ਼ ਵਾਲੇ ਫਲੀਟ ਦੀ ਭਾਲ ਨੂੰ ਚੁਣੌਤੀ ਨਹੀਂ ਮੰਨਣਾ ਚਾਹੀਦਾ।ਮਾਰਕਿਟ ਉੱਤੇ ਆਧਾਰਿਤ ਤੇ ਆਪਰੇਸ਼ਨਲ ਹਕੀਕਤ, ਐਮਟੀਓ ਵੱਲੋਂ ਨੀਤੀ ਵਿੱਚ ਕੀਤੀ ਜਾ ਰਹੀ ਤਬਦੀਲੀ ਤੇ ਇਸ ਨੂੰ ਲਾਗੂ ਕਰਨ ਦੀ ਤਰੀਕ ਵਿੱਚ ਤਬਦੀਲੀ ਦਾ ਅਸਰ ਓਟੀਏ ਕੈਰੀਅਰ ਮੈਂਬਰਸਿ਼ਪ ਉੱਤੇ ਸੀਮਤ ਜਾਂ ਫਿਰ ਨਾਬਰਾਬਰ ਪੈਣ ਦੀ ਸੰਭਾਵਨਾ ਹੈ।