ਕੀ ਇਲੈਕਟ੍ਰਿਕ ਟਰੱਕਾਂ ਨਾਲ ਮਕੈਨਿਕਾਂ ਦੀ ਘਾਟ ਦਾ ਮਸਲਾ ਹੱਲ ਹੋਊ?

ਟਰੱਕਿੰਗ ਦੀ ਪ੍ਰੋਫੈਸ਼ਨਲ ਘਾਟ ਨੂੰ ਡਰਾਈਵਰ ਦੀ ਘਾਟ ਦੀ ਤਰਾਂ ਨਹੀਂ ਲਿਆ ਜਾ ਸਕਦਾ। ਇਹ ਇੱਕ ਅਜਿਹਾ ਮੁੱਦਾ ਹੈ ਜਿਹੜਾ ਕਾਫੀ ਸਮੇਂ ਤੋਂ ਟਰੱਕਿੰਗ ਬਿਜ਼ਨੈੱਸ ਵਿੱਚ ਗਰਮਾਇਆ ਹੋਇਆ ਹੈ। ਵੱਡੀ ਮੁਸ਼ਕਿਲ ਇਹ ਹੈ ਕਿ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਟਰੱਕਿੰਗ ਖ਼ੇਤਰ ਵੱਲ ਅਕਰਸ਼ਿਤ ਕਰਨ ਵਿੱਚ ਇੰਡਸਟਰੀ ਅਸਫ਼ਲ ਰਹੀ ਹੈ। ਕੁਝ ਵੀ ਹੋਵੇ ਟਰੱਕਿੰਗ ਖ਼ੇਤਰ ਹੁਣ ਤੇਜ਼ੀ ਨਾਲ ਪਾਵਰਟਰੇਨ ਫਰੇਮਵਰਕ ਵੱਲ ਵਧ ਰਿਹਾ ਹੈ, ਪਰ ਕੀ ਇਹ ਇਲੈਕਟ੍ਰਿਕ ਟਰੱਕ ਟਰੱਕਿੰਗ ਖ਼ੇਤਰ ਵਿੱਚ ਤਕਨੀਸ਼ਨਾਂ ਦੀ ਵਰਤਮਾਨ ਘਾਟ ਨੂੰ ਪੂਰਾ ਕਰ ਸਕਣਗੇ? ਇਹ ਇੱਕ ਵਿਚਾਰਨ ਵਾਲੀ ਗੱਲ ਹੈ।

ਅੱਜ ਇਲੈਕਟ੍ਰਿਕ ਟਰੱਕ 3,000 ਤੋਂ 5,000 ਜਾਂ ਘੱਟ ਪਾਰਟਸ ਨਾਲ ਡੀਜ਼ਾਈਨ ਕੀਤੇ ਜਾਦੇ ਹਨ ਜਿਹੜੇ ਗੈਸੋਲੀਨ ਜਾਂ ਡੀਜ਼ਲ ਨਾਲ ਚੱਲਣ ਵਾਲੇ ਪਾਵਰਟਰੇਨਾਂ ਨਾਲੋਂ ਕਿਤੇ ਘੱਟ ਹਨ। ਇਹਨਾਂ ਵਿੱਚ ਫ਼ਿਊਲ ਇੰਜੈਕਸ਼ਨ ਸਿਸਟਮ, ਐਗਜ਼ਾਸਟ ਗੈਸ ਅਫ਼ਟਰਟਰੀਟਮੈਂਟ ਸਿਸਟਮ, ਕਲੱਚ ਅਤੇ ਟਰਾਂਸਮਿਸ਼ਨ ਜਿਹੇ ਪਾਰਟਸ ਨਹੀਂ ਮਿਲਣਗੇ। ਬਾਕੀ ਪਾਰਟਸ ਜਿਵੇਂ ਐਕਸਲਜ਼, ਸਸਪੈਂਸ਼ਨਜ਼, ਬਾਡੀ ਪੈਨਲਜ਼ ਤੇ ਲਾਈਟਾਂ ਆਦਿ ਜਿਹੇ ਪਾਰਟਸ ਸਭ ਵਿੱਚ ਇੱਕੋ ਜਿਹੇ ਹੀ ਹਨ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਇਲੈਕਟ੍ਰਿਕ ਟਰੱਕਾਂ ਵਿੱਚ ਬੈਟਰੀ ਸਿਸਟਮ, ਐਡਵਾਂਸਡ ਪਾਵਰ ਮੈਨੇਜਮੈਂਟ ਸਾਫ਼ਟਵੇਅਰ ਤੇ ਕੰਪਿਊਟਿੰਗ ਸਿਸਟਮਜ਼, ਰੀਜੈਨੇਰੇਟਿਵ ਬਰੇਕਿੰਗ ਸਿਸਟਮ ਅਤੇ ਹਾਈ-ਵੋਲਟੇਜ਼ ਇਲੈਕਟ੍ਰੀਕਲ ਸਿਸਟਮ ਜਿਹੇ ਵਿਸ਼ੇਸ਼ ਕੰਪੋਨੈਂਟਸ ਹਨ ਜਿੰਨਾਂ ਵਿੱਚ ਤਕਨੀਸ਼ਨ ਜਲਦੀ ਹੀ ਮਾਹਿਰ ਹੋ ਜਾਣਗੇ। ਕੁੱਲ ਮਿਲਾ ਕੇ ਇਹ ਸਿੱਟਾ ਨਿਕਲਦਾ ਹੈ ਕਿ ਇਲੈਕਟ੍ਰਿਕ ਟਰੱਕ ਤਕਨੀਕੀ ਤੌਰ ਤੇ ਡੀਜ਼ਲ ਤੇ ਗੈਸੋਲੀਨ-ਪਾਵਰਡ ਟਰੱਕਾਂ ਨਾਲੋਂ ਘੱਟ ਗੁੰਝਲਦਾਰ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਆਪਣੇ ਟਰੱਕਾਂ ਨੂੰ ਚਲਦਿਆਂ ਰੱਖਣ ਲਈ ਵੱਡੀ ਗਿਣਤੀ ਵਿੱਚ ਇਲੈਕਟ੍ਰਿਕ ਟਰੱਕ ਚਲਾਉਣ ਵਾਲੇ ਫਲੀਟਸ ਨੂੰ ਕਨਵੈਨਸ਼ਨਲ ਟਰੱਕਾਂ ਵਾਲੇ ਫਲੀਟਸ ਨਾਲੋਂ ਘੱਟ ਤਕਨੀਸ਼ਨਾਂ ਦੀ ਲੋੜ ਹੋਵੇਗੀ। ਕੀ ਅਜਿਹਾ ਹੋਣ ਦੀ ਸੂਰਤ ਵਿੱਚ ਟਰੱਕਿੰਗ ਵਿੱਚ ਤਕਨੀਸ਼ਨਾਂ ਦੀ ਮੌਜੂਦਾ ਘਾਟ ਨਾਲ ਸਿੱਝਿਆ ਜਾ ਸਕੇਗਾ?

ਹੋ ਸਕਦਾ ਹੈ! ਸੰਭਾਵਿਤ ਤੌਰ ਤੇ ਜੇ ਅਜਿਹਾ ਹੁੰਦਾ ਹੈ ਤਾਂ ਇਸ ਤੋਂ ਪਹਿਲਾਂ ਬਹੁਤ ਕੁਝ ਹੋਵੇਗਾ। ਸਭ ਤੋਂ ਪਹਿਲਾਂ ਇਲੈਕਟ੍ਰਿਕ ਟਰੱਕਾਂ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਉਹ ਫਲੀਟਸ ਦੀਆਂ ਰੋਜ਼ਾਨਾਂ ਕੰਮ-ਕਾਜ ਦੀਆਂ ਗਤੀਵਿਧੀਆਂ ਨੂੰ ਚੱਲਦਾ ਰੱਖਣ ਦੇ ਕਾਬਿਲ ਹਨ। ਫ਼ਰਜ਼ ਕਰੋ ਕਿ ਅਜਿਹਾ ਹੋ ਜਾਂਦਾ ਹੈ ਤਾਂ ਇਹ ਵੱਡੀ ਗਿਣਤੀ ਵਿੱਚ ਵਿਕਣੇ ਚਾਹੀਦੇ ਹਨ ਤਾਂ ਕਿ ਟਰੱਕਿੰਗ ਇੰਡਸਟਰੀ ਵਿੱਚ ਤਕਨੀਸ਼ਨਾਂ ਦੀ ਡੀਮਾਂਡ ਐਂਡ ਸਪਲਾਈ ਇਕਸਾਰ ਹੋ ਸਕੇ। ਇਹ ਇੱਕ ਰੋਚਕ ਵਿਚਾਰ ਹੈ ਜਿਸ ਨਾਲ ਤਕਨੀਸ਼ਨਾਂ ਦੀ ਘਾਟ ਅਤੇ ਦੂਜੇ ਮੇਨਟੀਨੈਂਸ ਮੁੱਦਿਆਂ ਨਾਲ ਜੂਝ ਰਹੇ ਫਲੀਟਾਂ ਨੂੰ ਨਵੀਂ ਤਰਾਂ ਦੇ ਟਰੱਕਾਂ ਨੂੰ ਅਪਣਾ ਕੇ ਰਾਹਤ ਮਿਲੇਗੀ।