ਕਿਸਾਨਾਂ ਨੇ ਕੈਨੇਡਾ ਦੇ ਆਊਟਡੋਰ ਕਿਸਾਨ ਮੇਲੇ ਪ੍ਰਤੀ ਉਤਸ਼ਾਹ ਵਿਖਾਇਆ

ਦੱਖਣੀ ਉਨਟੈਰੀਓ ਦਾ 11 ਤੋਂ 13 ਸਤੰਬਰ ਤੱਕ ਕਿਸਾਨ ਮੇਲਾ ਯਾਦਗਾਰੀ ਹੋ ਨਿਬੜਿਆ। ਕੈਨੇਡਾ ਦਾ ਆਊਟਡੋਰ ਫਾਰਮ ਸ਼ੋਅ ਇੱਕ ਵੱਖਰੀ ਕਿਸਮ ਦਾ ਕਿਸਾਨ ਮੇਲਾ ਕੈਨੇਡਾ ਦੇ ਉਨਟੈਰੀਓ ਸੂਬੇ ਦੇ ਸ਼ਹਿਰ ਵੁੱਡਸਟਾਕ ਦੇ ਖੁੱਲ੍ਹੇ ਮੈਦਾਨ ਵਿੱਚ11 ਸਤੰਬਰ ਤੋਂ 13 ਸਤੰਬਰ ਤੱਕ ਲੱਗਾ। ਇਹ ਸ਼ੋਅ 200 ਏਕੜ ਤੋਂ ਵੱਧ ਦੇ ਇਲਾਕੇ ਵਿੱਚ ਲੱਗਾ ਜਿਥੇ 750 ਤੋਂ ਵੱਧ ਲੋਕਾਂ ਨੇ ਆਪਣੇ ਫਾਰਮਿੰਗ ਸਾਜ਼ੋ-ਸਮਾਨ, ਨਵੇਂ ਬੀਜਾਂ, ਅਤੇ ਫਸਲ ਤਕਨਾਲੋਜੀ ਸਮੇਤ ਕਿਸਾਨੀ ਨਾਲ ਜੁੜੀ ਹਰੇਕ ਚੀਜ਼ ਦੀ ਨੁਮਾਇਸ਼ ਲਗਾਈ। ਇਸ ਸਾਲ ਇਸ ਸ਼ੋਅ ਦੀ 25 ਸਾਲਾ ਨੁਮਾਇਸ਼ ਸੀ ਜਿਸ ਕਰਕੇ ਪ੍ਰਬੰਧਕਾਂ ਲਈ ਇਹ ਸ਼ੋਅ ਵਿਸ਼ੇਸ਼ ਹੋ ਨਿਬੜਿਆ। ਫਾਰਮ ਸ਼ੋਅ ਦੇ ਸੰਚਾਰ ਮੈਨੇਜਰ ਅਮੈਂਡਾ ਮੈਕਫਾਰਰਲੇਨ ਨੇ ਕਿਹਾ ਕਿ ਸਾਨੂੰ ਆਸ ਸੀ ਕਿ ਇਸ ਸਾਲ ਲੋਕਾਂ ਹਾਜ਼ਰੀ ਰਿਕਾਰਡ ਤੋੜ ਹੋਵੇਗੀ ਜਿਹੜੀ ਕਿ 44,000 ਤੋਂ ਵੱਧ ਹੋ ਗਈ ਸੀ। ਉਹਦਾ ਕਹਿਣਾ ਸੀ ਕਿ ਅਸੀਂ 25 ਸਾਲਾ ਜਸ਼ਨ ਨੂੰ ਮਨਾਉਣ ਲਈ ਬਹੁਤ ਉਤਸੁਕ ਸਾਂ ਅਤੇ ਸਾਡੇ ਦਰਸ਼ਕ ਇਥੇ ਕਿਸਾਨ ਹੀ ਹੁੰਦੇ ਹਨ ਜਿਨਾਂ ਲਈ 200 ਤੋਂ ਵੱਧ ਨੁਮਾਇਸ਼ਾਂ ਲੱਗਦੀਆਂ ਹਨ। ਕਿਉਂਕਿ ਕਿਸਾਨਾਂ ਦਾ ਕੰਮ ਹੀ ਆਊਟਡੋਰ ਹੁੰਦਾ ਹੈ ਇਸ ਲਈ ਇਹ ਸ਼ੋਅ ਵੀ ਆਊਟਡੋਰ ਹੀ ਆਯੋਜਿਤ ਕੀਤਾ ਜਾਦਾ ਹੈ ਜਿਸ ਵਿੱਚ ਉਹ ਖ਼ੇਤੀ ਸਾਜ਼ੋ-ਸਮਾਨ ਨੂੰ ਵਧੀਆ ਤਰੀਕੇ ਨਾਲ ਵੇਖ ਸਕਦੇ ਹਨ। ਸਾਡੀਆਂ 20  ਸਾਈਡ ਬਾਈ ਸਾਈਡ ਫੀਲਡ ਡੈਮੋ ਉਹਨਾਂ ਨੂੰ ਫੈਸਲਾ ਲੈਣ ਵਿੱਚ ਮਦਦ ਕਰਦੀਆਂ ਹਨ ਕਿ ਉਹਨਾਂ ਲਈ ਕਿਹੜਾ ਸੰਦ ਠੀਕ ਰਹੇਗਾ। ਉਹ ਇੱਕ ਲੇਨ ਵਿੱਚ ਕਿਸੇ ਕੰਪਨੀ ਦਾ ਟਰੈਕਟਰ ਵੇਖਦੇ ਹਨ ਤਾਂ ਦੂਸਰੀ ਜਾਂ ਤੀਸਰੀ ਲੇਨ ਵਿੱਚ ਜਾ ਕੇ ਦੂਸਰੀ ਕੰਪਨੀ ਦਾ ਵੇਖਦੇ ਹਨ। ਇਸ 200 ਏਕੜ ਵਿੱਚ ਕਿਸਾਨਾਂ ਨੂੰ 20 ਟਰੱਕਾਂ ਦੀ ਟੈਸਟ ਡਰਾਈਵ ਲਈ ਇੱਕੋ ਸਮੇਂ ਮੌਕਾ ਮਿਲਦਾ ਹੈ ਜਿਸ ਤੋਂ ਉਹ ਨਵਾਂ ਟਰੈਕਟਰ ਖ੍ਰੀਦਣ ਲਈ ਫੈਸਲਾ ਲੈ ਸਕਦੇ ਹਨ। ਮੈਕਫੇਰਲੇਨ ਦਾ ਕਹਿਣਾ ਸੀ ਕਿ ਇਹ ਆਊਟਡੋਰ ਸਟਾਈਲ ਸਾਨੂੰ ਟਰੱਕ ਦੀ ਰਾਈਡ ਲੈਣ ਅਤੇ ਡਰਾਈਵ ਕਰਨ ਦਾ ਮੌਕਾ ਦਿੰਦਾ ਹੈ। ਸਾਡੇ ਕੋਲ ਮੌਕੇ ‘ਤੇ ਮੌਜੂਦ ਟੋਇਟਾ ਅਤੇ ਰੈਮ ਉੱਤੇ ਬੈਠ ਕੇ ਉਹ ਸੜਕ ਉੱਤੇ ਚੱਲਣ ਦਾ ਮਜ਼ਾ ਲੈ ਸਕਦੇ ਹਨ ਅਤੇ 25 ਸਾਲਾ ਜਸ਼ਨਾਂ ਮੌਕੇ ਹਰ ਰੋਜ਼ ਦੁਪਹਰੇ 12 ਤੋਂ 2 ਵਜੇ ਤੱਕ ਮੁਫ਼ਤ ਡੋਨੱਟ ਦਿੱਤੇ ਜਾਂਦੇ ਹਨ। ਇਸ ਸਾਲ ਇਨੋਵੇਸ਼ਨ ਸ਼ੋਅਕੇਸ ਦਾ ਨਵਾਂ ਇਨੋਵੇਸ਼ਨ ਸ਼ੋਅਕੇਸ ਵੀ ਲਿਆਂਦਾ ਗਿਆ ਜਿਸ ਵਿੱਚ ਕਿਸਾਨ ਨਵੀਂ ਤਕਨਾਲੋਜੀ ਨੂੰ ਵੇਖਦੇ ਹਨ ਅਤੇ ਨਵੇਂ ਉਤਪਾਦ ਉਹਨਾਂ ਤੱਕ ਪੁੱਜਦੇ ਹਨ। ਇਸ ਦਾ ਮੰਤਵ ਦੋ ਗੁੱਟਾਂ ਨੂੰ ਇਕੱਠਿਆਂ ਕਰਕੇ ਕਿਸਾਨਾਂ ਅੱਗੇ ਪੇਸ਼ ਕਰਨਾ ਹੈ ਜਿਸ ਸ਼ੋਅ ਦਾ ਨੁਮਾਇਸ਼ ਕਰਤਾਵਾਂ ਅਤੇ ਕਿਸਾਨਾਂ ਨੇ ਵੀ ਭਰਪੂਰ ਲੁੱਤਫ਼ ਲਿਆ। ਟਰਾਂਸਈਸਟ ਟਰੇਲਰਜ਼ ਦੇ ਇੱਕ ਸੇਲਜ਼ ਪ੍ਰਤੀਨਿਧ ਕੂਸ ਆਓਰੇਟ ਨੇ ਕਿਹਾ ਕਿ ਅਸੀਂ ਸ਼ੋਅ ਤੇ ਹਮੇਸ਼ਾਂ ਕੁਝ ਨਾ ਕੁਝ ਵੇਚਦੇ ਹਾਂ ਅਤੇ ਇਸ ਸ਼ੋਅ ਨੂੰ ਅਸੀਂ ਪਿਛਲੇ ਨੌਂ ਸਾਲਾਂ ਤੋਂ ਮਾਣਦੇ ਆ ਰਹੇ ਹਾਂ। ਇਥੋਂ ਅਸੀਂ ਹਮੇਸ਼ਾਂ ਕੁਝ ਲੀਡਜ਼ ਲਈਆਂ ਹਨ ਜਾਂ ਕੁਝ ਨਾ ਕੁਝ ਵੇਚਿਆ ਹੈ ਕਿਉਂਕਿ ਇਥੇ ਲੋਕਾਂ ਦੇ ਬਹੁਤ ਵੱਡੇ ਇਕੱਠ ਹੁੰਦੇ ਹਨ। ਇਜ਼ੀ ਕਲੀਨ ਪ੍ਰੈਸ਼ਰ ਸਿਸਟਮ ਦੇ ਰਿਚਾਰਡ ਬਰੁੱਕਸ ਨੇ ਵੀ ਇਸ ਸ਼ੋਅ ਨੂੰ ਮਾਣਦਿਆਂ ਦੂਜੇ ਦਿਨ ਦੀ ਸਵੇਰ ਤੱਕ ਕੰਪਨੀ ਦੇ ਤਿੰਨ ਯੂਨਿਟ ਵੇਚ ਦਿੱਤੇ ਸਨ। ਉਹਦਾ ਕਹਿਣਾ ਸੀ ਕਿ ਅਸੀਂ ਇਥੇ ਪਿਛਲੇ 20 ਸਾਲਾਂ ਤੋਂ ਆ ਰਹੇ ਹਾਂ ਅਤੇ ਇਹ ਸ਼ੋਅ ਸਾਡੇ ਲਈ ਹਮੇਸ਼ਾਂ ਹੀ ਵਧੀਆ ਰਿਹਾ ਹੈ ਜਿਥੇਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਜਿਹੜੀ ਕਿ ਇੱਕ ਚੰਗੀ ਗੱਲ ਹੈ। ਟਰਾਂਜ਼ਿਟ ਟਰੇਲਰ ਵਿਖੇ ਪ੍ਰੋਡਕਟ ਸਪੈਸ਼ਲਿਸਟ ਬਰਿਆਨ ਵਾਟਸਨ ਦਾ ਕਹਿਣਾ ਸੀ ਕਿ ਇਹ ਹਮੇਸ਼ਾਂ ਇੱਕ ਵਧੀਆ ਸ਼ੋਅ ਰਿਹਾ ਹੈ ਜਿਸ ਪ੍ਰਤੀ ਸਾਨੂੰ ਕਦੇ ਵੀ ਕੋਈ ਸ਼ਿਕਾਇਤ ਨਹੀਂ ਰਹੀ ਅਤੇ ਅਜਿਹੇ ਸ਼ੋਅ ਸਮੇਂ ਦੀ ਲੋੜ ਹਨ। ਅਸੀਂ ਹਮੇਸ਼ਾਂ ਇਥੇ ਵਧੀਆ ਸਮਾਂ ਗੁਜ਼ਾਰਿਆ ਹੈ ਅਤੇ ਹਰ ਸਾਲ ਬਹੁਤ ਜ਼ਿਆਦਾ ਫਾਰਮ ਅਤੇ ਗਰੇਨ ਦਾ ਸਾਜ਼ੋ-ਸਮਾਨ ਵੇਚਿਆ ਹੈ।