ਕਿਊਬਿਕ ਵਿੱਚ ਰਾਤ ਸਮੇਂ ਲਾਇਆ ਗਿਆ ਕਰਫਿਊ ਤੇ ਉਸ ਦਾ ਟਰੱਕਿੰਗ ਇੰਡਸਟਰੀ ਉੱਤੇ ਪੈਣ ਵਾਲਾ ਅਸਰ

Van in the road of winter Rovaniemi, Lapland, Finland

ਿਊਬਿਕ ਵਿੱਚ ਐਲਾਨੇ ਗਏ ਕਰਫਿਊ ਦੇ ਸਬੰਧ ਵਿੱਚ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਕਿਊਬਿਕ ਟਰੱਕਿੰਗ ਐਸੋਸਿਏਸ਼ਨ ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਹੈ। ਓਟੀਏ ਕਰਫਿਊ ਸਬੰਧੀ ਜਾਣਕਾਰੀ ਸਪਸ਼ਟ ਕਰਨੀ ਚਾਹੁੰਦੀ ਹੈ, ਇਸ ਸਬੰਧ ਵਿੱਚ ਵੇਰਵੇ ਹੇਠਾਂ ਦਿੱਤੇ ਜਾ ਰਹੇ ਹਨ : 

  • 9 ਜਨਵਰੀ, 2021 ਦਿਨ ਸ਼ਨਿੱਚਰਵਾਰ ਤੋਂ ਕਿਊਬਿਕ ਸਰਕਾਰ ਵੱਲੋਂ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਰਾਤ ਭਰ ਵਾਸਤੇ ਕਰਫਿਊ ਲਾਇਆ ਜਾ ਰਿਹਾ ਹੈ। ਇਹ ਕਰਫਿਊ ਰੋਜ਼ਾਨਾ ਰਾਤ ਦੇ 8:00 ਵਜੇ ਤੋਂ ਸੁ਼ਰੂ ਹੋ ਕੇ ਸਵੇਰ ਦੇ 5:00 ਵਜੇ ਤੱਕ ਜਾਰੀ ਰਹੇਗਾ ਤੇ 8 ਫਰਵਰੀ, 2021 ਤੱਕ ਜਾਰੀ ਰਹੇਗਾ।
  • ਇਸ ਕਰਫਿਊ ਨਾਲ ਟਰੱਕਾਂ ਦੇ ਆਪਰੇਟ ਕਰਨ ਦੀ ਸਮਰੱਥਾ ਉੱਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਟਰੱਕਿੰਗ ਨੂੰ ਅਸੈਂਸ਼ੀਅਲ ਸਰਵਿਸਿਜ਼ ਦਾ ਦਰਜਾ ਹਾਸਲ ਹੈ। 
  • ਕੰਮ ਲਈ ਟਰੈਵਲ ਕਰਨਾ, ਬੱਚਿਆਂ ਦੀ ਸਾਂਝੀ ਕਸਟਡੀ ਦੀ ਇਜਾਜ਼ਤ ਦੇਣ ਲਈ ਟਰੈਵਲ ਕਰਨਾ, ਪਰਿਵਾਰ ਲਈ ਜਾਂ ਮਾਨਵਤਾਵਾਦੀ ਕਾਰਨਾਂ ਕਰਕੇ ਟਰੈਵਲ ਕਰਨਾ, ਇਸ ਤੋਂ ਇਲਾਵਾ ਫਰੇਟ ਟਰਾਂਸਪੋਰਟੇਸ਼ਨ ਲਈ ਟਰੈਵਲ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ ਹੈ। 
  • ਟਰੱਕ ਚਲਾਉਣ ਵਾਲੇ ਡਰਾਈਵਰਾਂ ਨੂੰ ਆਪਰੇਟ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ ਕਿਉਂਕਿ ਇਹ ਸਪਸ਼ਟ ਹੈ ਕਿ ਡਰਾਈਵਰ ਅਸੈਸ਼ੀਅਲ ਸੇਵਾਵਾਂ ਦੇ ਰਹੇ ਹਨ। 
  • ਟਰੱਕ ਸਟੌਪਜ਼ ਤੇ ਰੈਸਟੋਰੈਂਟਸ ਨੂੰ ਖੁੱਲ੍ਹਾ ਰੱਖਣ ਦੀ ਇਜਾਜ਼ਤ ਹੋਵੇਗੀ ਤੇ ਇਹ ਫੂਡ, ਫਿਊਲ ਤੇ ਡਰਾਈਵਰਾਂ ਲਈ ਵਾਸ਼ਰੂਮ ਮੁਹੱਈਆ ਕਰਵਾ ਸਕਣਗੇ। ਸਰਕਾਰ ਵੱਲੋਂ ਆਪਰੇਟ ਕੀਤੇ ਜਾਣ ਵਾਲੇ ਸਾਰੇ ਰੈਸਟ ਏਰੀਆ ਤੇ ਫੈਸਿਲਿਟੀਜ਼ ਵੀ ਖੁੱਲ੍ਹੇ ਰਹਿਣਗੇ।  

ਕਰਫਿਊ ਦੇ ਘੰਟਿਆਂ ਦੌਰਾਨ ਅਧਿਕਾਰੀਆਂ ਵੱਲੋਂ ਨਿਜੀ ਵਾਹਨਾਂ ਦੀ ਬੇਤਰਤੀਬੀ ਜਾਂਚ ਕੀਤੀ ਜਾ ਸਕਦੀ ਹੈ। ਟਰੱਕਿੰਗ ਕੰਪਨੀਆਂ, ਜਿਨ੍ਹਾਂ ਦੇ ਮੁਲਾਜ਼ਮ ਕਿਊਬਿਕ ਵਿੱਚ ਕੰਮ ਦੌਰਾਨ ਆਪਣੀਆਂ ਗੱਡੀਆਂ ਵਿੱਚ ਆਉਂਦੇ ਜਾਂਦੇ ਹਨ ਉਨ੍ਹਾਂ ਨੂੰ ਆਪਣੇ ਨਾਲ ਕੰਪਨੀ ਦੇ ਲੈਟਰਹੈੱਡ ਉੱਤੇ ਅਸੈਂਸ਼ੀਅਲ ਵਰਕਰ ਦੀ ਕਾਪੀ ਰੱਖਣੀ ਚਾਹੀਦੀ ਹੈ, ਜੇ ਉਨ੍ਹਾਂ ਕੋਲ ਪਹਿਲਾਂ ਨਹੀਂ ਹੈ ਤਾਂ ਅਜਿਹਾ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ। ਇਸ ਮਕਸਦ ਲਈ ਕਿਊਬਿਕ ਸਰਕਾਰ ਵੱਲੋਂ ਖਾਸ ਤੌਰ ਉੱਤੇ ਸਟੈਂਡਰਡਾਈਜ਼ ਟੈਕਸਟ ਵਾਲਾ ਸੈਂਪਲ ਲੈਟਰ ਟੈਂਪਲੇਟ, ਜਿਸ ਦਾ ਲਿੰਕ ਕਿਊਬਿਕ ਟਰੱਕਿੰਗ ਐਸੋਸਿਏਸ਼ਨ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ, ਡਾਊਨਲੋਡ ਕੀਤਾ ਜਾ ਸਕਦਾ ਹੈ।ਇਹ ਟੈਂਪਲੇਟ ਵਿਅਕਤੀ ਵਿਸ਼ੇਸ਼ ਲਈ ਕੰਪਨੀ ਦੇ ਲੈਟਰਹੈੱਡ ਉੱਤੇ ਹਾਸਲ ਕੀਤਾ ਜਾ ਸਕਦਾ ਹੈ।