ਕਲਾਸ ਏ ਮੈਨੂਅਲ ਟਰਾਂਸਮਿਸ਼ਨ ਸਬੰਧੀ ਪਾਬੰਦੀਆਂ ਲਈ ਰਿਮਾਂਈਡਰ

semi tractor trailer driving on the highway in the evening

ਐਮਟੀਓ ਵੱਲੋਂ ਇੱਕ ਵਾਰੀ ਫਿਰ ਇੰਡਸਟਰੀ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਆਟੋਮੈਟਿਕ ਟਰਾਂਸਮਿਸ਼ਨ ਵਾਲੀ ਗੱਡੀ ਵਿੱਚ ਰੋਡ ਟੈਸਟ ਮੁਕੰਮਲ ਕਰਨ ਵਾਲੇ ਕਲਾਸ ਜਾਂ ਕਲਾਸ ਰਿਸਟ੍ਰਿਕਟਿਡ (ਏਆਰ), ਜਿਨ੍ਹਾਂ ਵਿੱਚ ਸੈਮੀ ਆਟੋਮੈਟਿਕ ਤੇ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨਜ਼ ਵੀ ਸ਼ਾਮਲ ਹਨ, ਵਿਅਕਤੀਆਂ ਨੂੰ ਮੈਨੂਅਲ ਟਰਾਂਸਮਿਸ਼ਨ ਵਾਲੇ ਕਲਾਸ /ਏਆਰ ਵਾਹਨਾਂ ਨੂੰ ਆਪਰੇਟ ਕਰਨ ਦੀ ਮਨਾਹੀ ਹੋਵੇਗੀ ਤੇ ਉਨ੍ਹਾਂ ਨੂੰ ਆਟੋਮੈਟਿਕ, ਸੈਮੀ ਆਟੋਮੈਟਿਕ ਤੇ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ ਕਲਾਸ /ਏਆਰ ਵ੍ਹੀਕਲ ਆਪਰੇਟ ਕਰਨ ਦੀ ਹੀ ਇਜਾਜ਼ਤ ਹੋਵੇਗੀ।ਇਹ ਨਿਯਮ ਪਹਿਲੀ ਜੁਲਾਈ, 2022 ਤੋਂ ਪ੍ਰਭਾਵੀ ਹੋਵੇਗਾ। 

ਇਹ ਪਾਬੰਦੀ ਸਬੰਧਤ ਵਿਅਕਤੀ ਦੇ ਡਰਾਈਵਰ ਰਿਕਾਰਡ ਵਿੱਚ ਦਰਜ ਹੋਵੇਗੀ ਤੇ ਡਰਾਈਵਰ ਲਾਇਸੰਸ ਕਾਰਡ ਦੇ ਸਾਹਮਣੇ ਵਾਲੇ ਹਿੱਸੇ ਉੱਤੇਰੈਸਟ/ਕੱਡ ਜੀਤੇਰਿਸਟ੍ਰਿਕਸ਼ਨ ਕਲਾਸ/ਕੈਟੇਗਰੀ ਐਵੈਕ ਰਿਸਟ੍ਰਿਕਸ਼ਨਕਾਰਡ ਦੇ ਪਿਛਲੇ ਹਿੱਸੇ ਉੱਤੇ ਦਰਜ ਹੋਵੇਗੀ। ਇਹ ਪਾਬੰਦੀ ਸਿਰਫ ਕਲਾਸ /ਏਆਰ ਉੱਤੇ ਹੀ ਅਪਲਾਈ ਹੋਵੇਗੀ ਤੇ ਲੋਅਰ ਕਲਾਸ ਵ੍ਹੀਕਲ ਆਪਰੇਟ ਕਰਦੇ ਸਮੇਂ ਲਾਗੂ ਨਹੀਂ ਹੋਵੇਗੀ (ਮਿਸਾਲ ਵਜੋਂ ਕਲਾਸ ਜੀ/ਡੀ)

ਰੈਗੂਲੇਟਰੀ ਤੇ ਕਾਨੂੰਨ ਲਾਗੂ ਕਰਵਾਉਣ ਦੇ ਇਰਾਦੇ ਨਾਲ, ਉਸ ਸਮੇਂ ਮੋਟਰ ਵ੍ਹੀਕਲ ਦਾ ਮੈਨੂਅਲ ਟਰਾਂਸਮਿਸ਼ਨ ਹੁੰਦਾ ਹੈ ਜੇ ਉਹ ਹੇਠ ਲਿਖੇ ਸਾਜ਼ੋਸਮਾਨ ਨਾਲ ਲੈਸ ਹੋਵੇ :

ਡਰਾਈਵਰ ਵੱਲੋਂ ਆਪਰੇਟ ਕੀਤਾ ਜਾਣ ਵਾਲਾ ਕਲੱਚ ਜਿਹੜਾ ਪੈਡਲ ਜਾਂ ਲਿਵਰ ਨਾਲ ਐਕਟੀਵੇਟ ਹੋਵੇ

ਡਰਾਈਵਰ ਵੱਲੋਂ ਪਾਏ ਜਾ ਸਕਣ ਵਾਲੇ ਗੇਅਰ ਸਬੰਧੀ ਮੈਕੇਨਿਜ਼ਮ ਜਿਹੜੇ ਹੱਥ ਜਾਂ ਪੈਰ ਨਾਲ ਆਪਰੇਟ ਕੀਤੇ ਜਾਂਦੇ ਹੋਣ ਤੇ ਜਿਨ੍ਹਾਂ ਲਈ ਆਟੋਮੇਸ਼ਨ ਦੀ ਮਦਦ ਦੀ ਲੋੜ ਨਾ ਪੈਂਦੀ ਹੋਵੇ 

ਇਸ ਨੂੰ ਹਰ ਸਪਸ਼ਟ ਕਰਨ ਲਈ ਦੱਸਣਾ ਬਣਦਾ ਹੈ ਕਿ ਸੈਮੀਆਟੋਮੈਟਿਕ ਟਰਾਂਸਮਿਸ਼ਨ ਜਾਂ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ ਨੂੰ ਮੈਨੂਅਲ ਟਰਾਂਸਮਿਸ਼ਨ ਨਹੀਂ ਮੰਨਿਆ ਜਾ ਸਕਦਾ।

ਨਵੇਂ ਕਲਾਸ /ਏਆਰ ਬਿਨੈਕਾਰਾਂ ਕੋਲ ਆਪਣਾ /ਏਆਰ ਰੋਡ ਟੈਸਟ ਕਿਸੇ ਵੀ ਕਿਸਮ ਦੇ ਟਰਾਂਸਮਿਸ਼ਨ ਨਾਲ ਦੇਣ ਦੀ ਖੁੱਲ੍ਹ ਅੱਗੇ ਵੀ ਜਾਰੀ ਰਹੇਗੀ।ਜੇ ਕੋਈ ਵਿਅਕਤੀ ਮੈਨੂਅਲ ਟਰਾਂਸਮਿਸ਼ਨ ਕਲਾਸ /ਏਆਰ ਵ੍ਹੀਕਲ ਆਪਰੇਟ ਕਰਨਾ ਚਾਹੁੰਦਾ ਹੈ ਜਾਂ ਕਲਾਸ /ਏਆਰ ਮੈਨੂਅਲ ਟਰਾਂਸਮਿਸ਼ਨ ਪਾਬੰਦੀ ਹਟਵਾਉਣੀ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਮੈਨੂਅਲ ਟਰਾਂਸਮਿਸ਼ਨ ਵਾਲੇ ਵ੍ਹੀਕਲ ਵਿੱਚ ਕਲਾਸ /ਏਆਰ ਰੋਡ ਟੈਸਟ ਹਰ ਹਾਲ ਪਾਸ ਕਰਨਾ ਹੋਵੇਗਾ। 

ਰੋਡ ਟੈਸਟ ਮਕਸਦ ਲਈ, ਮੈਨੂਅਲ ਟਰਾਂਸਮਿਸ਼ਨ ਵਿੱਚ ਘੱਟੋ ਘੱਟ ਅੱਠ ਫਾਰਵਰਡ ਗੇਅਰ, ਹਾਈ ਅਤੇ ਲੋਅ ਰੇਂਜ ਨਾਲ, ਹੋਣੇ ਚਾਹੀਦੇ ਹਨ।ਇੱਕ ਵਾਰੀ ਰੋਡ ਟੈਸਟ ਪਾਸ ਕਰਨ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਕਲਾਸ /ਏਆਰ ਵ੍ਹੀਕਲ ਮੈਨੂਅਲ, ਆਟੋਮੈਟਿਕ, ਸੈਮੀ ਆਟੋਮੈਟਿਕ ਜਾਂ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨਜ਼ ਨਾਲ ਆਪਰੇਟ ਕਰਨ ਦੀ ਇਜਾਜ਼ਤ ਹੋਵੇਗੀ ਤੇ ਉਨ੍ਹਾਂ ਦੇ ਡਰਾਈਵਰ ਲਾਇਸੰਸ ਉੱਤੇ ਕੋਈ ਪਾਬੰਦੀ ਵੀ ਦਰਜ ਨਹੀਂ ਕੀਤੀ ਜਾਵੇਗੀ।

ਿਨ੍ਹਾਂ ਵਿਅਕਤੀਆਂ ਕੋਲ ਕਲਾਸ /ਏਆਰ ਲਾਇਸੰਸ ਪਹਿਲੀ ਜੁਲਾਈ, 2022 ਤੋਂ ਪਹਿਲਾਂ ਪਹਿਲਾਂ ਹੋਵੇਗਾ, ਉਹ ਕਲਾਸ /ਏਆਰ ਆਟੋਮੈਟਿਕ, ਸੈਮੀ ਆਟੋਮੈਟਿਕ, ਆਟੋਮੇਟਿਡ ਮੈਨੂਅਲ ਜਾਂ ਮੈਨੂਅਲ ਟਰਾਂਸਮਿਸ਼ਨ ਵਾਲੀਆਂ ਗੱਡੀਆਂ ਚਲਾਉਣੀਆਂ ਜਾਰੀ ਰੱਖ ਸਕਣਗੇ।ਜੇ ਕਲਾਸ /ਏਆਰ ਹੋਲਡਰਜ਼ ਨੂੰ ਪਹਿਲੀ ਜੁਲਾਈ, 2022 ਤੱਕ ਕਲਾਸ /ਏਆਰ ਰੋਡ ਟੈਸਟ (ਮਿਸਾਲ ਵਜੋਂ ਮੰਤਰਾਲੇ ਦੀ ਲੋੜ ਮੁਤਾਬਕ ਟੈਸਟਿੰਗ) ਤੇ ਰੋਡ ਟੈਸਟ ਆਟੋਮੈਟਿਕ, ਸੈਮੀ ਆਟੋਮੈਟਿਕ ਜਾਂ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ ਵ੍ਹੀਕਲ ਵਿੱਚ ਮੁਕੰਮਲ ਕਰਨਾ ਹੋਵੇਗਾ ਤਾਂ ਪਾਬੰਦੀ ਉਨ੍ਹਾਂ ਦੇ ਡਰਾਈਵਰ ਰਿਕਾਰਡ ਤੇ ਡਰਾਈਵਰ ਲਾਇਸੰਸ ਵਿੱਚ ਦਰਜ ਕੀਤੀ ਜਾਵੇਗੀ।

ਿਹੜੇ ਕਲਾਸ ਮੈਨੂਅਲ ਟਰਾਂਸਮਿਸ਼ਨ ਪਾਬੰਦੀ ਦਾ ਪਾਲਣ ਕਰਨ ਵਿੱਚ ਅਸਫਲ ਹੋਣਗੇ ਉਹ ਹਾਈਵੇਅ ਟਰੈਫਿਕ ਐਕਟ ਦੀ ਧਾਰਾ 32(9) ਦੀ ਉਲੰਘਣਾਂ ਦੇ ਕਸੂਰਵਾਰ ਹੋਣਗੇ, ਇਹ ਲਾਇਸੰਸ ਸਬੰਧੀ ਨਿਯਮਾਂ ਦੀ ਉਲੰਘਣਾ ਹੋਵੇਗੀ ਤੇ ਇਸ ਲਈ ਸਬੰਧਤ ਡਰਾਈਵਰ ਜਿ਼ੰਮੇਵਾਰ ਹੋਵੇਗਾ। ਧਾਰਾ 32(10·1) ਲਾਇਸੰਸ ਸਬੰਧੀ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਡਰਾਈਵਰ ਨੂੰ ਪਰਮਿਟ ਦੇਣ ਵਾਲੇ ਮਾਲਕ ਨੂੰ ਵੀ ਇਸ ਲਈ ਜਿ਼ੰਮੇਵਾਰ ਮੰਨਦਿਆਂ ਹੋਇਆਂ ਕਸੂਰਵਾਰ ਮੰਨੇਗੀ।

ਟਰੇਨਿੰਗ ਮੁਹੱਈਆ ਕਰਵਾਉਣ ਵਾਲਿਆਂ ਕੋਲ ਆਪਣੇ ਮੌਜੂਦਾ ਵ੍ਹੀਕਲਾਂ ਨਾਲ ਟਰੇਨਿੰਗ ਦੇਣ ਦਾ ਬਦਲ ਮੌਜੂਦ ਹੋਵੇਗਾ ਤੇ ਉਨ੍ਹਾਂ ਨੂੰ ਆਪਣੇ ਮੌਜੂਦਾ ਟਰੇਨਿੰਗ ਪ੍ਰੋਗਰਾਮ ਬਦਲਣ ਦੀ ਕੋਈ ਲੋੜ ਨਹੀਂ ਹੋਵੇਗੀ।