ਕਲਾਇੰਟ ਆਈਡੈਂਟੀਫਿਕੇਸ਼ਨ ਡਾਟਾਬੇਸ ਪ੍ਰਸਤਾਵ ਉੱਤੇ ਮੈਂਬਰਾਂ ਦੀ ਰਾਇ ਜਾਨਣਾ ਚਾਹੁੰਦਾ ਹੈ ਟਰਾਂਸਪੋਰਟ ਕੈਨੇਡਾ

Modern bright white bonnet powerful big rig long haul semi truck with chrome grille transporting commercial cargo in dry van semi trailer moving on the truss bridge on I-5 interstate highway

ਟਰਾਂਸਪੋਰਟ ਕੈਨੇਡਾ ਵੱਲੋਂ ਕਲਾਇੰਟ ਆਈਡੈਂਟੀਫਿਕੇਸ਼ਨ ਡਾਟਾਬੇਸ ਪ੍ਰਪੋਜ਼ਲ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਪ੍ਰਸਤਾਵਿਤ ਸੋਧ ਵਿੱਚ ਅਜਿਹੇ ਅਹਿਮ ਕਾਰਕ ਸ਼ਾਮਲ ਹਨ ਜਿਨ੍ਹਾਂ ਨਾਲ ਟਰਾਂਸਪੋਰਟੇਸ਼ਨ ਆਫ ਡੇਂਜਰਸ ਗੁੱਡਜ਼ ਰੈਗੂਲੇਸ਼ਨਜ਼ (ਟੀਡੀਜੀਆਰ) ਅਪਡੇਟ ਹੋ ਜਾਵੇਗਾ

  • ਜਿਹੜਾ ਵਿਅਕਤੀ ਸਮਾਨ ਇੰਪੋਰਟ ਕਰਦਾ ਹੈ, ਟਰਾਂਸਪੋਰਟ ਦੀ ਪੇਸ਼ਕਸ਼ ਕਰਦਾ ਹੈ, ਖਤਰਨਾਕ ਵਸਤਾਂ ਨੂੰ ਹੈਂਡਲ ਕਰਦਾ ਜਾਂ ਟਰਾਂਸਪੋਰਟ ਕਰਦਾ ਹੈ ਉਸ ਨੂੰ ਜਦੋਂ ਵੀ ਐਪਲੀਕੇਬਲ ਹੋਵੇਗਾ ਨਵੇਂ ਰਜਿਸਟ੍ਰੇਸ਼ਨ ਡਾਟਾਬੇਸ ਵਿੱਚ ਰਜਿਸਟਰ ਕਰਵਾਉਣਾ ਹੋਵੇਗਾ ; ਅਤੇ
  • ਇਸ ਤਹਿਤ ਸਾਰੇ ਰਜਿਸਟਰਡ ਵਿਅਕਤੀਆਂ ਨੂੰ ਪ੍ਰਸ਼ਾਸਕੀ ਜਾਣਕਾਰੀ ਤੇ ਖਤਰਨਾਕ ਵਸਤਾਂ ਨਾਲ ਸਬੰਧਤ ਜਾਣਕਾਰੀ ਤੇ ਖਤਰਨਾਕ ਵਸਤਾਂ ਦੀ ਟਰਾਂਸਪੋਰਟੇਸ਼ਨ ਨਾਲ ਸਬੰਧਤ ਸਾਰੀ ਜਾਣਕਾਰੀ (ਟੀਡੀਜੀ) ਸਾਈਟ ਉੱਤੇ ਮੁਹੱਈਆ ਕਰਵਾਉਣੀ ਹੋਵੇਗੀ।

ਇਸ ਸੋਧ ਨੂੰ ਰੈਗੂਲੇਸ਼ਨਜ਼ ਅਮੈਂਡਿੰਗ ਟਰਾਂਸਪੋਰਟੇਸ਼ਨ ਆਫ ਡੇਂਜਰਸ ਗੁੱਡਜ਼ ਰੈਗੂਲੇਸ਼ਨਜ਼ (ਰਜਿਸਟਰੇਸ਼ਨ ਡਾਟਾਬੇਸ) ਦਾ ਨਾਂ ਦਿੱਤਾ ਗਿਆ ਹੈ, 25 ਜੂਨ, 2022 ਨੂੰ 70 ਦਿਨਾਂ ਦੇ ਕਮੈਂਟ ਪੀਰੀਅਡ ਲਈ ਕੈਨੇਡਾ ਗੈਜੇਟ, ਪਾਰਟ 1 (ਸੀਜੀਆਈ) ਵਿੱਚ ਪ੍ਰਕਾਸਿ਼ਤ ਕੀਤਾ ਗਿਆ ਸੀ। 

ਇਸ ਸੋਧ ਤੱਕ ਅੱਗੇ ਲਿਖੇ ਯੂਆਰਐਲ  ਰਾਹੀੱ ਪਹੁੰਚ ਕੀਤੀ ਜਾ ਸਕਦੀ ਹੈ।ਸੀਟੀਏ ਦੇ ਜਿਹੜੇ ਮੈਂਬਰ ਖਤਰਨਾਕ ਵਸਤਾਂ ਦੀ ਢੋਆ ਢੁਆਈ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਇਸ ਪ੍ਰਸਤਾਵ ਦਾ ਮੁਲਾਂਕਣ ਕਰਨ ਲਈ ਹੱਲਾਸੇ਼ਰੀ ਦਿੱਤੀ ਜਾਂਦੀ ਹੈ।

ਕੈਨੇਡਾ ਗੈਜੇਟ 1 ਵਿੱਚ ਛਪੀ ਜਾਣਕਾਰੀ ਪ੍ਰਸਤਾਵ ਦੇ ਪੜਾਅ ਉੱਤੇ ਹੀ ਹੈ। ਟਰਾਂਸਪੋਰਟ ਕੈਨੇਡਾ ਗੈਜੇਟ 1 ਦੀ ਪ੍ਰਕਿਰਿਆ ਦੌਰਾਨ ਹਾਸਲ ਹੋਈ ਫੀਡਬੈਕ ਨੂੰ ਵਾਚ ਰਿਹਾ ਹੈ ਤਾਂ ਕਿ ਇਨ੍ਹਾਂ ਪ੍ਰਸਤਾਵਾਂ ਨੂੰ ਫਾਈਨਲ ਨਿਯਮ ਬਣਨ ਤੇ ਕੈਨੇਡਾ ਗੈਜੇਟ 2 ਵਿੱਚ ਪਬਲਿਸ਼ ਹੋਣ ਤੋਂ ਪਹਿਲਾਂ ਹੋਰ ਸੋਧਿਆ ਜਾ ਸਕੇ।ਇਸ ਨਾਲ ਸਹਿਯੋਗ ਕਰਨ ਦੀ ਲੋੜ ਉਦੋਂ ਤੱਕ ਪ੍ਰਭਾਵੀ ਨਹੀਂ ਹੋਵੇਗੀ ਜਦੋਂ ਤੱਕ ਕੈਨੇਡਾ ਗੈਜੇਟ 2 ਪ੍ਰਕਾਸਿ਼ਤ ਨਹੀਂ ਹੋ ਜਾਂਦਾ।

ਸੀਟੀਏ ਦੇ ਜਿਹੜੇ ਮੈਂਬਰ ਇਸ ਪ੍ਰਸਤਾਵ ਬਾਰੇ ਆਪਣੀ ਫੀਡਬੈਕ ਇਸ ਸਬੰਧ ਵਿੱਚ ਟਰਾਂਸਪੋਰਟ ਕੈਨੇਡਾ ਕੋਲ ਜਮ੍ਹਾਂ ਕਰਵਾਉਣਾ ਚਾਹੁੰਦੇ ਹਨ ਉਹ ਆਪਣੀਆਂ ਟਿੱਪਣੀਆਂ ਉੱਤੇ 12 ਅਗਸਤ, 2022 ਤੱਕ ਭੇਜ ਸਕਦੇ ਹਨ।