ਓ ਟੀ ਸੀ ਵੱਲੋਂ ਕੂਲੈਂਟ, ਪ੍ਰੈਸ਼ਰ, ਅਤੇ ਵੈਕੂਮ ਔਜ਼ਾਰ ਜਾਰੀ

ਓ ਟੀ ਸੀ ਵੱਲੋਂ ਕੂਲੈਂਟ, ਪ੍ਰੈਸ਼ਰ, ਅਤੇ ਵੈਕੂਮ ਸਿਸਟਮ ਲਈ ਨਵੇਂ ਚਾਰ ਔਜ਼ਾਰ ਜਾਰੀ ਕੀਤੇ ਗਏ ਹਨ। ਇਹ ਔਜ਼ਾਰ ਗੱਡੀ ਦੇ ਪ੍ਰੈਸ਼ਰ/ਵੈਕੂਮ ਅਤੇ ਕੂਲਿੰਗ ਸਿਸਟਮ ਨੂੰ ਚੈੱਕ ਕਰਨ ਅਤੇ ਟੈਸਟ ਕਰਨ ਮੌਕੇ ਲੀਕ ਅਤੇ ਨੁਕਸਾਨ ਹੋਣ ਤੋਂ ਤਕਨੀਸ਼ਨਾਂ ਦੀ ਮਦਦ ਕਰਦੇ ਹਨ ਜਿਹੜੇ ਉੱਤਰੀ ਅਮਰੀਕਾ ਵਿੱਚ ਓ ਟੀ ਸੀ ਦੀ ਲਾਈਫ਼ ਟਾਈਮ ਵਾਰੰਟੀ ਨਾਲ ਮੌਜੂਦ ਹਨ। ਇਹ ਨਵੇਂ ਔਜ਼ਾਰ 6975 ਵੈਕੂਮ/ਪ੍ਰੈਸ਼ਰ ਸਿਸਟਮ ਟੈਸਟਰ:
ਦੋ ਤਰਫ਼ਾ ਵੈਕੂਮ/ਪ੍ਰੈਸ਼ਰ ਸਿਸਟਮ ਟੈਸਟਰ ਪ੍ਰੈਸ਼ਰ ਜਾਂ ਵੈਕੂਮ ਸਿਸਟਮ ਵਿੱਚ ਪ੍ਰੈਸ਼ਰ ਲੀਕ ਹੋਣ ਦੀ ਤੁਰੰਤ ਸ਼ਨਾਖ਼ਤ ਕਰਦਾ ਹੈ। ਇਸ ਪੈਟੇਂਟਡ ਡੀਜ਼ਾਈਨ ਵਿੱਚ ਇੱਕ ਰੋਟਰੀ ਡਾਇਲ ਅਤੇ ਉੱਚ ਮਿਆਰ ਦੇ ਸਿਲੀਕੋਨ ਹੋਜ਼ਜ ਹੁੰਦੇ ਹਨ ਜਿਹੜੇ ਪ੍ਰੈਸ਼ਰ ਤੇ ਵੈਕੂਮ ਟੈਸਟ ਦਰਮਿਆਨ ਸਹਿਜ ਅਤੇ ਤੁਰੰਤ ਸਵਿੱਚ ਹੋ ਜਾਂਦੇ ਹਨ। ਹੋਜ਼ ਫਿਟਿੰਗਜ਼ ਤਕਨੀਸ਼ਨਾਂ ਨੂੰ ਤੁਰੰਤ ਹੋਜ਼/ਅਡੈਪਟਰ ਸੈਟਿੰਗ ਬਦਲੀ ਕਰਨ ਵਿੱਚ ਵੀ ਮਦਦ ਕਰਦੀਆਂ ਹਨ ਜਿਹੜੀਆਂ ਪ੍ਰੈਸ਼ਰ ਜਾਂ ਵੈਕੂਮ ਮੌਕੇ ਲੀਕ-ਮੁਕਤ ਰਹਿੰਦੀਆਂ ਹਨ ਅਤੇ ਇੰਟੇਗਰੇਟਡ ਰੀਅਰ-ਮੌਂਟਡ ਗੇਜ਼ ਨਾਲ 30 ਪੀ ਸੀ ਆਈ ਤੱਕ ਪ੍ਰੈਸ਼ਰ ਅਤੇ 28 ਇੰਨ ਐਚ ਜੀ ਤੱਕ ਵੈਕੂਮ ਟੈਸਟ ਕਰ ਸਕਣ ਦੇ ਸਮਰੱਥ ਹਨ।
6976 ਕੂਲਿੰਗ ਸਿਸਟਮ ਰੀਫਿਲਿੰਗ ਗੰਨ:
ਕੂਲਿੰਗ ਸਿਸਟਮ ਰੀਫਿਲਿੰਗ ਗੰਨ ਡੀਪ ਵੈਕੂਮ ਤਕਨਾਲੋਜੀ ਨਾਲ ਕੂਲਿੰਗ ਸਿਸਟਮ ਦੀ ਰੀਫਿਲਿੰਗ ਮੌਕੇ ਏਅਰਲਾਕ ਨੂੰ ਹਟਾਉਂਦੀ ਹੈ, ਅਤੇ ਇੰਟਰਚੇਂਜ ਮੌਕੇ ਸਿਸਟਮ ਬਲੀਡਿੰਗ ਤੇ ਹੋਜ਼ਜ਼ ਦੀ ਜਰੂਰਤ ਨਹੀਂ ਹੁੰਦੀ। ਬਹੁਤੇ ਰੇਡੀਏਟਰ ਤੇ ਹੈੱਡਰ ਟੈਂਕਾਂ ਲਈ ਯੂਨੀਵਰਸਲ ਅਟੈਚਮੈਂਟ ਕਰਕੇ ਇਸ ਔਜ਼ਾਰ ਨਾਲ ਤਕਨੀਸ਼ਨ ਪੁਰਾਣੇ ਕੂਲੈਂਟ ਸਿਸਟਮ ਨੂੰ ਸੌਖਿਆਂ ਹੀ ਬਾਹਰ ਕੱਢ ਸਕਦਾ ਹੈ ਜਦ ਕਿ ਨਵਾਂ ਕੂਲੈਂਟ ਬਿਨਾਂ ਕਿਸੇ ਸਲਿਪ ਜਾਂ ਨੁਕਸਾਨ ਦੇ ਫਿੱਟ ਕਰ ਸਕਦਾ ਹੈ। ਇਸ ਦੀ ਇੰਟੇਗਰੈਟਡ ਵੈਕੂਮ ਗੇਜ਼ ਆਟੋਮੈਟਿਕਲੀ ਲੀਕ ਵਗੈਰਾ ਚੈੱਕ ਕਰਦੀ ਹੈ ਜਦ ਕਿ ਇਸ ਦੇ ਰਬੜ ਕੋਨਜ਼ ਮੁਸਾਫ਼ਿਰ ਅਤੇ ਕਮਰਸ਼ੀਅਲ ਦੋਹਾਂ ਤਰਾਂ ਦੇ ਵਾਹਨਾਂ ਲਈ ਫਿੱਟ ਹੋ ਜਾਂਦਾ ਹੈ ਜਿਸ ਲਈ ਕਿਸੇ ਅਡੈਪਟਰ ਦੀ ਲੋੜ ਨਹੀਂ ਹੁੰਦੀ

6977 ਯੂਨੀਵਰਸਲ ਕੂਲਿੰਗ ਸਿਸਟਮ ਪ੍ਰੈਸ਼ਰ ਕਿੱਟ:
ਯੂਨੀਵਰਸਲ ਕੂਲਿੰਗ ਸਿਸਟਮ ਪ੍ਰੈਸ਼ਰ ਕਿੱਟ ਇੱਕ ਯੂਨੀਵਰਸਲ ਅਪਰੋਚ ਦੇ ਤਹਿਤ ਬਣਾਈ ਜਾਂਦੀ ਹੈ ਜਿਸ ਨਾਲ ਮੁਲਾਂਕਣ ਤੁਰੰਤ ਹੋ ਜਾਂਦਾ ਹੈ ਅਤੇ ਇਸ ਦੇ ਮਾਪ ਦਾ ਕੈਪ ਅਡੈਪਟਰ ਲੱਭਣ ਦੀ ਲੋੜ ਨਹੀਂ ਪੈਂਦੀ। ਹੈਂਡ ਪੰਪ ਪ੍ਰੈਸ਼ਰ ਗੇਜ਼ ਨੂੰ ਸੌਖਿਆਂ ਹੀ ਪੜ੍ਹਿਆ ਜਾ ਸਕਦਾ ਹੈ ਜਿਸ ਪੈਡਿਡ ਆਧਾਰ ਹੋਣ ਕਰਕੇ ਗੱਡੀ ਤੇ ਸਕਰੈਚ ਵੀ ਨਹੀਂ ਪੈਂਦੇ ਅਤੇ ਇਸ ਵਿੱਚ ਇੱਕ 36 ਇੰਚ ਪ੍ਰੈਸ਼ਰ ਹੋਕæ ਹੁੰਦੀ ਹੈ ਜਿਸ ਨੂੰ ਤੁਰੰਤ ਜੋੜਿਆ ਜਾ ਸਕਦਾ ਹੈ। ਹੋਜ਼ ਅਡੈਪਟਰਜ਼ ਲਈ ਕਾਰਗੁਜ਼ਾਰੀ ਵਧਾਉਣ ਖਾਤਿਰ ਪਿੱਤਲ ਦੀਆਂ ਫਿੱਟਿੰਗਜ਼ ਅਤੇ ਸੌਖਿਆਂ ਜੋੜਣ ਲਈ ਬਰੈਂਡਡ ਸਪਰਿੰਗ ਕਲੈਂਪ ਦੀ ਵਰਤੋਂ ਕੀਤੀ ਜਾਂਦੀ ਹੈ। ਚਾਰ ਅਡੈਪਟਰਜ਼ ਵਿੱਚ ਹਰੇਕ ਨਾਲ ਇੱਕ ਸਚਰੇਡਰ ਵਾਲਵ ਹੁੰਦਾ ਹੈ ਜਿਸ ਨਾਲ ਡਿਸਕੁਨੈਕਟ ਕਰਨ ਵੇਲੇ ਆਲੇ ਦੁਆਲੇ ਨਹੀਂ ਡੁੱਲ੍ਹਦਾ। ਇਹ ¼ ਇੰਚ, 5/16 ਇੰਚ, ½ ਇੰਚ, ਅਤੇ 5/8 ਇੰਚ ਡਾਇਆਮੀਟਰ ਦੇ ਚਾਰ ਸਾਈਜ਼ਾਂ ਵਿੱਚ ਆਉਂਦਾ ਹੈ।
6978 ਟੈਸਟਵੈਕ ਵੈਕੂਮ ਟੈਸਟ ਕਿੱਟ:
ਵੈਕੂਮ ਟੈਸਟ ਕਿੱਟ ਨਾਲ ਬਹੁਤ ਸਾਰੇ ਵੈਕੂਮ-ਓਪਰੇਟਡ ਕੰਪੋਨੈਂਟਸ ਨੂੰ ਤੁਰੰਤ ਤੇ ਸਹੀ ਟੈਸਟਿੰਗ ਅਤੇ ਮੋਨੀਟੋਰਿੰਗ ਕੀਤਾ ਜਾ ਸਕਦਾ ਹੈ। ਇਹ ਕਿੱਟ ਵੈਕੂਮ ਲੀਕ ਲੱਭਣ, ਫ਼ਿਊਲ ਟੈਸਟ, ਇੰਜਨ ਵਾਲਵ, ਐਗਜ਼ਾਸਟ ਵਾਲਵਜ਼, ਡੋਰ ਲਾਕਸ ਅਤੇ ਹੀਟਿੰਗ ਜਾਂ ਕੂਲਿੰਗ ਸਿਸਟਮ ਪ੍ਰਫੋਰਮੈਂਸ ਵਿੱਚ ਤਕਨੀਸ਼ਨਾਂ ਲਈ ਸਹਾਈ ਹੁੰਦਾ ਹੈ। ਇਸ ਕਿੱਟ ਨਾਲ ਇਕੱਲਾ ਵਿਅਕਤੀ ਬਰੇਕ ਬਲੀਡਿੰਗ ਜੋਬ ਕਰ ਸਕਦਾ ਹੈ। ਕਿੱਟ ਵਿੱਚ ਇੱਕ ਵੈਕੂਮ ਪੰਪ, ਫਲਯੂਡ ਕੰਟੇਨਰ, ਟਰਾਂਸਫ਼ਰ ਕੈਪ, ਹੋਜ਼ਜ਼ ਤੇ ਫਿੱਟਿੰਗਜ਼ ਇੱਕ ਬਲੋ ਮੋਲਡਡ ਕੇਸ ਵਿੱਚ ਪੈਕ ਹੁੰਦੇ ਹਨ ਜਿਹੜਾ ਸ਼ਾਪ ਕੈਮੀਕਲਜ਼ ਰਜਿਸਟੈਂਟ ਵਾਲਾ ਹੁੰਦਾ ਹੈ।