ਓ ਟੀ ਏ ਵੱਲੋਂ ਬੋਲਿਸਟਰ ਲਿਮਿਟਰ ਕਾਨੂੰਨ ਤਹਿਤ ਟਰੱਕਿੰਗ ਸਪੀਡ ਘਟਾਉਣ ‘ਤੇ ਜ਼ੋਰ

ਮਨਿਸਟਰੀ ਆਫ਼ ਟਰਾਂਸਪੋਰਟੇਸ਼ਨ ਅਤੇ ਉਨਟੈਰੀਓ ਪੋਲੀਸ ਕਮਰਸ਼ੀਅਲ ਵਹੀਕਲ ਕਮੇਟੀ (ਰੀਜਨਲ ਅਤੇ ਮਿਊਂਸਪਲ ਪੋਲੀਸ ਫੋਰਸਜ਼), ਅਤੇ ਓ ਟੀ ਏ ਨੇ ਪ੍ਰੋਵਿੰਸਅਿਲ ਪੋਲੀਸ ਨੂੰ ਲਿਖੇ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਲਾਈਕ-ਮਾਈਂਡਡ ਸੇਫ਼ਟੀ ਸਟੈਕਹੋਲਡਰਜ਼ ਸੂਬੇ ਦੇ ਟਰੱਕ ਸਪੀਡ ਇਨਫੋਰਸਮੈਂਟ ਪ੍ਰੋਗਰਾਮ ਅਤੇ ਨੀਤੀਆਂ ਅਪਣਾ ਕੇ ਉਨਟੈਰੀਓ ਦੀਆਂ ਸੜਕਾਂ ਨੂੰ ਵਧੇਰੇ ਸੁਰੱਖਿਅਤ ਬਣਾ ਸਕਦੇ ਹਨ।

ਉਨਟੈਰੀਓ ਵਿੱਚ ਸਪੀਡ ਨਾਲ ਸੰਬੰਧਿਤ ਐਟ-ਫਾਲਟ ਹਾਦਸਿਆਂ ਵਿੱਚ ਅਗਲੀ ਗੱਡੀ ਵਿੱਚ ਵਕਫਾ ਨਾ ਰੱਖ ਕੇ ਬਹੁਤ ਤੇਜ਼ ਸਪੀਡ ਨਾਲ ਗੱਡੀ ਚਲਾਉਣ ਵਰਗੇ ਕਾਰਣ ਹੁੰਦੇ ਹਨ। ਓ ਟੀ ਏ ਨੇ ਪ੍ਰੋਵਿੰਸ਼ੀਅਲ, ਖ਼ੇਤਰੀ ਅਤੇ ਮਿਊਂਸਪਲ ਅਥੋਰਿਟੀਜ਼ ਨਾਲ ਮਿਲ ਕੇ ਟਰੱਕ ਸਪੀਡ ਨਾਲ ਸੰਬਿਧਿਤ ਨੀਤੀਆਂ ਤੇ ਅਧਾਰਿਤ ਇੱਕ ਟੇਬਲ ਬਣਾਇਆ ਹੈ ਜਿਸ ਵਿੱਚ ਰੋਡਸਾਈਡ ਤੇ ਸਪੀਡ ਲਿਮਿਟਰ ਤਕਨਾਲੋਜੀ ਵਿੱਚ ਪਾਸਾਰ, ਹੈਵੀ ਟਰੱਕਾਂ ਲਈ ਫੋਟੋ-ਰਾਡਾਰ, ਸਪੀਡ ਲਿਮਿਟਰ ਅਵੱਗਿਆ ਕਰਨ ਤੇ ਡਰਾਈਵਰ ਤੇ ਕੈਰੀਅਰ ਐਬਸਟਰੈਕਟ ਵਿੱਚ ਡੀਮੈਰਿਟ ਪੋਇੰਟ ਅੰਕਿਤ ਕਰਨਾ ਸ਼ਾਮਿਲ ਹੈ। ਵੁੱਡ ਨੇ ਕਿਹਾ ਕਿ 400 ਸੀਰੀਜ਼ ਵਾਲੇ ਹਾਈਵੇਅਜ਼ ਨੇੜੇ ਜਿਥੇ ਸਪੀਡ ਲਿਮਿਟ ਜ਼ੀਰੋ ਹੈ ਸਪੀਡਿੰਗ ਕਰਕੇ ਸਮੇਤ ਅਮਰੀਕਨ ਡਰਾਈਵਰਾਂ ਦੇ ਬਹੁਤ ਵੱਡੀ ਗਿਣਤੀ ਵਿੱਚ ਫਲੀਟਸ ਤੇ ਡਰਾਈਵਰ ਹਨ ਜਿੰਨਾਂ ਨੂੰ ਉਲੰਘਣਾਂ ਕਰਨ ਤੇ ਟਿਕਟਾਂ ਮਿਲਦੀਆਂ ਹਨ। ਇਨਫੋਰਸਮੈਂਟ ਕਮਿਊਨਿਟੀ ਵੱਲੋਂ ਟੇਬਲ ਕੀਤੇ ਦੂਜੇ ਮੁੱਦਿਆਂ ਵਿੱਚ ਕਮਿਊਨਿਟੀ ਸੇਫ਼ਟੀ ਜ਼ੋਨ ਵਿੱਚ ਕਮਰਸ਼ੀਅਲ ਵਾਹਨਾਂ ਉੱਤੇ ਸਪੀਡਿੰਗ ਜੁਰਮਾਨਿਆਂ ਤੇ ਪੋਇੰਟ ਸਟਰੱਕਚਰ ਨੂੰ ਲਾਗੂ ਕਰਨਾ, ਡੇਲੀ ਟਰਿੱਪ ਇੰਸਪੈਕਸ਼ਨ ਨੂੰ ਚੈੱਕ ਕਰਨ ਲਈ ਰੋਡਸਾਈਡ ਇੰਸਪੈਕਸ਼ਨ ਨਿਯਮਾਂ ਨੂੰ ਲਾਗੂ ਕਰਨਾ ਸ਼ਾਮਿਲ ਹੈ।

ਇਸ ਦੇ ਨਾਲ ਹੀ ਓ ਟੀ ਏ ਇਸ ਗੱਲ ਵਿੱਚ ਯਕੀਨ ਕਰਦੀ ਹੈ ਕਿ ਸਪੀਡ ਲਿਮਿਟਰ ਰੂਲਜ਼ ਅਤੇ ਈ ਐਲ ਡੀ ਡੀਵਾਈਸਜ਼ ਦੀ ਅਵੱਗਿਆ ਕਰਨ ਵਾਲਿਆਂ ਵਿੱਚ ਵੱਡਾ ਨਾਤਾ ਹੈ। ਜ਼ਿਕਰਯੋਗ ਹੈ ਕਿ ਬਹੁਤ ਘੱਟ ਗਿਣਤੀ ਵਿੱਚ ਡਰਾਈਵਰਜ਼ ਅਤੇ ਕੰਪਨੀਆਂ ਹਨ ਜਿਹੜੀਆਂ ਇਸ ਕਵਾਇਦ ਵਿੱਚ ਸ਼ਾਮਿਲ ਹਨ ਅਤੇ ਇਸ ਨਾਲ ਜਿਥੇ ਸੜਕ ਸੁਰੱਖਿਆ ਵਿੱਚ ਵਿਘਨ ਪੈਂਦਾ ਹੈ ਉਥੇ ਵਾਤਾਰਣ ਉੱਤੇ ਵੀ ਨਕਾਰਾਤਮਿਕ ਪ੍ਰਭਾਵ ਪੈਂਦਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਟਰੱਕਿੰਗ ਕੰਪਨੀਆਂ ਦਾ ਅਕਸ ਵੀ ਖ਼ਰਾਬ ਹੁੰਦਾ ਹੈ ਜਿਹੜੀਆਂ ਆਪਣੇ ਬਿਜਨੈਸ ਨੂੰ ਸੁਰੱਖਿਅਤ ਚਲਾ ਰਹੇ ਹਨ। ਓ ਟੀ ਏ ਇਹਨਾਂ ਦੋਹਾਂ ਮੁੱਦਿਆਂ ਉੱਤੇ ਇਨਫੋਰਸਮੈਂਟ ਕਮਿਊਨਿਟੀ ਨਾਲ ਗੱਲਬਾਤ ਜਾਰੀ ਰੱਖੇਗੀ।