ਓ ਟੀ ਏ ਦੇ ਸਭ ਤੋਂ ਅਸਰਦਾਰ ਲੀਡ ਪ੍ਰੋਗਰਾਮ ਮੁੜ ਤੋਂ ਸ਼ੁਰੂ ਹੋਏ

ਓ ਟੀ ਏ ਵੱਲੋਂ ਸਫ਼ਲਤਾਪੂਰਵਕ ਨੈਕਸਟ ਜੈਨਰੇਸ਼ਨ ਸਰਟੀਫਿਕੇਟ ਪ੍ਰੋਗਰਾਮ ਅਤੇ ਓ ਟੀ ਏ-ਐਸ ਈ ਈ ਸੀ ਲੀਡਰ ਸਰਟੀਫਿਕੇਟ ਨਾਂ ਦੇ ਆਪਣੇ ਦੋਵੇਂ ਲੀਡ ਪ੍ਰੋਗਰਾਮ ਯੋਰਕ ਯੂਨੀਵਰਸਿਟੀ ਦੇ ਸ਼ੂਲਿਕ ਸਕੂਲ ਆਫ਼ ਬਿਜ਼ਨੈਸ ਵਿੱਚ ਸ਼ੁਰੂ ਕੀਤੇ ਗਏ ਹਨ। ਨੈਕਸਟ ਜੈਨਰੇਸ਼ਨ ਸਰਟੀਫਿਕੇਟ ਪ੍ਰੋਗਰਾਮ ਲੀਡਰਸ਼ਿਪ ਕਮਿਊਨੀਕੇਸ਼ਨ ਦੇ ਮੁੱਖ ਸਿਧਾਤਾਂ ਉੱਤੇ ਅਧਾਰਿਤ ਹੈ ਜਿਹੜਾ ਹੰਫਰੀ ਗਰੁੱਪ ਦੀ ਭਾਗੇਦਾਰੀ ਨਾਲ ਆਪਣੇ ਛੇਵੇਂ ਗਰੁੱਪ ਵਿੱਚ ਜਾ ਰਿਹਾ ਹੈ। ਇਸ ਸਾਲ ਦੀ ਕਲਾਸ 36 ਸਟੂਡੈਂਟਸ ਵਾਲੀ ਹੈ ਜਿਸ ਵਿੱਚ ਉਨਟੈਰੀਓ ਦੇ ਸਾਰੇ ਹਿੱਸਿਆਂ ਵਿੱਚੋਂ ਕੈਰੀਅਰਜ਼ ਤੇ ਸਪਲਾਇਰ ਮੌਜੂਦ ਹਨ। ਇਸੇ ਤਰਾਂ ਓ ਟੀ ਏ-ਐਸ ਈ ਈ ਸੀ ਪ੍ਰੋਗਰਾਮ ਅਗਲੀ ਪੀੜ੍ਹੀ ਦੇ ਗਰੈਜੂਏਟਾਂ ਲਈ ਡੀਜ਼ਾਈਨ ਕੀਤੀ ਗਈ ਹੈ ਜਿਸ ਵਿੱਚ ਇਸ ਸਾਲ 17 ਜਣੇ ਭਾਗ ਲੈ ਰਹੇ ਹਨ। ਇਹ ਪ੍ਰੋਗਰਾਮ ਵਰਕਪਲੇਸ ਉੱਤੇ ਖੋਜ ਕਾਰਜਾਂ ਦੇ ਥੀਮ ਉੱਤੇ ਕੇਂਦਰਿਤ ਹੈ ਅਤੇ ਇੰਡਸਟਰੀ ਵਿੱਚ ਨੌਜਵਾਨਾਂ ਵਿੱਚ ਮਾਈਂਡ ਸੈੱਟ ਕਰਨ ਦੇ ਨਵੇਂ ਢੰਗ ਤਰੀਕਿਆਂ ਬਾਰੇ ਦੱਸਦਾ ਹੈ। ਹਰ ਸਾਲ ਓ ਟੀ ਏ-ਐਸ ਈ ਈ ਸੀ ਪ੍ਰੋਗਰਾਮ ਗਰੁੱਪ ਪ੍ਰੋਜੈਕਟ ਅਧਾਰਿਤ ਹੁੰਦਾ ਹੈ ਜਿਸ ਵਿੱਚ ਇੰਡਸਟਰੀ ਦੇ ਰੋਚਕ ਮੁੱਦਿਆਂ ਉੱਤੇ ਕੇਂਦਰਿਤ ਕੀਤਾ ਜਾਂਦਾ ਹੈ। ਇਸ ਸਾਲ ਦੇ ਟਾਪਿਕ ਓ ਟੀ ਏ ਬੋਰਡ ਅਤੇ ਓ ਟੀ ਏ ਦੀ ਲੀਡ ਕਮੇਟੀ ਦੇ ਸਹਿਯੋਗ ਨਾਲ ਚੁਣੇ ਗਏ ਸਨ ਜਿਨਾਂ ਵਿੱਚ ਹੇਠ ਲਿਖੇ ਸਿਰਲੇਖ ਹਨ:

ਪ੍ਰਚੂਨ ਮਾਰਕੀਟ ਵਿੱਚ ਆਈ ਮੌਜੂਦਾ ਕਸਟਮਰ ਤਬਦੀਲੀ (ਅਯੂਬਰ/ਐਮਾਜ਼ੋਨ ਪ੍ਰੋਗਰਾਮ) ਨਾਲ ਤੁਸੀਂ ਕਿਵੇਂ ਸਿੱਜੋਗੇ? ਅਜੋਕੇ ਸਮੇਂ ਇੱਟਾਂ ਗਾਰੇ ਤੋਂ ਲੇ ਕੇ ਆਨ-ਲਾਈਨ ਸ਼ਾਪਿੰਗ ਵਿੱਚ ਤਬਦੀਲੀ ਆ ਰਹੀ ਹੈ। ਇਸ ਬਦਲੇ ਮਾਹੌਲ ਨੂੰ ਤੁਸੀਂ ਕਿਵੇਂ ਆਪਣਾ ਰਹੇ ਹੋ ?

• ਤੁਸੀਂ ਆਪਣੇ ਬਿਜ਼ਨੈੱਸ ਵਿੱਚ ਉਤਪਾਦਕਤਾ ਕਿਵੇਂ ਵਧਾ ਸਕਦੇ ਹੋ? ਆਪਣੇ ਗ੍ਰਾਹਕਾਂ ਦੀ ਸੰਤੁਸ਼ਟੀ ਅਤੇ ਆਪਣੇ ਮਾਲ ਦੀ ਢੋਆ- ਢੋਆਈ ਨੂੰ ਕਿਸ ਤਰਾਂ ਹੋਰ ਵਧੇਰੇ ਕੁਸ਼ਲ ਬਣਾ ਸਕਦੇ ਹੋ?

• ਡੀਜ਼ਲ ਟਰੱਕਾਂ ਤੋਂ ਕਾਰਬਨ ਰੈਗੂਲੇਟਡ ਭਵਿੱਖ ਵੱਲ ਤਬਦੀਲੀ ਨੂੰ ਇੰਡਸਟਰੀ ਕਿਸ ਤਰਾਂ ਲਵੇਗੀ?