ਓਨਟਾਰੀਓ ਸਰਕਾਰ ਨੇ ਕੀਤਾ ਐਮਰਜੰਸੀ ਚਾਈਲਡਕੇਅਰ ਪ੍ਰੋਗਰਾਮ ਦੇ ਪਸਾਰ ਦਾ ਐਲਾਨ

ਓਨਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਅਡੀਸ਼ਨਲ ਵਰਕਰਜ਼, ਜਿਨ੍ਹਾਂ ਵਿੱਚ ਟਰੱਕ ਡਰਾਈਵਰ ਵੀ ਸ਼ਾਮਲ ਹੋਣਗੇ, ਜਿਹੜੇ ਆਪਣੀਆਂ ਕਮਿਊਨਿਟੀਜ਼ ਵਿੱਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ, ਲਈ ਐਮਰਜੰਸੀ ਚਾਈਲਡਕੇਅਰ ਪ੍ਰੋਗਰਾਮ ਦਾ ਅਗਾਂਹ ਹੋਰ ਪਸਾਰ ਕਰੇਗੀ।

ਚਾਈਲਡਕੇਅਰ ਵਿੱਚ ਇਹ ਪਸਾਰ ਵਰਕਰਜ਼ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ, ਉਹ ਵੀ ਮੁਫਤ ਵਰਗਾ, ਲਈ ਕੀਤਾ ਜਾ ਰਿਹਾ ਹੈ। ਇਹ ਉਨ੍ਹਾਂ ਰੀਜਨਜ਼ ਵਿੱਚ ਕੀਤਾ ਜਾ ਰਿਹਾ ਹੈ ਜਿੱਥੇ ਵਿਦਿਆਰਥੀਆਂ ਨੂੰ ਦੂਰ ਦਰਾਜ ਰਹਿ ਕੇ ਸਿੱਖਣ ਦੀ ਖੁੱਲ੍ਹ ਹੈ। ਇਹ ਬੈਨੇਫਿਟ 27 ਜਨਵਰੀ,2021 ਤੋਂ ਪ੍ਰਭਾਵੀ ਹੋ ਚੁੱਕਿਆ ਹੈ ਅਤੇ ਇਹ ਯੋਗ ਵਰਕਰਜ਼ ਦੀ ਮੌਜੂਦਾ ਲਿਸਟ ਉੱਤੇ ਤਿਆਰ ਕੀਤੇ ਗਏ ਹਨ।

ਓਟੀਏ ਦੇ ਚੇਅਰ ਵੈਂਡਲ ਐਰਬ ਨੇ ਆਖਿਆ ਕਿ ਇਹ ਐਲਾਨ ਇਸ ਗੱਲ ਦੀ ਇੱਕ ਹੋਰ ਮਿਸਾਲ ਹੈ ਕਿ ਓਨਟਾਰੀਓ ਪ੍ਰੋਵਿੰਸ ਮਹਾਂਮਾਰੀ ਦੌਰਾਨ ਇੰਡਸਟਰੀ ਪ੍ਰਤੀ ਆਪਣੀ ਵਚਨਬੱਧਤਾ ਤੇ ਸਨਮਾਨ ਦਰਸਾ ਰਹੀ ਹੈ। ਸਾਡੀ ਡਰਾਈਵਿੰਗ ਕਮਿਊਨਿਟੀ ਦਿਲ ਤੋਂ ਇਸ ਗੱਲ ਦੀ ਸ਼ਲਾਘਾ ਕਰਦੀ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਉਹ ਆਪ ਵੀ ਪੂਰੇ ਨੌਰਥ ਅਮੈਰਿਕਾ ਵਿੱਚ ਅਰਥਚਾਰੇ ਨੂੰ ਚੱਲਦਾ ਰੱਖਣ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ ਜਦਕਿ ਉਨ੍ਹਾਂ ਦੇ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ।