ਐਲੀਸਨ ਆਪਣਾ 9-ਸਪੀਡ ਟਰਾਂਸਮਿਸ਼ਨ 2020 ਵਿੱਚ ਜਾਰੀ ਕਰੇਗਾ।

151
ਐਲੀਸਨ ਆਪਣਾ 9-ਸਪੀਡ ਟਰਾਂਸਮਿਸ਼ਨ 2020 ਵਿੱਚ ਜਾਰੀ ਕਰੇਗਾ।
ਐਲੀਸਨ ਆਪਣਾ 9-ਸਪੀਡ ਟਰਾਂਸਮਿਸ਼ਨ 2020 ਵਿੱਚ ਜਾਰੀ ਕਰੇਗਾ।

ਐਲੀਸਨ ਟਰਾਂਸਮਿਸ਼ਨ ਪਹਿਲਾ 9-ਸਪੀਡ ਪੂਰਨ ਰੂਪ ਵਿੱਚ ਆਟੋਮੈਟਿਕ ਟਰਾਂਸਮਿਸ਼ਨ 2020 ਵਿੱਚ ਲਾਂਚ ਕਰਨ ਦੀ ਸੋਚ ਰਿਹਾ ਹੈ ਜਿਹੜਾ ਆਪਣੇ ਪਹਿਲੇ ਟਰਾਂਸਮਿਸ਼ਨ ਦੀ ਥਾਂ ਲਵੇਗਾ। ਨਵੇਂ ਟਰਾਂਸਮਿਸ਼ਨ ਵਿੱਚ 9-ਸਪੀਡ ਡੂੰਘਾ ਫਸਟ ਗੀਅਰ ਰੇਸ਼ਓ  ਹੈ ਜਿਸ ਵਿੱਚ ਇੰਜਨ ਸਟਾਰਟ-ਸਟਾਪ ਸਿਸਟਮ ਲੱਗਾ ਹੋਇਆ ਹੈ ਅਤੇ ਇਹ ਯੂਐਸ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਫੇਸ 2 ਗਰੀਨਹਾਊਸ ਇਮੀਸ਼ਨ ਦੇ ਮਿਆਰਾਂ ਤੇ ਪੂਰਾ ਉਤਰਦਾ ਹੈ। ਕੰਪਨੀ ਦੇ ਪ੍ਰੋਡਕਟ ਇੰਜੀਅਰਿੰਗ ਤੇ ਪ੍ਰੋਡਕਟ ਟੀਮਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰੈਂਡੀ ਕਿਰਕ ਨੇ ਕਿਹਾ ਕਿ ਐਲੀਸਨ ਦਾ ਇਹ 9-ਸਪੀਡ ਪ੍ਰੋਡਕਟ ਆਪਣੀ ਕਿਸਮ ਦੇ ਨਵੇਂ ਉਤਪਾਦਾਂ ਵਿੱਚੋਂ ਮੋਹਰੀ ਹੈ ਜਿਹੜਾ ਈਂਧਨ ਖ਼ੱਪਤ ਵਿੱਚ ਕਿਫ਼ਾਇਤੀ ਅਤੇ ਵਾਤਾਵਰਣ ਸੰਭਾਲ ਸੰਬੰਧੀ ਆਲਮੀ ਖ਼ਤਰਿਆਂ ਦੇ ਹਾਣ ਦਾ ਹੀ ਹੈ। ਉਸ ਨੇ ਦੱਸਿਆ ਕਿ ਇਹ ਨਵਾਂ 9-ਸਪੀਡ ਟਰਾਂਸਮੀਸ਼ਨ ਪਹਿਲੇ 6-ਸਪੀਡ ਟਰਾਂਸਮਿਸ਼ਨ ਨਾਲੋਂ 7% ਘੱਟ ਤੇਲ ਖੱਪਤ ਕਰਦਾ ਹੈ ਅਤੇ ਆਪਣੇ ਮੁਕਾਬਲੇ ਦੇ ਟਰਾਂਸਮਿਸ਼ਨਾਂ ਨਾਲੋਂ 10% ਘੱਟ ਤੇਲ ਖੱਪਤ ਕਰਦਾ ਹੈ। ਇਹ ਨਵਾਂ ਟਰਾਂਸਮਿਸ਼ਨ ਆਪਣੀ ਕਿਸਮ ਦਾ ਪਹਿਲਾ ਟਰਾਂਸਮਿਸ਼ਨ ਹੈ ਜਿਹੜਾ ਮੀਡੀਅਮ-ਡਿਊਟੀ ਮਾਰਕੀਟ ਲਈ ਬਣਿਆ ਹੋਣ ਕਰਕੇ ਕਲਾਸ 3-7 ਦੇ ਇੰਜਨਾਂ ਲਈ ਆਈਡੀਅਲ ਹੈ ਜਿੰਨਾਂ ਵਿੱਚ ਡਲਿਵਰੀ ਟਰੱਕ, ਰੈਂਟਲ ਤੇ ਲੀਜ਼ ਟਰੱਕ, ਅਤੇ ਬੱਸਾਂ ਆਦਿ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਐਲੀਸਨ ਦਾ ਦਾਅਵਾ ਹੈ ਕਿ ਸਮੂਥ ਸਟਾਰਟਿੰਗ ਅਤੇ ਸੁਧਰੀ ਹੋਈ ਐਕਸਲਰੇਸ਼ਨ ਕਰਕੇ ਇਹ ਡਰਾਈਵਰਾਂ ਵਿੱਚ ਹਰਮਨ ਪਿਆਰਾ ਹੋ ਜਾਵੇਗਾ। ਐਲੀਸਨ 9-ਸਪੀਡ ਟਰਾਂਸਮਿਸ਼ਨ ਐਲੀਸਨ 2000 ਸੀਰੀਜ਼ ਦੇ 6-ਸਪੀਡ ਕਮਰਸ਼ੀਅਲ ਟਰਾਂਸਮਿਸ਼ਨ ਵਾਲੇ ਸਾਰੇ ਮਿਆਰਾਂ ਤੇ ਖ਼ਰਾ ਉੱਤਰਦਾ ਹੈ ਜਿਹੜਾ 100 ਬਿਲੀਅਨ ਇਨ ਸਰਵਿਸ ਮਾਈਲੇਜ਼ ਨੂੰ ਪਾਰ ਕਰਦਾ ਹੈ।

 

LEAVE A REPLY

Please enter your comment!
Please enter your name here