ਐਮਟੀਓ ਨੇ ਪੇਸ਼ ਕੀਤਾ ਅਜਿਹਾ ਟਰਾਂਸਪੋਰਟੇਸ਼ਨਪਲੈਨ ਜਿਹੜਾ ਰੀਜਨ ਲਈ ਹੋਵੇਗਾ ਕਾਰਗਰ

Big rig long haul gray semi truck tractor transporting commercial cargo in dry van semi trailer going on the wet slippery road with water from melting snow and winter snowy trees on the hills

ਐਮਟੀਓ ਵੱਲੋਂ ਆਪਣਾ ਨਵਾਂ “ਟੂਵਰਡਜ਼ ਅ ਗ੍ਰੇਟਰ ਗੋਲਡਨ ਹੌਰਸਸ਼ੂਅ ਟਰਾਂਸਪੋਰਟੇਸ਼ਨ ਪਲੈਨ : ਡਿਸਕਸ਼ਨ ਪੇਪਰ” ਜਾਰੀ ਕੀਤਾ ਗਿਆ, ਜਿਸ ਵਿੱਚ ਪ੍ਰੋਵਿੰਸ ਵਿੱਚ 2051 ਤੱਕ ਟਰਾਂਸਪੋਰਟੇਸ਼ਨ ਬਾਰੇ ਮੰਤਰਾਲੇ ਦੇ ਨਜ਼ਰੀਏ ਨੂੰ ਪੇਸ਼ ਕੀਤਾ ਗਿਆ ਹੈ।

ਇਸ ਡਿਸਕਸ਼ਨ ਪੇਪਰ ਵਿੱਚ ਇੱਕ ਪ੍ਰਸਤਾਵਿਤ ਬੁਨਿਆਦੀ ਢਾਂਚੇ, ਸੇਵਾਵਾਂ ਤੇ ਨੀਤੀਗਤ ਨਜ਼ਰੀਏ ਦਾ ਖਾਕਾ ਤਿਆਰ ਕੀਤਾ ਗਿਆ ਹੈ, ਜੋ ਇੰਟਰਕੁਨੈਕਟਿਡ ਟਰਾਂਸਪੋਰਟੇਸ਼ਨ ਸਿਸਟਮ ਬਾਰੇ ਹੈ, ਜਿਹੜਾ ਸੇਫ, ਅਥਾਹ ਤੇ ਲੋਕਾਂ ਦੀ ਪਹੁੰਚ ਵਿਚਲਾ ਟਰਾਂਸਪੋਰਟੇਸ਼ਨ ਤਜਰਬਾ ਮੁਹੱਈਆ ਕਰਵਾਉਂਦਾ ਹੈ।

ਐਮਟੀਓ ਨੇ ਪ੍ਰਸਤਾਵਿਤ 2051 ਨਜ਼ਰੀਏ ਬਾਰੇ ਤੇ ਡਿਸਕਸ਼ਨ ਪੇਪਰ ਲਈ ਨੇੜ ਭਵਿੱਖ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਫੀਡਬੈਕ ਮੰਗਿਆ ਹੈ ਤਾਂ ਕਿ ਜੀਜੀਐਚ ਰੀਜਨ ਲਈ ਲਾਂਗ ਟਰਮ ਟਰਾਂਸਪੋਰਟੇਸ਼ਨ ਪਲੈਨ ਤਿਆਰ ਕਰਨ ਦੀ ਜਾਣਕਾਰੀ ਦਿੱਤੀ ਜਾ ਸਕੇ।

ਪ੍ਰਸਤਾਵਿਤ ਪਲੈਨ ਇੰਟੇਗ੍ਰੇਟਿਡ ਟਰਾਂਸਪੋਰਟੇਸ਼ਨ ਬੁਨਿਆਦੀ ਢਾਂਚੇ, ਸੇਵਾਵਾਂ ਤੇ ਨੀਤੀ ਸਬੰਧੀ ਪਲੈਨ ਹੋਵੇਗਾ, ਜੋ ਕਿ ਫੈਸਲਿਆਂ ਤੇ ਨਿਵੇਸ਼ ਨੂੰ ਸੇਧ ਦੇਣ ਤੇ ਇੱਕ ਦੂਜੇ ਨਾਲ ਜੋੜਨ ਲਈ ਹੋਵੇਗਾ। ਇਹ ਸੱਭ ਖੇਤਰੀ ਪੱਧਰ ਉੱਤੇ ਅਜਿਹੇ ਟਰਾਂਸਪੋਰਟੇਸ਼ਨ ਸਿਸਟਮ ਅਤੇ ਹੱਲ ਨੂੰ ਕਾਇਮ ਕਰਨ ਉੱਤੇ ਕੇਂਦਰਿਤ ਹੋਵੇਗਾ ਜਿਸਦਾ ਅਸਰ ਪੂਰੇ ਰੀਜਨ ਉੱਤੇ ਪਵੇਗਾ।