ਐਫਐਮਸੀਐਸਏ ਨੇ ਕਮਰਸ਼ੀਅਲ ਮੋਟਰ ਵ੍ਹੀਕਲ ਆਪਰੇਸ਼ਨਜ਼ ਨੂੰ ਵੱਡੀ ਰਾਹਤ ਦੇਣ ਦਾ ਕੀਤਾ ਐਲਾਨ

ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸ਼ਨ ( ਐਫਐਮਸੀਐਸਏ ) ਦੇ ਐਮਰਜੰਸੀ ਡੈਕਲੇਰੇਸ਼ਨ ਵਿੱਚ ਕਮਰਸ਼ੀਅਲ ਮੋਟਰ ਵ੍ਹੀਕਲ ਆਪਰੇਸ਼ਨਜ਼ ਨੂੰ 28 ਫਰਵਰੀ, 2021 ਤੱਕ ਵੱਡੀ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ| ਇਹ ਉਹ ਵ੍ਹੀਕਲ ਹਨ ਜਿਨ੍ਹਾਂ ਵੱਲੋਂ ਕੋਵਿਡ-19 ਐਮਰਜੰਸੀ ਰਾਹਤ ਸਬੰਧੀ ਕੋਸ਼ਿਸ਼ਾਂ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ ਹੈ| ਇਸ ਨੰਵਿਆਏ ਗਏ ਐਲਾਨਨਾਮੇ ਵਿੱਚ ਟਰਾਂਸਪੋਰਟੇਸ਼ਨ ਲਈ ਹੇਠ ਲਿਖੀਆਂ ਵਸਤਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ|

  • ਪਸੂਧਨਤੇਪਸ਼ੂਆਂਲਈਫੀਡ
  • ਕੋਵਿਡ-19 ਦੀਟੈਸਟਿੰਗ, ਡਾਇਗਨੌਸਿਸਤੇਇਲਾਜਲਈਮੈਡੀਕਲਸਪਲਾਈਜ਼ਤੇਸਾਜ਼ੋਸਮਾਨ
  • ਕੋਵਿਡ-19 ਦੀਰੋਕਥਾਮਲਈਵੈਕਸੀਨ, ਸਬੰਧਤਉਤਪਾਦ, ਮੈਡੀਕਲਸਪਅਲਾਈਜ਼ਤੇਹੋਰਸਾਜ਼ੋਸਮਾਨ   ਜਿਸਵਿੱਚਸਹਾਇਕਸਪਲਾਈਜ਼-ਕਿੱਟਸ
  • ਕੋਵਿਡ-19 ਦੀਕਮਿਊਨਿਟੀਟਰਾਂਸਮਿਸ਼ਨਦੀਰੋਕਥਾਮਲਈਕਮਿਊਨਿਟੀਸੇਫਟੀ, ਸੈਨੀਟੇਸ਼ਨਲਈਸਪਲਾਈਜ਼ਤੇਲੋੜੀਂਦੇਸਾਜ਼ੋਸਮਾਨਜਿਵੇਂਕਿਮਾਸਕਸ, ਗਲਵਜ਼, ਹੈਂਡਸੈਨੇਟਾਈਜ਼ਰ, ਸਾਬਣਤੇਡਿਸਇਨਫੈਕਟੈਂਟ
  • ਡਿਸਟ੍ਰਿਬਿਊਸ਼ਨਸੈਂਟਰਜ਼ਜਾਂਸਟੋਰਜ਼ਦੀਐਮਰਜੰਸੀਰੀਸਟੌਕਿੰਗਲਈਫੂਡ, ਪੇਪਰਪ੍ਰੋਡਕਟਸਤੇਹੋਰਗਰੌਸਰੀਜ਼

ਐਫਐਮਸੀਐਸਏ ਨੇ ਪਾਇਆ ਕਿ ਸਿੱਧੇ ਸਹਿਯੋਗ ਵਿੱਚ ਰੁਟੀਨ ਕਮਰਸ਼ੀਅਲ ਡਲਿਵਰੀਜ਼ ਸ਼ਾਮਲ ਨਹੀਂ ਹੈ, ਇਸ ਵਿੱਚ ਯੋਗ ਐਮਰਜੰਸੀ ਰਾਹਤ ਦੀ ਘੱਟ ਤੋਂ ਘੱਟ ਮਾਤਰਾ ਦੇ ਮਿਕਸ ਲੋਡ ਵੀ ਸ਼ਾਮਲ ਹੈ|
ਵੈਕਸੀਨ ਦੀ ਤੇਜ਼ੀ ਨਾਲ ਟਰਾਂਸਪੋਰਟੇਸ਼ਨ ਲਈ ਡੌਟ ਵੱਲੋਂ ਕੀਤੀ ਜਾ ਰਹੀ ਹੈ ਤਿਆਰੀ

ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ (ਡੌਟ) ਨੇ ਐਲਾਨ ਕੀਤਾ ਕਿ ਹਵਾਈ ਤੇ ਜ਼ਮੀਨੀ ਰਸਤੇ ਰਾਹੀਂ ਕੋਵਿਡ-19 ਦੀ ਵੈਕਸੀਨ ਦੀ ਸੇਫ ਤੇ ਤੇਜ਼ੀ ਨਾਲ ਟਰਾਂਸਪੋਰਟੇਸ਼ਨ ਸਬੰਧੀ ਲੋੜੀਂਦੇ ਮਾਪਦੰਡ ਅਪਣਾਏ ਜਾ ਰਹੇ ਹਨ| ਤੇਜ਼ੀ ਨਾਲ ਵੈਕਸੀਨ ਵਿਕਸਤ ਹੋਣ ਕਾਰਨ ਆਪਰੇਸ਼ਨ ਵਾਰਪ ਸਪੀਡ ਰਾਹੀਂ ਡੌਟ ਨੇ ਕੋਵਿਡ-19 ਵੈਕਸੀਨ ਨੂੰ ਵੱਡੀ ਪੱਧਰ ਉੱਤੇ ਵੰਡਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ|
ਸੀਡੀਸੀ ਵੱਲੋਂ ਲਾਂਗ ਹਾਲ ਟਰੱਕ ਡਰਾਈਵਰਾਂ ਲਈ ਸੇਧ ਨੂੰ ਕੀਤਾ ਗਿਆ ਅਪਡੇਟ

ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਲਾਂਗ ਹਾਲ ਟਰੱਕ ਡਰਾਈਵਰਾਂ ਲਈ ਆਪਣੀਆਂ ਕਰੋਨਾਵਾਇਰਸ ਸਬੰਧੀ ਸਿਫਾਰਸ਼ਾਂ ਮੁਹੱਈਆ ਕਰਵਾਈਆਂ ਹਨ| ਖੁਦ ਦੀ ਤੇ ਹੋਰਨਾਂ ਦੀ ਹਿਫਾਜ਼ਤ ਤੋਂ ਵੀ ਅਗਾਂਹ ਸੀਡੀਸੀ ਨੇ ਦੱਸਿਆ ਕਿ ਮਹਾਂਮਾਰੀ ਕਾਰਨ ਨਾ ਸਿਰਫ ਵਰਕਰਜ਼ ਦੀ ਸੇਫਟੀ ਤੇ ਹੈਲਥ ਹੀ ਪ੍ਰਭਾਵਿਤ ਹੁੰਦੀ ਹੈ ਸਗੋਂ ਮੈਂਟਲ ਹੈਲਥ ਤੇ ਇਮੋਸ਼ਨਲ ਸਿਹਤ ਵੀ ਪ੍ਰਭਾਵਿਤ ਹੋਈ ਹੈ| ਤਣਾਅ, ਐਂਜ਼ਾਈਟੀ ਜਾਂ ਡਿਪ੍ਰੈਸ਼ਨ ਦੀ ਗੱਲ ਕਰਦਿਆਂ ਸੀਡੀਸੀ ਨੇ ਸਿਫਾਰਸ਼ ਕੀਤੀ ਕਿ ਸਾਨੂੰ ਨਾ ਸਿਰਫ ਇਨ੍ਹਾਂ ਫੀਲਿੰਗਜ਼ ਦਾ ਆਪਣੇ ਅੰਦਰ ਸਗੋਂ ਹੋਰਨਾਂ ਅੰਦਰ ਵੀ ਧਿਆਨ ਰੱਖਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਵੇ ਉਨ੍ਹਾਂ ਉਪਲਬਧ ਸਰੋਤਾਂ ਬਾਰੇ ਵੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ|