ਐਨਐਚਟੀਐਸਏ ਨੇ ਆਟੋਮੇਟਿਡ ਵ੍ਹੀਕਲਕਰੈਸ਼ ਰਿਪੋਰਟਿੰਗ ਦੇ ਦਿੱਤੇ ਹੁਕਮ

Truck driver in a blue truck

ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ (ਐਨਐਚਟੀਐਸਏ) ਵੱਲੋਂ ਜਨਰਲ ਆਰਡਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਤਹਿਤ ਵ੍ਹੀਕਲ ਬਣਾਉਣ ਵਾਲੀਆਂ ਕੰਪਨੀਆਂ ਤੇ ਵ੍ਹੀਕਲ ਆਪਰੇਟ ਕਰਨ ਵਾਲਿਆਂ ਨੂੰ ਐਸਏਈ ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮਜ਼ (ਏਡੀਏਐਸ) ਜਾਂ ਐਸਏਈ ਲੈਵਲਜ਼ 3-5 ਆਟੋਮੇਟਿਡ ਡਰਾਈਵਿੰਗ ਸਿਸਟਮਜ਼ (ਏਡੀਐਸ) ਨਾਲ ਆਪਣੇ ਵਾਹਨਾਂ ਨੂੰ ਲੈਸ ਕਰਨ ਲਈ ਆਖਿਆ ਗਿਆ ਹੈ ਤਾਂ ਕਿ ਹਾਦਸਿਆਂ ਦੀ ਰਿਪੋਰਟ ਨਾਲ ਦੀ ਨਾਲ ਕੀਤੀ ਜਾ ਸਕੇ।

ਇਸ ਨਾਲ ਐਨਐਚਟੀਐਸਏ ਏਜੰਸੀ ਨੂੰ ਲੋੜੀਂਦੀ ਜਾਣਕਾਰੀ ਇੱਕਠੀ ਕਰਨ ਦਾ ਮੌਕਾ ਮਿਲੇਗਾ ਤੇ ਉਸ ਨਾਲ ਅਮਰੀਕਾ ਦੀਆਂ ਸੜਕਾਂ ਨੂੰ ਅਮੈਰੀਕਨਜ਼ ਲਈ ਸੁਰੱਖਿਅਤ ਰੱਖਣ ਦਾ ਮੌਕਾ ਮਿਲੇਗਾ। ਹਾਲਾਂਕਿ ਦੇਸ਼ ਦੀਆਂ ਸੜਕਾਂ ਉੱਤੇ ਲਾਈ ਗਈ ਤਕਨਾਲੋਜੀ ਲਗਾਤਾਰ ਹੋਰ ਨਿਖਰਦੀ ਜਾ ਰਹੀ ਹੈ। ਐਨਐਚਟੀਐਸਏ ਦੇ ਕਾਰਜਕਾਰੀ ਐਡਮਨਿਸਟ੍ਰੇਟਰ ਡਾ· ਸਟੀਵਨ ਕਲਿੱਫ ਨੇ ਆਖਿਆ ਕਿ ਐਨਐਚਟੀਐਸਏ ਦਾ ਮੁੱਖ ਮੰਤਵ ਸੇਫਟੀ ਹੈ। ਹਾਦਸਿਆਂ ਦੀ ਲਾਜ਼ਮੀ ਰਿਪੋਰਟ ਕਰਨ ਨਾਲ ਏਜੰਸੀ ਕੋਲ ਅਜਿਹਾ ਡਾਟਾ ਮੌਜੂਦ ਹੋਵੇਗਾ ਜਿਸ ਨਾਲ ਉਹ ਅਜਿਹੇ ਸੇਫਟੀ ਸਬੰਧੀ ਮੁੱਦਿਆਂ ਦੀ ਪਛਾਣ ਕਰ ਸਕੇਗੀ ਜਿਹੜੇ ਇਨ੍ਹਾਂ ਆਟੋਮੇਟਿਡ ਸਿਸਟਮਜ਼ ਵਿੱਚ ਉਭਰ ਸਕਦੇ ਹਨ।

ਅਸਲ ਵਿੱਚ ਡਾਟਾ ਇੱਕਠਾ ਕਰਨ ਨਾਲ ਜਨਤਾ ਦਾ ਵੀ ਇਸ ਗੱਲ ਵਿੱਚ ਵਿਸ਼ਵਾਸ ਪੈਦਾ ਹੋਵੇਗਾ ਕਿ ਫੈਡਰਲ ਸਰਕਾਰ ਆਟੋਮੇਟਿਡ ਵਾਹਨਾਂ ਦੀ ਸੇਫਟੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਇਨ੍ਹਾਂ ਆਰਡਰਜ਼ ਤਹਿਤ ਵ੍ਹੀਕਲ ਤੇ ਸਾਜ਼ੋ ਸਮਾਨ (ਜਿਸ ਵਿੱਚ ਸਾਫਟਵੇਅਰ ਵੀ ਸ਼ਾਮਲ ਹੈ) ਦੇ ਲੈਵਲ 2 ਏਡੀਏਐਸ ਜਾਂ ਲੈਵਲ 3-5 ਏਡੀਐਸ ਸਿਸਟਮਜ਼ ਦੇ ਉਤਪਾਦਕ ਤੇ ਏਡੀਐਸ ਨਾਲ ਲੈਸ ਵ੍ਹੀਕਲ ਤੇ ਆਪਰੇਟਰ ਨੇ ਹਾਦਸੇ ਦੀ ਜਾਣਕਾਰੀ ਆਪ ਦੇਣੀ ਹੁੰਦੀ ਹੈ ਜਦਕਿ ਲੈਵਲ 2 ਏਡੀਏਐਸ ਜਾਂ ਲੈਵਲ 3-5 ਏਡੀਐਸ ਸਿਸਟਮ ਹਾਦਸੇ ਸਮੇਂ ਜਾਂ ਹਾਦਸੇ ਤੋਂ ਇੱਕਦਮ ਪਹਿਲਾਂ ਸਾਰੇ ਘਟਨਾਕ੍ਰਮ ਵਿੱਚ ਸ਼ਾਮਲ ਹੁੰਦੇ ਹਨ।

ਇਸ ਡਾਟਾ ਨਾਲ ਏਜੰਸੀ ਨੂੰ ਸਬੰਧਤ ਸੇਫਟੀ ਇਸ਼ੂਜ਼ ਦੀ ਪਛਾਣ ਕਰਨ ਤੇ ਸੜਕਾਂ ਉੱਤੇ ਐਡਵਾਂਸ ਤਕਨਾਲੋਜੀ ਦੇ ਕੰਮਕਾਜ ਦੇ ਢੰਗ ਦਾ ਪਤਾ ਚੱਲੇਗਾ ਇਸ ਨਾਲ ਪਾਰਦਰਸ਼ਤਾ ਵੀ ਵਧੇਗੀ। ਏਡੀਐਸ ਡਾਟਾ ਤੱਕ ਪਹੁੰਚ ਨਾਲ ਇਹ ਵੀ ਪਤਾ ਲੱਗੇਗਾ ਕਿ ਕੀ ਡਰਾਈਵਰਾਂ ਤੋਂ ਬਿਨਾਂ ਵਾਲੀਆਂ ਗੱਡੀਆਂ ਨੂੰ ਪੇਸ਼ ਆਉਣ ਵਾਲੇ ਹਾਦਸਿਆਂ ਦਾ ਪੈਟਰਨ ਇੱਕੋ ਜਿਹਾ ਹੈ ਜਾਂ ਆਪਰੇਸ਼ਨ ਵਿੱਚ ਕੋਈ ਕ੍ਰਿਆਬੱਧ ਸਮੱਸਿਆਵਾਂ ਹਨ।

ਲੈਵਲ 2 ਏਡੀਏਐਸ ਕਈ ਨਵੀਆਂ ਗੱਡੀਆਂ ਵਿੱਚ ਤੇਜ਼ੀ ਨਾਲ ਵੱਧ ਰਹੀ ਆਮ ਵਿਸ਼ੇਸ਼ਤਾ ਹੈ ਤੇ ਇਹ ਡਰਾਈਵਰ ਦੇ ਸਹਿਯੋਗ ਵਾਲੇ ਫੰਕਸ਼ਨਜ਼ ਮੁਹੱਈਆ ਕਰਵਾਉਂਦਾ ਹੈ ਜਿਸ ਨਾਲ ਤਕਨਾਲੋਜੀ ਵੀ ਜੁੜੀ ਹੁੰਦੀ ਹੈ, ਜਿਵੇਂ ਕਿ ਲੇਨ ਵਿੱਚ ਸਿੱਧੇ ਤੌਰ ਉੱਤੇ ਚੱਲਣ ਵਿੱਚ ਮਦਦ ਕਰਨਾ ਤੇ ਕਰੂਜ਼ ਕੰਟਰੋਲ ਹਾਸਲ ਕਰਨਾ, ਜਿੱਥੇ ਵ੍ਹੀਕਲ ਸਟੇਅਰਿੰਗ ਤੇ ਸਪੀਡ ਨਾਲ ਜੁੜੇ ਕੁੱਝ ਨਿਯੰਤਰਣ ਦੇ ਪੱਖਾਂ ਨੂੰ ਚਲਾਉਣ ਦੇ ਸਮਰੱਥ ਬਣਦਾ ਹੈ।