ਐਡਮਿੰਟਨ ਸਥਿੱਤ ਨੈਵੀਸਟਾਰ ਲੋਕੇਸ਼ਨ ਨੂੰ ਸਨਮਾਨ

ਬੀਤੇ ਦਿਨੀਂ ਕਾਰਲਿਸਲੇ ਐਂਡ ਕੰਪਨੀ ਵੱਲੋਂ ਨੈਵੀਸਟਾਰ ਦੇ ਐਡਮਿੰਟਨ ਸਥਿੱਤ ਪਾਰਟਸ ਡਿਸਟਰੀਬਿਊਸ਼ਨ ਕੇਂਦਰ ਨੂੰ ਟਰੱਕ ਤੇ ਹੈਵੀ ਇਕੁਇਪਮੈਂਟ ਕੈਟੇਗਰੀ ਵਿੱਚ ਟਾਪ ਪਰਫਾਰਮਿੰਗ ਵੇਅਰਹਾਊਸ ਦਾ ਸਨਮਾਨ ਦਿੱਤਾ ਗਿਆ। ਇਹ ਦੂਜੀ ਵਾਰ ਹੈ ਕਿ ਐਡਮਿੰਟਨ ਦੇ ਇਸ ਕੇਂਦਰ ਨੂੰ ਲਗਾਤਾਰ ਉਕਤ ਸਨਮਾਨ ਨਾਲ ਨਿਵਾਜਿਆ ਗਿਆ। ਕਾਰਲਿਸਲੇ ਐਂਡ ਕੰਪਨੀ ਇੱਕ ਇੰਡਸਟਰੀ ਸਲਿਯੂਸ਼ਨ ਐਡਵਾਈਜਰ ਹੈ ਜਿਸ ਨੇ ਮੈਕਸੀਕੋ ਅਧਾਰਿਤ ਪਾਰਟਸ ਡਿਸਟਰੀਬਿਊਸ਼ਨ ਸੈਂਟਰ ਦੀ ਕਿਊਰੇਟਰੋ ਨਾਂ ਦੀ ਕੰਪਨੀ ਨੂੰ ਵੀ ਸਨਮਾਨਿਤ ਕੀਤਾ। ਕਾਰਲਿਸਲੇ ਐਂਡ ਕੰਪਨੀ ਦੇ ਪਾਰਟਸ ਡਵੀਜ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੋਸੇਫ਼ ਕੋਰੀ ਨੇ ਕਿਹਾ ਕਿ ਸਾਡੀ ਕੰਪਨੀ ਨੇ ਨੈਵੀਸਟਾਰ ਐਡਮਿੰਟਨ ਅਤੇ ਕਿਊਰੇਟਰੋ ਪਾਰਟਸ ਡਿਸਟਰੀਬਿਊਸ਼ਨ ਸੈਂਟਰਜ ਨੂੰ ਇੰਡਸਟਰੀ ਦੇ ਦੋ ਟਾਪ ਦੀਆਂ ਕੰਪਨੀਆਂ ਵਜੋਂ ਮਾਨਤਾ ਦਿੱਤੀ ਹੈ ਜਿਹੜਾ ਇੱਕ ਵਕਾਰੀ ਸਨਮਾਨ ਹੈ ਅਤੇ ਸਾਡੀ ਕਸਟਮਰ ਸਰਵਿਸ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਨੈਵੀਸਟਾਰ ਦੇ ਆਫਟਰਸੇਲਜ਼ ਦੇ ਪ੍ਰੈਜ਼ੀਡੈਂਟ ਫਰੀਡਰਿੱਚ ਬਾਓਮੈਨ ਨੇ ਕਿਹਾ ਕਿ ਸਾਡੀ ਸੰਸਥਾ ਨੇ ਆਫ਼ਟਰਸੇਲਜ਼ ਫੰਕਸ਼ਨ ਅਲਾਈਨ ਕੀਤੇ ਹਨ ਜਿਸ ਅਧੀਨ ਅਸੀਂ ਆਪਣੇ ਕਸਟਮਰਾਂ ਲਈ ਸਰਵਿਸ ਅਤੇ ਰਿਪੇਅਰ ਦੇ ਕੰਮ ਵਿੱਚ ਵਧੇਰੇ ਤੇਜ਼ੀ ਲਿਆਂਦੀ ਜਾਵੇਗੀ। ਇਸ ਕੜੀ ਵਿੱਚ ਅਸੀਂ ਮੇਮਫਿਸ, ਟੈਂਸੀ ਵਿੱਚ ਨਵਾਂ ਪਾਰਟਸ ਡਿਸਟ੍ਰੀਬਿਊਸ਼ਨ ਸੈਂਟਰ ਖੋਲ੍ਹ ਰਹੇ ਹਾਂ ਅਤੇ ਡੀਲਰਾਂ ਕੋਲ ਪਹਿਲਾਂ ਪਏ ਪਾਰਟਸ ਦੀ ਗਿਣਤੀ ਡੀਲਰ ਪਾਰਟਸ ਇਨਵੇਂਟਰੀ ਮੈਨੇਜਮੈਂਟ ਸਿਸਟਮ ਦੇ ਪਸਾਰ ਤਹਿਤ ਵਧਾ ਰਹੇ ਹਾਂ। ਅਸੀਂ ਆਪਣੇ ਗ੍ਰਾਹਕਾਂ ਨੂੰ ਸਮੇਂ ਸਿਰ ਡਿਲਿਵਰੀਜ਼ ਦੇਣ ਲਈ ਨਵੇਂ ਰਸਤੇ ਲੱਭਣ ਦੇ ਨਾਲ ਨਾਲ ਵਧੇਰੇ ਨੈਵੀਸਟਾਰ ਪਾਰਟਸ ਡਿਸਟਰੀਬਿਊਸ਼ਨ ਸੈਂਟਰ ਖੋਲ੍ਹ ਰਹੇ ਹਾਂ ਤਾਂ ਕਿ ਇੰਡਸਟਰੀ ਵਿੱਚ ਹਮੇਸ਼ਾਂ ਅਵੱਲ ਰਹਿ ਸਕੀਏ।