ਐਂਡੀ ਟਰਾਂਸਪੋਰਟ ਵੱਲੋਂ ਟਰਾਈਸਟੈਨ ਫਲੀਟ ਮੈਨੇਜਮੈਂਟ ਜਾਰੀ

ਐਂਡੀ ਟਰਾਂਸਪੋਰਟ ਵੱਲੋਂ ਆਪਣੀ ਅਧਿਕਾਰਿਤ ਨਵੀਨਤਮ ਬਿਜ਼ਨੈਸ ਟਰਾਈਸਟੈਨ ਫਲੀਟ ਮੈਨੇਜਮੈਂਟ ਨੂੰ ਜਾਰੀ ਕੀਤਾ ਹੈ। ਨਵੀਂ ਕੰਪਨੀ ਸੈਂਕੜੇ ਹੈਵੀ ਟਰੱਕ ਤੇ ਟਰੇਲਰ ਮੇਨਟੀਨੈਂਸ ਸੈਂਟਰ ਚਲਾਉਣ ਦੇ ਨਾਲ ਨਾਲ ਪਰੈਂਵੈਂਟਿਵ ਮੇਨਟੀਨੈਂਸ, ਇਕੁਇਪਮੈਂਟ ਇੰਸਪੈਕਸ਼ਨ ਸਮੇਤ ਜਨਰਲ ਮਕੈਨਨਿਕ ਤੇ ਕੁਲੀਜ਼ਨ ਰਿਪੇਅਰਜ਼ ਵਰਗੀਆਂ ਪਰਸਨਲ ਮੈਨੇਜਮੈਂਟ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ। ਕੂ ਤੇ ਈ ਵੀ ਪੀ ਐਂਡਰੀਆ ਕਰਿਸਨ ਨੇ ਕਿਹਾ ਕਿ ਟਰਿਸਟਨ ਫਲੀਟ ਮੈਨੇਜਮੈਂਟ ਮੇਨਟੀਨੈਂਸ ਤੇ ਰਿਪੇਅਰ ਸਰਵਿਸਜ਼ ਦਾ ਇੱਕ ਕੁਦਰਤੀ ਪਸਾਰ ਹੈ ਜਿਹੜੀ ਐਂਡੀ ਟਰਾਂਸਪੋਰਟ ਅਤੇ ਇੰਡੀਪੇਨਡੈਂਟ ਓਨਰ ਓਪਰੇਟਰਜ਼ ਨੂੰ ਲੰਬੇ ਸਮੇਂ ਤੋਂ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਹੈ। ਐਂਡੀ ਟਰਾਂਸਪੋਰਟ ਦੇ ਫਲੀਟ ਦਾ ਉਭਾਰ ਮੇਨਟੀਨੈਂਸ ਤੇ ਰਿਪੇਅਰ ਸੈਂਟਰ ਦੇ ਫ਼ਿਜ਼ੀਕਲ ਨੈਟਵਰਕ ਰਾਹੀਂ ਹੋਇਆ ਜਿਸ ਦੀਆਂ ਮਾਹਿਰਾਨਾਂ ਤੇ ਪ੍ਰਤੀਬੱਧਤ ਸੇਵਾਵਾਂ ਤੀਜੀਆਂ ਪਾਰਟੀਆਂ ਨੂੰ ਪੇਸ਼ ਕੀਤੀਆਂ ਜਾ ਰਹੀਆਂ ਹਨ। ਟਰਾਈਸਟਨ ਦਾ ਕਸਟਮਰ ਬੇਸ ਛੋਟੇ ਅਤੇ ਮੱਧ ਸਾਈਜ਼ ਫਲੀਟਾਂ ਤੇ ਅਧਾਰਿਤ ਹੈ। ਆਪਡੇ ਫਲੀਟਾਂ ਦੀ ਪੀ ਐਮ ਤੇ ਰਿਪੇਅਰ ਕਰਵਾਉਣ ਲਈ ਕਰੀਬ 200 ਕਲਾਇੰਟ ਟਰਾਈਸਟਨ ਨਾਲ ਜੁੜੇ ਹੋਏ ਹਨ ਜਿਹੜੇ ਉੱਤਰੀ ਅਮਰੀਕਾ ਭਰ ਵਿੱਚ ਇਸ ਦੇ ਸੱਤੇ ਦਿਨ ਚੌਵੀ ਘੰਟੇ ਰੋਡ ਸਾਈਡ ਸਹਾਇਤਾ, ਟੋਇੰਗ ਅਤੇ ਰੋਡ ਸਰਵਿਸ ਵਰਗੀਆਂ ਸੇਵਾਵਾਂ ਪ੍ਰਾਪਤ ਕਰ ਰਹੇ ਹਨ। ਮੁਖੀ ਲਿਈ ਕਰਿਸਨ ਨੇ ਕਿਹਾ ਕਿ ਜਦੋਂ ਤੁਸੀਂ ਇੱਕ ਫਲੀਟ ਓਪਰੇਟ ਕਰਨ ਦੇ ਨਾਲ ਸ਼ਾਪ ਮੈਨੇਜ ਕਰਦੇ ਹੋ ਤਾਂ ਇੰਨ-ਹਾਊਸ ਮੇਨਟੀਨੈਂਸ ਸੈਂਟਰ ਇੱਕ ਮੋਹਿੰਗਾ ਸੈਂਟਰ ਹੋਣ ਕਰਕੇ ਵੱਡਾ ਬੋਝ ਬਣ ਜਾਂਦਾ ਹੈ। ਅਸੀਂ ਪਰਸਨਲਾਈਜ਼ਡ ਫਲੀਟ ਮੈਨੇਜਮੈਂਟ ਸਲਿਯੂਸ਼ਨ ਮਹੱਈਆ ਕਰਕੇ ਫਲੀਟ ਮਾਲਿਕਾਂ ਨੂੰ ਆਪਣੇ ਮੁੱਖ ਬਿਜ਼ਨੈਸ ਵੱਲ ਕੇਂਦਰਿਤ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਾਂ ਜਿਸ ਵਿੱਚ ਇੱਕ ਢੁਕਵੀਂ ਲੋਕੇਸ਼ਨ ਉੱਤੇ ਨਵੀਂ ਸ਼ਾਪ ਖੋਲ੍ਹਣ, ਪਹਿਲਾਂ ਮੌਜੂਦ ਸ਼ਾਪਸ ਨੂੰ ਚਲਾਉਣਾ, ਅਤੇ ਉਹਨਾਂ ਨੂੰ ਆਪਣੇ ਨੈੱਟਵਰਕ ਤੇ ਸੇਵਾਵਾਂ ਵਿੱਚ ਅਸੈੱਸ ਦੇਣਾ ਸ਼ਾਮਿਲ ਹੈ।