ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਦੇ ਬੋਰਡ ਵੱਲੋਂ ਇਸ ਸਾਲ ਲਈ ਆਪਣੀਆਂ ਰਿਸਰਚ ਸਬੰਧੀ ਤਰਜੀਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਤਰਜੀਹਾਂ ਵਿੱਚ ਉਨ੍ਹਾਂ ਵਿਸਿ਼ਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਹੜੇ ਟਰੱਕਿੰਗ ਇੰਡਸਟਰੀ ਦੀ ਵਰਕਫੋਰਸ, ਸ਼ੋਸ਼ਣ ਕਰਨ ਲਈ ਕੀਤੀ ਗਈ ਟੋਇੰਗ ਦੇ ਆਪਰੇਸ਼ਨਲ ਪ੍ਰਭਾਵ ਤੇ ਕੌਮਾਂਤਰੀ ਵਰਕ ਪਰਮਿਟਸ ਰਾਹੀਂ ਡਰਾਈਵਰਾਂ ਦੀ ਅਬਾਦੀ ਵਿੱਚ ਵਾਧਾ ਕਰਨਾ ਹੈ।
ਏਟੀਆਰਆਈ, ਜਿਸਦਾ ਕੈਨੇਡੀਅਨ ਟਰੱਕਿੰਗ ਅਲਾਇੰਸ ਮੈਂਬਰ ਵੀ ਹੈ, ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੇਠ ਲਿਖੇ ਅਨੁਸਾਰ ਹਨ :
- ਮੈਰੀਯੁਆਨਾ ਨੂੰ ਡੀਕ੍ਰਿਮਿਨਲਾਈਜ਼ੇਸ਼ਨ ਕਰਨ ਦੇ ਟਰੱਕਿੰਗ ਇੰਡਸਟਰੀ ਉੱਤੇ ਪੈਣ ਵਾਲੇ ਪ੍ਰਭਾਵ : ਹੋਰਨਾਂ ਸਟੇਟਸ ਵੱਲੋਂ ਮੈਰੀਯੁਆਨਾ ਅਤੇ ਹੋਰਨਾਂ ਨਸਿ਼ਆਂ ਨੂੰ ਡੀਕ੍ਰਿਮਿਨਲਾਈਜ਼ ਕਰਨ ਦੇ ਫੈਸਲੇ ਵੱਲ ਵਧਣ ਤੋਂ ਬਾਅਦ ਏਟੀਆਰਆਈ ਵੱਲੋਂ ਇਸ ਅਧਿਐਨ ਨਾਲ ਆਪਣੀ 2019 ਦੀ ਰਿਪੋਰਟ ਨੂੰ—ਰੋਡਵੇਅ ਸੇਫਟੀ ਤੇ ਉਨ੍ਹਾਂ ਸਟੇਟਸ, ਜਿਨ੍ਹਾਂ ਵਿੱਚ ਪਾਬੰਦੀਸ਼ੁਦਾ ਪਦਾਰਥਾਂ ਸਬੰਧੀ ਕਾਨੂੰਨ ਵਿੱਚ ਤਬਦੀਲੀ ਕੀਤੀ ਗਈ ਹੈ, ਵਿੱਚ ਵਰਕਫੋਰਸ ਉੱ਼ਤੇ ਪੈਣ ਵਾਲੇ ਪ੍ਰਭਾਵ ਬਾਰੇ— ਅਪਡੇਟ ਕਰੇਗੀ।
- ਸੋ਼ਸ਼ਣ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਦੇ ਪ੍ਰਭਾਵ : ਸ਼ੋਸ਼ਣ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਕਈ ਕਿਸਮ ਦੀ ਹੋ ਸਕਦੀ ਹੈ–ਇਸ ਵਿੱਚ ਉਹ ਟੋਅ ਆਪਰੇਟਰਜ਼ ਸ਼ਾਮਲ ਹਨ ਜਿਹੜੇ ਹਾਦਸਿਆਂ ਲਈ ਮਸ਼ਹੂਰ ਥਾਂ ਦੇ ਨੇੜੇ ਪਾਰਕ ਕਰਦੇ ਹਨ, ਗੱਡੀਆਂ ਦਾ ਪੋਜ਼ੈਸ਼ਨ ਲੈਂਦੇ ਹਨ, ਅਤੇ ਗੱਡੀਆਂ ਤੇ ਕਾਰਗੋ ਨੂੰ ਛੱਡਣ ਬਦਲੇ ਮਰਜ਼ੀ ਦੇ ਪੈਸੇ ਵਸੂਲਦੇ ਹਨ। ਇਸ ਰਿਸਰਚ ਨਾਲ ਇਸ ਮੁੱਦੇ ਦੀ ਤਹਿ ਤੱਕ ਜਾਇਆ ਜਾਵੇਗਾ ਤੇ ਉਨ੍ਹਾਂ ਸਟੇਟਸ ਤੋਂ ਸੇਧ ਲਈ ਜਾਵੇਗੀ ਜਿਨ੍ਹਾਂ ਨੇ ਕਾਨੂੰਨ ਬਣਾ ਕੇ ਇਸ ਤਰ੍ਹਾਂ ਟੋਅ ਆਪਰੇਟਰਾਂ ਦੀ ਮਨਮਰਜ਼ੀਆਂ ਉੱਤੇ ਨਕੇਲ ਕੱਸੀ ਹੈ।(ਓਨਟਾਰੀਓ ਵਿੱਚ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸਰਕਾਰ ਤੇ ਪੁਲਿਸ ਨਾਲ ਰਲ ਕੇ ਇਸ ਮਾਮਲੇ ਅਤੇ ਟਰੱਕਿੰਗ ਇੰਡਸਟਰੀ ਦੀ ਮਦਦ ਲਈ ਟੋਇੰਗ ਨਾਲ ਸਬੰਧਤ ਹੋਰਨਾਂ ਮਾਮਲਿਆਂ ਨਾਲ ਨਜਿੱਠਿਆ ਗਿਆ ਹੈ)।
- ਸੇਫਟੀ ਸਬੰਧੀ ਨਤੀਜਿਆਂ ਤੇ ਡਰਾਈਵਰਾਂ ਨੂੰ ਰੋਕਣ ਦੀ ਕੋਸਿ਼ਸ਼ ਉੱਤੇ ਡਰਾਈਵਰਾਂ ਦੀ ਟਰੇਨਿੰਗ ਦੇ ਪੈਣ ਵਾਲੇ ਪ੍ਰਭਾਵ : 2021 ਵਿੱਚ ਡਰਾਈਵਰਾਂ ਦੀ ਘਾਟ ਤੇ ਡਰਾਈਵਰਾਂ ਨੂੰ ਰੋਕ ਕੇ ਰੱਖਣ ਦੀ ਕੋਸਿ਼ਸ਼ ਇੰਡਸਟਰੀ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਵਜੋਂ ਆਈਆਂ। ਟਰੱਕਿੰਗ ਇੰਡਸਟਰੀ ਨਾਲ ਜੁੜਨ ਵਾਲੇ ਨਵੇਂ ਡਰਾਈਵਰਾਂ ਨੂੰ ਸਫਲਤਾਪੂਰਬਕ ਇੱਕਜੁੱਟ ਰੱਖਣ ਲਈ ਇਹ ਸਮਝਣਾ ਕਿ ਸ਼ੁਰੂਆਤੀ ਡਰਾਈਵਰ ਟਰੇਨਿੰਗ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ, ਬੇਹੱਦ ਜ਼ਰੂਰੀ ਹੈ ਤੇ ਇਸ ਰਿਸਰਚ ਨਾਲ 2008 ਤੋਂ ਏਟੀਆਰਆਈ ਦੇ ਅਧਿਐਨ ਨੂੰ ਅਪਡੇਟ ਕੀਤਾ ਜਾ ਸਕੇਗਾ।
- ਡਰਾਈਵਰਾਂ ਦੀ ਘਾਟ ਨੂੰ ਖ਼ਤਮ ਕਰਨ ਲਈ ਈਬੀ-3 ਵਰਕ ਪਰਮਿਟਸ ਦੀ ਵਰਤੋਂ : ਇਸ ਰਿਸਰਚ ਨਾਲ ਅਮਰੀਕਾ ਤੋਂ ਬਾਹਰ ਤੋਂ ਡਰਾਈਵਰ ਰੱਖਣ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ। ਇਹ ਸੱਭ ਇੰਪਲੌਇਰ ਵੱਲੋਂ ਸਪਾਂਸਰਡ ਈਬੀ-3 ਵਰਕ ਪਰਮਿਟ ਰਾਹੀਂ ਹੋਵੇਗੀ।
- ਟਰੱਕਿੰਗ ਇੰਡਸਟਰੀ ਉੱਤੇ ਐਸਈਸੀ ਕਲਾਈਮੇਟ ਨਿਯਮ ਦੇ ਪੈਣ ਵਾਲੇ ਪ੍ਰਭਾਵ : ਇਸ ਰਿਸਰਚ ਨਾਲ ਨਵੇਂ ਐਸਈਸੀ ਕਲਾਈਮੇਟ ਨਿਯਮਾਂ ਦੇ ਟਰੱਕਿੰਗ ਇੰਡਸਟਰੀ ਤੇ ਉਨ੍ਹਾਂ ਦੀ ਸਪਲਾਈ ਚੇਨਜ਼ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਤੋਲਿਆ ਜਾਵੇਗਾ। ਇਸ ਦੌਰਾਨ ਸਾਰਾ ਧਿਆਨ ਸੰਭਾਵੀ ਸਕੋਪ 3 ਰਿਪੋਰਟਿੰਗ ਲੋੜਾਂ ਉੱਤੇ ਕੇਂਦਰਿਤ ਕੀਤਾ ਜਾਵੇਗਾ।ਖਾਸਤੌਰ ਉੱਤੇ ਜਨਤਕ ਤੌਰ ਉੱਤੇ ਟਰੇਡ ਕਰਨ ਵਾਲੀਆਂ ਕੰਪਨੀਆਂ ਦੀ ਸਪਲਾਈ ਚੇਨ ਦੀਆਂ ਵਸਤਾਂ ਦੇ ਦਸਤਾਵੇਜ਼ ਤਿਆਰ ਕਰੇਗੀ ਜਿਨ੍ਹਾਂ ਨੇ ਕਾਰਬਨ ਆਊਟਪੁੱਟਸ ਨੂੰ ਹਰ ਹਾਲ ਰਿਪੋਰਟ ਕਰਨਾ ਹੋਵੇਗਾ।
ਏਟੀਆਰਆਈ ਦੀ ਰਿਸਰਚ ਐਡਵਾਈਜ਼ਰੀ ਕਮੇਟੀ ਵੱਲੋਂ 15 ਤੇ 16 ਮਾਰਚ ਨੂੰ ਡੱਲਾਸ ਵਿੱਚ ਹੋਈ ਮੀਟਿੰਗ ਵਿੱਚ ਇਨ੍ਹਾਂ ਰਿਸਰਚ ਵਿਸਿ਼ਆਂ ਦੀ ਸੂਚੀ ਤਿਆਰ ਕੀਤੀ ਗਈ ਤੇ ਪਿੱਛੇ ਜਿਹੇ ਕੀਤੀ ਗਈ ਮੀਟਿੰਗ ਵਿੱਚ ਏਟੀਆਰਆਈ ਬੋਰਡ ਨੇ ਇਸ ਸੂਚੀ ਵਿੱਚ ਦਰਜ ਸਿਫਾਰਸ਼ ਕੀਤੇ ਗਏ ਵਿਸਿ਼ਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ।