ਈ ਐਲ ਡੀ ਅਤੇ ਫਰੇਟ-ਮੈਚਰ ਕੋਨੇਕਸੀਅਲ ਵੱਲੋਂ ਮਾਈ20 ਟੀ ਐਫ਼ ਐਮ ਐਸ ਜਾਰੀ

ਕੋਨੇਕਸੀਅਲ ਵੱਲੋਂ ਪਿਛਲੇ ਮਹੀਨੇ ਮਾਈ20 ਟਾਵਰ ਸਿਸਟਮ ਜਾਰੀ ਕਰਨ ਦਾ ਐਲਾਨ ਕੀਤਾ ਸੀ ਜਿਹੜਾ ਕਿ ਇੱਕ ਫਲੀਟ ਮੈਨੇਜਮੈਂਟ ਸਿਸਟਮ ਹੈ ਅਤੇ ਕੰਪਨੀ ਦੇ ਮਾਈ20 ਇਲੈਕਟਰੋਨਿਕ ਲੋਗਿੰਗ ਡੀਵਾਈਸ ਉੱਤੇ ਅਧਾਰਿਤ ਹੈ।

ਇਸ ਦੇ ਨਾਲ ਹੀ ਈ ਐਲ ਡੀ ਉਤਪਾਦ ਦੇ ਨਾਲ ਉਹਨਾਂ ਨੇ ਇਸ ਵਿੱਚ ਫੰਕਸ਼ਨੈਲਿਟੀ ਅਰਾਊਂਡ ਡਰਾਈਵਰ ਕੋਚਿੰਗ ਤੇ ਮੋਬਾਇਲ ਡਾਕੂਮੈਂਟ ਟਰਾਂਸਫ਼ਰ ਐਡ ਕਰਨ ਦੇ ਨਾਲ ਨਾਲ ਕੋਨੇਕਸੀਅਲ ਦੇ ਫਰੇਟ-ਮੈਚਿੰਗ ਪਲੇਟਫਾਰਮ ਨੂੰ ਵੀ ਅਸੈਸ ਮੁਹੱਈਆ ਕਰਵਾਇਆ ਹੈ। ਇਸ ਰਾਹੀਂ ਕੰਪਨੀ ਨੂੰ ਇਹ ਸਹੂਲਤ ਹੁੰਦੀ ਹੈ ਕਿ ਉਹ ਫਲੀਟ ਦੇ ਸਾਰੇ ਟਰੱਕਾਂ ਤੇ ਡਰਾਈਵਰਾਂ ਦੇ ਈ ਐਲ ਡੀ ਅਤੇ ਆਵਰਜ਼ ਆਫ਼ ਸਰਵਿਸ ਡੈਟੇ ਰਾਹੀਂ ਲੋਡ ਮੈਚਿੰਗ ਕਰ ਸਕੇ।

ਕੋਨੇਕਸੀਅਲ ਦੇ ਸੀ ਈ ਓ ਅਤੇ ਫ਼ਾਊਂਡਰ ਕੇਨਈਵੈਨਜ ਨੇ ਕਿਹਾ ਕਿ ਇਸ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਅਸੀਂ ਆਪਣੇ ਨੈੱਟਵਰਕ ਦੇ ਹਜ਼ਾਰਾਂ ਡਰਾਈਵਰਾਂ ਨਾਲ ਮਸ਼ਵਰਾ ਕੀਤਾ ਅਤੇ ਵੇਖਿਆ ਕਿ ਈ ਐਲ ਡੀ ਅਤੇ ਸੇਫ਼ਟੀ ਡੈਟਾ ਨੂੰ ਜਾਰੀ ਰੱਖਣਾ ਬਹੁਤ ਮਹੱਤਵਪੂਰਨ ਹੈ ਪਰ ਇਸਦੇ ਨਾਲ ਹੀ ਡਾਰਕਮੂਡ ਅਤੇ ਡਾਈਨਾਮਿਕ ਕਪੈਸਟੀ ਵਰਗੇ ਫੀਚਰਾਂ ਨੂੰ ਸਭ ਤੋਂ ਉਪਰ ਰੱਖਣਾ ਪਵੇਗਾ।

ਮਾਈ 20 ਟਾਵਰ ਦਾ ਵਹੀਕਲ ਸੇਫ਼ਟੀ ਡੈਸ਼ਬੋਰਡ ਡਰਾਈਵਿੰਗ ਮੁੱਦਿਆਂ ਦਾ ਨਿਰੀਖਣ ਮੁਹੱਈਆ ਕਰਦਾ ਹੈ ਜਿਸਦੇ ਨਾਲ ਨਾਲ ਹਾਰਡ ਬਰੇਕਿੰਗ ਅਤੇ ਟਰੱਕ ਦੇ ਇੱਕ ਦਮ ਤੇਜ਼ੀ ਨਾਲ ਰਫ਼ਤਾਰ ਫੜਨ ਵਾਲੇ ਮੁੱਦਿਆਂ ਬਾਰੇ ਵੀ ਪਤਾ ਲੱਗਦਾ ਹੈ।ਮੋਬਾਇਲ ਡਾਕੂਮੈਂਟ ਡਿਸਪੈਚ ਰਾਹੀਂ ਫਲੀਟਸ ਅਤੇ ਡਰਾਈਵਰ ਸਕੇਲ ਟਿਕਟਾਂ, ਹਾਦਸਾ ਰਿਪੋਰਟਾਂ, ਅਤੇ ਕੁ ਇੱਕ ਰੈਫ਼ਰੈਂਸ ਤੇ ਕਮਿਊਨੀਕੇਸ਼ਨ ਦੇ ਬਿੱਲਾਂ ਨੂੰ ਟਰਾਂਸਮਿੱਟ ਕੀਤਾ ਜਾ ਸਕਦਾ ਹੈ।ਸਿਸਟਮ ਦੀ ਡਾਇਨਾਮਿੱਕ ਕੈਪਸਟੀ ਬਬਲਜ਼ ਰਾਹੀਂ ਟਰੱਕ ਲੋਕੇਸ਼ਨ ਦੀ ਵਿਯੂਅਲ ਲੋਕੇਸ਼ਨ, ਤਾਜ਼ਾ ਆਵਰਜ਼-ਆਫ਼-ਸਰਵਿਸ, ਅਤੇ ਟਰੱਕਲੋਡ ਅਵੇਲੇਬਿਲਿਟੀ ਬਾਰੇ ਸੂਚਨਾ ਫਲੀਟ ਦੇ ਹਰੇਕ ਡਰਾਈਵਰ ਦੀ ਮੈਪਿੰਗ ਸਕਰੀਨ ਉੱਤੇ ਮੌਜੂਦ ਹੁੰਦੇ ਹਨ।ਕੋਨੇਕਸੀਅਲ ਦਾ ਕਹਿਣਾ ਸੀ ਕਿ ਇਹ ਸੂਚਨਾ ਪ੍ਰਤੀ ਮੀਲ ਦੇ ਹਿਸਾਬ ਨਾਲ ਸਿਸਟਮ ਵਿੱਚ ਅੱਪਡੇਟ ਹੁੰਦੀ ਰਹਿੰਦੀ ਹੈ ਅਤੇ ਇਸਦੀ ਡਾਰਕ ਮੂਡ ਕੈਪੇਬਿਲਿਟੀ ਮਾਈ ੨੦ ਟਾਵਰ ਨੂੰ ਵਧੇਰੇ ਪੜ੍ਹਣ ਯੋਗ ਤੇ ਭਰੋਸੇਮੰਦ ਬਣਾਉਂਦੀ ਹੈ।