ਈਸਟਰਨ ਕੈਨੇਡਾ ਦੀਆਂ 4 provinces LCV ਟ੍ਰੇਲਰ ਚਲਾਉਣ ਦੇ ਇਕ ਕਾਮਨ ਰੂਲਜ਼ ਦੇ ਤਹਿਤ ਸਹਿਮਤ

ਕੈਨੇਡਾ ਦੇ ਚਾਰ ਰਾਜਾਂ Ontario ,Quebec , New Brunswick ,ਅਤੇ Nova Scotia ਦੇ ਵਿਚਕਾਰ LCV ਵਾਹਨ ਨੂੰ ਚਲਾਉਣ

ਲਈ ਇਕ ਜਰੂਰੀ ਏਗ੍ਰੀਮੇੰਟ ਪਾਸ ਹੋਇਆ ਹੈ .ਇਸ ਏਗ੍ਰੀਮੇੰਟ ਦੇ ਪਾਸ ਹੋਣ ਨਾਲ ਇੰਟਰ ਪ੍ਰੋਵਿੰਸ਼ੀਅਲ ਚੱਲਣ ਵਾਲੀਆਂ

ਟ੍ਰਾੰਸਪੋਰਟ ਕੰਪਨੀਆਂ ਨੂੰ ਹੁਣ ਕਾਫੀ ਸੌਖ ਹੋ ਗਈ ਹੈ ਅਤੇ ਹੁਣ ਉਹ ਕਾਫੀ ਹੱਦ ਤਕ ਸਮਾਂ ਅਤੇ ਤੇਲ ਦੀ ਬਚਤ ਦੇ ਨਾਲ ਨਾਲ

ਏਮਿਸ਼ਨ ਤੇ ਵੀ ਸੇਵਿੰਗ ਕਰਨਗੀਆਂ .

ਇਸ MoU ਦੇ ਤਹਿਤ ਉਨਟਾਰੀਓ ਦਾ LCV ਪ੍ਰੋਗਰਾਮ ਇਕ ਖਾਸ ਮਹੱਤਵ ਰੱਖਦਾ ਸੀ . MoU ਦੇ ਇਸ ਪ੍ਰੋਗਰਾਮ ਤਹਿਤ 10

ਖਾਸ ਰੂਲ ਸਨ ਜੋ ਹਰ LCV ਅਪਰੇਸ਼ਨ ਚਲਾਉਣ ਵਾਲੀ ਟ੍ਰੱਕਇੰਗ ਕੰਪਨੀ ਨੂੰ ਇਹਨਾਂ ਚਾਰ ਰਾਜਾਂ ਦੇ ਵਿਚ ਚੱਲਣ ਲਈ

ਅਪਨਾਉਣੇ ਹੀ ਪੈਂਦੇ ਸਨ .

ਇਸ ਮੁਤਾਬਕ : ਇਕ ਟ੍ਰੱਕਇੰਗ ਕੰਪਨੀ ਦੀ ਯੋਗਤਾ ਉਸ ਦੇ experience ,Insurance ਅਤੇ safety ਰੇਟਿੰਗ ਤੇ ਨਿਰਭਰ ਕਰਦੀ

ਹੈ .

ਡਰਾਈਵਰ ਦੀ ਕ੍ਵਾਲੀਫਿਕੇਸ਼ਨ ਅਤੇ ਟ੍ਰੇਨਿੰਗ :

ਟਰੱਕ ਦੀ ਸਪੀਡ 90km /h ਤੋਂ ਵੱਧ ਨਾ ਹੋਵੇ .

ਟ੍ਰੇਲਰ ਦੇ ਪਿੱਛੇ ਲਗੇ sign ਦੀਆਂ ਖਾਸ ਹਦਾਇਤਾਂ

, ਖਾਸ ਤਰ੍ਹਾਂ ਦੇ Equipment ਨੂੰ ਚਲਾਉਣ ਦਾ sign , ਟਰੱਕ ਟ੍ਰੇਲਰ ਸਮੇਤ Equipment ਦੀ ਲੰਬਾਈ 40 ਮੀਟਰ ਤੋਂ ਵੱਧ ਨਾ ਹੋਵੇ

ਚੌੜਾਈ ਜੋ ਪੂਰੇ ਕੰਟਰੀ ਦੇ ਵਿਚ ਹੈ ਉਹ ਹੀ ਲਾਗੂ ਹੁੰਦੀ ਹੈ .

ਟ੍ਰੇਲਰ ਦੇ ਉਪਰ weight ਅਤੇ ਟ੍ਰੇਲਰ ਦੇ ਲੰਬਾਈ ਅਤੇ ਚੌੜਾਈ ਲਿਖਣਾ ਜਰੂਰੀ ਹੈ.

ਇਸ ਏਗ੍ਰੀਮੇੰਟ ਦੇ ਪਾਸ ਹੋਣ ਨਾਲ ਉਨਟਾਰੀਓ ਰਾਜ ਨੂੰ ਆਰਥਿਕ ਪੱਖੋਂ ਕਈ ਫਾਇਦੇ ਹੋਏ ਹਨ , ਜਿਵੇ ਕੇ ਘੱਟ ਟ੍ਰੈਫਿਕ ,ਤੇਲ ਦੀ

ਬਚਤ ,ਘੱਟ GHG ਏਮਿਸ਼ਨ ਅਤੇ ਸਬ ਤੋਂ ਵੱਧ ਰੋਡ ਤੇ ਸੁਰੱਖਿਆ .

ਉਨਟਾਰੀਓ ਦੇ ਟ੍ਰਾੰਸਪੋਰਟ ਮੰਤਰੀ Steven Del Duca ਨੇ ਕਿਹਾ ਕੇ ਇਹ ਸਾਰੇ ਬੈਰੀਅਰ ਹਟਾਉਣ ਨਾਲ ਹੁਣ ਸਮਾਨ ਦੀ ਢੋਆ

ਢੁਆਈ ਬਹੁਤ ਸੌਖੇ ਅਤੇ ਸੇਫ ਤਰੀਕੇ ਨਾਲ ਹੋਵੇਗੀ .

ਉਨਟਾਰੀਓ ਵਿਚ LCV ਟ੍ਰੇਲਰ ਦੀ ਸ਼ੁਰੂਆਤ ਅਗਸਤ 2009 ਵਿਚ ਹੋਈ ਅਤ ਉਸ ਸਮੇਂ ਤੋਂ ਲੈ ਕੇ ਹੁਣ ਤਕ ੨੨੦ ,੦੦੦ ਟ੍ਰਿਪ

ਲੱਗ ਚੁਕੇ ਹਨ ਅਤੇ 70,000,000 km ਦੀ ਦੂਰੀ ਤਹਿ ਕਰ ਚੁਕੇ ਹਨ