ਈਐਸਡੀਸੀ ਕੌਮੀ ਪੱਧਰ ਉੱਤੇ ਡਰਾਈਵਰ ਇੰਕ·ਵਰਗੀਆਂ ਸਕੀਮਾਂ ਖਿਲਾਫ ਕਾਰਵਾਈ ਕਰਨ ਦੇ ਰੌਂਅ ’ਚ

ਲੇਬਰ ਪੋ੍ਰਗਰਾਮ ਤਹਿਤ ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਬੀਤੇ ਦਿਨੀਂ ਡਰਾਈਵਰ ਇੰਕ·ਗਲਤ ਵਰਗੀਕਰਨ ਬਾਰੇ ਬਿਆਨ ਜਾਰੀ ਕੀਤਾ ਗਿਆ। ਇਸ ਸਾਲ ਦੇ ਸ਼ੁਰੂ ਵਿੱਚ ਫੈਡਰਲ ਲੇਬਰ ਮੰਤਰੀ ਸੀਮਸ ਓਰੀਗਨ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਡਰਾਈਵਰ ਇੰਕ· ਸਕੀਮ ਦੀ ਕੀਤੀ ਗਈ ਨਿਖੇਧੀ ਦੀ ਹੀ ਇਹ ਬਿਆਨ ਤਰਜ਼ਮਾਨੀ ਕਰਦਾ ਸੀ। 

ਇਸ ਬਿਆਨ ਵਿੱਚ ਲੇਬਰ ਪ੍ਰੋਗਰਾਮ ਵੱਲੋਂ ਇੱਕ ਵਾਰੀ ਫਿਰ ਫੈਡਰਲ ਲੇਬਰ ਸਬੰਧੀ ਮਿਆਰਾਂ ਨੂੰ ਮਜ਼ਬੂਤ ਕਰਨ ਤੇ ਇਨ੍ਹਾਂ ਦੀ ਹਿਫਾਜ਼ਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ। ਇਹ ਵੀ ਆਖਿਆ ਗਿਆ ਕਿ ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਡਸਟਰੀਜ਼, ਖਾਸ ਤੌਰ ਉੱਤੇ ਰੋਡ ਟਰਾਂਸਪੋਰਟੇਸ਼ਨ ਸੈਕਟਰ ਨਾਲ ਜੁੜੇ ਮੁਲਾਜ਼ਮਾਂ ਦੇ ਗਲਤ ਵਰਗੀਕਰਨ ਤੇ ਸੈਕਟਰ ਦੀ ਨਿਗਰਾਨੀ ਰਾਹੀਂ ਇਨ੍ਹਾਂ ਮਾਪਦੰਡਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤੇ ਇਨ੍ਹਾਂ ਦੀ ਹਿਫਾਜ਼ਤ ਕੀਤੀ ਜਾਵੇਗੀ। 

ਇਨਕਾਰਪੋਰੇਟਿਡ ਡਰਾਈਵਰਜ਼ ਦਾ ਬਿਜ਼ਨਸ ਮਾਡਲ, ਜਿਸ ਨੂੰ ਡਰਾਈਵਰ ਇੰਕ· ਵਜੋਂ ਵੀ ਜਾਣਿਆ ਜਾਂਦਾ ਹੈ,ਅਜਿਹਾ ਰੁਝਾਣ ਹੈ ਜਿੱਥੇ ਕੁੱਝ ਰੋਡ ਟਰਾਂਸਪੋਰਟੇਸ਼ਨ ਕੈਰੀਅਰਜ਼ ਲੇਬਰ ਲਾਅਜ਼ ਨੂੰ ਅੱਖੋਂ ਪਰੋਖੇ ਕਰਦੇ ਹਨ ਤੇ ਜਾਂ ਫਿਰ ਇਨ੍ਹਾਂ ਨੂੰ ਬਾਇਪਾਸ ਕਰਦੇ ਹਨ। ਡਰਾਈਵਰ ਇੰਕ· ਸਕੀਮ ਤਹਿਤ ਡਰਾਈਵਰਾਂ ਨੂੰ ਮੁਲਾਜ਼ਮ ਨਹੀਂ ਮੰਨਿਆ ਜਾਂਦਾ ਸਗੋਂ ਉਨ੍ਹਾਂ ਨੂੰ ਆਜ਼ਾਦ ਕਾਂਟਰੈਕਟਰਜ਼ ਮੰਨਿਆ ਜਾਂਦਾ ਹੈ।  

ਗਲਤ ਵਰਗੀਕਰਨ ਕਾਰਨ ਕੈਨੇਡਾ ਲੇਬਰ ਕੋਡ ( ਕੋਡ) ਤਹਿਤ ਇੰਪਲੌਈਜ਼ ਅਹਿਮ ਪ੍ਰੋਟੈਕਸ਼ਨ ਤੇ ਬੈਨੇਫਿਟਸ (ਜਿਵੇਂ ਕਿ ਵੈਕੇਸ਼ਨ ਪੇਅ, ਆਮ ਛੁੱਟੀਆਂ ਦੌਰਾਨ ਤਨਖਾਹ, ਓਵਰਟਾਈਮ ਤੇ ਨੌਕਰੀ ਤੋਂ ਕੱਢੇ ਜਾਣ ਉਪਰੰਤ ਆਪਣੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦੇ) ਹਾਸਲ ਨਹੀਂ ਕਰ ਸਕਦੇ। ਜਦੋਂ ਗਲਤ ਵਰਗੀਕਰਨ ਹੁੰਦਾ ਹੈ ਤਾਂ ਇੰਪਲੌਇਰਜ਼ ਨੂੰ ਐਨਫੋਰਸਮੈਂਟ ਮਾਪਦੰਡਾਂ ਤੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਈਐਸਡੀਸੀ ਵੱਲੋਂ ਕੈਰੀਅਰਜ਼ ਤੇ ਡਰਾਈਵਰਾਂ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਜਨਵਰੀ 2021 ਤੋਂ ਕੋਡ ਦੇ ਲੇਬਰ ਸਟੈਂਡਰਡਜ਼ ਪ੍ਰੋਵਿਜ਼ਨਜ਼ ਤਹਿਤ ਨਵੇਂ ਮਾਪਦੰਡ ਪੇਸ਼ ਕੀਤੇ ਗਏ। ਂਿਜਨ੍ਹਾਂ ਤਹਿਤ ਇੰਪਲੌਇਰਜ਼ ਨੂੰ ਆਪਣੇ ਮੁਲਾਜ਼ਮਾਂ ਨਾਲ ਅਜਿਹਾ ਸਲੂਕ ਕਰਨ ਤੋਂ ਵਰਜਿਆ ਗਿਆ ਜਿਵੇਂ ਉਹ ਮੁਲਾਜ਼ਮ ਹੀ ਨਾ ਹੋਣ। ਅਜਿਹਾ ਕਰਕੇ ਇੰਪਲੌਇਰਜ਼ ਕੋਡ ਤਹਿਤ ਵਰਕਰਜ਼ ਨੂੰ ਮਿਲਣ ਵਾਲੇ ਅਧਿਕਾਰਾਂ ਤੋਂ ਉਨ੍ਹਾਂ ਨੂੰ ਵਾਂਝਾ ਕਰ ਰਹੇ ਸਨ।ਜਿਹੜੇ ਇੰਪਲੌਇਰਜ਼ ਆਪਣੇ ਮੁਲਾਜ਼ਮਾਂ ਦਾ ਸਹੀ ਵਰਗੀਕਰਨ ਨਹੀਂ ਕਰਦੇ ਉਨ੍ਹਾਂ ਖਿਲਾਫ ਕਈ ਤਰ੍ਹਾਂ ਦੇ ਐਨਫੋਰਸਮੈਂਟ ਮਾਪਦੰਡ ਲਾਏ ਜਾ ਸਕਦੇ ਹਨ ਜਿਵੇਂ ਕਿ ਕਿਸੇ ਵੀ ਤਰ੍ਹਾਂ ਦੇ ਭੱਤਿਆਂ ਦੀ ਅਦਾਇਗੀ ਸਬੰਧੀ ਹੁਕਮ ਤੇ ਇੰਪਲੌਈਜ਼ ਨੂੰ ਦਿੱਤੀ ਜਾਣ ਵਾਲੀ ਕੋਈ ਹੋਰ ਰਕਮ। ਇਸ ਤੋਂ ਇਲਾਵਾ ਅਜਿਹੇ ਇੰਪਲੌਇਰਜ਼ ਵੱਲੋਂ ਜਾਣਬੁੱਝ ਕੇ ਆਪਣੇ ਮੁਲਾਜ਼ਮਾਂ ਦਾ ਗਲਤ ਵਰਗੀਕਰਨ ਵੀ ਕੀਤਾ ਗਿਆ ਹੋ ਸਕਦਾ ਹੈ ਤੇ ਇਸ ਤਰ੍ਹਾਂ ਉਨ੍ਹਾਂ ਉੱਤੇ ਹੋਰ ਐਨਫੋਰਸਮੈਂਟ ਮਾਪਦੰਡ ਲਾਗੂ ਹੁੰਦੇ ਹਨ ਜਿਵੇਂ ਕਿ ਕੰਪਲਾਇੰਸ ਆਰਡਰਜ਼, ਐਡਮਨਿਸਟ੍ਰੇਟਿਵ ਮੌਨੈਟਰੀ ਪੈਨਲਟੀਜ਼ ਆਦਿ। ਉਨ੍ਹਾਂ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। 

ਓਨਟਾਰੀਓ ਰੀਜਨ ਵਿੱਚ ਡਰਾਈਵਰ ਇੰਕ· ਵਰਗੀ ਸਕੀਮ ਨਾਲ ਨਜਿੱਠਣ ਲਈ ਈਐਸਡੀਸੀ ਵੱਲੋਂ ਲਾਂਚ ਕੀਤੇ ਗਏ ਪਾਇਲਟ ਪ੍ਰੋਜੈਕਟ ਦੇ ਅਧਾਰ ਉੱਤੇ ਹੀ ਇਹ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ। ਈਐਸਡੀਸੀ ਦੇ ਇਸ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਇਸ ਪਾਇਲਟ ਪ੍ਰੋਜੈਕਟ ਨੂੰ ਲਾਗੂ ਕਰਨ ਤੋਂ ਹਾਸਲ ਹੋ ਰਹੇ ਨਤੀਜਿਆਂ ਤੋਂ ਸਾਹਮਣੇ ਆਇਆ ਹੈ ਕਿ ਗਲਤ ਵਰਗੀਕਰਨ ਵੱਡੇ ਪੱਧਰ ਉੱਤੇ ਫੈਲੀ ਹੋਈ ਸਮੱਸਿਆ ਹੈ ਤੇ ਜਦੋਂ ਗੱਲ ਡਰਾਈਵਰ ਇੰਕ· ਦੀ ਆਉਂਦੀ ਹੈ ਤਾਂ ਫੈਡਰਲ ਸਰਕਾਰ ਵੱਲੋਂ ਐਨਫੋਰਸਮੈਂਟ ਮਾਪਦੰਡਾਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਈਐਸਡੀਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਲੇਬਰ ਪ੍ਰੋਗਰਾਮ ਵੱਲੋਂ ਆਪਣੀਆਂ ਐਨਫੋਰਸਮੈਂਟ ਕੋਸਿ਼ਸ਼ਾਂ ਦਾ ਕੌਮੀ ਪੱਧਰ ਉੱਤੇ ਪਸਾਰ ਕੀਤਾ ਜਾ ਰਿਹਾ ਹੈ। ਇਹ ਸੱਭ ਉਪਰਾਲੇ ਡਰਾਈਵਰ ਇੰਕ·ਵਰਗੀਆਂ ਸਕੀਮਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਜਾ ਰਹੇ ਹਨ।   

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਸਾਰੇ ਕੈਰੀਅਰਜ਼ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਡਰਾਈਵਰ ਇੰਕ·ਸਕੀਮ ਕੈਨੇਡਾ ਲੇਬਰ ਕੋਰਟ ਤਹਿਤ ਜਾਣਬੁੱਝ ਕੇ ਕੀਤੀ ਗਈ ਗਲਤ ਵਰਗੀਕਰਨ ਦੀ ਮਿਸਾਲ ਹੈ ਤੇ ਇਸ ਵਿੱਚ ਰੁੱਝੇ ਕੈਰੀਅਰਜ਼ ਜੇ ਅਸਹਿਯੋਗ ਕਰਦੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ ਕੈਨੇਡਾ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ। ਡਰਾਈਵਰ ਇੰਕ· ਲਈ ਕੰਮ ਕਰਨ ਵਾਲੇ ਡਰਾਈਵਰ ਵੀ ਲੇਬਰ ਕੋਡ ਤਹਿਤ ਅਦਾਇਗੀਆਂ ਤੇ ਹੋਰ ਬੈਨੇਫਿਟਜ਼, ਜਿਵੇਂ ਕਿ ਵੈਕੇਸ਼ਨ ਪੇਅ, ਜਨਰਲ ਹਾਲੀਡੇਅ ਪੇਅ, ਓਵਰਟਾਈਮ ਤੇ ਹੋਰ ਬੈਨੇਫਿਟਜ਼ ਦੇ ਹੱਕਦਾਰ ਹੋ ਸਕਦੇ ਹਨ।