ਇੰਸ਼ੋਰੈਂਸ ਪ੍ਰੈਕਟਿਸਿਜ਼ ਵਿੱਚ ਪਾਈ ਜਾ ਰਹੀ ਗੜਬੜੀ ਨੂੰ ਠੱਲ੍ਹ ਪਾਉਣ ਲਈ ਐਫਏ ਨੇ ਐਲਾਨੇ ਨਵੇਂ ਮਾਪਦੰਡ

Commercial truck on highway

ਕੈਨੇਡੀਅਨ ਟਰੱਕਿੰਗ ਅਲਾਇੰਸਕਮਰਸ਼ੀਅਲ ਰਾਈਟਰਜ਼ ਤੇ ਬ੍ਰੋਕਰਜ਼ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫੈਸਿਲਿਟੀ ਐਸੋਸਿਏਸ਼ਨ (ਐਫਏਵੱਲੋਂ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਇੰਸ਼ੋਰੈਂਸ ਪ੍ਰੈਕਟਿਸਿਜ਼ ਵਿੱਚ ਪਾਈ ਜਾ ਰਹੀ ਗੜਬੜੀ ਨੂੰ ਠੱਲ੍ਹ ਪਾਉਣ ਲਈ ਨਵੇਂ ਮਾਪਦੰਡ ਐਲਾਨੇ ਗਏ।

ਐਫਏ ਵੱਲੋਂ ਨਵੀਆਂ ਰੇਟਿੰਗ ਮੈਟਰਿਕਸ ਇਸ ਇਰਾਦੇ ਨਾਲ ਐਲਾਨੀਆਂ ਗਈਆਂ ਤਾਂ ਕਿ ਕੈਰੀਅਰਜ਼ ਨੂੰ ਮਾਰਕਿਟ ਰੇਟਜ਼ ਤੋਂ ਬਚਣ ਲਈ ਕਮਰਸ਼ੀਅਲ ਗੱਡੀਆਂ ਨੂੰ ਗਲਤ ਢੰਗ ਨਾਲ ਰਜਿਸਟਰ ਕਰਵਾਉਣ ਤੋਂ ਰੋਕਿਆ ਜਾ ਸਕੇ। ਐਫਏ ਦਾ ਕਹਿਣਾ ਹੈ ਕਿ 2019 ਤੋਂ ਹੀ ਅਜਿਹੇ ਟਰੱਕ ਮਾਲਕਾਂ/ਆਪਰੇਟਰਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਜਿਹੜੇ ਗੱਡੀਆਂ ਨੂੰ ਇੱਕ ਪ੍ਰੋਵਿੰਸ ਵਿੱਚ ਰਜਿਸਟਰ ਕਰਵਾਉਂਦੇ ਹਨ ਤੇ ਘੱਟ ਪ੍ਰੀਮੀਅਮ ਦੇਣ ਲਈ ਕਿਸੇ ਹੋਰ ਪ੍ਰੋਵਿੰਸ ਵਿੱਚ ਆਪਰੇਟ ਕਰਦੇ ਹਨ।ਇਹ ਨਵੇਂ ਮੈਟਰਿਕਸ ਐਫਏ ਨੂੰ ਅਜਿਹੇ ਅਧਿਕਾਰ ਦਿੰਦੇ ਹਨ ਜਿਸ ਨਾਲ ਉਹ ਉਸ ਜਿਊਰਿਸਡਿਕਸ਼ਨ ਦੇ ਹਿਸਾਬ ਨਾਲ ਇਸ ਤਰ੍ਹਾਂ ਦੇ ਕੈਰੀਅਰਜ਼ ਕੋਲੋਂ ਰਕਮ ਵਸੂਲ ਸਕਣ ਤੇ ਜਾਂ ਫਿਰ ਵੱਧ ਰਕਮ ਦੇਣ ਵਾਲੇ ਕੈਰੀਅਰਜ਼ ਨੂੰ ਰਿਆਇਤ ਦੇ ਸਕਣ।

ਐਫਏ ਨੂੰ ਕਈ ਪ੍ਰੋਵਿੰਸਾਂ ਦੀ ਮਨਜ਼ੂਰੀ ਮਿਲੀ ਹੈ ਤਾਂ ਕਿ ਉਹ ਨਵੇਂ ਮੈਟਰਿਕਸ ਲਾਗੂ ਕਰ ਸਕਣ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਰੇਟਿੰਗ ਮੈਟਰਿਕਸ ਨੂੰ ਉਨ੍ਹਾਂ ਸਾਰੀਆਂ ਜਿਊਰਿਸਡਿਕਸ਼ਨਜ਼ ਵਿੱਚ ਮਨਜ਼ੂਰੀ ਮਿਲ ਜਾਵੇਗੀ ਜਿਨ੍ਹਾਂ ਵਿੱਚ ਉਹ ਆਪਰੇਟ ਕਰਦੇ ਹਨ।

ਅੰਡਰਰਾਈਟਿੰਗਕਲੇਮਜ਼ ਐਂਡ ਆਪਰੇਸ਼ਨਜ਼ ਦੀ ਵਾਈਸ ਪ੍ਰੈਜ਼ੀਡੈਂਟ ਫਾਡੀਆ ਚਾਰਬਾਈਨ ਨੇ ਆਖਿਆ ਕਿ ਪਿਛਲੇ ਦੋ ਕੁ ਸਾਲਾਂ ਵਿੱਚ ਓਨਟਾਰੀਓ ਤੋਂ ਅਲਬਰਟਾ ਤੇ ਐਟਲਾਂਟਿਕ ਪ੍ਰੋਵਿੰਸਾਂ ਵਿੱਚ ਇੰਟਰਅਰਬਨ ਟਰੱਕਾਂ ਦੇ ਇੱਕਠ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ। ਇਹ ਜ਼ਾਹਿਰ ਹੋ ਚੁੱਕਿਆ ਹੈ ਕਿ ਕੁੱਝ ਆਪਰੇਟਰਜ਼ ਲੋਕਲ ਆਪਰੇਟਰਜ਼ ਦੀ ਕੀਮਤ ਉੱਤੇ ਸਿਸਟਮ ਦਾ ਫਾਇਦਾ ਚੁੱਕ ਰਹੇ ਹਨ ਤੇ ਸਾਨੂੰ ਇਸ ਮੁੱਦੇ ਨੂੰ ਹੱਲ ਕਰਨ ਦੀ ਲੋੜ ਹੈ।

ਇਸ ਤਰ੍ਹਾਂ ਦੇ ਵਿਵਹਾਰ ਦਾ ਇਮਾਨਦਾਰਮਿਹਨਤੀ ਟਰੱਕ ਡਰਾਈਵਰਾਂਜਿਹੜੇ ਆਪਣੀ ਰਜਿਸਟ੍ਰੇਸ਼ਨ ਵਾਲੀ ਜਿਊਰਿਸਡਿਕਸ਼ਨ ਵਿੱਚ ਹੀ ਆਪਰੇਟ ਕਰਦੇ ਹਨ ਤੇ ਨਿਯਮਾਂ ਦੇ ਹਿਸਾਬ ਨਾਲ ਚੱਲਦੇ ਹਨਉੱਤੇ ਕਾਫੀ ਨਕਾਰਾਤਮਕ ਅਸਰ ਪੈਂਦਾ ਹੈ। ਕੁੱਝ ਮਾੜੇ ਖਿਡਾਰੀਆਂ ਦੀਆਂ ਅਜਿਹੀਆਂ ਹਰਕਤਾਂ ਦਾ ਖਮਿਆਜਾ ਉਨ੍ਹਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸੇ ਲਈ ਅਸੀਂ ਰੇਟਿੰਗ ਮੈਟਰਿਕਸ ਲੈ ਕੇ  ਰਹੇ ਹਾਂ।

ਇਹ ਇਸ ਤਰ੍ਹਾਂ ਕੰਮ ਕਰਦਾ ਹੈ :

ਸਾਰੇ ਆਪਰੇਟਰਾਂ ਨੂੰ ਵੱਖ ਵੱਖ ਰਿਪੋਰਟਾਂ ਰਾਹੀਂ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ ਜਿਵੇਂ ਕਿ ਇੰਟਰਨੈਸ਼ਨਲ ਫਿਊਲ ਟੈਕਸ ਅਗਰੀਮੈਂਟ (ਆਈਐਫਟੀਏ), ਜਿਸ ਨੂੰ ਨਵੇਂ ਬਿਜ਼ਨਸ ਤੇ ਮੁੜ ਨੰਵਿਆਉਣ ਲਈਜਮ੍ਹਾਂ ਕਰਵਾਉਣਾ ਹੋਵੇਗਾ ਤੇ ਇਹ ਰਿਪੋਰਟਾਂ ਦੱਸਣਗੀਆਂ ਕਿ ਗੱਡੀ ਕਿੱਥੇ ਆਪਰੇਟ ਹੋ ਰਹੀ ਹੈ।ਪਹਿਲੀ ਅਕਤੂਬਰ, 2022 ਤੋਂ ਲਾਗੂ ਹੋਣ ਜਾ ਰਹੇ ਇਸ ਨਿਯਮ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੱਡੀ ਉੱਥੇ ਆਪਰੇਟ ਹੋ ਰਹੀ ਹੋਵੇ ਜਿੱਥੇ ਉਹ ਰਜਿਸਟਰਡ ਹੈਪਾਲਿਸੀ ਉੱਤੇ ਸਰਚਾਰਜ ਲਾਇਆ ਜਾਵੇਗਾ ਤਾਂ ਕਿ ਉਸ ਜਿਊਰਿਸਡਿਕਸ਼ਨ ਨੂੰ ਪੈਣ ਵਾਲੇ ਘਾਟੇ ਲਈ ਪ੍ਰੀਮੀਅਮ ਵਸੂਲਿਆ ਜਾ ਸਕੇ।ਇਹ ਸਰਚਾਰਜ 15 ਫੀ ਸਦੀ ਤੋਂ 420 ਫੀ ਸਦੀ ਦਰਮਿਆਨ ਹੋਵੇਗਾਇਹ ਜਿਊਰਿਸਡਿਕਸ਼ਨ ਉੱਤੇ ਨਿਰਭਰ ਕਰੇਗਾ ਤੇ ਤੀਜੀ ਧਿਰ ਦੀ ਦੇਣਦਾਰੀ ਉੱਤੇ ਲਾਗੂ ਹੋਵੇਗਾ। ਇਸ ਤੋਂ ਉਲਟ ਜੇ ਗੱਡੀ ਰਜਿਸਟ੍ਰੇਸ਼ਨ ਵਾਲੀ ਜਿਊਰਿਸਡਿਕਸ਼ਨ ਤੋਂ ਘੱਟ ਫਾਇਦੇਮੰਦ ਜਿਊਰਿਸਡਿਕਸ਼ਨ ਵਿੱਚ ਆਪਰੇਟ ਕਰ ਰਹੀ ਹੈ ਤਾਂ ਥਰਡਪਾਰਟੀ ਦੇਣਦਾਰੀ ਉੱਤੇ ਛੋਟ ਮਿਲੇਗੀ।

ਚਾਰਬਾਈਨ ਨੇ ਆਖਿਆ ਕਿ ਜੇ ਗੱਡੀ ਇੱਕ ਪ੍ਰੋਵਿੰਸ ਵਿੱਚ ਰਜਿਸਟਰ ਹੈ ਪਰ ਆਪਰੇਟ ਕਿਸੇ ਹੋਰ ਪ੍ਰੋਵਿੰਸ ਵਿੱਚ ਕਰ ਰਹੀ ਹੈ ਤੇ ਉੱਥੇ ਕਲੇਮ ਹੋ ਜਾਂਦਾ ਹੈ ਤਾਂ ਨਿਯਮਾਂ ਮੁਤਾਬਕ ਜਿੱਥੇ ਕਲੇਮ ਕੀਤਾ ਜਾਵੇਗਾ ਉਸ ਨੂੰ ਤਰਜੀਹ ਦਿੱਤੀ ਜਾਵੇਗੀ। ਨਤੀਜੇ ਵਜੋਂ ਜਿੱਥੇ ਟਰੱਕ ਰਜਿਸਟਰਡ ਹੈ ਉੱਥੇ ਸਾਰੇ ਟਰੱਕਾਂ ਨੂੰ ਪੈਣ ਵਾਲੇ ਘਾਟੇ ਨੂੰ ਹੋਰ ਘਟਾ ਦਿੰਦਾ ਹੈ ਤੇ ਜਿਸ ਕਾਰਨ ਉਸ ਜਿਊਰਿਸਡਿਕਸ਼ਨ ਵਿੱਚ ਪ੍ਰੀਮੀਅਮ ਵੱਧ ਜਾਂਦੇ ਹਨ।

ਐਫਏ ਨੇ ਕੈਨੇਡੀਅਨ ਟਰੱਕਿੰਗ ਅਲਾਇੰਸਕਮਰਸ਼ੀਅਲ ਰਾਈਟਰਜ਼ ਤੇ ਬ੍ਰੋਕਰਜ਼ ਨਾਲ ਰਲ ਕੇ ਕੰਮ ਕਰਨਾ ਸੁ਼ਰੂ ਕੀਤਾ ਹੈ ਤਾਂ ਕਿ ਅਜਿਹੇ ਰੁਝਾਨ ਨੂੰ ਰੋਕਣ ਲਈ ਮਾਪਦੰਡਾਂ ਤੇ ਨਿਯਮਾਂ ਨੂੰ ਲਿਆਂਦਾ ਜਾ ਸਕੇ। ਇਸ ਦੇ ਨਾਲ ਹੀ ਐਫਏ ਵੱਲੋਂ ਇਸ ਤਰ੍ਹਾਂ ਦੇ ਬਿਜ਼ਨਸ ਸਬੰਧੀ ਹੰਢਾਏ ਜਾ ਰਹੇ ਤਜਰਬੇ ਨੂੰ ਵੀ ਠੱਲ੍ਹ ਪਾਈ ਜਾ ਸਕੇ। 2021 ਵਿੱਚ ਐਫਏ ਨੇ ਕਮਰਸ਼ੀਅਲ ਵ੍ਹੀਕਲਜ਼ ਲਈ ਵਾਧੂ ਦਸਤਾਵੇਜ਼ਾਂ ਵਾਸਤੇ ਨਵੇਂ ਨਿਯਮ ਪੇਸ਼ ਕੀਤੇ ਜਿਨ੍ਹਾਂ ਵਿੱਚ ਫਿਊਲ ਟੈਕਸ ਰਿਪੋਰਟਸਨੈਸ਼ਨਲ ਸੇਫਟੀ ਕੋਡ (ਐਨਐਸਸੀਪੋ੍ਰਫਾਈਲ ਇਨਫਰਮੇਸ਼ਨ ਤੇ ਯੂਐਸ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏਰਿਪੋਰਟ ਆਦਿ।

ਇਹ ਅਜਿਹੀਆਂ ਕੁੱਝ ਪੇਸ਼ਕਦਮੀਆਂ ਸਨ ਜਿਹੜੀਆਂ ਐਫਏ ਵੱਲੋਂ ਸ਼ੁਰੂ ਕੀਤੀਆਂ ਗਈਆਂ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਟਰੱਕਿੰਗ ਰਿਸਕ ਮੁੱਖ ਤੌਰ ਉੱਤੇ ਕਿੱਥੇ ਆਪਰੇਟ ਕਰ ਰਿਹਾ ਹੈ। ਅਜਿਹਾ ਪ੍ਰੋਵਿੰਸ ਤੋਂ ਬਾਹਰ ਤੇ ਯੂਐਸ ਐਕਸਪੋਜ਼ਰ ਸਬੰਧੀ ਹੋ ਰਹੀ ਘੱਟ ਰਿਪੋਰਟਿੰਗ ਨੂੰ ਘਟਾਉਣ ਲਈ ਜ਼ਰੂਰੀ ਹੈ।