ਇੰਸ਼ੋਰਰਜ਼ ਨੂੰ ਡਰਾ ਕੇ ਪੈਸਾ ਸਿਸਟਮ ਵਿੱਚ ਵਾਪਿਸ ਨਹੀਂ ਲਿਆਂਦਾ ਜਾ ਸਕਦਾ : ਬ੍ਰਿੰਡਾਮੋਰ

ਇੰਟੈਕਟ ਦੇ ਸੀਈਓ ਚਾਰਲਸ ਬ੍ਰਿੰਡਾਮੋਰ ਦਾ ਮੰਨਣਾ ਹੈ ਕਿ ਕਮਰਸ਼ੀਅਲ ਕਰੀਅਰਜ਼ ਉੱਤੇ ਹੋਰ ਰੈਗੂਲੇਸ਼ਨਜ਼ ਲਾਉਣ ਨਾਲ ਇਸ ਔਖੀ ਘੜੀ ਵਿੱਚ ਇੰਸ਼ੋਰੈਂਸ ਦੀ ਭਾਲ ਕਰ ਰਹੇ ਕਲਾਇੰਟਸ ਨੂੰ ਕਵਰੇਜ ਮਿਲਣ ਵਿੱਚ ਕੋਈ ਸੌਖ ਨਹੀਂ ਹੋਣ ਵਾਲੀ|

ਬੀਤੇ ਦਿਨੀਂ ਇੰਟੈਕਟ ਫਾਇਨਾਂਸ਼ੀਅਲ ਕਾਰਪੋਰੇਸ਼ਨ ਦੇ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਦੇ ਵਿੱਤੀ ਨਤੀਜਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸੱਦੀ ਗਈ ਕਾਨਫਰੰਸ ਕਾਲ ਦੌਰਾਨ ਬ੍ਰਿੰਡਾਮੋਰ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇੰਸ਼ੋਰਰਜ਼ ਨੂੰ ਡਰਾ ਕੇ ਪੈਸਾ ਸਿਸਟਮ ਵਿੱਚ ਵਾਪਿਸ ਲਿਆਂਦਾ ਜਾ ਸਕਦਾ ਹੈ| ਬ੍ਰੋਕਰਜ਼ ਤੇ ਮੈਨੇਜਿੰਗ ਜਨਰਲ ਏਜੰਟਾਂ ਵੱਲੋਂ ਕੈਨੇਡੀਅਨ ਅੰਡਰਰਾਈਟਰ ਨੂੰ ਪਿਛਲੇ ਮਹੀਨੇ ਦੱਸਿਆ ਗਿਆ ਕਿ ਰੈਸਟੋਰੈਂਟ, ਹੋਟਲਾਂ ਤੇ ਈਵੈਂਟ ਵੈਨਿਊਜ਼ ਦੀਆਂ ਦਰਾਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਜਾਂ ਉਨ੍ਹਾਂ ਦੀ ਇੰਸ਼ੋਰੈਂਸ ਰਨਿਊ ਹੀ ਨਹੀਂ ਹੋ ਸਕੀ|

ਬ੍ਰਿੰਡਾਮੋਰ ਨੇ ਆਖਿਆ ਕਿ ਮਾਰਕਿਟ ਦੇ ਹਾਈ ਰਿਸਕ ਏਰੀਆਜ਼ ਜਿਵੇਂ ਕਿ ਬਾਰਜ਼ ਤੇ ਰੈਸਟੋਰੈਂਟਸ, ਜਿਨ੍ਹਾਂ ਦੀ ਸ਼ਰਾਬ ਦੇ ਖੇਤਰ ਵਿੱਚ ਦੇਣਦਾਰੀ ਹੈ, ਵਿੱਚ ਬਹੁਤੀ ਹਿੱਸੇਦਾਰੀ ਵਿਦੇਸ਼ੀ ਆਪਰੇਟਰਜ਼ ਦੀ ਸੀ ਜਿਨ੍ਹਾਂ ਵਿੱਚੋਂ ਬਹੁਤੇ ਛੱਡ ਕੇ ਚਲੇ ਗਏ| ਇਸ ਨਾਲ ਮਾਰਕਿਟ ਦੇ ਇੱਕ ਹਿੱਸੇ ਵਿੱਚ ਸਮਰੱਥਾ ਦੀ ਘਾਟ ਪੈਦਾ ਹੋ ਗਈ| ਇੱਕ ਕਾਲ ਦੌਰਾਨ ਇਨਵੈਸਟਮੈਂਟ ਬੈਂਕਿੰਗ ਵਿਸ਼ਲੇਸ਼ਕ ਵੱਲੋਂ ਪੁੱਛਿਆ ਗਿਆ ਕਿ ਕੀ ਇਨਟੈਕਟ ਦੇ ਐਗਜੈæਕਟਿਵਜ਼ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕਮਰਸ਼ੀਅਲ ਇੰਸ਼ੋਰੈਂਸ ਵਧੇਰੇ ਰੈਗੂਲੇਟ ਹੋ ਰਹੀ ਹੈ| ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਹਵਾਲੇ ਨਾਲ ਪਿਛਲੇ ਹਫਤੇ ਦ ਕੈਨੇਡੀਅਨ ਪ੍ਰੈੱਸ ਨੇ ਆਖਿਆ ਕਿ ਕੁੱਝ ਕਮਰਸ਼ੀਅਲ ਪੀਐਂਡਸੀ ਇੰਸ਼ੋਰਰਜ਼ ਵੱਲੋਂ ਖੋਦੇ ਜਾ ਰਹੇ ਗੱਡਿਆਂ ਨੂੰ ਰੋਕਣ ਲਈ ਫੌਰੀ ਕਾਰਵਾਈ ਕੀਤਾ ਜਾਣਾ ਬਹੁਤ ਹੀ ਚੁਣੌਤੀ ਭਰਿਆ ਹੈ|

ਜ਼ਿਕਰਯੋਗ ਹੈ ਕਿ ਫੋਰਡ ਨੇ ਕਮਰਸ਼ੀਅਲ ਇੰਸ਼ੋਰਰਜ਼ ਨੂੰ ਚੇਤਾਵਨੀ ਦਿੱਤੀ ਕਿ ਹੱਦੋਂ ਵੱਧ ਉੱਚੀਆਂ ਕੀਤੀਆਂ ਗਈਆਂ ਕੀਮਤਾਂ ਨੂੰ ਠੱਲ੍ਹ ਪਾਉਣ| ਉਨ੍ਹਾਂ ਇਹ ਵੀ ਆਖਿਆ ਕਿ ਇਸ ਨਾਲ ਕਾਰੋਬਾਰਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ| ਬ੍ਰਿੰਡਾਮੋਰ ਨੇ ਆਖਿਆ ਕਿ ਕੁੱਝ ਵਿਦੇਸ਼ੀ ਆਪਰੇਟਰਜ਼ ਦੇ ਚਲੇ ਜਾਣ ਨਾਲ ਹੀ ਮਾਰਕਿਟ ਵਿੱਚ ਤਣਾਅ ਵਾਲਾ ਮਾਹੌਲ ਹੈ| ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਰੈਗੂਲੇਟ ਕਰਨ ਨਾਲ ਇੰਡਸਟਰੀ ਵਿੱਚ ਪੈਸੇ ਨੂੰ ਵਾਪਿਸ ਲਿਆਂਦਾ ਜਾ ਸਕਦਾ ਹੈ|
ਉਨ੍ਹਾਂ ਆਖਿਆ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਪਹਿਲਾਂ ਹੀ ਕਮਰਸ਼ੀਅਲ ਇੰਸ਼ੋਰੈਂਸ ਮਾਰਕਿਟ ਟਾਈਟ ਚੱਲ ਰਹੀ ਹੈ ਤੇ ਪੂਰੀ ਇੰਡਸਟਰੀ ਵਿੱਚ ਇਕੁਇਟੀ ਉੱਤੇ ਰਿਟਰਨ ਸਿਰਫ 10 ਫੀ ਸਦੀ ਹੀ ਰਹਿ ਗਈ ਹੈ| ਬ੍ਰਿੰਡਾਮੋਰ ਨੇ ਪਿਛਲੇ ਸਾਲਾਂ ਵਿੱਚ ਕੈਨੇਡੀਅਨ ਕਮਰਸ਼ੀਅਲ ਇੰਸ਼ੋਰੈਂਸ ਮਾਰਕਿਟ ਦੀ ਗੱਲ ਕਰਦਿਆਂ ਆਖਿਆ ਕਿ ਸਿਸਟਮ ਵਿੱਚ ਦੇਣਦਾਰੀ ਵਿੱਚ ਵੀ ਤੇਜ਼ੀ ਆਈ ਹੈ| ਇਸ ਦੇ ਨਾਲ ਹੀ ਕੁਦਰਤੀ ਆਫਤ ਨੇ ਪ੍ਰਾਪਾਰਟੀ ਉੱਤੇ ਹੋਰ ਨਕਾਰਾਤਮਕ ਅਸਰ ਪਾਇਆ ਹੈ|

ਬ੍ਰਿੰਡਾਮੋਰ ਨੇ ਇਹ ਵੀ ਆਖਿਆ ਕਿ ਕੁੱਝ ਲੋਕ ਇਹ ਭੁੱਲ ਚੁੱਕੇ ਹਨ ਕਿ ਕਮਰਸ਼ੀਅਲ ਪੀਐਂਡਸੀ ਵਿੱਚ 10 ਸਾਲਾਂ ਤੱਕ ਨਰਮੀ ਵੀ ਰਹੀ ਹੈ| ਫਿਰ ਕੋਵਿਡ ਦੇ ਆਉਣ ਕਾਰਨ ਨਿਵੇਸ਼ ਕੀਤੀ ਜਾਣ ਵਾਲੀ ਆਮਦਨ ਸਬੰਧੀ ਸਮਰੱਥਾ ਘੱਟ ਗਈ ਤੇ ਸਾਰਿਆਂ ਉੱਤੇ ਦਬਾਅ ਵੱਧ ਗਿਆ| ਇਸ ਤਰ੍ਹਾਂ ਦੇ ਦਬਾਅ ਦਾ ਇੱਕ ਉਦਾਹਰਨ ਲਾਂਗ ਟਰਮ ਕੇਅਰ ਆਪਰੇਟਰਜ਼ ਖਿਲਾਫ ਮੁਕੱਦਮਾ ਵੀ ਹੈ, ਜਿਸ ਦਾ ਪੱਖ ਇੰਸ਼ੋਰਰਜ਼ ਵੱਲੋਂ ਵੀ ਪੂਰਿਆ ਗਿਆ|

ਕਮਰਸ਼ੀਅਲ ਇੰਸ਼ੋਰੈਂਸ ਦੇ ਖੇਤਰ ਵਿੱਚ ਸਮਰੱਥਾ ਦੀ ਘਾਟ ਉੱਤੇ ਪ੍ਰਤੀਕਿਰਿਆ ਦਿੰਦਿਆਂ ਦ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਨੇ ਪਿਛਲੇ ਮਹੀਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਬਿਜ਼ਨਸ ਇੰਸ਼ੋਰੈਂਸ ਐਕਸ਼ਨ ਟੀਮ ਕਾਇਮ ਕੀਤੀ ਜਾ ਰਹੀ ਹੈ ਜੋ ਕਿ ਇੰਸ਼ੋਰੈਂਸ ਬ੍ਰੋਕਰਜ ਤੇ ਬਿਜ਼ਨਸ ਮਾਲਕਾਂ ਨਾਲ ਰਲ ਕੇ ਕੰਮ ਕਰੇਗੀ| ਆਈਬੀਸੀ ਨੇ ਇੱਕ ਰਲੀਜ਼ ਵਿੱਚ ਆਖਿਆ ਕਿ ਘਾਟੇ ਨੂੰ ਰੋਕਣ ਲਈ ਤੇ ਕਵਰੇਜ ਦਾ ਪੱਧਰ ਤੈਅ ਕਰਨ ਲਈ ਇੱਕ ਰਿਸਕ ਮੈਨੇਜਰ ਤੇ ਇੰਸ਼ੋਰਰਜ਼ ਦੀ ਕਮੇਟੀ ਯੋਗ ਬਿਜ਼ਨਸ ਐਪਲੀਕੇਸ਼ਨਜ਼ ਦੀ ਜਾਂਚ ਕਰੇਗੀ|

ਆਈਬੀਸੀ ਦੇ ਵਾਈਸ ਪ੍ਰੈਜ਼ੀਡੈਂਟ ਜੌਰਡਨ ਬ੍ਰੈਨਨ ਨੇ ਪਿਛਲੇ ਮਹੀਨੇ ਇੰਸ਼ੋਰੈਂਸ ਬ੍ਰੋਕਰਜ਼ ਐਸੋਸਿਏਸ਼ਨ ਆਫ ਓਨਟਾਰੀਓ ਦੀ ਸਾਲਾਨਾ ਕਨਵੈਨਸ਼ਨ ਵਿੱਚ ਆਖਿਆ ਕਿ ਇਹ ਉਸ ਦਿੱਕਤ ਨੂੰ ਸਮਝਣ ਦਾ ਉਪਰਾਲਾ ਹੈ ਕਿ ਕੁੱਝ ਇੰਸ਼ੋਰਰਜ਼ ਹਾਸਪਿਟੈਲਿਟੀ ਮਾਰਕਿਟ ਤੋਂ ਹੱਥ ਪਿੱਛੇ ਖਿੱਚ ਰਹੇ ਹਨ ਤੇ ਕਮਰਸ਼ੀਅਲ ਦਰਾਂ ਵਿੱਚ ਵਾਧਾ ਹੋ ਰਿਹਾ ਹੈ|

ਬ੍ਰਿੰਡਾਮੋਰ ਨੇ ਆਖਿਆ ਕਿ ਇਸ ਸਮੱਸਿਆ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ ਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਕਈ ਤਰ੍ਹਾਂ ਦੇ ਮੈਕੇਨਿਜ਼ਮਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ|