ਆਫ਼ਟਰ ਮਾਰਕੀਟ ਵਿੱਚ ਆਪਣੀ ਥਾਂ ਖੋਜਦਿਆਂ:ਇੰਡਸਟਰੀ ਐਸੋਸੀਏਸ਼ਨ ਰਾਹੀਂ ਹਿੱਸੇਦਾਰੀ ਦੇ ਫਾਇਦੇ

ਆਜ਼ਾਦ ਆਫ਼ਟਰਮਾਰਕੀਟ ਇੰਡਸਟਰੀ ਐਸੋਸੀਏਸ਼ਨ ਦਾ ਇੱਕ ਬਫੇਬੋਰਡ ਹੈ ਜਿਸ ਵਿੱਚ  ਡਿਸਟਰੀਬਿਊਟਰਾਂ, ਸਰਵਿਸ ਪ੍ਰੋਵਾਈਡਰਾਂ, ਸਪਲਾਇਰਾਂ, ਰੀਮੈਨੂਫੈਕਚਰਰਜ਼ ਅਤੇ ਰੀ-ਬਿਲਡਰਾਂ ਲਈ ਗਰੁੱਪ ਬਣੇ ਹੋਏ ਹਨ। ਹਰੇਕ ਗਰੁੱਪ ਦੀ ਮਿਸ਼ਨ ਸਟੇਟਮੇਂਟ ਵੱਖਰੀ ਹੈ, ਪਰ ਸੁਨੇਹੇ ਇੱਕੋ ਜਿਹੇ ਹਨ: ਇਹ ਐਸੋਸੀਏਸ਼ਨਾਂ ਆਜ਼ਾਦ ਆਫ਼ਟਰਮਾਰਕੀਟ ਦੀ ਹਮਾਇਤ ਕਰਨ ਅਤੇ ਇਸ ਬਿਜ਼ਨੈੱਸ ਨੂੰ ਰਾਹਤ ਦੇਣ ਤੋਂ ਬਾਹਰ ਹੋ ਗਈਆਂ ਹਨ। ਬਿਜ਼ਨੈੱਸ ਮਾਲਿਕਾਂ ਲਈ ਉਤਸ਼ਾਹ ਮਿਲਣਾ ਬਹੁਤ ਜਰੂਰੀ ਹੁੰਦਾ ਹੈ ਪਰ ਇਸ ਖ਼ੇਤਰ ਵਿੱਚ ਇਹ ਬਹੁਤਾ ਉਸਾਰੂ ਨਹੀਂ। ਜਦੋਂ ਬਹੁਤ ਸਾਰੀਆਂ ਆਪਸ਼ਨ ਮੌਜੂਦ ਹੋਣ ਉਦੋਂ ਕੋਈ ਕਿਸ ਤਰਾਂ ਇੱਕ ਸਹੀ ਗਰੁੱਪ ਜੋਇਨ ਕਰ ਸਕਦਾ ਹੈ? ਜਾਣੂਆਂ ਅਨੁਸਾਰ ਕਿਸੇ ਆਫ਼ਟਰਮਾਰਕੀਟ ਗਰੁੱਪ ਨੂੰ ਲੱਭਣ ਲਈ ਬਿਜਨੈੱਸ ਮਾਲਿਕ ਲਈ ਇਹ ਜਰੂਰੀ ਹੈ ਕਿ ਪਹਿਲਾਂ ਇਹ ਯਕੀਨੀ ਬਣਾਵੇ ਕਿ ਉਹ ਕੀ ਆਸ ਲਗਾਈ ਬੈਠਾ ਹੈ। ਐਸੋਸੀਏਸ਼ਨ ਆਫ਼ ਡੀਜ਼ਲ ਸਪੈਸ਼ਲਿਸਟ (ਏ ਡੀ ਐਸ) ਦੇ ਕਾਰਜਕਾਰੀ ਨਿਰਦੇਸ਼ਕ ਡੈਵਿਡ ਫੇਹਲਿੰਗ ਦਾ ਕਹਿਣਾ ਸੀ ਕਿ ਹਰੇਕ ਐਸੋਸੀਏਸ਼ਨ ਮੁੱਲਵਾਨ ਹੈ, ਪਰ ਕੋਈ ਜਣਾ ਇੱਕ ਮੈਂਬਰਸ਼ਿਪ ਤੋਂ ਕਿੰਨਾ ਪ੍ਰਾਪਤ ਕਰਦਾ ਹੈ ਇਹ ਉਹਨਾਂ ਦੇ ਕੰਮ ਉੱਤੇ ਨਿਰਭਰ ਕਰਦਾ ਹੈ। ਉਹਦੇ ਅਨੁਸਾਰ ਕੁਝ ਸੰਸਥਾਵਾਂ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ ਪਰ ਆਫ਼ਟਰਮਾਰਕੀਟ ਦੇ ਹਰੇਕ ਗਰੁੱਪ ਕੋਲ ਆਪਣੇ ਮੈਂਬਰਾਂ ਲਈ ਫਾਇਦੇ ਹਨ। ਬਹੁਤ ਸਾਰੀਆਂ ਆਫ਼ਟਰਮਾਰਕੀਟ ਐਸੋਸੀਏਸ਼ਨਾਂ ਟਰੇਨਿੰਗ, ਜਾਣਕਾਰੀ ਦਾ ਅਧਿਕਾਰ, ਨੈੱਟਵਰਕਿੰਗ, ਮਾਰਕੀਟਿੰਗ, ਅਤੇ ਸਰਕਾਰੀ ਸਹਿਯੋਗ, ਜਿਹੇ ਪੰਜ ਤਰਾਂ ਦੇ ਫਾਇਦਿਆਂ ਦਾ ਸੁਮੇਲ ਪ੍ਰਦਾਨ ਕਰਦੀਆਂ ਹਨ।
ਟਰੇਨਿੰਗ:
ਆਜ਼ਾਦ ਆਫ਼ਟਰਮਾਰਕੀਟ ਦੀ ਹਰੇਕ ਐਸੋਸੀਏਸ਼ਨ ਆਪਣੇ ਮੈਂਬਰਾਂ ਨੂੰ ਟਰੇਨਿੰਗ ਪੇਸ਼ ਕਰਦੀ ਹੈ। ਕੁਝ ਤਾਂ ਵਿਸੇਸ਼ ਤੌਰ ਤੇ ਮੈਂਬਰਾਂ ਨੂੰ ਤਕਨੀਕੀ ਟਰੇਨਿੰਗ ਦੇਣ ਲਈ ਹੀ ਬਣਾਏ ਗਏ ਸਨ ਜਦ ਕਿ ਦੂਜਿਆਂ ਵੱਲੋਂ ਟਰੇਨਿੰਗ ਨੂੰ ਮੈਂਬਰਸ਼ਿਪ ਦੇ ਫਾਇਦਿਆਂ ਵਿੱਚੋਂ ਇੱਕ ਵਜੋਂ ਸ਼ਾਮਿਲ ਕੀਤਾ ਗਿਆ ਸੀ। ਹਰੇਕ ਸੰਸਥਾ ਦਾ ਟਰੇਨਿੰਗ ਕੁਰੀਕੁਲਾ ਉਸ ਦੀ ਆਫਟਰਮਾਰਕੀਟ ਵਿੱਚ ਪੋਜ਼ੀਸ਼ਨ ਅਨੁਸਾਰ ਵੱਖਰਾ ਹੁੰਦਾ ਹੈ। ਇੱਕ ਸਰਵਿਸ ਡੀਪਾਰਟਮੈਂਟ ਵਾਲੇ ਆਜ਼ਾਦ ਡਿਸਟਰੀਬਿਊਟਰ ਨੂੰ ਆਪਣੀ ਵਰਕਫੋਰਸ ਨੂੰ ਲਾਜ਼ਮੀ ਤੌਰ ਤੇ ਸਿਖਿਅਤ ਕਰਨ ਲਈ ਵਧੇਰੇ ਗਰੁੱਪਾਂ ਦੀ ਮੈਂਬਰਸ਼ਿਪ ਦੀ ਲੋੜ ਹੋਵੇ। ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਕੱਲੀ ਟਰੇਨਿੰਗ ਹੀ ਕਿਸੇ ਇੰਡਸਟਰੀ ਗਰੁੱਪ ਨੂੰ ਜੋਇਨ ਕਰਨ ਲਈ ਵੱਡਾ ਕਾਰਨ ਹੋ ਸਕਦਾ ਹੈ। ਏ ਸੀ ਓ ਐੱਫ ਏ ਐੱਸ ਐਜ਼ੂਕੇਸ਼ਨ ਦੇ ਚੇਅਰਮੈਨ ਗੋਰਡਨ ਬੋਟਸ ਦਾ ਕਹਿਣਾ ਸੀ ਕਿ ਮੈਨੂੰ ਕਈ ਵਾਰ ਇਹ ਸੁਣਨਾ ਪੈਂਦਾ ਹੈ ਕਿ ਮੈਂ ਆਪਣੇ ਤਕਨੀਸ਼ਨ ਨੂੰ ਦੋ ਦਿਨ ਲਈ ਦੂਰ ਨਹੀਂ ਘੱਲਣ ਦਾ ਖ਼ਰਚ ਨਹੀਂ ਝੱਲ ਸਕਦਾ ਤੇ ਮੇਰਾ ਅਕਸਰ ਹਮੇਸ਼ਾਂ ਇਹੀ ਹੁੰਦਾ ਹੈ ਕਿ ਤੁਸੀਂ ਕਦੇ ਵੀ ਝੱਲਣ ਦੇ ਯੋਗ ਨਹੀਂ ਹੋਵੋਗੇ। ਫੇਹਲਿੰਗ ਦਾ ਕਹਿਣਾ ਸੀ ਕਿ ਤੁਹਾਡੇ ਵਿੱਚੋਂ ਕਿੰਨੇ ਕੁ ਲੋਗ ਹਨ ਜੋ ਕੁਝ ਸਿੱਖਣਾ ਚਾਹੁੰਦੇ ਹਨ? ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਬੀਤਿਆ ਸਮਾਂ ਮੁੜ ਨਹੀਂ ਆਉਣਾ ਤੇ ਇਹੀ ਸਹੀ ਮੌਕਾ ਹੈ ਜਦ ਤੁਸੀਂ ਆਪਣੇ ਦਿਮਾਗ ਵਿੱਚ ਕੁਝ ਪਾ ਸਕਦੇ ਹੋ।
ਜਾਣਕਾਰੀ ਦਾ ਅਧਿਕਾਰ:
ਕੁਝ ਇੰਡਸਟਰੀ ਐਸੋਸੀਏਸ਼ਨਾਂ ਆਪਣੇ ਆਕਾਰ ਤੇ ਰੁੱਤਬੇ ਦੇ ਆਧਾਰ ਤੇ ਆਪਣੀ ਮੈਂਬਰਸ਼ਿਪ ਲਈ ਕੀਮਤੀ ਉਤਪਾਦ ਦੀ ਮੰਗ ਜਾਂ ਅਪੀਲ ਕਰਦੀਆਂ ਹਨ। ਅਜਿਹਾ ਹੁਣੇ ਜਿਹੇ ਸੀ ਵੀ ਐਸ ਐਨ ਅਤੇ ਇਸ ਦੇ ਕਮਰਸ਼ੀਅਲ ਵਹੀਕਲ ਰਾਈਟ ਟੂ ਰਿਪੇਅਰ ਕੋਲੀਜ਼ਨ ਦੇ ਯਤਨਾਂ ਸਦਕਾ ਆਫਟਰਮਾਰਕੀਟ ਵਿੱਚ ਵੇਖਣ ਨੂੰ ਮਿਲਿਆ ਜਿਸ ਨੇ ਆਜ਼ਾਦਾਨਾਂ ਸਰਵਿਸ ਵਰਕ ਲਈ ਟਰੱਕ ਓ ਈ ਐਮਜ਼ ਨਾਲ ਤਕਨੀਕੀ ਤੇ ਡਾਇਗਨੋਸਟਿਕ ਜਾਣਕਾਰੀ ਬਾਰੇ ਗੱਲਬਾਤ ਕੀਤੀ। ਸੈਂਕੜੇ ਦੂਜੇ ਇੰਡਸਟਰੀ ਗਰੁੱਪਾਂ ਸਮੇਤ ਇਸ ਦੇ ਮੈਂਬਰਾਨ ਸੀ ਵੀ ਐਸ ਐਨ ਇਸ ਗੱਲ ਤੇ ਪ੍ਰੈਸ਼ਰ ਪਾਉਣ ਦੇ ਕਾਬਿਲ ਸਨ ਕਿ ਆਜ਼ਾਦਾਨਾ ਸਰਵਿਸ ਪ੍ਰੋਵਾਈਡਰ ਆਪਣੇ ਆਪ ਕਦੇ ਵੀ ਤਰੱਕੀ ਨਹੀਂ ਕਰ ਸਕਦੇ।
ਨੈੱਟਵਰਕਿੰਗ:
ਆਪਣੇ ਵਧੀਆ ਤਜਰਬੇ ਅਤੇ ਇੰਡਸਟਰੀ ਜਾਣਕਾਰੀ ਸਾਂਝੀ ਕਰਨਾ ਆਫਟਰਮਾਰਕੀਟ ਗਰੁੱਪਾਂ ਦਾ ਇੱਕ ਹੋਰ ਲਾਭ ਬਹੁਤੇ ਆਫ਼ਟਰਮਾਰਕੀਟ ਗਰੁੱਪ ਮੈਂਬਰਸ਼ਿਪ ਵਿੱਚ ਵੇਖਣ ਨੂੰ ਮਿਲਿਆ। ਬਹੁਤ ਸਾਰੀਆਂ ਸੰਸਥਾਵਾਂ ਖੁੱਲ੍ਹੇ ਸੰਚਾਰ ਅਤੇ ਭਾਗੇਦਾਰੀ ਦੀ ਨੀਂ ਉਪਰ ਉਸਰੀਆਂ ਸਨ ਅਤੇ ਅੱਜ ਇਹ ਗਰੁੱਪ ਆਪਣੇ ਸਮਾਗਮ ਮੈਬਰਾਂ ਦੇ ਰਿਸ਼ਤੇ ਬਨਾਉਣ ਲਈ ਕਰਦੇ ਹਨ ਜੋ ਸਾਲ ਭਰ ਚੱਲਦੇ ਹਨ। ਐਸ ਐਸ ਏ ਡਾਇਰੈਕਟਰ ਕਰੈਗ ਫਰਾਈ ਦਾ ਕਹਿਣਾ ਸੀ ਕਿ ਮੈਂਬਰਾਂ ਲਈ ਪੀਅਰਜ਼ ਨਾਲ ਨੈੱਟਵਰਕ ਸਥਾਪਤ ਕਰਨ ਦੇ ਮੌਕੇ ਨੂੰ ਓਵਰਸਟੇਟਡ ਨਹੀਂ ਕੀਤਾ ਜਾ ਸਕਦਾ। ਜਦੋਂ ਇਹ ਸਾਰੇ ਸਾਡੀ ਸਾਲਾਨਾ ਕਨਵੈਨਸ਼ਨ ਤੇ ਇਕੱਠੇ ਹੁੰਦੇ ਹਨ ਤਾਂ ਗੱਲਬਾਤ ਦਾ ਵਿਸ਼ਾ ਬਿਜ਼ਨੈੱਸ ਹੁੰਦਾ ਹੈ। ਉਹ ਬਹੁਤ ਉਤਸ਼ਾਹੀ ਹਨ ਅਤੇ ਆਪਣੇ ਆਈਡੀਏ ਤੇ ਵਿਚਾਰ ਸਾਂਝੇ ਕਰਨ ਲਈ ਤਿਆਰ ਹੁੰਦੇ ਹਨ ਜਿਸ ਨੂੰ ਸਕਾਟ ਟੇਟਜ਼ ਵੱਲੋਂ ਆਈ ਟੀ ਪੀ ਏ ਮੀਟਿੰਗਾਂ ਵਿੱਚ ਵੇਖਿਆ ਜਾਂਦਾ ਹੈ। ਇੱਕ ਸੰਸਥਾ ਦੇ ਕਾਰਜਕਾਰਡੀ ਨਿਰਦੇਸ਼ਕ ਵਜੋਂ ਟੇਟਜ਼ ਦਾ ਕਹਿਣਾ ਸੀ ਕਿ ਆਈ ਟੀ ਪੀ ਏ ਆਫ਼ਟਰਮਾਰਕੀਟ ਸਪਲਾਈ ਚੇਨ ਦੀਆਂ ਸਾਰੀਆਂ ਪੋਜ਼ੀਸ਼ਨਾਂ ਤੋਂ ਪ੍ਰੋਫ਼ੈਸ਼ਨਲਜ਼ ਨੂੰ ਇਕੱਠਿਆਂ ਕਰਕੇ ਗੱਲਬਾਤ ਕਰਨ ਦੇ ਨਾਲ ਉਹਨਾਂ ਦੇ ਬਿਜ਼ਨੈੱਸ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਹੈ। ਉਹਦਾ ਕਹਿਣਾ ਸੀ ਕਿ ਜਦੋਂ ਅਸੀਂ ਮੀਟਿੰਗ ਕਰਦੇ ਹਾਂ ਤਾਂ ਸਾਡੇ ਮੈਂਬਰਾਂ ਨੂੰ ਹਰ ਇੱਕ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ।
ਮਾਰਕੀਟਿੰਗ:
ਇਹ ਇੱਕ ਅਜਿਹਾ ਖ਼ੇਤਰ ਹੈ ਜਿਥੇ ਖ਼੍ਰੀਦ ਗਰੁੱਪ ਮਹੱਤਵਪੂਰਨ ਬਣ ਜਾਂਦੇ ਹਨ। ਵਾਈਪਰ ਹੈਵੀ ਡਿਊਟੀ ਅਤੇ ਐਚ ਡੀ ਏ ਟਰੱਕ ਪਰਾਈਡ ਵੱਲੋਂ ਸਥਾਨਕ, ਖ਼ੇਤਰੀ ਅਤੇ ਕੌਮੀ ਪੱਧਰ ਤੇ ਗ੍ਰਾਹਕਾਂ ਤੱਕ ਪਹੁੰਚ ਕਰਨ ਲਈ ਆਪਣੇ ਸਟਾਕ ਹੋਲਡਰਾਂ ਸੇਵਾਵਾਂ ਅਤੇ ਸਾਧਨ ਮੁਹੱਈਆ ਕੀਤੇ ਜਾਂਦੇ ਹਨ। ਵਈਪਾਰ ਹੈਵੀ ਡਿਊਟੀ ਦੇ ਬਿਜ਼ਨੈੱਸ ਡੀਵੈਲੋਪਮੈਂਟ ਦੇ ਉਪ-ਮੁੱਖੀ ਜਿਮ ਪੇਨਿੰਗ ਦਾ ਕਹਿਣਾ ਸੀ ਕਿ ਕੰਪਨੀ ਦੀ ਬਿਜ਼ਨੈੱਸ ਡੀਵੈਲੋਪਮੈਂਟ ਟੀਮ ਆਪਣੇ ਮੈਂਬਰਾਂ ਤੇ ਸਪਲਾਇਰ ਹਿੱਸੇਦਾਰਾਂ ਨਲਾ ਮਿਲ ਕੇ ਕੰਮ ਕਰਦੀ ਹੈ ਜਿਸ ਨਾਲ ਵਧੇਰੇ ਸੇਲਜ਼ ਮੌਕੇ  ਵਧਣ ਦੇ ਨਾਲ ਨੈਸ਼ਨਲ ਅਕਾਊਂਟਸ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਬਲ ਮਿਲਦਾ ਹੈ। ਆਪਣੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਵਾਲੇ ਦੋ ਗਰੁੱਪ ਜਿਥੇ ਆਪਣੇ ਮਿਥੇ ਨਿਸ਼ਾਨਿਆਂ ਤੱਕ ਪਹੁੰਚ ਕਰਦੇ ਹਨ ਉਥੇ ਉਹ ਮਾਰਕੀਟ ਪਲੇਸ ਵਿੱਚ ਵਿਕਰੀ ਵਧਾਉਣ ਲਈ ਹਰੇਕ ਡਿਸਟਰੀਬਿਊਟਰ ਦੀ ਮਦਦ ਵੀ ਕਰਦੇ ਹਨ। ਐਚ ਡੀ ਏ ਟਰੱਕ ਪਰਾਈਡ ਦੇ ਚੀਫ਼ ਕਮਰਸ਼ੀਅਲ ਅਫ਼ਸਰ ਟੋਮ ਟੇਕਲਨਬਰਗ ਦਾ ਕਹਿਣਾ ਸੀ ਕਿ ਅਸੀਂ ਤਰੱਕੀ ਦੇ ਮੌਕਿਆਂ ਵੱਲ ਆਪਣੇ ਮੈਂਬਰਾਂ ਨੂੰ ਤੋਰਨ ਲਈ ਦਬਾਅ ਬਣਾਈ ਰੱਖਾਂਗੇ। ਐਮ ਈ ਆਰ ਏ ਦੇ ਡਾਇਰੈਕਟਰ ਆਫ਼ ਮੈਂਬਰਸ਼ਿਪ ਤੇ ਬਿਜ਼ਨੈੱਸ ਡੀਵੈਲੋਪਮੈਂਟ ਡੈਵਿਡ ਮੈਕਗੁਇਰ ਦਾ ਕਹਿਣਾ ਸੀ ਕਿ ਐਸੋਸੀਏਸ਼ਨਾਂ ਦੁਆਰਾ ਘੜੀਆਂ ਗਈਆਂ ਨੀਤੀਆਂ ਵੀ ਲਾਹੇਵੰਦ ਮਾਰਕੀਟਿੰਗ ਟੂਲ ਸਾਬਤ ਹੋਏ ਹਨ ਜਿੰਨਾਂ ਵਿੱਚ ਐਚ ਈ ਆਰ ਏ ਦਾ ਮੈਨੂਫੈਕਚਰਡ ਅਗੇਨ ਸਰਟੀਫਿਕੇਟ ਪ੍ਰੋਗਰਾਮ ਦਾ ਉਦੇਸ਼ ਨਵੇਂ ਮਾਲ ਦਾ ਮਿਆਰ ਸੈੱਟ ਕਰਨਾ ਹੈ।
ਸਰਕਾਰੀ ਸਹਿਯੋਗ:
ਸੰਭਾਵਿਤ ਤੌਰ ਤੇ ਇੰਡਸਟਰੀ ਐਸੋਸੀਏਸ਼ਨਾਂ ਨੂੰ ਵਧੇਰੇ ਲਾਭ ਸਰਕਾਰੀ ਏਜੰਸੀਆਂ ਅਤੇ ਨੀਤੀ ਘਾੜਿਆਂ ਨਾਲ ਕੀਤੀ ਲਾਬਿੰਗ ਜਾਂ ਸੰਚਾਰ ਤੋਂ ਮਿਲਦਾ ਹੈ। ਜਦ ਆਜ਼ਾਦ ਆਫ਼ਟਰਮਾਰਕੀਟ ਤੋਂ ਬਾਹਰਲੇ ਸੂਤਰ ਚੈਨਲ ਦੀ ਸਿਹਤ ਨੂੰ ਜ਼ੋਖ਼ਮ ਵਿੱਚ ਪਾਉਂਦੇ ਹਨ ਤਾਂ ਉਥੇ ਸਾਰੀਆਂ ਪਾਰਟੀਆਂ ਲਈ ਇੱਕ ਮਹੱਤਵਪੂਰਨ ਸਾਂਝਾਂ ਉਦੇਸ਼ ਆਪਣੇ ਬਿਜ਼ਨੈੱਸ ਅਤੇ ਰੋਟੀ ਰੋਜ਼ੀ ਨੂੰ ਬਚਾਉਣਾ ਹੁੰਦਾ ਹੈ। ਐਂਡਰੀਊ ਦਾ ਕਹਿਣਾ ਸੀ ਕਿ ਬਿਜ਼ਨੇੱਸ ਤੋਂ ਬਾਹਰ ਵਾਪਰਣ ਵਾਲੇ ਘਟਨਕ੍ਰਮ ਦਾ ਇਕ ਇਕੱਲੇ ਡਿਸਟਰੀਬਿਊਟਰ ਤੇ ਪ੍ਰਭਾਵ ਪੈ ਸਕਦਾ ਹੈ ਪਰ ਇਹ ਪ੍ਰਭਾਵ ਮਾਮੂਲੀ ਹੈ। ਜੇਕਰ ਤੁਸੀਂ ਸੈਂਕੜੇ ਡਿਸਟਰੀਬਿਊਟਰਾਂ ਨੂੰ ਇਕੱਠੇ ਕਰੋ ਤਾਂ ਇਹ ਪ੍ਰਭਾਵ ਬਹੁਤ ਵੱਡਾ ਹੋ ਸਕਦਾ ਹੈ। ਇੱਕ ਬਿਜ਼ਨੈੱਸ ਨੂੰ ਚਲਾਉਣਾ ਬਹੁਤ ਔਖਾ ਕਾਰਜ ਹੈ। ਇੰਡਸਟਰੀ ਐਸੋਸੀਏਸ਼ਨਾਂ ਆਜ਼ਾਦਾਨਾਂ ਤੌਰ ਤੇ ਬਿਜ਼ਨੈੱਸ ਨੂੰ ਚਲਾ ਰਹੇ ਬਿਜ਼ਨੈੱਸ ਮਾਲਿਕਾਂ ਦੀ ਮਦਦ ਕਰਦੀਆਂ ਹਨ ਤਾਂ ਜੋ ਊਹਨਾਂ ਦੀਆਂ ਮੁਸ਼ਕਲਾਂ ਦਾ ਕੁਝ ਹੱਲ ਨਿਕ ਸਕੇ। ਐਚ ਡੀ ਏ ਟਰੱਕ ਪਰਾਈਡ ਦੇ ਮੁਖੀ ਤੇ ਸੀ ਈ ਓ ਡੋਨ ਰੀਅਮੋਂਡੋ ਦਾ ਕਹਿਣਾ ਸੀ ਕਿ ਆਖਿਰਕਾਰ ਇੱਕ ਆਦਮੀ ਦੇ ਇੱਕ ਦਿਨ ਵਿੱਚ ਇਕੱਲਿਆਂ ਕੰਮ ਕਰਨ ਦੀ ਇੱਕ ਹੱਦ ਹੁੰਦੀ ਹੈ।