ਆਰਨੌਲਡ ਬਰਦਰਜ਼ ਵੱਲੋਂ ਪ੍ਰੋਸਟੇਟ ਕੈਂਸਰ ਲਈ ਫੰਡਰੇਜਿ਼ੰਗ ਦਾ ਟੀਚਾ 20,000 ਡਾਲਰ ਮਿਥਿਆ ਗਿਆ

Arnold Bros Sets Plaid For Dad Goal

ਆਰਨੌਲਡ ਬਰਦਰਜ਼ ਟਰਾਂਸਪੋਰਟ ਲਿਮਟਿਡ ਵੱਲੋਂ 2022 ਲਈ ਫੰਡਰੇਜਿ਼ੰਗ ਦਾ ਟੀਚਾ 20,000 ਡਾਲਰ ਮਿਥਿਆ ਗਿਆ ਹੈ। ਇਹ ਟੀਚਾ ਪ੍ਰੋਸਟੇਟ ਕੈਂਸਰ ਨਾਲ ਲੜਨ ਲਈ ਡੈਡ ਕੈਂਪੇਨ ਵਾਸਤੇ ਮਿਥਿਆ ਗਿਆ ਹੈ। 

ਆਰਨੌਲਡ ਬਰਦਰਜ਼ ਨੇ 2017 ਵਿੱਚ ਇਸ ਕਾਰਨ ਨਾਲ ਜੁੜਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ 85,400 ਡਾਲਰ ਜੁਟਾਏ ਹਨ ਤੇ 17 ਜੂਨ ਤੋਂ ਬਾਅਦ ਉਨ੍ਹਾਂ ਵੱਲੋਂ 100,000 ਡਾਲਰ ਤੋਂ ਵੱਧ ਦਾ ਟੀਚਾ ਪੂਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੰਪਨੀ ਵੱਲੋਂ ਟਰੱਕਿੰਗ ਇੰਡਸਟਰੀ ਨੂੰ ਇਸ ਕੈਂਪੇਨ ਨਾਲ ਜੁੜਨ ਲਈ ਹੱਲਾਸੇ਼ਰੀ ਦਿੱਤੀ ਜਾ ਰਹੀ ਹੈ। ਇਸ ਕੈਂਪੇਨ ਨੂੰ ਕੈਨੇਡੀਅਨ ਕੈਂਸਰ ਸੁਸਾਇਟੀ ਵੱਲੋਂ ਆਯੋਜਿਤ ਕੀਤਾ ਗਿਆ ਹੈ ਤੇ ਇਸ ਦੌਰਾਨ ਸਾਰੇ ਕੁਲੀਗਜ਼ ਨੂੰ 17 ਜੂਨ ਨੂੰ ਕੰਮ ਵਾਲੀ ਥਾਂ ਉੱਤੇ ਫਾਦਰਜ਼ ਡੇਅ ਵਾਲੇ ਦਿਨ ਤੱਕ ਬਾਂਹ ਉੱਤੇ ਪੱਟੀ ਪਾ ਕੇ ਆਉਣ ਲਈ ਆਖਿਆ ਗਿਆ। 

ਕੰਪਨੀ ਨੇ ਆਖਿਆ ਕਿ ਇਸ ਸਾਲ ਇੱਕ ਵਾਰੀ ਫਿਰ ਅਸੀਂ ਪ੍ਰੋਸਟੇਟ ਕੈਂਸਰ ਸਬੰਧੀ ਰਿਸਰਚ ਲਈ ਫੰਡ ਇੱਕਠੇ ਕਰਨੇ ਜਾਰੀ ਰੱਖਕੇ ਨਵਾਂ ਮਾਅਰਕਾ ਮਾਰਾਂਗੇ।ਇਸ ਦੇ ਨਾਲ ਹੀ ਅਸੀਂ ਆਪਣੀ ਛੇ ਹਫਤੇ ਚੱਲਣ ਵਾਲੀ ਕੈਂਪੇਨ ਲਈ ਜਾਗਰੂਕਤਾ ਵੀ ਪੈਦਾ ਕਰਾਂਗੇ। ਆਰਨੌਲਡ ਵਰਕਪਲੇਸ ਕੈਂਪੇਨ ਦੇ ਵੈੱਬਪੇਜ ਉੱਤੇ ਜਾ ਕੇ ਸੁਰੱਖਿਅਤ ਆਨਲਾਈਨ ਡੋਨੇਸ਼ਨ ਵੀ ਕੀਤੀ ਜਾ ਸਕਦੀ ਹੈ। 

ਪਲੈਡ ਫੌਰ ਡੈਡ ਜਲਦ ਹੀ ਕੈਨੇਡੀਅਨਜ਼ ਲਈ ਮਜ਼ੇਦਾਰ ਬਣ ਗਿਆ ਹੈ ਤੇ ਕੈਨੇਡੀਅਨਜ਼ ਇਸ ਨੂੰ ਆਪਣੇ ਪਿਤਾ ਲਈ ਜਸ਼ਨ ਮਨਾਉਣ ਦਾ ਰਾਹ ਮੰਨਦੇ ਹਨ ਤੇ ਆਪਣੀ ਜਿ਼ੰਦਗੀ ਵਿੱਚ ਪ੍ਰੋਸਟੇਟ ਕੈਂਸਰ ਤੋਂ ਪੀੜਤ ਪਾਏ ਜਾਣ ਵਾਲੇ 8 ਵਿੱਚੋਂ 1 ਪੁਰਸ਼ਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਉਂਦੇ ਹਨ। ਜੇ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਤਾਂ ਕਿਸੇ ਵੀ ਸ਼ਖਸ ਦੇ ਜਿਊਂਦੇ ਬਚਣ ਦੀ ਸੰਭਾਵਨਾ 100 ਫੀ ਸਦੀ ਹੈ। 

ਪ੍ਰੋਸਟੇਟ ਕੈਂਸਰ ਨਾਲ ਲੜਾਈ ਸ਼ੁਰੂ ਹੋਣ ਤੋਂ ਬਾਅਦ ਇਸ ਕੈਂਪੇਨ ਦੇ ਸ਼ੁਰੂ ਹੋਣ ਤੋਂ ਲੈ ਕੇ ਹਰ ਸਾਲ ਫੰਡ ਇੱਕਠਾ ਕਰਨ ਵਾਲਿਆਂ ਵਿੱਚ ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਕਈ ਹੋਰ ਕੈਰੀਅਰ ਮੈਂਬਰ ਮੂਹਰੇ ਰਹਿੰਦੇ ਹਨ। ਇਸ ਮਕਸਦ ਲਈ ਟਰੱਕਿੰਗ ਇੰਡਸਟਰੀ ਵੱਲੋਂ ਸੈਂਕੜੇ ਹਜ਼ਾਰ ਡਾਲਰ ਇੱਕਠੇ ਕੀਤੇ ਜਾ ਚੁੱਕੇ ਹਨ।