ਆਰਥਿਕ ਰਿਕਵਰੀ ਲਈ ਟੀਐਚਆਰਸੀ ਲੇਬਰ ਮਾਰਕਿਟ ਰਿਪੋਰਟ ਨੇ ਹਾਈਲਾਈਟ ਕੀਤੇ ਅਹਿਮ ਨੁਕਤੇ

Truck drivers big truck driver's hands on big truck steering wheel

ਟਰੱਕਿੰਗ ਐਚਆਰ ਕੈਨੇਡਾ (ਟੀਐਚਆਰਸੀ) ਵੱਲੋਂ ਜਾਰੀ ਕੀਤੀ ਗਈ ਲੇਬਰ ਮਾਰਕਿਟ ਜਾਣਕਾਰੀ ਸਬੰਧੀ ਰਿਪੋਰਟ ਵਿੱਚ ਉਨ੍ਹਾਂ ਨੁਕਤਿਆਂ ਨੂੰ ਹਾਈਲਾਈਟ ਕੀਤਾ ਗਿਆ ਜਿਨ੍ਹਾਂ ਦੀ ਲੋੜ ਆਰਥਿਕ ਰਿਕਵਰੀ ਲਈ ਟਰੱਕਿੰਗ ਤੇ ਲਾਜਿਸਟਿਕ ਇੰਡਸਟਰੀ ਨੂੰ ਹੈ। ਇਸ ਤਹਿਤ ਟਰੱਕਿੰਗ ਤੇ ਲਾਜਿਸਟਿਕ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਤੇ ਮੌਕਿਆਂ ਸਬੰਧੀ ਟੀਐਚਆਰਸੀ ਵਿਸ਼ਲੇਸ਼ਣ ਤੇ ਪਰੀਪੇਖ ਮੁਹੱਈਆ ਕਰਵਾਇਆ ਗਿਆ। 

ਹੇਠ ਲਿਖੇ ਨੁਕਤਿਆਂ ਨੂੰ ਹਾਈਲਾਈਟ ਕੀਤਾ ਗਿਆ ਹੈ

  • ਸਟੈਟੇਸਟਿਕਸ ਕੈਨੇਡਾ ਵੱਲੋਂ ਪਿੱਛੇ ਜਿਹੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੰਮ ਕਰਨ ਵਾਲੀ ਉਮਰ ਵਰਗ ਦੇ 5 ਵਿੱਚੋਂ ਇੱਕ ਕੈਨੇਡੀਅਨ (21·8 ਫੀ ਸਦੀ) 55-64 ਸਾਲ ਵਾਲੇ ਗਰੁੱਪ ਦੇ ਹਨ, ਇਹ ਹੁਣ ਤੱਕ ਰਿਕਾਰਡ ਕੀਤੇ ਗਏ ਅੰਕੜਿਆਂ ਵਿੱਚ ਸੱਭ ਤੋਂ ਜਿ਼ਆਦਾ ਹੈ। ਇਸ ਦੇ ਮੁਕਾਬਲਤਨ ਟਰੱਕਿੰਗ ਐਚਆਰ ਕੈਨੇਡਾ ਦੇ ਡਾਟਾ ਅਨੁਸਾਰ 4 ਵਿੱਚੋਂ 1 ਟਰਾਂਸਪੋਰਟ ਟਰੱਕ ਡਰਾਈਵਰ ਵੀ ਇਸੇ ਉਮਰ ਵਰਗ ਨਾਲ ਸਬੰਧਤ ਹੈ।
  • ਮਹਾਂਮਾਰੀ ਦੇ ਸਾਡੀ ਵਰਕਫੋਰਸ ਉੱਤੇ ਪਏ ਅਸਰ ਦਾ ਜਾਇਜ਼ਾ ਲੈਣ ਲਈ ਕਰਵਾਏ ਗਏ ਤਾਜ਼ਾ ਰਿਸਰਚ ਤੇ ਇੰਪਲੌਇਰ ਸਰਵੇਖਣ ਤੋਂ ਇੱਕ ਖਾਸ ਰੁਝਾਨ ਸਾਹਮਣੇ ਆਇਆ ਕਿ ਫਰਮਜ਼ ਚੁਣੌਤੀਆਂ ਭਰੇ ਅਜੋਕੇ ਸਮਿਆਂ ਵਿੱਚ ਤਜਰਬੇ ਤੇ ਲੰਮੇਂ ਕਾਰਜਕਾਲ ਵਾਲੇ ਡਰਾਈਵਰਾਂ ਨੂੰ ਸਹੇਜ ਕੇ ਰੱਖਣਾ ਚਾਹੁੰਦੀਆਂ ਹਨ, ਨਤੀਜਤਨ ਕਈ ਜਵਾਨ ਇੰਪਲੌਈਜ਼ (ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਦਰਮਿਆਨ ਸੀ) ਦੀ ਛਾਂਗੀ ਹੋਣਾ ਲਾਜ਼ਮੀ ਸੀ ਤੇ ਕਈਆਂ ਨੇ ਇੱਕਠਿਆਂ ਲੇਬਰ ਫੋਰਸ ਨੂੰ ਅਲਵਿਦਾ ਆਖਿਆ।
  • ਟਰੱਕਿੰਗ ਐਚਆਰ ਕੈਨੇਡਾ ਦੀ ਯੂਥ ਟਰੇਨਿੰਗ ਤੇ ਵੇਜ ਸਬਸਿਡੀਜ਼ ਇਸ ਪਾਸੇ ਕਾਫੀ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਦੀ ਬਦੌਲਤ ਨੌਜਵਾਨ ਵਰਕਰਜ਼ ਨੇ ਵੀ ਮੁੜ ਵਰਕਫੋਰਸ ਵਿੱਚ ਹਿੱਸੇਦਾਰੀ ਪਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਹੌਲੀ ਹੌਲੀ ਰੋਜ਼ਗਾਰ ਦੇ ਮੌਕਿਆਂ ਵਿੱਚ ਵੀ ਸੁਧਾਰ ਹੋ ਰਿਹਾ ਹੈ।
  • ਡਲਿਵਰੀ ਡਰਾਈਵਰ ਕਿੱਤੇ ਵਿੱਚ ਮਹਿਲਾਵਾਂ ਵੱਡੀ ਗਿਣਤੀ ਵਿੱਚ ਲੇਬਰ ਫੋਰਸ ਦਾ ਹਿੱਸਾ ਬਣ ਰਹੀਆਂ ਹਨ, ਇਹ ਕਿਆਸ ਨਾਲੋਂ ਬਾਹਰ ਦੀ ਗੱਲ ਹੈ। ਇਸ ਨਾਲ ਮਹਿਲਾ ਡਰਾਈਵਰਾਂ ਲਈ ਔਸਤ ਤੋਂ ਵੱਧ ਇੰਪਲੌਇਮੈਂਟ ਗ੍ਰੋਥ ਦੀ ਝਲਕ ਮਿਲਦੀ ਹੈ। ਇਸ ਵਿੱਚ ਸਾਲ 2019 ਵਿੱਚ 9400 ਤੋਂ ਜੂਨ 2021 ਵਿੱਚ 14,600 ਦੀ ਔਸਤ ਨਾਲ, 55 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ।

ਟਰੱਕਿੰਗ ਐਚਆਰ ਕੈਨੇਡਾ ਦੇ ਚੀਫ ਪ੍ਰੋਗਰਾਮ ਆਫੀਸਰ ਕ੍ਰੇਗ ਫੌਸੈਟ ਦਾ ਕਹਿਣਾ ਹੈ ਕਿ ਇਸ ਸਪੈਸ਼ਲ ਰਿਪੋਰਟ ਵਿੱਚ ਹਾਈਲਾਈਟ ਕੀਤੇ ਗਏ ਰੁਝਾਨ ਸਪਸ਼ਟ ਤੌਰ ਉੱਤੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸਾਡੀ ਵਰਕਫੋਰਸ ਵਿੱਚ ਨੌਜਵਾਨ ਕੈਨੇਡੀਅਨਜ਼ ਨੂੰ ਰਕਰੂਟ ਕਰਨ ਤੇ ਉਨ੍ਹਾਂ ਨੂੰ ਸਹੇਜ ਕੇ ਰੱਖਣ ਲਈ ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ। ਸਾਡੀ ਕਰੀਅਰ ਐਕਸਪ੍ਰੈੱਸਵੇਅ ਰਾਹੀਂ ਟੀਐਚਆਰਸੀ ਵੱਲੋਂ ਮੁਹੱਈਆ ਕਰਵਾਏ ਗਏ ਪ੍ਰੋਗਰਾਮ ਤੇ ਵੁਮਨ ਵਿੱਦ ਡਰਾਈਵ ਸਾਡੀ ਇੰਡਸਟਰੀ ਦੀ ਰਿਕਵਰੀ ਤੇ ਵਿਕਾਸ ਲਈ ਅਹਿਮ ਪੇਸ਼ਕਦਮੀਆਂ ਰਹਿਣਗੀਆਂ। ਇਸ ਨਾਲ ਇੰਪਲੌਇਰਜ਼ ਨੂੰ ਲਾਂਗ ਟਰਮ ਵਰਕਫੋਰਸ ਸੌਲਿਊਸ਼ਨਜ਼ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ।