ਅਮਰੀਕਾ ਵਿੱਚ ਡਰਾਈਵਰਾਂ ਦੀ ਮੰਗ ਵਧਣ ਤੋਂ ਬਾਅਦ ਵਧੀ ਡਰਾਈਵਰਾਂ ਦੀ ਤਨਖਾਹ

ਅਮੈਰੀਕਨ ਟਰੱਕਿੰਗ ਐਸੋਸਿਏਸ਼ਨ ਵੱਲੋਂ ਜਾਰੀ ਕੀਤੇ ਗਏ ਇੱਕ ਇੰਡਸਟਰੀ ਸਬੰਧੀ ਸਰਵੇਖਣ ਦੇ ਨਤੀਜੇ ਅਨੁਸਾਰ ਡਰਾਈਵਰਾਂ ਦੀ ਘਾਟ ਦੇ ਚੱਲਦਿਆਂ ਡਰਾਈਵਰਾਂ ਦੀ ਮੰਗ ਵਧਣ ਨਾਲ 2021 ਵਿੱਚ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਦੇ ਭੱਤਿਆਂ ਵਿੱਚ ਵਾਧਾ ਹੋਇਆ। 

2022 ਦੇ ਏਟੀਏ ਡਰਾਈਵਰ ਕੰਪਨਸੇਸ਼ਨ ਅਧਿਐਨ ਦੇ ਹਿੱਸੇ ਵਜੋਂ, ਫਲੀਟਸ ਨੇ ਆਪਣੇ ਡਰਾਈਵਰਾਂ ਤੇ ਓਨਰਆਪਰੇਟਰ ਮੁਆਵਜ਼ੇ ਬਾਰੇ ਜਾਂਚ ਕੀਤੀ। ਇਸ ਵਿੱਚ ਪੇਅ ਰੇਟਸ, ਬੋਨਸ ਤੇ ਬੈਨੇਫਿਟ ਵੀ ਸ਼ਾਮਲ ਸਨ।ਫਲੀਟਸ ਸਾਂਝੇ ਤੌਰ ਉੱਤੇ 135,000 ਇੰਪਲੌਈ ਡਰਾਈਵਰਾਂ ਤੇ ਲੱਗਭਗ 20,000 ਆਜ਼ਾਦ ਕਾਂਟਰੈਕਟਰਜ਼ ਦੀ ਨੁਮਾਇੰਦਗੀ ਕਰਦੇ ਹਨ।

2021 ਵਿੱਚ ਇੱਕ ਆਮ ਟਰੱਕਲੋਡ ਡਰਾਈਵਰ 69,700 ਡਾਲਰ ਕਮਾਉਂਦਾ ਸੀ ਜੋ ਕਿ 2019 ਵਿੱਚ ਕਰਵਾਏ ਗਏ ਇੱਕ ਪੁਰਾਣੇ ਸਰਵੇਖਣ ਨਾਲੋਂ 18 ਫੀ ਸਦੀ ਵੱਧ ਸੀ ਤੇ 2020 ਦੇ ਪੱਧਰ ਨਾਲੋਂ 11 ਫੀ ਸਦੀ ਵੱਧ ਸੀ। ਇਸ ਰਕਮ ਵਿੱਚ ਬੋਨਸ ਤਾਂ ਸ਼ਾਮਲ ਸਨ ਪਰ ਹੋਰ ਬੈਨੇਫਿਟਸ ਸ਼ਾਮਲ ਨਹੀਂ ਸਨ। ਫਿਰ ਨਵੇਂ ਡਰਾਈਵਰਾਂ ਦੇ ਇੰਡਸਟਰੀ ਵਿੱਚ ਸ਼ਾਮਲ ਹੋ ਜਾਣ ਨਾਲ ਇਸ ਔਸਤ ਵਿੱਚ ਕਮੀ ਆਈ। ਏਟੀਏ ਦੇ ਚੀਫ ਇਕਨੌਮਿਸਟ ਬੌਬ ਕੌਸਟੈਲੋ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਅਜਿਹੇ ਕਈ ਡਰਾਈਵਰ ਹਨ ਜਿਹੜੇ ਮੀਡੀਆ ਨਾਲੋਂ ਜਿ਼ਆਦਾ ਕਮਾਈ ਕਰਦੇ ਹਨ। 

ਪ੍ਰਾਈਵੇਟ ਫਲੀਟ ਲਈ ਕਿਸੇ ਡਰਾਈਵਰ ਦੀ ਔਸਤ ਤਨਖਾਹ 85,000 ਡਾਲਰ ਹੈ। ਟਰੱਕਲੋਡ ਫਲੀਟ ਨਾਲੋਂ ਇਹ ਘੱਟ ਹੈ ਤੇ ਇਹ 73,000 ਡਾਲਰ ਹੈ।ਗੈਰ ਡਰੇਏਜ ਓਨਰ ਆਪਰੇਟਰਜ਼, ਜਿਨ੍ਹਾਂ ਨੇ ਇਸ ਸਰਵੇਖਣ ਵਿੱਚ ਹਿੱਸਾ ਲਿਆ, ਅਨੁਸਾਰ 2021 ਵਿੱਚ ਔਸਤਨ ਕੁੱਲ ਆਮਦਨ 235,000 ਡਾਲਰ ਸੀ, ਜਦਕਿ ਡਰੇਏਜ ਸੈਕਟਰ ਦੇ ਓਨਰ ਆਪਰੇਟਰਜ਼ ਨੇ ਔਸਤਨ ਕੁੱਲ ਆਮਦਨ 164,000 ਡਾਲਰ ਦੱਸੀ।ਟਰੱਕਲੋਡ ਕੈਰੀਅਰਜ਼ ਜਿਹੜੇ ਫਾਈਨਲ ਮਾਈਲ ਆਪਰੇਸ਼ਨਜ਼ ਚਲਾਉਂਦੇ ਹਨ, ਲਈ ਮੁਆਵਜ਼ਾ 65,000 ਡਾਲਰ ਸੀ। 

2021 ਵਿੱਚ 93 ਫੀ ਸਦੀ ਟਰੱਕਲੋਡ ਕੈਰੀਅਰਜ਼ ਦੀ ਤਨਖਾਹ ਵਿੱਚ ਵਾਧਾ ਹੋਇਆ, ਜਿਸ ਵਿੱਚੋਂ ਔਸਤ ਵਾਧਾ 11 ਫੀ ਸਦੀ ਦੇ ਨੇੜੇ ਤੇੜੇ ਹੋਇਆ। ਅੱਧੇ ਕੈਰੀਅਰਜ਼ (60 ਫੀ ਸਦੀ) ਤੋਂ ਵੱਧ ਨੇ ਸੰਕੇਤ ਦਿੱਤਾ ਕਿ ਉਹ ਇਸ ਸਾਲ ਵੀ ਤਨਖਾਹ ਵਿੱਚ ਵਾਧਾ ਕਰਨ ਦੀ ਯੋਜਨਾ ਬਣਾ ਰਹੇ ਹਨ। ਕੌਸਟੈਲੋ ਨੇ ਆਖਿਆਮੈਂ ਤੁਹਾਡੇ ਨਾਲ ਇਮਾਨਦਾਰੀ ਨਾਲ ਗੱਲ ਕਰਾਂਗਾ, ਮੈਨੂੰ ਲੱਗਦਾ ਹੈ ਕਿ ਇਹ ਉਸ ਤੋਂ ਵੀ ਥੋੜ੍ਹਾ ਜਿ਼ਆਦਾ ਹੋਵੇਗੀ। ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਤਨਖਾਹ ਨਹੀਂ ਵਧਾਈ ਹੈ ਉਨ੍ਹਾਂ ਦੇ ਮੁਆਵਜ਼ੇ ਦਾ ਪੱਧਰ ਜਿ਼ਆਦਾ ਹੋਵੇਗਾ। 

96 ਫੀ ਸਦੀ ਫਲੀਟਸ ਵੱਲੋਂ ਨਵੇਂ ਡਰਾਈਵਰਾਂ ਲਈ ਬੋਨਸ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤੇ 54 ਫੀ ਸਦੀ ਸਾਈਨ ਕਰਨ ਮਗਰੋਂ ਬੋਨਸ ਦੀ ਪੇਸ਼ਕਸ਼ ਕਰਦੇ ਹਨ। 2021 ਵਿੱਚ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਹਰੇਕ ਟਰੱਕਲੋਡ ਫਲੀਟ ਨੇ ਤਨਖਾਹਾਂ ਵਧਾਈਆਂ। ਕੌਸਟੈਲੋ ਨੇ ਪ੍ਰੈੱਸ ਰਲੀਜ਼ ਵਿੱਚ ਆਖਿਆ ਕਿ ਕੁੱਝ ਸਮੇਂ ਤੋਂ ਇੰਡਸਟਰੀ ਨਾਲ ਸਬੰਧਤ ਸਰੋਤਾਂ ਵੱਲੋਂ ਜੋ ਆਖਿਆ ਜਾ ਰਿਹਾ ਹੈ ਡਾਟਾ ਵੀ ਉਸੇ ਦੀ ਪੁਸ਼ਟੀ ਕਰਦਾ ਹੈ। ਪਿਛਲੇ ਸਾਲ ਜਿਨ੍ਹਾਂ ਡਰਾਈਵਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਇਆ ਉਨ੍ਹਾਂ ਲਈ ਡਰਾਈਵਰਾਂ ਦੀ ਘਾਟ ਕਾਫੀ ਮਾਇਨੇ ਰੱਖਦੀ ਹੈ।