8 C
Toronto
Thursday, March 28, 2024
ਕ੍ਰਿਸਮਸ ਭਾਵੇਂ ਲੰਘ ਚੁੱਕੀ ਹੈ ਪਰ ਕੈਨੇਡਾ ਦੀਆਂ ਬਹੁਤੀਆਂ ਉੱਤਰੀ ਕਮਿਊਨਿਟੀਜ਼ ਵਿੱਚ ਅਜੇ ਵੀ ਇਸ ਦੇ ਜਸ਼ਨ ਮਨਾਏ ਜਾ ਰਹੇ ਹਨ। ਇਸ ਸੱਭ ਲਈ ਓਟੀਏ ਦੇ ਥੌਮਸਨ ਟਰਮੀਨਲ ਦੇ ਮੈਂਬਰ, ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਤੇ ਕੈਨੇਡੀਅਨ ਟੌਏ ਐਸੋਸਿਏਸ਼ਨ ਦੇ ਨਾਲ...
ਡੀਜਲ ਇੰਜਣਾਂ ਵਿੱਚ ਕੁੱਝ ਦਿੱਕਤ ਨੂੰ ਲੈ ਕੇ ਪਿਛਲੇ ਹਫਤੇ ਹਿਨੋ ਨੇ ਆਪਣੇ ਨੌਰਥ ਅਮੈਰੀਕਨਪਲਾਂਟਸ ਉੱਤੇ ਅੰਦਾਜ਼ਨ ਨੌਂ ਮਹੀਨਿਆਂ ਲਈ ਟਰੱਕਾਂ ਦੀ ਪ੍ਰੋਡਕਸ਼ਨ ਦਾ ਕੰਮ ਬੰਦ ਕਰਨ ਦਾ ਐਲਾਨਕੀਤਾ ਹੈ। ਇਹ ਫੈਸਲਾ ਇਸ ਵਰ੍ਹੇ ਤੋਂ ਭਾਵ 2021 ਤੋਂ ਪ੍ਰਭਾਵੀ ਹੋਵੇਗਾ।...
ਟੈਂਪਰੇਰੀ ਏਜੰਸੀਆਂ ਲਈ ਲਾਇਸੰਸ ਲਾਜ਼ਮੀ ਕਰਨ ਦੇ ਫੋਰਡ ਸਰਕਾਰ ਦੇ ਫੈਸਲੇ ਦੀ ਓਟੀਏ ਵੱਲੋਂ ਸ਼ਲਾਘਾ ਓਨਟਾਰੀਓ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੀਆਂ ਏਜੰਸੀਆਂ ਤੇ ਰਕਰੂਟਰਜ਼ ਵਰਕਰਜ਼ ਦਾ ਸ਼ੋਸ਼ਣ ਕਰਨਗੇ ਉਨ੍ਹਾਂ ਨੂੰ ਸਖ਼ਤ ਜੁਰਮਾਨੇ ਲਾਏ ਜਾਣਗੇ। ਓਨਟਾਰੀਓ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਮੁਤਾਬਕ ਪਹਿਲੀ ਜਨਵਰੀ, 2024 ਤੋਂ ਪ੍ਰੋਵਿੰਸ ਵਿੱਚ ਆਪਰੇਟ ਕਰਨ ਵਾਲੀਆਂ ਟੈਂਪਰੇਰੀ ਹੈਲਥ ਏਜੰਸੀਆਂ (ਟੀਐਚਏਜ਼) ਤੇ ਰਕਰੂਟਰਜ਼ ਨੂੰ ਲਾਇਸੰਸ ਹਾਸਲ ਕਰਨਾ ਹੋਵੇਗਾ। ਅਜਿਹਾ ਕਰਕੇ ਫੋਰਡ ਸਰਕਾਰ ਕਮਜ਼ੋਰ ਤੇ ਆਰਜ਼ੀ ਫੌਰਨ ਵਰਕਰਜ਼ ਦੀ ਹਿਫਾਜ਼ਤ ਕਰ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੇਬਰ ਮੰਤਰਾਲੇ, ਇਮੀਗ੍ਰੇਸ਼ਨ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਓਨਟਾਰੀਓ ਵਿੱਚ ਕਈ ਟੈਂਪਰੇਰੀ ਹੈਲਪ ਏਜੰਸੀਆਂ ਗੈਰਕਾਨੂੰਨੀ ਤੌਰ ਉੱਤੇ ਅਜੇ ਵਰਕਰਜ਼ ਨੂੰ ਘੱਟ ਤੋਂ ਘੱਟ ਉਜਰਤਾਂ ਤੋਂ ਵੀ ਘੱਟ ਪੈਸੇ ਦਿੰਦੀਆਂ ਹਨ ਤੇ ਕਾਨੂੰਨ ਦੀ ਪਾਲਨਾ ਕਰਨ ਵਾਲੀਆਂ ਏਜੰਸੀਆਂ ਦੇ ਮੁਕਾਬਲੇ ਇਨ੍ਹਾਂ ਵਰਕਰਜ਼ ਨੂੰ ਹੋਰ ਮੂਲ ਇੰਪਲੌਇਮੈਂਟ ਅਧਿਕਾਰਾਂ ਤੋਂ ਵੀ ਸੱਖਣਾ ਰੱਖਿਆ ਜਾਂਦਾ ਹੈ। ਲੇਬਰ, ਇਮੀਗ੍ਰੇਸ਼ਨ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਭਾਵੇਂ ਇਸ ਤਰ੍ਹਾਂ ਦੀਆਂ ਆਰਜ਼ੀ ਹੈਲਪ ਏਜੰਸੀਆਂ ਓਨਟਾਰੀਓ ਦੇ ਕਾਰੋਬਾਰਾਂ ਲਈ ਕਾਫੀ ਅਹਿਮ ਹਨ ਤੇ ਨੌਕਰੀ ਹਾਸਲ ਕਰਨ ਦੇ ਚਾਹਵਾਨਾਂ ਲਈ ਵੀ ਕਾਫੀ ਕੰਮ ਆਉਣ ਵਾਲੀਆਂ ਹਨ ਪਰ ਲੰਮੇਂ ਸਮੇਂ ਤੋਂ ਇਨ੍ਹਾਂ ਵਿੱਚੋਂ ਕੁੱਝ ਵੱਲੋਂ ਗੈਰਕਾਨੂੰਨੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਵਰਕਰਜ਼ ਨੂੰ ਆਪਣੇ ਲਾਲਚ ਦਾ ਸਿ਼ਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਦੇ ਲਾਇਸੰਸਿੰਗ ਸਿਸਟਮ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਾਰੋਬਾਰਾਂ ਨੂੰ ਟੀਐਚਏਜ਼ ਵਿੱਚ ਭਰੋਸਾ ਹੋਵੇ ਤੇ ਜਿਨ੍ਹਾਂ ਰਕਰੂਟਰਜ਼ ਨਾਲ ਉਹ ਕੰਮ ਕਰਦੇ ਹਨ ਉਨ੍ਹਾਂ ਉੱਤੇ ਉਹ ਯਕੀਨ ਕਰ ਸਕਣ। ਇਸ ਤੋਂ ਇਲਾਵਾ ਵਰਕਰਜ਼ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਕੈਨੇਡਾ ਵਿੱਚ ਸੱਭ ਤੋਂ ਵੱਧ ਜੁਰਮਾਨਿਆਂ ਦਾ ਸਾਹਮਣਾ ਵੀ ਕਰਨਾ ਹੋਵੇਗਾ। ਇਸ ਦੇ ਨਾਲ ਹੀ ਅਜਿਹੀਆਂ ਏਜੰਸੀਆਂ ਜਾਂ ਰਕਰੂਟਰਜ਼ ਦੇ ਪ੍ਰੋਵਿੰਸ ਵਿੱਚ ਆਪਰੇਟ ਕਰਨ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ। ਓਨਟਾਰੀਓ ਵਿੱਚ ਕਈ ਕਾਰੋਬਾਰਾਂ ਤੇ ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਨੂੰ ਅਕਸਰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਜਿਸ ਏਜੰਸੀ ਜਾਂ ਰਕਰੂਟਰ ਨਾਲ ਉਹ ਕੰਮ ਕਰ ਰਹੇ ਹਨ ਉਹ ਉਨ੍ਹਾਂ ਦੀ ਇੰਪਲੌਇਮੈਂਟ ਦੀਆਂ ਸ਼ਰਤਾਂ ਨੂੰ ਪੂਰਾ ਕਰਦੀ ਹੈ ਜਾਂ ਉਸ ਦਾ ਉਲੰਘਣਾਵਾਂ ਦਾ ਇਤਿਹਾਸ ਰਿਹਾ ਹੈ।ਹੁਣ ਅਜਿਹੇ ਕਾਰੋਬਾਰੀ ਤੇ ਨੌਕਰੀ ਦਾ ਭਾਲ ਕਰਨ ਵਾਲੇ ਮੰਤਰਾਲੇ ਦੇ ਆਨਲਾਈਨ ਡਾਟਾਬੇਸ ਤੋਂ ਇਹ ਪਤਾ ਲਗਾ ਸਕਣਗੇ ਕਿ ਸਬੰਧਤ ਏਜੰਸੀ ਜਾਂ ਰਕਰੂਟਰ ਕੋਲ ਪ੍ਰੋਵਿੰਸ ਦੀ ਸ਼ਰਤ ਮੁਤਾਬਕ ਲਾਇਸੰਸ ਹੈ ਜਾਂ ਨਹੀਂ।ਜੇ ਗੈਰਲਾਇਸੰਸਸ਼ੁਦਾ ਕੰਪਨੀ ਜਾਂ ਰਕਰੂਟਰ ਦੀਆਂ ਸੇਵਾਵਾਂ ਸਬੰਧਤ ਕਾਰੋਬਾਰ ਵੱਲੋਂ ਲਈਆਂ ਜਾਂਦੀਆਂ ਹਨ ਤਾਂ ਇਹ ਗੈਰਕਾਨੂੰਨੀ ਹੋਵੇਗਾ। ਇਸ ਦੇ ਨਾਲ ਹੀ ਜੇ ਕੋਈ ਕੰਪਨੀ ਜਾਣਬੁੱਝ ਕੇ ਕਾਨੂੰਨ ਨੂੰ ਛਿੱਕੇ ਟੰਗ ਕੇ ਕੰਮ ਕਰਨ ਵਾਲੇ ਰਕਰੂਟਰਾਂ ਜਾਂ ਏਜੰਸੀਆਂ ਦੀ ਮਦਦ ਲੈਂਦੀ ਹੈ ਤਾਂ ਉਸ ਨੂੰ ਵਰਕਰਜ਼ ਤੋਂ ਉਗਰਾਹੀ ਜਾਣ ਵਾਲੀ ਕੋਈ ਵੀ ਗੈਰਕਾਨੂੰਨੀ ਫੀਸ ਮੋੜਨੀ ਹੋਵੇਗੀ।  ਆਪਣੇ ਕਾਰੋਬਾਰ ਨੂੰ ਆਪਰੇਟ ਕਰਨ ਲਈ ਟੀਐਚਏਜ਼ ਤੇ ਰਕਰੂਟਰਜ਼ ਨੂੰ ਇਰੀਵੋਕੇਬਲ ਲੈਟਰ ਆਫ ਕ੍ਰੈਡਿਟ ਵਜੋਂ 25,000 ਡਾਲਰ ਮੁਹੱਈਆ ਕਰਵਾਉਣੇ ਹੋਣਗੇ, ਜਿਨ੍ਹਾਂ ਦੀ ਵਰਤੋਂ ਇੰਪਲੌਈਜ਼ ਨੂੰ ਭੱਤੇ ਮੁਹੱਈਆ ਕਰਵਾਏ ਜਾਣ ਲਈ ਕੀਤੀ ਜਾ ਸਕੇਗੀ। ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਵਾਰੀ ਵਾਰੀ ਕੀਤੀ ਜਾਣ ਵਾਲੀ ਉਲੰਘਣਾਂ ਦੇ ਆਧਾਰ ਉੱਤੇ 50,000 ਡਾਲਰ ਦਾ ਜੁਰਮਾਨਾ ਹੋਵੇਗਾ। ਜੋ ਕਿ ਕੈਨੇਡਾ ਵਿੱਚ ਸੱਭ ਤੋਂ ਵੱਧ ਹੋਵੇਗਾ। 2022 ਵਿੱਚ ਸਰਕਾਰ ਨੇ ਅਜਿਹੀ ਟਾਸਕ ਫੋਰਸ ਕਾਇਮ ਕੀਤੀ ਸੀ ਜਿਹੜੀ ਲਾਅ ਐਨਫੋਰਸਮੈਂਟ ਏਜੰਸੀਆਂ ਤੇ ਕਮਿਊਨਿਟੀ ਭਾਈਵਾਲਾਂ ਨਾਲ ਰਲ ਕੇ ਅਜਿਹੇ ਗੈਰਕਾਨੂੰਨੀ ਰੁਝਾਨਾਂ ਦਾ ਪਤਾ ਲਾਉਣ ਤੇ ਸੋ਼ਸਿ਼ਤ ਇੰਪਲੌਈਜ਼ ਨੂੰ ਨਾ ਦਿੱਤੇ ਗਏ ਭੱਤੇ ਦਿਵਾਉਣ ਲਈ ਬਣਾਈ ਗਈ ਸੀ। ਇਨ੍ਹਾਂ ਦੇ ਕੰਮ ਨੂੰ ਬੂਰ ਪਿਆ ਤੇ ਕਈ ਪੜਤਾਂ ਵਿੱਚ ਕੀਤੀ ਗਈ ਜਾਂਚ ਨਾਲ ਸੈਂਕੜੇ ਕਮਜ਼ੋਰ ਤੇ ਮਾਇਗ੍ਰੈਂਟ ਵਰਕਰਜ਼ ਨੂੰ ਕੰਮ ਦੇ ਮੁਸ਼ਕਲ ਹਾਲਾਤ ਵਿੱਚੋਂ ਕੱਢਿਆ ਜਾ ਸਕਿਆ। ਓਨਟਾਰੀਓ ਵੱਲੋਂ ਪਿੱਛੇ ਜਿਹੇ ਵਰਕਰਜ਼ ਦੇ ਪਾਸਪੋਰਟਸ ਨੂੰ ਜ਼ਬਤ ਕਰਕੇ ਰੱਖਣ ਵਾਲਿਆਂ ਉੱਤੇ ਜੁਰਮਾਨੇ ਲਾਉਣ ਲਈ ਬਿੱਲ ਵੀ ਪੇਸ਼ ਕੀਤਾ ਗਿਆ ਸੀ। ਓਨਟਾਰੀਓ ਟਰੱਕਿੰਗ ਐਸੋਸਿਏਸ਼ਨ, ਜੋ ਕਿ ਲੇਬਰ ਨਾਲ ਸਬੰਧਤ ਸ਼ੋਸ਼ਣ, ਟੈਕਸਾਂ ਤੋਂ ਬਚਣ ਵਾਲੇ ਢੰਗ ਤਰੀਕਿਆਂ ਅਤੇ ਟਰੱਕਿੰਗ ਇੰਡਸਟਰੀ ਵਿੱਚ ਮਿਸਕਲਾਸੀਫਿਕੇਸ਼ਨ ਨਾਲ ਸਿੱਝਣ ਦੇ ਮਾਮਲੇ ਵਿੱਚ ਆਗੂ ਹੈ, ਵੱਲੋਂ ਇਸ ਐਲਾਨ ਦਾ ਸਵਾਗਤ ਕੀਤਾ ਗਿਆ। ਓਟੀਏ ਦੇ ਪਾਲਿਸੀ ਤੇ ਪਬਲਿਕ ਅਫੇਅਰਜ਼ ਡਾਇਰੈਕਟਰ ਜੌਨਾਥਨ ਬਲੈਖਮ ਨੇ ਆਖਿਆ ਕਿ ਕਮਜ਼ੋਰ ਤੇ ਆਰਜ਼ੀ ਫੌਰਨ ਵਰਕਰਜ਼ ਦੀ ਹਿਫਾਜ਼ਤ ਲਈ ਇਸ ਐਲਾਨ ਲਈ ਅਸੀਂ ਓਨਟਾਰੀਓ ਸਰਕਾਰ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਆਖਿਆ ਕਿ ਜਿਨ੍ਹਾਂ ਕੰਪਨੀਆਂ ਵੱਲੋਂ ਆਪਣੀਆਂ ਜਿ਼ੰਮੇਵਾਰੀਆਂ ਤੋਂ ਮੂੰਹ ਮੋੜ ਕੇ ਆਪਣੇ ਵਰਕਰਜ਼ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੇ ਲੇਬਰ ਅਧਿਕਾਰਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਇਹ ਚੰਗਾ ਜ਼ਰੀਆ ਹੈ। ਇਸ ਨਾਲ ਵਰਕਰਜ਼ ਦੀ ਹਿਫਾਜ਼ਤ ਕਰਨ ਦੇ ਸਾਡੇ ਸਾਂਝੇ ਟੀਚੇ ਵੀ ਪੂਰੇ ਹੋਣ ਦੀ ਆਸ ਬੱਝੀ ਹੈ। 
  ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਦੇ ਬੋਰਡ ਵੱਲੋਂ ਇਸ ਸਾਲ ਲਈ ਆਪਣੀਆਂ ਰਿਸਰਚ ਸਬੰਧੀ ਤਰਜੀਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਤਰਜੀਹਾਂ ਵਿੱਚ ਉਨ੍ਹਾਂ ਵਿਸਿ਼ਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਹੜੇ ਟਰੱਕਿੰਗ ਇੰਡਸਟਰੀ ਦੀ ਵਰਕਫੋਰਸ, ਸ਼ੋਸ਼ਣ ਕਰਨ ਲਈ ਕੀਤੀ ਗਈ ਟੋਇੰਗ ਦੇ ਆਪਰੇਸ਼ਨਲ ਪ੍ਰਭਾਵ ਤੇ ਕੌਮਾਂਤਰੀ ਵਰਕ ਪਰਮਿਟਸ ਰਾਹੀਂ ਡਰਾਈਵਰਾਂ ਦੀ ਅਬਾਦੀ ਵਿੱਚ ਵਾਧਾ ਕਰਨਾ ਹੈ।  ਏਟੀਆਰਆਈ, ਜਿਸਦਾ ਕੈਨੇਡੀਅਨ ਟਰੱਕਿੰਗ ਅਲਾਇੰਸ ਮੈਂਬਰ ਵੀ ਹੈ, ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੇਠ ਲਿਖੇ ਅਨੁਸਾਰ ਹਨ : ਮੈਰੀਯੁਆਨਾ ਨੂੰ ਡੀਕ੍ਰਿਮਿਨਲਾਈਜ਼ੇਸ਼ਨ ਕਰਨ ਦੇ ਟਰੱਕਿੰਗ ਇੰਡਸਟਰੀ ਉੱਤੇ ਪੈਣ ਵਾਲੇ ਪ੍ਰਭਾਵ : ਹੋਰਨਾਂ ਸਟੇਟਸ ਵੱਲੋਂ ਮੈਰੀਯੁਆਨਾ ਅਤੇ ਹੋਰਨਾਂ ਨਸਿ਼ਆਂ ਨੂੰ ਡੀਕ੍ਰਿਮਿਨਲਾਈਜ਼ ਕਰਨ ਦੇ ਫੈਸਲੇ ਵੱਲ ਵਧਣ ਤੋਂ ਬਾਅਦ ਏਟੀਆਰਆਈ ਵੱਲੋਂ ਇਸ ਅਧਿਐਨ ਨਾਲ ਆਪਣੀ 2019 ਦੀ ਰਿਪੋਰਟ ਨੂੰ--ਰੋਡਵੇਅ ਸੇਫਟੀ ਤੇ ਉਨ੍ਹਾਂ ਸਟੇਟਸ, ਜਿਨ੍ਹਾਂ ਵਿੱਚ ਪਾਬੰਦੀਸ਼ੁਦਾ ਪਦਾਰਥਾਂ ਸਬੰਧੀ ਕਾਨੂੰਨ ਵਿੱਚ ਤਬਦੀਲੀ ਕੀਤੀ ਗਈ ਹੈ, ਵਿੱਚ ਵਰਕਫੋਰਸ ਉੱ਼ਤੇ ਪੈਣ ਵਾਲੇ ਪ੍ਰਭਾਵ ਬਾਰੇ-- ਅਪਡੇਟ ਕਰੇਗੀ। ਸੋ਼ਸ਼ਣ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਦੇ ਪ੍ਰਭਾਵ : ਸ਼ੋਸ਼ਣ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਕਈ ਕਿਸਮ ਦੀ ਹੋ ਸਕਦੀ ਹੈ-ਇਸ ਵਿੱਚ ਉਹ ਟੋਅ ਆਪਰੇਟਰਜ਼ ਸ਼ਾਮਲ ਹਨ ਜਿਹੜੇ ਹਾਦਸਿਆਂ ਲਈ ਮਸ਼ਹੂਰ ਥਾਂ ਦੇ ਨੇੜੇ ਪਾਰਕ ਕਰਦੇ ਹਨ, ਗੱਡੀਆਂ ਦਾ ਪੋਜ਼ੈਸ਼ਨ ਲੈਂਦੇ ਹਨ, ਅਤੇ ਗੱਡੀਆਂ ਤੇ ਕਾਰਗੋ ਨੂੰ ਛੱਡਣ ਬਦਲੇ ਮਰਜ਼ੀ ਦੇ ਪੈਸੇ ਵਸੂਲਦੇ ਹਨ। ਇਸ ਰਿਸਰਚ ਨਾਲ ਇਸ ਮੁੱਦੇ ਦੀ ਤਹਿ ਤੱਕ ਜਾਇਆ ਜਾਵੇਗਾ ਤੇ ਉਨ੍ਹਾਂ ਸਟੇਟਸ ਤੋਂ ਸੇਧ ਲਈ ਜਾਵੇਗੀ ਜਿਨ੍ਹਾਂ ਨੇ ਕਾਨੂੰਨ ਬਣਾ ਕੇ ਇਸ ਤਰ੍ਹਾਂ ਟੋਅ ਆਪਰੇਟਰਾਂ ਦੀ ਮਨਮਰਜ਼ੀਆਂ ਉੱਤੇ ਨਕੇਲ ਕੱਸੀ ਹੈ।(ਓਨਟਾਰੀਓ ਵਿੱਚ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸਰਕਾਰ ਤੇ ਪੁਲਿਸ ਨਾਲ ਰਲ ਕੇ ਇਸ ਮਾਮਲੇ ਅਤੇ ਟਰੱਕਿੰਗ ਇੰਡਸਟਰੀ ਦੀ ਮਦਦ ਲਈ ਟੋਇੰਗ ਨਾਲ ਸਬੰਧਤ ਹੋਰਨਾਂ ਮਾਮਲਿਆਂ ਨਾਲ ਨਜਿੱਠਿਆ ਗਿਆ ਹੈ)। ਸੇਫਟੀ ਸਬੰਧੀ ਨਤੀਜਿਆਂ ਤੇ ਡਰਾਈਵਰਾਂ ਨੂੰ ਰੋਕਣ ਦੀ ਕੋਸਿ਼ਸ਼ ਉੱਤੇ ਡਰਾਈਵਰਾਂ ਦੀ ਟਰੇਨਿੰਗ ਦੇ ਪੈਣ ਵਾਲੇ ਪ੍ਰਭਾਵ : 2021 ਵਿੱਚ ਡਰਾਈਵਰਾਂ ਦੀ ਘਾਟ ਤੇ ਡਰਾਈਵਰਾਂ ਨੂੰ ਰੋਕ ਕੇ ਰੱਖਣ ਦੀ ਕੋਸਿ਼ਸ਼ ਇੰਡਸਟਰੀ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਵਜੋਂ ਆਈਆਂ। ਟਰੱਕਿੰਗ ਇੰਡਸਟਰੀ ਨਾਲ ਜੁੜਨ ਵਾਲੇ ਨਵੇਂ ਡਰਾਈਵਰਾਂ ਨੂੰ ਸਫਲਤਾਪੂਰਬਕ ਇੱਕਜੁੱਟ ਰੱਖਣ ਲਈ ਇਹ ਸਮਝਣਾ ਕਿ ਸ਼ੁਰੂਆਤੀ ਡਰਾਈਵਰ ਟਰੇਨਿੰਗ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ, ਬੇਹੱਦ ਜ਼ਰੂਰੀ ਹੈ ਤੇ ਇਸ ਰਿਸਰਚ ਨਾਲ 2008 ਤੋਂ ਏਟੀਆਰਆਈ ਦੇ ਅਧਿਐਨ ਨੂੰ ਅਪਡੇਟ ਕੀਤਾ ਜਾ ਸਕੇਗਾ। ਡਰਾਈਵਰਾਂ ਦੀ ਘਾਟ ਨੂੰ ਖ਼ਤਮ ਕਰਨ ਲਈ ਈਬੀ-3 ਵਰਕ ਪਰਮਿਟਸ ਦੀ ਵਰਤੋਂ : ਇਸ ਰਿਸਰਚ ਨਾਲ ਅਮਰੀਕਾ ਤੋਂ ਬਾਹਰ ਤੋਂ ਡਰਾਈਵਰ ਰੱਖਣ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ। ਇਹ ਸੱਭ ਇੰਪਲੌਇਰ ਵੱਲੋਂ ਸਪਾਂਸਰਡ ਈਬੀ-3 ਵਰਕ ਪਰਮਿਟ ਰਾਹੀਂ ਹੋਵੇਗੀ। ਟਰੱਕਿੰਗ ਇੰਡਸਟਰੀ ਉੱਤੇ ਐਸਈਸੀ ਕਲਾਈਮੇਟ ਨਿਯਮ ਦੇ ਪੈਣ ਵਾਲੇ ਪ੍ਰਭਾਵ : ਇਸ ਰਿਸਰਚ ਨਾਲ ਨਵੇਂ ਐਸਈਸੀ ਕਲਾਈਮੇਟ ਨਿਯਮਾਂ ਦੇ ਟਰੱਕਿੰਗ ਇੰਡਸਟਰੀ ਤੇ ਉਨ੍ਹਾਂ ਦੀ ਸਪਲਾਈ ਚੇਨਜ਼ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਤੋਲਿਆ ਜਾਵੇਗਾ। ਇਸ ਦੌਰਾਨ ਸਾਰਾ ਧਿਆਨ ਸੰਭਾਵੀ ਸਕੋਪ 3 ਰਿਪੋਰਟਿੰਗ ਲੋੜਾਂ ਉੱਤੇ ਕੇਂਦਰਿਤ ਕੀਤਾ ਜਾਵੇਗਾ।ਖਾਸਤੌਰ ਉੱਤੇ ਜਨਤਕ ਤੌਰ ਉੱਤੇ ਟਰੇਡ ਕਰਨ ਵਾਲੀਆਂ ਕੰਪਨੀਆਂ ਦੀ ਸਪਲਾਈ ਚੇਨ ਦੀਆਂ ਵਸਤਾਂ ਦੇ ਦਸਤਾਵੇਜ਼ ਤਿਆਰ ਕਰੇਗੀ ਜਿਨ੍ਹਾਂ ਨੇ ਕਾਰਬਨ ਆਊਟਪੁੱਟਸ ਨੂੰ ਹਰ ਹਾਲ ਰਿਪੋਰਟ ਕਰਨਾ ਹੋਵੇਗਾ। ਏਟੀਆਰਆਈ ਦੀ ਰਿਸਰਚ ਐਡਵਾਈਜ਼ਰੀ ਕਮੇਟੀ ਵੱਲੋਂ 15 ਤੇ 16 ਮਾਰਚ ਨੂੰ ਡੱਲਾਸ ਵਿੱਚ ਹੋਈ ਮੀਟਿੰਗ ਵਿੱਚ ਇਨ੍ਹਾਂ ਰਿਸਰਚ ਵਿਸਿ਼ਆਂ ਦੀ ਸੂਚੀ ਤਿਆਰ ਕੀਤੀ ਗਈ ਤੇ ਪਿੱਛੇ ਜਿਹੇ ਕੀਤੀ ਗਈ ਮੀਟਿੰਗ ਵਿੱਚ ਏਟੀਆਰਆਈ ਬੋਰਡ ਨੇ ਇਸ ਸੂਚੀ ਵਿੱਚ ਦਰਜ ਸਿਫਾਰਸ਼ ਕੀਤੇ ਗਏ ਵਿਸਿ਼ਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ।
ਐਕਟ ਰਿਸਰਚ ਦੀਆਂ ਰਿਪੋਰਟਾਂ ਅਨੁਸਾਰ ਮਾਰਚ ਦੇ ਮੁਕਾਬਲੇ ਅਪਰੈਲ ਵਿੱਚ ਟਰੇਲਰ ਆਰਡਰ 58 ਫੀ ਸਦੀ ਤੇਜ਼ੀ ਨਾਲ ਡਿੱਗ ਕੇ 16,100 ਯੂਨਿਟ ਰਹਿ ਗਏ।  ਐਕਟ ਦੇ ਕਮਰਸ਼ੀਅਲ ਵ੍ਹੀਕਲ ਟਰਾਂਸਪੋਰਟੇਸ਼ਨ ਅਨੈਲੇਸਿਸ ਐਂਡ ਰਿਸਰਚ ਡਾਇਰੈਕਟਰ ਫਰੈਂਕ ਮਾਲੀ ਨੇ ਆਖਿਆ ਕਿ ਸੀਜ਼ਨਲ ਰੁਝਾਨ ਅਪਰੈਲ...
ਬਲੂ ਵਾਟਰ ਬ੍ਰਿੱਜ ਉੱਤੇ ਮੁਰੰਮਤ ਦਾ ਕੰਮ 5 ਜੁਲਾਈ ਤੋਂ ਹੋਵੇਗਾ ਸ਼ੁਰੂ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਕੈਰੀਅਰਜ਼ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਫੈਡਰਲ ਬ੍ਰਿੱਜ ਕਾਰਪੋਰੇਸ਼ਨ ਲਿਮਟਿਡ (ਐਫਬੀਸੀਐਲ) ਵੱਲੋਂ ਬਲੂ ਵਾਟਰ ਬ੍ਰਿੱਜ ਉੱਤੇ ਮੁਰੰਮਤ ਦਾ ਕੰਮ 5 ਜੁਲਾਈ, 2023 ਤੋਂ ਸ਼ੁਰੂ ਕੀਤਾ ਜਾਵੇਗਾ ਤੇ ਅਮਰੀਕਾ ਵਾਲੇ ਪਾਸੇ ਇਹ 5 ਅਕਤੂਬਰ, 2023 ਤੱਕ ਚੱਲੇਗਾ। ਕਿਸੇ ਕਿਸਮ ਦੀ ਦਿੱਕਤ ਤੇ ਅੜਿੱਕੇ ਨੂੰ ਖ਼ਤਮ ਕਰਨ ਲਈ ਕੈਨੇਡਾ ਵਾਲੇ ਪਾਸੇ ਇਸ ਨੂੰ ਦੋਵਾਂ ਦਿਸ਼ਾਵਾਂ ਵਿੱਚ ਚਲਾਇਆ ਜਾਵੇਗਾ ਤੇ ਉਸਾਰੀ ਦੌਰਾਨ ਵੀ ਇਸ ਉੱਤੇ ਆਵਾਜਾਈ ਜਾਰੀ ਰੱਖੀ ਜਾਵੇਗੀ। ਇਸ ਮੁਰੰਮਤ ਤੇ ਉਸਾਰੀ ਦੇ ਕੰਮ ਨਾਲ ਟਰੈਵਲਰਜ਼ ਜਾਂ ਲੋਕਲ ਕਮਿਊਨਿਟੀਜ਼ ਲਈ ਕੋਈ ਖਾਸ ਵਿਘਣ ਪੈਣ ਦੀ ਸੰਭਾਵਨਾ ਨਹੀਂ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਯੂਐਸ ਕਸਟਮਜ਼ ਐਂਡ ਬਾਰਡਰ ਪੋ੍ਰਟੈਕਸ਼ਨ (ਸੀਬੀਪੀ) ਵੱਲੋਂ ਕਮਰਸ਼ੀਅਲ ਟਰੈਫਿਕ ਨੂੰ ਤਰਜੀਹ ਦੇਣ ਦੀ ਅਹਿਮੀਅਤ ਨੂੰ ਸਮਝਿਆ ਜਾ ਰਿਹਾ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਹੱਦੋਂ ਆਰ ਪਾਰ ਵਸਤਾਂ ਦੀ ਢੋਆ ਢੁਆਈ ਨੂੰ ਨਿਯਮਿਤ ਤੌਰ ਉੱਤੇ ਚੱਲਦਾ ਰੱਖਿਆ ਜਾਵੇ।  ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਰਵਿਸ ਦੇ ਪੱਧਰ ਨੂੰ ਆਮ ਵਾਂਗ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਲੇਨਜ਼ ਨੂੰ ਖੁੱਲ੍ਹਾ ਰੱਖਿਆ ਜਾਵੇ। ਪੋ੍ਰਜੈਕਟ ਦੌਰਾਨ ਲੇਨ ਤੱਕ ਪਹੁੰਚ ਨੂੰ ਘਟਾਉਣ ਲਈ ਨੈਕਸਸ ਤੇ ਫਾਸਟ ਮੋਟਰਿਸਟਸ, ਬੱਸਾਂ ਆਦਿ ਲਈ ਸਮਰਪਿਤ ਲੇਨ ਦੀ ਉਪਲੱਬਧਤਾ ਬਰਕਰਾਰ ਰੱਖਣ ਵਾਸਤੇ ਵੀ ਉਚੇਚਾ ਉਪਰਾਲਾ ਕੀਤਾ ਜਾ ਰਿਹਾ ਹੈ ਢੋਆ ਢੁਆਈ ਦਾ ਸਮਾਨ 3·35 ਮੀਟਰ (11 ਫੁੱਟ) ਤੋਂ ਘੱਟ ਰੱਖਣ ਦੀ ਹਦਾਇਤ ਵੀ ਦਿੱਤੀ ਜਾਵੇਗੀ।
ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਲਈ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਲਾਗੂ ਕਰਨ ਵਿੱਚ ਹੋਰ ਦੇਰ ਨਹੀਂ ਹੋਵੇਗੀ।ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਕੀਤੀ ਗਈ।ਇਹ ਨਿਯਮ ਪਹਿਲੀ ਜਨਵਰੀ, 2023 ਤੋਂ ਪ੍ਰਭਾਵੀ ਹੋ ਜਾਵੇਗਾ।  ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ...
ਪ੍ਰੋਵਿੰਸ਼ੀਅਲ-ਯੂਐਸ ਬਾਰਡਰ ਕਰੌਸਿੰਗਜ਼ ਉੱਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਅੜਿੱਕਿਆਂ ਨੂੰ ਖ਼ਤਮ ਕਰਨ ਲਈ ਪ੍ਰੋਵਿੰਸ ਨੂੰ ਹੋਰ ਯੋਗ ਬਣਾਉਣ ਵਾਸਤੇ ਓਨਟਾਰੀਓ ਸਰਕਾਰ ਵੱਲੋਂ ਐਮਰਜੰਸੀ ਐਕਟ ਤੋਂ ਬਾਹਰ ਐਨਫੋਰਸਮੈਂਟ ਅਧਿਕਾਰੀਆਂ ਨੂੰ ਹੋਰ ਸ਼ਕਤੀਆਂ ਦੇਣ ਲਈ ਲਿਆਂਦੇ ਨਵੇਂ ਬਿੱਲ ਦਾ...
ਨੌਰਥ ਕੈਂਟਨ : ਨੌਰਥ ਅਮਰੀਕਾ ਦੀ ਸੱਭ ਤੋਂ ਵੱਡੀ ਟੈਂਕ ਟਰੱਕ ਟਰਾਂਸਪੋਰਟਰ ਤੇ ਲੌਜਿਸਟਿਕਸ ਮੁਹੱਈਆ ਕਰਵਾਉਣ ਵਾਲੀ ਕੈਨਨ ਐਡਵਾਂਟੇਜ ਗਰੁੱਪ ਇਨਕਾਰਪੋਰੇਸ਼ਨ (ਕੈਗ) ਵੱਲੋਂ ਪਾਲਜ਼ ਹਾਲਿੰਗ ਲਿਮਟਿਡ ਨੂੰ ਖਰੀਦ ਲਿਆ ਗਿਆ ਹੈ| ਇਹ ਡੀਲ ਕੈਨੇਡੀਅਨ ਸਬਸਿਡਰੀ, ਕੈਗ ਕੈਨੇਡਾ/ਆਰਟੀਐਲ ਵੈਸਟਕੈਨ ਰਾਹੀਂ...
ਨਵੀਂ ਖੋਜ ਤੋਂ ਸਾਹਮਣੇ ਆਇਆ ਹੈ ਕਿ ਐਲਾਨੇ ਗਏ ਟਰੱਕ ਐਨਫੋਰਸਮੈਂਟ ਈਵੈਂਟਸ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ, ਖਾਸਤੌਰ ਉੱਤੇ ਉਦੋਂ ਜਦੋਂ ਮਾਮਲਾ ਵੱਡੇ ਫਲੀਟਸ ਦਾ ਹੁੰਦਾ ਹੈ। “ਟੂ ਅਨਾਊਂਸ ਔਰ ਨੌਟ ਟੂ ਅਨਾਊਂਸ : ਆਰਗੇਨਾਈਜ਼ੇਸ਼ਨਲ ਰਿਸਪਾਂਸਿਜ਼ ਟੂ ਵੇਰੀਡ ਇੰਸਪੈਕਸ਼ਨ ਰੇਜੀਮਜ਼”...