6.3 C
Toronto
Saturday, April 20, 2024
ਨੈਸ਼ਨਲ ਟਰੱਕਿੰਗ ਵੀਕ ਦੀ ਸੁ਼ਰੂਆਤ ਮੌਕੇ ਫੈਡਰਲ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ : ਪਿਛਲੇ ਦੋ ਸਾਲਾਂ ਨੇ ਸਾਨੂੰ ਦਿਖਾ ਦਿੱਤਾ ਹੈ ਕਿ ਮਜ਼ਬੂਤ ਤੇ ਲਚਕਦਾਰ ਸਪਲਾਈ ਚੇਨ ਦਾ ਹੋਣਾ ਕਿੰਨਾ ਜ਼ਰੂਰੀ ਹੁੰਦਾ ਹੈ। ਅਜਿਹੀ ਮਜ਼ਬੂਤ...
ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਲਈ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਲਾਗੂ ਕਰਨ ਵਿੱਚ ਹੋਰ ਦੇਰ ਨਹੀਂ ਹੋਵੇਗੀ।ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਕੀਤੀ ਗਈ।ਇਹ ਨਿਯਮ ਪਹਿਲੀ ਜਨਵਰੀ, 2023 ਤੋਂ ਪ੍ਰਭਾਵੀ ਹੋ ਜਾਵੇਗਾ।  ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ...
15 ਜਨਵਰੀ ਤੱਕ ਸਿਰਫ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨ ਟਰੱਕ ਡਰਾਈਵਰ ਹੀ ਕੈਨੇਡਾ-ਯੂਐਸ ਸਰਹੱਦ ਪਾਰ ਕਰਨ ਵਾਲੇ 650 ਬਿਲੀਅਨ ਡਾਲਰ ਦੇ ਵਪਾਰ ਦਾ ਹਿੱਸਾ ਬਣ ਸਕਣਗੇ ਜੇ ਦੂਜੇ ਲਫਜ਼ਾਂ ਵਿੱਚ ਆਖਿਆ ਜਾਵੇ ਤਾਂ ਸਿਰਫ ਉਨ੍ਹਾਂ ਕੈਨੇਡੀਅਨ ਟਰੱਕ ਡਰਾਈਵਰਾਂ...
ਕੋਵਿਡ-19 ਅਜੇ ਵੀ ਕੈਨੇਡੀਅਨਜ਼ ਨੂੰ ਇਨਫੈਕਟ ਕਰ ਰਿਹਾ ਹੈ। ਕੈਨੇਡਾ ਉਨ੍ਹਾਂ ਦੇਸ਼ਾਂ ਵਿੱਚੋਂ ਸੱਭ ਤੋਂ ਮੂਹਰੇ ਹੈ ਜਿੱਥੋਂ ਦੀ ਸੱਭ ਤੋਂ ਵੱਧ ਆਬਾਦੀ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਫਿਰ ਵੀ, ਇੱਥੇ ਕੋਵਿਡ-19 ਇਨਫੈਕਸ਼ਨ ਦਾ ਅੰਕੜਾ ਵੱਧ ਰਿਹਾ ਹੈ। ਇਹ...
ਇਹ ਆਮ ਧਾਰਨਾ ਹੈ ਕਿ ਮਨੁੱਖ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਆਸਾਨ ਨਹੀਂ ਹੈ, ਅਤੇ ਬਚਪਨ ਤੇ ਜਵਾਨੀ ਦੀਆਂ ਆਦਤਾਂ ਬੁਢਾਪੇ ਤੱਕ ਨਾਲ ਹੀ ਜਾਂਦੀਆਂ ਹਨ। ਪੰਜਾਬੀਆਂ ਦਾ ਹਰਮਨ-ਪਿਆਰਾ ਮਹਾਂਕਾਵਿ 'ਹੀਰ' ਜੋ ਹੀਰ ਤੇ ਰਾਂਝੇ ਦੀ ਪ੍ਰੇਮ-ਗਾਥਾ ਨੂੰ ਬਾਖ਼ੂਬੀ...
ਅਮੈਰੀਕਨ ਟਰੱਕਿੰਗ ਐਸੋਸਿਏਸ਼ਨ (ਏਟੀਏ) ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨੈਸ਼ਨਲ ਵੈਕਸੀਨ ਰਣਨੀਤੀ ਕਾਇਮ ਕਰਦੇ ਸਮੇਂ ਹੋਰਨਾਂ ਅਸੈਂਸ਼ੀਅਲ ਵਰਕਰਜ਼ ਦੀ ਤਰਜ਼ ਉੱਤੇ ਹੀ ਟਰੱਕਿੰਗ ਇੰਡਸਟਰੀ ਦੀ ਵਰਕਫੋਰਸ ਨੂੰ ਵੀ ਵੈਕਸੀਨ ਦੇ ਮਾਮਲੇ ਵਿੱਚ ਤਰਜੀਹ ਦਿੱਤੀ ਜਾਵੇ| ਵਾe੍ਹੀਟ ਹਾਊਸ, ਸੀਡੀਸੀ...
ਅਸਲ ਓਨਰ-ਆਪਰੇਟਰਜ਼ ਦੀ ਜਿੰ਼ਦਗੀ ਨੂੰ ਸੁਖਾਲਾ ਬਣਾਉਣ ਲਈ ਡਬਲਿਊਐਸਆਈਬੀ ਨੇ ਡਿਜ਼ਾਈਨ ਕੀਤਾ ਨਵਾਂ ਕੁਏਸਚਨੇਅਰ ਓਨਰ-ਆਪਰੇਟਰਜ਼ ਦੀ ਜਿ਼ੰਦਗੀ ਨੂੰ ਸੁਖਾਲਾ ਬਣਾਉਣ ਲਈ ਡਬਲਿਊਐਸਆਈਬੀ ਨੇ ਨਵਾਂ ਟਰਾਂਸਪੋਰਟੇਸ਼ਨ ਵਰਕਰ/ ਇੰਡੀਪੈਂਡੈਂਟ ਆਪਰੇਟਰ ਸਟੇਟਸ ਕੁਏਸਚਨੇਅਰ ਤੇ ਡਸੀਜ਼ਨ ਲੈਟਰ ਡਿਜ਼ਾਈਨ ਕੀਤਾ ਹੈ। ਓਟੀਏ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਪਬਲਿਕ ਅਫੇਅਰਜ਼ ਜੌਨਾਥਨ ਬਲੈਖ਼ਮ ਨੇ ਆਖਿਆ ਕਿ ਅਸਲ ਓਨਰ-ਆਪਰੇਟਰਜ਼ ਦੇ ਸਿਰ ਤੋਂ ਪ੍ਰਸ਼ਾਸਕੀ ਬੋਝ ਘਟਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਪਰ ਓਟੀਏ ਦੇ ਪਰੀਪੇਖ ਤੋਂ ਅਸੀਂ ਇੰਪਲੌਈ ਡਰਾਈਵਰਜ਼, ਜਿਹੜੇ ਕੰਪਨੀ ਦੇ ਇਕਿਉਪਮੈਂਟ ਨੂੰ ਆਪਰੇਟ ਕਰਦੇ ਹਨ ਤੇ ਜਿਹੜੇ ਅਸਲ ਓਨਰ-ਆਪਰੇਟਰ ਨਹੀਂ ਹੁੰਦੇ, ਦੀ ਗਲਤ ਵਰਗ ਵੰਡ ਨਾਲ ਨਜਿੱਠਣ ਲਈ ਵੀ ਮਦਦ ਕਰਦੇ ਹਾਂ। ਅਸਲ ਆਜ਼ਾਦ ਆਪਰੇਟਰਜ਼ (ਓਨਰ-ਆਪਰੇਟਰ) ਨੂੰ ਹੁਣ ਜਦੋਂ ਵੀ ਕਿਸੇ ਫੈਸਲੇ ਬਾਰੇ ਦਰਖ਼ਾਸਤ ਕੀਤੀ ਜਾਵੇਗੀ ਤਾਂ ਉਨ੍ਹਾਂ ਨੂੰ ਸਿਰਫ ਇੱਕ ਸਟੇਟਸ ਕੁਏਸਚਨੇਅਰ ਮੁਕੰਮਲ ਕਰਨ ਦੀ ਹੀ ਲੋੜ ਹੋਵੇਗੀ। ਇੱਕ ਵਾਰੀ ਪੁਸ਼ਟੀ ਹੋਣ ਤੋਂ ਬਾਅਦ ਉਹ ਸਟੇਟਸ ਤੈਅ ਕਰਨ ਵਾਲੇ ਇਸ ਪੱਤਰ ਨੂੰ ਸਾਰੇ ਬਾਅਦ ਵਾਲੇ ਕਾਂਟਰੈਕਟਸ ਦੇ ਨਵੇਂ ਸਿਧਾਂਤਾਂ (ਪ੍ਰਿੰਸੀਪਲਜ਼) ਨਾਲ ਵਰਤਣ ਦੇ ਸਮਰੱਥ ਹੋਣਗੇ। ਇਸ ਪ੍ਰਕਿਰਿਆ ਦੇ ਨਾਲ ਉਨ੍ਹਾਂ ਨੂੰ ਗੱਡੀ ਦਾ ਆਇਡੈਂਟੀਫਿਕੇਸ਼ਨ ਨੰਬਰ (ਵਿੰਨ) ਵੀ ਮੁਹੱਈਆ ਕਰਵਾਉਣਾ ਹੋਵੇਗਾ ਤੇ ਵਰਕਰ ਦਾ ਸਟੇਟਸ ਉਸ ਸਮੇਂ ਤੱਕ ਵਿੰਨ ਨਾਲ ਜੁੜਿਆ ਰਹੇਗਾ ਜਿਨ੍ਹਾਂ ਚਿਰ ਉਹ ਗੱਡੀ ਉਸ ਦੀ ਮਲਕੀਅਤ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਇੱਕ ਵਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਓਨਰ-ਆਪਰੇਟਰਜ਼ ਨੂੰ ਮੁਹੱਈਆ ਕਰਵਾਇਆ ਜਾਣ ਵਾਲਾ ਜੈਨੇਰਿਕ ਲੈਟਰ ਉਸ ਸੂਰਤ ਵਿੱਚ ਜਾਇਜ਼ ਹੋਵੇਗਾ ਜੇ ਪੱਤਰ ਉੱਤੇ ਦਰਜ ਵਿੰਨ ਉਸ ਵ੍ਹੀਕਲ ਨਾਲ ਮੇਲ ਖਾਂਦਾ ਹੋਵੇਗਾ ਜਿਹੜਾ ਉਨ੍ਹਾਂ ਦੇ ਕਾਂਟਰੈਕਟਸ ਲਈ ਵਰਤਿਆ ਜਾ ਰਿਹਾ ਹੋਵੇਗਾ। ਇਸ ਲਈ, ਕਿਸ ਚੀਜ ਨੂੰ ਮੁਕੰਮਲ ਕਰਨ ਤੇ ਮੁਹੱਈਆ ਕਰਵਾਏ ਜਾਣ ਦੀ ਲੋੜ ਹੈ? 1· ਇਸ ਕੁਏਸਚਨੇਅਰ, ਜਿਸ ਉੱਤੇ ਤੁਹਾਡੇ ਦਸਤਖ਼ਤ ਹੋਣ, ਦਾ ਮੁਕੰਮਲ ਵਰਜ਼ਨ (ਓਨਰ-ਆਪਰੇਟਰ/ਡਰਾਈਵਰ ਵੱਲੋਂ ਖੁਦ) ਤੇ ਜਿਸ ਕੰਪਨੀ ਨਾਲ ਤੁਹਾਡਾ ਮੌਜੂਦਾ ਕਾਂਟਰੈਕਟ ਹੈ। 2· ਲਾਇਸੰਸ ਪਲੇਟ ਦੀ ਕਾਪੀ ਤੇ ਪਰਮਿਟ ਦਾ ਵ੍ਹੀਕਲ ਵਾਲਾ ਹਿੱਸਾ (ਓਂਨਰਸਿ਼ਪ) 3· ਜੇ ਯੋਗ ਹੋਵੇ ਤਾਂ ਤੁਹਾਡੇ ਵ੍ਹੀਕਲ ਦੀ ਲੀਜ਼ ਦੀ ਜਾਂ ਰੈਂਟਲ ਅਗਰੀਮੈਂਟ ਦੀ ਕਾਪੀ ਇਸ ਕੁਏਸਚਨੇਅਰ ਨੂੰ ਮੁਕੰਮਲ ਕਰਨ ਤੋਂ ਬਾਅਦ, ਜੇ ਇਹ ਨਿਰਧਾਰਤ ਹੋ ਜਾਂਦਾ ਹੈ ਕਿ ਤੁਸੀਂ ਆਜ਼ਾਦ ਆਪਰੇਟਰ ਹੋ, ਤਾਂ ਤੁਹਾਨੂੰ ਯੋਗ ਵਿੰਨ ਸਮੇਤ ਇੱਕ ਡਸੀਜ਼ਨ ਲੈਟਰ ਮੁਹੱਈਆ ਕਰਵਾਇਆ ਜਾਵੇਗਾ। ਜੇ ਕਿਸੇ ਵੀ ਸਮੇਂ ਕਿਸੇ ਨਵੇਂ ਵ੍ਹੀਕਲ/ ਵਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਨਵਾਂ ਕੁਏਸਚਨਏਅਰ ਮੁਕੰਮਲ ਕਰਨਾ ਹੋਵੇਗਾ ਤੇ ਆਜ਼ਾਦ ਆਪਰੇਟਰ ਵਜੋਂ ਸਟੇਟਸ ਨੂੰ ਜਾਰੀ ਰੱਖਣ ਦੀ ਪੁਸ਼ਟੀ ਕਰਨ ਲਈ ਨਵਾਂ ਫੈਸਲਾ ਜਾਰੀ ਕੀਤਾ ਜਾਵੇਗਾ। ਨਵੇਂ ਕੁਏਸਚਨੇਅਰ ਨੂੰ ਡਾਊਨਲੋਡ ਕਰਨ ਜਾਂ ਹੋਰ ਜਾਣਕਾਰੀ ਹਾਸਲ ਕਰਨ ਲਈ wsib.ca ਉੱਤੇ ਜਾਓ। 
ਪਹਿਲੀ ਜਨਵਰੀ ਤੋਂ ਤੀਜੀ ਧਿਰ ਵੱਲੋਂ ਮਾਨਤਾ ਪ੍ਰਾਪਤ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮਾਂ ਦੇ ਲਾਗੂ ਹੋਣ ਨਾਲ ਕੈਨੇਡਾ ਵਿੱਚ ਟਰੱਕ ਡਰਾਈਵਰਜ਼ ਤੇ ਕਮਰਸ਼ੀਅਲ ਟਰੱਕਸ ਲਈ ਬਹੁਤੇ ਪ੍ਰੋਵਿੰਸਾਂ ਵਿੱਚ ਆਰਜ਼ ਆਫ ਸਰਵਿਸ ਨਿਯਮਾਂ ਦੀ ਪਾਲਣਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ...
ਆਟੋਮੇਟਿਡ ਸਪੀਡ ਐਨਫੋਰਸਮੈਂਟ (ਏਐਸਈ) ਸਿਸਟਮ ਤਹਿਤ ਸਿਟੀ ਆਫ ਟੋਰਾਂਟੋ ਵੱਲੋਂ ਸਕੂਲਾਂ ਨੇੜੇ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਇਸ ਹਫਤੇ ਟਿਕਟਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ| ਏਐਸਈ ਅਜਿਹਾ ਆਟੋਮੈਟਿਕ ਸਿਸਟਮ ਹੈ ਜਿਹੜਾ ਕੈਮਰੇ ਤੇ ਰਫਤਾਰ ਮਾਪਣ ਵਾਲੀ ਡਿਵਾਈਸ ਰਾਹੀਂ ਨਿਰਧਾਰਤ ਹੱਦ ਨਾਲੋਂ ਜ਼ਿਆਦਾ ਤੇਜ਼ ਰਫਤਾਰ ਨਾਲ ਜਾ ਰਹੀਆਂ ਗੱਡੀਆਂ, ਇੱਥੋਂ ਤੱਕ ਕਿ ਕਮਰਸ਼ੀਅਲ ਟਰੱਕਾਂ ਦੀਆਂ ਤਸਵੀਰਾਂ ਲੈ ਲੈਂਦਾ ਹੈ| ਸਿਟੀ ਦਾ ਕਹਿਣਾ ਹੈ ਕਿ ਇਨ੍ਹਾਂ ਤਸਵੀਰਾਂ ਦਾ ਮੁਲਾਂਕਣ ਪ੍ਰੋਵਿੰਸ਼ੀਅਲ ਅਫੈਂਸ ਆਫੀਸਰਜ਼ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਗੱਡੀ ਭਾਵੇਂ ਕੋਈ ਵੀ ਚਲਾ ਰਿਹਾ ਹੋਵੇ ਪਰ ਟਿਕਟ ਗੱਡੀ ਦੇ ਮਾਲਕ ਨੂੰ ਜਾਰੀ ਕਰ ਦਿੱਤੀ ਜਾਂਦੀ ਹੈ| ਦੋਸ਼ੀ ਪਾਏ ਜਾਣ ਉੱਤੇ, ਇੱਕਮਾਤਰ ਸਜ਼ਾ ਜੁਰਮਾਨਾ ਹੈ-ਕੋਈ ਡੀਮੈਰਿਟ ਅੰਕ ਨਹੀਂ ਜਾਰੀ ਕੀਤੇ ਜਾਂਦੇ ਤੇ ਨਾ ਹੀ ਇਸ ਨਾਲ ਗੱਡੀ ਦੇ ਰਜਿਸਟਰਡ ਮਾਲਕ ਦੇ ਡਰਾਈਵਿੰਗ ਰਿਕਾਰਡ ਉੱਤੇ ਹੀ ਕੋਈ ਅਸਰ ਪੈਂਦਾ ਹੈ| ਮੌਜੂਦਾ ਲੋਕੇਸ਼ਨਾਂ ਤੇਜ਼ ਰਫਤਾਰੀ ਤੇ ਹਾਦਸਿਆਂ ਸਬੰਧੀ ਡਾਟਾ ਦੇ ਆਧਾਰ ਉੱਤੇ ਚੁਣੀਆਂ ਗਈਆਂ ਹਨ| ਰੁਝਾਨ ਇਹ ਹੈ ਕਿ ਕੈਮਰੇ ਰੀਅਰ ਲਾਇਸੰਸ ਪਲੇਟ ਦੀ ਤਸਵੀਰ ਲੈ ਲੈਂਦੇ ਹਨ| ਟਰੈਕਟਰ, ਟਰੇਲਰਜ਼ ਦੇ ਮਾਮਲੇ ਵਿੱਚ, ਕਿਉਂਕਿ ਟਰੇਲਰ ਹਾਈਵੇਅ ਟਰੈਫਿਕ ਐਕਟ ਤਹਿਤ ਮੋਟਰ ਵ੍ਹੀਕਲ ਦੀ ਵੰਨਗੀ ਵਿੱਚ ਨਹੀਂ ਆਉਂਦਾ, ਟਿਕਟਾਂ ਉਸ ਸਮੇਂ ਹੀ ਜਾਰੀ ਕੀਤੀਆਂ ਜਾਂਦੀਆਂ ਹਨ ਜੇ ਟਰੈਕਟਰ ਦੀ ਰੀਅਰ ਲਾਇਸੰਸ ਪਲੇਟ ਨਜ਼ਰ ਆਉਂਦੀ ਹੋਵੇ| ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਸਕੂਲਾਂ ਨੇੜੇ ਏਐਸਈ ਦੀ ਵਰਤੋਂ ਦਾ ਸਮਰਥਨ ਕਰਦੀ ਹੈ| ਇਸ ਦੇ ਨਾਲ ਹੀ ਆਪਣੇ ਸਾਰੇ ਮੈਂਬਰਾਂ ਨੂੰ ਸਕੂਲਾਂ ਤੇ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਰਫਤਾਰ ਦੀ ਹੱਦ ਦਾ ਧਿਆਨ ਰੱਖਣ ਲਈ ਹੱਲਾਸ਼ੇਰੀ ਦਿੰਦੀ ਹੈ|
ਟਰੱਕਰਜ਼ ਅਗੇਂਸਟ ਟਰੈਫਿਕਿੰਗ (ਟੀਏਟੀ) ਦੇ ਨੁਮਾਇੰਦਿਆਂ ਵੱਲੋਂ ਇਸ ਹਫਤੇ ਥੋੜ੍ਹੀ ਦੇਰ ਲਈ ਮਿਸੀਸਾਗਾ ਵਿੱਚ ਰੁਕ ਕੇ ਇਸ ਮੁੱਦੇ ਉੱਤੇ ਜਾਗਰੁਕਤਾ ਫੈਲਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਮਨੁੱਖੀ ਸਮਗਲਿੰਗ ਦੀ ਗਲੋਬਲ ਮਹਾਂਮਾਰੀ ਨਾਲ ਲੜਨ ਵਿੱਚ ਕੈਨੇਡੀਅਨ ਟਰੱਕਿੰਗ ਇੰਡਸਟਰੀ ਕਿਵੇਂ ਮਦਦ...