2018 ਵਿੱਚ ਸਮਰੱਥਾ ਘਟੇਗੀ ਅਤੇ ਟਰੱਕਿੰਗ ਰੇਟ ਵੱਧਣਗੇ

Trucking Trend in 2018 will be favorable for carriers
Trucking Trend in 2018 will be favorable for carriers

ਲੱਗਦੈ ਹੈ ਕਿ ਇਹ ਸਾਲ ਉੱਤਰੀ ਐਮੇਰਿਕਨ ਟਰੱਕ ਲੋਡ ਲਈ ਇੱਕ ਮਜ਼ਬੂਤ ਹੋਵੇਗਾ ਅਤੇ ਜਿਹੜੀਆਂ 2005 ਤੋਂ
ਲੈਕੇ 2010 ਤੱਕ ਟਰੱਕ ਲੋਡ ਕੀਮਤਾਂ ਸਨ ਇਸ ਸਾਲ ਉਸ ਤੋਂ ਵੀ ਵੱਧ ਰਹਿਣਗੀਆਂ। ਇਨਵੈਸਟਮੈਂਟ ਫਰਮ ਰੋਬੇਰਟ
ਡਬਲਯੂ ਬੈਰਡ ਐਂਡ ਕੰਪਨੀ ਦੇ ਸੀਨੀਅਰ ਖੋਜ ਨਿਰੀਖਕ ਬੇਂਜਾਮਿਨ ਹਾਰਟਫੋਰਡ ਨੇ ਐਟਲਾਂਟਾ ਵਿੱਚ ਐਸ ਐਮ ਸੀ3
2018 ਜੰਪ ਸਟਾਰਟ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਇਸ ਸਾਲ ਦੇ ਆਰਥਿਕ ਸਰਕਲ ਵਿੱਚ ਅਸੀਂ ਸਾਰੇ
ਰਿਕਾਰਡ ਤੋੜਾਂਗੇ। ਉਹਨਾਂ ਦੇ ਨਾਲ ਆਰਥਿਕ ਸਲਾਹਕਾਰ ਡੋਨਾਲਡ ਰਾਟਾਜਕਜ਼ੈਕ ਨੇ ਕਿਹਾ ਕਿ ਉੱਤਰੀ ਚਾਲੂ ਸਾਲ
ਦੌਰਾਨ ਐਮੇਰਿਕਾ ਵਿੱਚ ਕੱਚੇ ਮਾਲ ਜਾਂ ਮਾਲ ਦੀ ਮੰਗ ਜ਼ਿਆਦਾ ਵਧਣੀ ਹੈ ਅਤੇ ਸਮਰੱਥਾ ਘੱਟ ਹੋਣ ਨਾਲ ਭਾੜੇ
ਦੀਆਂ ਕੀਮਤਾਂ ਵਿੱਚ ਕੁਝ ਵਾਧਾ ਵੀ ਹੋਵੇਗਾ। ਇਹ ਸਾਲ ਲੱਗਦਾ ਹੈ ਕਿ ਟਰੱਕ ਲੋਡ ਅਤੇ ਐਲ ਟੀ ਐਲ ਲਈ ਕੀਮਤਾਂ
ਵਜੋਂ 2005 ਤੋਂ 2010 ਤੱਕ ਨਾਲੋਂ ਮਜ਼ਬੂਤ ਰਹੇਗਾ ਜਦੋਂ ਈਂਧਨ ਕੀਮਤਾਂ ਨੂੰ ਕੱਢ ਕੇ 4 ਤੋਂ 5 ਫੀਸਦੀ ਦਾ ਉਛਾਲ
ਹੋਇਆ ਸੀ। ਉਹਨਾਂ ਕਿਹਾ ਕਿ ਨਿਰੀਖਕ ਇਸ ਸਾਲ 5 ਫੀਸਦੀ ਤੋਂ ਵਧਣ ਦਾ ਅਨੁਮਾਨ ਲਗਾ ਰਹੇ ਹਨ ਜਦ ਕਿ
ਸਾਡੀ ਪੇਸ਼ਨਗੋਈ 10 ਫੀਸਦੀ ਤੱਕ ਵਾਧੇ ਦੀ ਹੈ। ਜੇ ਵਾਧਾ ਥੋੜੀ ਹੋਰ ਰਫ਼ਤਾਰ ਫੜਦਾ ਹੈ ਤਾਂ ਸਾਨੂੰ ਆਉਂਦੀ ਸਪਰਿੰਗ
ਤੱਕ ਸਮਰੱਥਾ ਅਤੇ ਇੰਟਰਮਾਡਲ ਸੇਵਾਵਾਂ ਦੇ ਮਾਮਲੇ ਵਿੱਚ ਥੋੜੀ ਮੁਸ਼ਕਲ ਆ ਸਕਦੀ ਹੈ। ਉਹਨਾਂ ਕਿਹਾ ਕਿ ਇਸ ਤਰਾਂ
ਦੇ ਹਾਲਾਤ ਵਿੱਚ ਅਕਸਰ ਕੀਮਤਾਂ ਪ੍ਰਤੀ ਨੈਗੋਸੇਸ਼ਨ ਹੁੰਦੀ ਹੈ ਕਿ ਕਿੰਨੀਆਂ ਲੈਣੀਆਂ ਹਨ ਕਿਉਂਕਿ ਸਾਨੂੰ ਮਿਹਨਤ ਦਾ ਸਹੀ ਮੁੱਲ ਚਾਹੀਦਾ ਹੈ। ਜੇ ਇਹ ਕੀਮਤਾਂ ਦਾ ਉਛਾਲ 2018 ਦੌਰਾਨ ਇਸੇ ਤਰਾਂ ਰਿਹਾ ਤਾਂ ਇਹ 2019 ਤੇ 2020 ਤੱਕ ਜਾਰੀ ਰਹੇਗਾ ਅਤੇ ਆਰਥਿਕ ਮੰਦਵਾੜੇ ਦੀ ਕੋਈ ਸੰਭਾਵਨਾ ਨਹੀਂ ਲੱਗਦੀ। ਉਹਨੇ ਡਰਾਈਵਰਾਂ ਲਈ ਈ ਐਲ ਡੀ ਦਾ ਲਾਜ਼ਮੀਕਰਣ, ਇਨਵੋਟੇਰੀ ਦੀ ਕਮੀ, ਇੰਡਸਟਰੀਅਲ ਉਤਪਾਦ ਵਿੱਚ ਵਾਧੇ ਅਤੇ ਫ਼ਿਊਲ ਦੀਆਂ ਕੀਮਤਾਂ ਵਿੱਚ ਵਾਧੇ ਵਰਗੇ ਮੁਦਿਆਂ ਨੂੰ ਵੀ ਪ੍ਰਗਟਾਇਆ। ਪਰ ਰਾਟਾਜਕਜ਼ੈਕ ਨੇ ਕਿਹਾ ਕਿ ਆਰਥਿਕਤਾ ਇੱਕ ਬਹੁਤ ਵੱਡਾ ਸੂਤਰ ਹੈ ਅਤੇ ਯੂ ਐਸ ਦੀ ਜੀ ਡੀ ਪੀ ਵਿੱਚ ਬੀਤੇ ਵਰ੍ਹੇ ਦੇ ਚੌਥੇ ਕੁਆਰਟਰ ਵਿੱਚ 3;1 ਫੀਸਦੀ ਦਾ ਵਾਧਾ ਹੋਇਆ ਹੈ।