ਹੈਨਕੁੱਕ ਵੱਲੋਂ ਐਮ ਏ ਟੀ ਐਸ ਦੌਰਨ ਟਰੱਕ ਟਰੇਲਰ ਦੇ ਨਵੇਂ ਟਾਇਰ ਜਾਰੀ

ਹੈਨਕੁੱਕ ਵੱਲੋਂ ਐਮ ਏ ਟੀ ਐਸ ਦੌਰਨ ਟਰੱਕ ਟਰੇਲਰ ਦੇ ਨਵੇਂ ਟਾਇਰ ਜਾਰੀ
ਹੈਨਕੁੱਕ ਵੱਲੋਂ ਐਮ ਏ ਟੀ ਐਸ ਦੌਰਨ ਟਰੱਕ ਟਰੇਲਰ ਦੇ ਨਵੇਂ ਟਾਇਰ ਜਾਰੀ

ਪਿਛਲੇ ਦਿਨੀਂ ਹੈਨਕੁੱਕ ਟਾਇਰ ਨੇ ਲੌਜ਼ਵਿਲੇ ਵਿਖੇ ਹੋਏ ਮਿਡ-ਐਮੇਰਿਕਾ ਟਰੱਕਿੰਗ ਸ਼ੋਅ (ਐਮ ਏ ਟੀ ਐਸ) ਦੌਰਨ ਟਰੱਕ ਟਰੇਲਰ ਦੇ ਨਵੇਂ ਟਾਇਰ ਜਾਰੀ ਕੀਤੇ। ਇਹਨਾਂ ਟਾਇਰਾਂ ਵਿੱਚਾਂ ਵਿੱਚ ਸਮਾਰਟ ਫਲੈਕਸ ਏ ਐਚ35, ਇੱਕ ਨਵਾਂ ਆਲ-ਸੀਜ਼ਨ ਰੋਡ ਟਾਇਰ ਵੱਖ ਵੱਖ ਸੜਕ ਹਾਲਤਾਂ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ ਜਿਸ ਦਾ ਉਦੇਸ਼ ਟਰੱਕ ਸੁਧਰੀ ਹੋਈ ਟਰੈਕਸ਼ਨ ਨਾਲ ਡਰਾਈਵਰਾਂ ਨੂੰ ਪ੍ਰਤੀ ਗੈਲਨ ਵਧੇਰੇ ਮਾਈਲੇਜ਼ ਦੇਣਾ ਹੈ। ਹੈਨਕੁੱਕ ਦੇ ਪੂਰਬੀ ਕਮਰਸ਼ੀਅਲ ਨਿਰਦੇਸ਼ਕ ਅਨੀਤਾ ਮਿਗਿਨੀਜ਼ ਦਾ ਕਹਿਣਾ ਸੀ ਕਿ ਟਾਇਰ ਦੇ ਵਿਸ਼ੇਸ਼ ਟਰੈੱਡ ਡੀਜ਼ਾਈਨ ਅਤੇ ਮਲਟੀ-ਥ੍ਰੀ-ਡਾਇਮੈਨਸ਼ਨਲ ਸਾਈਪਸ ਨਾਲ ਟਰੈਕਸ਼ਨ ਵਧਦੀ ਹੈ ਜਿਸ ਨਾਲ ਡਰਾਈਵਰ ਨੂੰ ਘੱਟ ਈਂਧਨ ਨਾਲ ਵੱਧ ਮਾਈਲੇਜ਼ ਮਿਲਦੀ ਹੈ। ਇਸ ਉੱਤਮ ਦਰਜੇ ਦੇ ਟਾਇਰ ਦੀ ਕਾਰਗੁਜ਼ਾਰੀ ਨਾਲ ਇਕਸਾਰ ਚਲਾਈ ਮਿਲਦੀ ਹੈ ਜਿਸ ਦੀ ਵਧੀਆ ਹੈਂਡਲਿੰਗ ਅਤੇ ਚੰਗੇ ਬੈੱਡ ਪ੍ਰੋਫ਼ਾਇਲ ਹੋਣ ਕਰਕੇ ਰੀਟਰੈੱਡਾਬਿਲਿਟੀ ਬਹੁਤ ਹੀ ਵਧੀਆ ਹੁੰਦੀ ਹੈ। ਹੈਨਕੁੱਕ ਨੇ ਆਪਣੇ ਆਲ-ਪੋਜ਼ੀਸ਼ਨ ਈ3 ਮੈਕਸ ਏ ਐਲ 21 ਟਾਇਰ ਅਤੇ ਆਲ-ਪੋਜ਼ੀਸ਼ਨ ਟੀ ਐਲ 21 ਟਰੇਲਰ ਟਾਇਰ ਦੀ ਪ੍ਰਦਰਸ਼ਨੀ ਵੀ ਕੀਤੀ। ਇਹ ਦੋਹਵੇਂ ਵੀ ਇੱਕਸਾਰ ਚਲਾਈ ਸਦਕਾ ਲੰਬੇ ਰੂਟ ਲਈ ਬੜੇ ਹੀ ਢੁਕਵੇਂ ਟਾਇਰ ਹਨ। ਏ ਐਲ 21 ਦੀ ਸਿਖ਼ਰ ਦੀ ਕੇਰਫ਼ ਵਧੀਆ ਟਰੈਕਸ਼ਨ ਨਾਲ ਟੀਅਰਿੰਗ ਤੇ ਕਰੈਕਿੰਗ ਤੋਂ ਬਚਾਅ ਕਰਦੀ ਹੈ ਜਦ ਕਿ ਇਸ ਦੀਆਂ ਕਿਨਾਰੇ ਵਾਲੇ ਗਰੂਵਜ਼ ਦੀਆਂ ਪੱਧਰੀਆਂ ਲਾਈਨਾਂ ਈਂਧਨ ਕਿਫ਼ਇਤ ਵਿੱਚ ਵਾਧਾ ਕਰਦੀਆਂ ਹਨ। ਅਨੀਤਾ ਦਾ ਕਹਿਣਾ ਸੀ ਕਿ ਸਾਈਡ ਦੀ ਡੀਕਪਲਿੰਗ ਗਰੂਵ ਕਿਸੇ ਵੀ ਅਸਾਵੇਂ ਆਕਾਰ ਨੂੰ ਦਿਸ਼ਾ ਵਿੱਚ ਰੱਖ ਕੇ ਜੰਮ ਕੇ ਚੱਲਣ ਵਿੱਚ ਮਦਦ ਕਰਦੀ ਹੈ ਤੇ ਵਧੀਆ ਕਾਰਗੁਜ਼ਾਰੀ ਦਰਸਾਉਂਦੀ ਹੈ। ਮਿਕਗਿਨੀਜ਼ ਦਾ ਕਹਿਣਾ ਸੀ ਕਿ ਏ ਐਲ 21 ਟਾਇਰਾਂ ਵਿੱਚ ਦੂਜੇ ਮੁਕਾਬਲੇ ਦੇ ਟਾਇਰਾਂ ਵਿੱਚ ਇਹ ਅੰਤਰ ਹੈ ਕਿ ਇਸ ਵਿੱਚ ਵੱਧ ਸਪੇਸ ਹੋਣ ਕਰਕੇ ਸੱਤ ਸਾਲ ਤੱਕ ਅਨਲਿਮਟਡ ਰੀਟਰੈੱਡਬਿਲੀਟੀ ਸਹਿਣ ਦੀ ਸਮਰੱਥਾ ਹੈ।