ਹੀਨੋ ਆਟੋਕਾਰਾਂ ਨੇ ਵਿਸ਼ੇਸ਼ ਟਰੱਕਾਂ ਨੂੰ ਰੀਕਾਲ ਕੀਤਾ

ਹੀਨੋ ਆਟੋਕਾਰਾਂ ਨੇ ਵਿਸ਼ੇਸ਼ ਟਰੱਕਾਂ ਨੂੰ ਰੀਕਾਲ ਕੀਤਾ
ਹੀਨੋ ਆਟੋਕਾਰਾਂ ਨੇ ਵਿਸ਼ੇਸ਼ ਟਰੱਕਾਂ ਨੂੰ ਰੀਕਾਲ ਕੀਤਾ

ਨੈਸ਼ਨਲ ਹਾਈਵੇਅ ਟਰੈਫ਼ਿਕ ਸੇਫ਼ਟੀ ਐਡਮਨਿਸਟਰੇਸ਼ਨ ਦਸਤਾਵੇਜ਼ਾਂ ਅਨੁਸਾਰ ਆਟੋਕਾਰ ਵੱਲੋਂ 1,300 ਤੋਂ ਵੱਧ ਆਪਣੇ ਕਲਾਸ 8 ਸਵੀਅਰ ਸਰਵਿਸ ਟਰੱਕਸ ਅਤੇ 45 ਦੇ ਕਰੀਬ ਕਲਾਸ 6 ਤੇ 7 ਹੀਨੋ ਟਰੈਕਟਰਾਂ ਨੂੰ ਰੀਕਾਲ ਕੀਤਾ ਜਾ ਰਿਹਾ ਹੈ। ਆਟੋਕਾਰ ਰੀਕਾਲ ਨਾਲ ਸਾਲ 2014-2018 ਦੇ ਕਰੀਬ ਫ਼ੈਕਟਰੀ ਇਨਸਟਾਲਡ ਮੇਥੈਨੇ ਡੀਟੈਕਸ਼ਨ ਸਿਸਟਮ ਵਾਲੇ 1,300 ਦੇ ਕਰੀਬ ਮਾਡਲ ਪ੍ਰਭਾਵਿਤ ਹੋਣਗੇ। ਆਟੋਕਾਰ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਵਿੱਚ ਹਾਰਨੇਸ ਅਤੇ ਮੀਥੈਨੇ ਡੀਟੈਕਟਰ ਲਈ ਸਰਕਟ ਪ੍ਰੋਟੈਕਸ਼ਨ ਯਥਾਯੋਗ ਨਾ ਹੋਵੇ। ਇਹਨਾਂ ਵਿੱਚ ਵਾਧੂ ਕਰੰਟ ਲਿਜਾਣ ਵਾਲੀ ਵਾਇਰਿੰਗ ਹਾਰਨੇਸ ਦੇ ਓਵਰਹੀਟ ਹੋਣ ਨਾਲ ਅੱਗ ਲੱਗਣ ਦਾ ਖ਼ਤਰਾ ਹੋ ਸਕਦਾ ਹੈ। ਆਟੋਕਾਰ ਵੱਲੋਂ ਮਾਲਿਕਾਂ ਨੂੰ 13 ਅਪਰੈਲ ਤੋਂ ਸੂਚਨਾ ਭੇਜੀ ਜਾ ਰਹੀ ਹੈ ਅਤੇ ਡੀਲਰ ਇਸ ਨੂੰ ਸਹੀ ਕਰਨ ਲਈ 10 ਐਂਪਾਇਰ ਦੇ ਫ਼ਿਊਜ਼ ਨੂੰ 3 ਐਂਪਾਇਰ ਦੇ ਫ਼ਿਊਜ਼ ਨਾਲ ਮੁੱਫ਼ਤ ਬਦਲਣਗੇ। ਮਾਲਿਕ ਆਟੋਕਾਰ ਦੇ ਕਸਟਮਰ ਸਰਵਿਸ ਨਾਲ 1-888-218-3611 ਜਾਂ 1-877-973-3486 ਤੇ ਸੰਪਰਕ ਕਰ ਸਕਦੇ ਹਨ ਜਿਸ ਦਾ ਰੀਕਾਲ ਨੰਬਰ ਏ ਸੀ ਐਕਸ-1801 ਹੈ ਜਦ ਕਿ ਐਨ ਐਚ ਟੀ ਐਸ ਏ ਦਾ ਰੀਕਾਲ ਨੰਬਰ 18ਵੀ165 ਹੈ। ਹੀਨੋ ਮੋਟਰਜ਼ ਸੇਲਜ਼ ਯੂ ਐਸ ਏ ਨੇ ਵੀ ਸਾਲ 2018-19 ਦੇ 45 ਮਾਡਲ ਰੀਕਾਲ ਕੀਤੇ ਹਨ ਜਿੰਨਾਂ ਦੇ ਇੰਜਨ ਕੋਡ ਐਈ8ਜੇ, ਐਨ ਜੇ8ਜੇ ਅਤੇ ਐਨ ਵੀ8ਜੇ ਹਨ। ਪ੍ਰਭਾਵਿਤ ਟਰੱਕ ਮਾਡਲਾਂ ਵਿੱਚ ਦੀ ਕਲਾਸ 6 268, ਦੀ ਕਲਾਸ 6 268 ਏ ਅਤੇ ਦੀ ਕਲਾਸ 7 338 ਸ਼ਾਮਿਲ ਹਨ। ਇਹਨਾਂ ਟਰੱਕਾਂ ਵਿੱਚ ਹੋ ਸਕਦਾ ਹੈ ਕਿ ਵਾਲਵ ਟਰੇਨ ਐਡਜਸਟਮੈਂਟ ਸਕ੍ਰਿਊ ਲਾਕ ਸਹੀ ਮਿਣਤੀ ਵਿੱਚ ਟਾਈਟ ਨਾ ਹੁੰਦਾ ਹੋਵੇ ਜਿਸ ਨਾਲ ਇਸ ਦੇ ਢਿਲੇ ਹੋਣ ਤੇ ਇੰਜਨ ਨੂੰ ਨੁਕਸਾਨ ਹੋਣ ਨਾਲ ਇੰਜਨ ਬੰਦ ਹੋ ਸਕਦਾ ਹੈ। ਹੀਨੋ ਇਸ ਸੰਬੰਧੀ ਮਾਲਿਕਾਂ ਨੂੰ 9 ਅਪਰੈਲ ਨੂੰ ਸੂਚਿਤ ਕਰੇਗਾ ਅਤੇ ਡੀਲਰ ਲਾਕ ਨੱਟ ਨੂੰ ਚੈੱਕ ਕਰਨਗੇ। ਇਸ ਦੌਰਾਨ ਜੇ ਖ਼ਰਾਬੀ ਪਾਈ ਈ ਤਾਂ ਇੰਜਨਾਂ ਨੂੰ ਮੁਫ਼ਤ ਬਦਲੀ ਕੀਤਾ ਜਾਵੇਗਾ। ਇਸ ਲਈ ਹੀਨੋ ਦੇ ਕਸਟਮਰ ਸਰਵਿਸ ਨਾਲ ਰੀਕਾਲ ਨੰਬਰ ਏ9ਕਿਊ0 ਦੱਸ ਕੇ ਫੋਨ ਨੰਬਰ 1-248-699-9390 ਸੰਪਰਕ ਕੀਤਾ ਜਾ ਸਕਦਾ ਹੈ।