ਸੀ ਵੀ ਐਸ ਏ ਦੀ ਬਰੇਕ ਇੰਸਪੈਕਸ਼ਨ ਮੌਕੇ 21 ਫੀਸਦੀ ਗੱਡੀਆਂ ਵਿੱਚ ਨੁਕਸ ਲੱਭੇ

510

ਆਟਵਾਬੀਤੇ ਦਿਨੀਂ ਕਮਰਸ਼ੀਅਲ ਵਹੀਕਲ ਸੇਫ਼ਟੀ ਇਨਫੋਰਸਮੈਂਟ (ਸੀਵੀਐਸਏ) ਵੱਲੋਂ ਬਿਨਾਂ ਕਿਸੇ ਨੂੰ ਜਾਣਕਾਰੀ ਦਿੱਤੇ ਬਰੇਕ ਸੁਰੱਖਿਆ ਵਜੋਂ ਇੱਕ ਰੋਜ਼ਾ ਅਚਨਚੇਤੀ ਚੈਕਿੰਗ ਕੀਤੀ ਗਈ ਜਿਸ ਵਿੱਚ 79 ਫੀਸਦੀ ਕਮਰਸ਼ੀਅਲ ਗੱਡੀਆਂ ਬਿਨਾਂ ਕਿਸੇ ਗੰਭੀਰ ਨੁਕਸ ਤੋਂ ਪਾਈਆਂ ਗਏ ਜਦ ਕਿ 21 ਫੀਸਦੀ ਗੱਡੀਆਂ ਦੀਆਂ ਬਰੇਕਾਂ ਵਿੱਚ ਨੁਕਸ ਨਿਕਲੇ। ਸੀ ਵੀ ਐਸ ਏ ਨੇ ਉਕਤ ਇੱਕ ਰੋਜ਼ਾ ਅਚਨਚੇਤੀ ਚੈਕਿੰਗ ਕੈਨੇਡਾ ਦੇ 10 ਅਤੇ ਅਮਰੀਕਾ ਦੇ 43 ਅਧਿਕਾਰ ਖ਼ੇਤਰਾਂ ਵਿੱਚ ਇੱਕੋ ਸਮੇਂ ਕੀਤੀ।ਇਸ ਮੌਕੇ 9524 ਕਮਰਸ਼ੀਅਲ ਗੱਡੀਆਂ ਦੀ ਚੈਕਿੰਗ ਕੀਤੀ ਗਈ ਜਿੰਨਾਂ ਵਿੱਚੋਂ 1146 ਦੀਆਂ ਬਰੇਕਾਂ ਵਿੱਚ ਨੁਕਸ ਸੀ ਇਹਨਾਂ ਵਿੱਚ 391 ਟਰੱਕਾਂ ਟਰੈਕਟਰ, 487 ਟਰੇਲਰ, 57 ਬੱਸਾਂ, ਅਤੇ 723 ਹਾਈਡਰਾਲਿਕਬਰੇਕਾਂ ਵਾਲੇ ਏਬੀਐਸ ਟਰਾਂਸਗਰੈਸ਼ਨਜ਼ ਵਾਲੇ ਟਰੱਕ ਸ਼ਾਮਿਲ ਹਨ। ਸੀਵੀਐਸਏ ਵੱਲੋਂ ਆਪਣੀ ਅਗਲੀ ਇੱਕ ਰੋਜ਼ਾ ਸੁਰੱਖਿਆ ਦਿਵਸ ਇੰਸਪੇਕਸ਼ਨ 7 ਸਤੰਬਰ ਨੂੰ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ ਯਤਨਾਂ ਦਾ ਮੁੱਖ ਮੰਤਵ ਉੱਤਰੀ ਅਮਰੀਕਾ ਵਿੱਚ ਚੱਲਦੀਆਂ ਕਮਰਸ਼ੀਅਲ ਗੱਡੀਆਂ ਵਿੱਚ ਬਰੇਕ ਸੁਰੱਖਿਆ ਵਿੱਚ ਸੁਧਾਰ ਪ੍ਰਤੀ ਜਾਗਰੂਕਤਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਖਿੱਤੇ ਵਿੱਚ ਰੋਡਸਾਈਡ ਇੰਸਪੈਕਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਨੁਕਸਾਨਦੇਹ ਗੱਡੀਆਂ ਮਿਲਦੀਆਂ ਹਨ।