ਸੀ ਟੀ ਏ ਵੱਲੋਂ ਫ਼ੈਡਰਲ ਈ ਐਲ ਡੀ ਨੀਤੀ ਦੇ ਐਲਾਨ ਦਾ ਸਵਾਗਤ

CTA Appreciates Fed ELD Announcement; Motivates Uniform Support by All Provinces
CTA Appreciates Fed ELD Announcement; Motivates Uniform Support by All Provinces

ਕੈਨੇਡੀਅਨ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਸਰਕਾਰ ਦੇ ਆਵਾਜਾਈ ਮੰਤਰੀ ਮਾਰਕ ਗੈਰਨੀਊ ਦੇ ਗੱਜ਼ਟ-1 ਵਿੱਚ ਸ਼ਾਮਿਲ ਕੀਤੇ ਉਸ ਡਾਇਲੈਕਟ ਦਾ ਸਵਾਗਤ ਕੀਤਾ ਗਿਆ ਹੈ ਜਿਸ ਜਿਸ ਰਾਹੀਂ ਟਰੱਕਿੰਗ ਬਿਜ਼ਨੈਸ ਵਿੱਚ ਇਲੈਕਟਰੋਨਿਕ ਲੋਗਿੰਗ ਡੀਵਾਈਸ ਗੈਜ਼ੇਟਸ (ਈ ਐਲਡੀ’ਜ਼) ਨੂੰ ਲਾਗੂ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਲਾਇੰਸ ਹੁਣ ਪਹਿਲ ਦੇ ਆਧਾਰ ‘ਤੇ ਕੈਨੇਡਾ ਭਰ ਵਿੱਚ ਟਰੱਕਿੰਗ ਖ਼ੇਤਰ ਵਿੱਚ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਵਿੱਢੇਗੀ। ਇਸ ਸੰਬੰਧੀ ਕੈਲਗਰੀ ਵਿੱਚ ਅੋਰਲਿਕਸ ਇੰਕ ਦੇ ਮਾਲਿਕ ਤੇ ਲੀਡਰ ਅਤੇ ਸੀਟੀਏ ਦੇ ਚੇਅਰ ਗੇਨੇ ਅੋਰਲਿਕ ਨੇ ਕਿਹਾ ਕਿ ਸੀ ਟੀ ਏ ਨੂੰ ਇਸ ਗੱਲ ਦਾ ਇਲਮ ਹੈ ਕਿ ਮੰਤਰੀ ਮਾਰਕ ਗੈਰਨੀਊ ਇਸ ਸੁਰੱਖਿਆ ਅਧਾਰਿਤ ਤਕਨਾਲੋਜੀ ਨੂੰ ਜਲਦੀ ਤੋਂ ਜਲਦੀ ਲਾਗੂ ਹੋਇਆ ਵੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕੈਨੇਡਾ ਗੱਜ਼ਟ1 ਦੇ ਪ੍ਰੋਸੈੱਸਿੰਗ ਸਮੇਂ ਦੌਰਾਨ ਅਸੀਂ ਆਪਣੇ ਵੱਲੋਂ ਮਾਰਕ ਗੈਰਨੀਊ ਦੇ ਇਸ ਸੁਰੱਖਿਆ ਵਿਯਨ ਨੂੰ ਇੰਡਸਟਰੀ ਦੇ ਹਰ ਸਾਂਝੀਦਾਰ ਨਾਲ ਸਾਂਝਿਆਂ ਕਰਾਂਗੇ। ਇਸ ਗੱਜ਼ਟ-1 ਦੇ ਵਿਚਾਰ ਦੇਣ ਦੇ ਸਮੇਂ ਦੌਰਾਨ ਟਰਾਂਸਪੋਰਟ ਕੈਨੇਡਾ ਇਸ ਨੂੰ ਲਾਗੂ ਕਰਨ ਦੀ ਮਿਤੀ ਤੱਕ ਲਾਸਟ ਲੀਡ ਵੰਡ ਦੇਵੇਗਾ। ਸੀ ਟੀ ਏ ਸਰਕਾਰ ਨੂੰ ਕੈਨੇਡਾ ਭਰ ਵਿੱਚ ਸਰਕਾਰਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰੇਗਾ ਕਿ ਉਹ ਤਕਨਾਲੋਜੀ ਅਪਨਾਉਣ ਦੇ ਚੱਲ ਰਹੇ ਅਭਿਆਨ ਨੂੰ ਮੱਠਾ ਨਾ ਪੈਣ ਦੇਣ। ਸੀ ਟੀ ਏ ਦੇ ਮੁਖੀ ਸਟੀਫ਼ਨ ਲੈਸਕੋਵਸਕੀ ਦਾ ਕਹਿਣਾ ਸੀ ਕਿ ਸੀ ਟੀ ਏ ਚਾਹੁੰਦਾ ਹੈ ਕਿ ਈ ਐਲ ਡੀ’ਜ਼ ਨੂੰ ਦੇਸ਼ ਭਰ ਵਿੱਚ ਪੂਰੀ ਤਰਾਂ ਲਾਗੂ ਕੀਤਾ ਜਾਵੇ। ਉਕਤ ਗੱਜ਼ਟ ਵਿੱਚ ਸੀ ਟੀ ਏ, ਪ੍ਰੋਵਿੰਸ਼ੀਅਲ ਅਧਿਕਾਰੀਆਂ, ਈ ਐਲ ਡੀ ਸਪਲਾਇਰਜ਼, ਤੋਂ ਬਿਨਾਂ ਉਨਟੈਰੀਓ ਕੇਵਲ ਅਜਿਹਾ ਸੂਬਾ ਹੈ ਜਿਸ ਦੇ ਆਵਾਜਾਈ ਮੰਤਰੀ ਵੱਲੋਂ ਈ ਐਲ ਡੀ ਦੇ ਹੱਕ ਵਿੱਚ ਆਪਣੀ ਇੰਨਪੁੱਟ ਪਾਈ ਗਈ ਹੈ। ਕੈਨੇਡਾ ਦੇ ਦੂਸਰੇ ਹਿੱਸਿਆਂ ਵਿੱਚ ਅਜਿਹੇ ਕਿਸੇ ਐਲਾਨ ਦੀ ਘਾਟ ਇਸ ਪ੍ਰਣਾਲੀ ਨੂੰ ਅਪਨਾਉਣ ਦੀ ਰਫ਼ਤਾਰ ਅਤੇ ਕੈਨੇਡਾ ਗੱਜ਼ਟ 2 ਦੀ ਛਪਾਈ ਉੱਤੇ ਆਪਣਾ ਅਸਰ ਪਾ ਸਕਦੀ ਹੈ। ਲੈਸਕੋਵਸਕੀ ਦਾ ਕਹਿਣਾ ਸੀ ਕਿ ਈ ਐਲ ਡੀ ਤਕਨਾਲੋਜੀ ਦੇ ਲਾਗੂ ਹੋਣ ਨਾਲ ਜਿਥੇ ਉਨੀਂਦਰੇਪਣ ਵਿੱਚ ਹੋਣ ਵਾਲੇ ਖ਼ਤਰਨਾਕ ਹਾਦਸਿਆਂ ਨੂੰ ਠੱਲ੍ਹ ਪਵੇਗੀ ਉਥੇ ਡਰਾਈਵਰਾਂ ਦੇ ਕੰਮ ਕਰਨ ਦੇ ਘੰਟਿਆਂ ਵਿੱਚ ਇਕਸਾਰਤਾ ਆਵੇਗੀ। ਅੱਜ ਜਦੋਂ ਹਰ ਸੂਬਾ ਅਜਿਹੇ ਹਾਦਸਿਆਂ ਨੂੰ ਘਟਾਉਣ ਦੇ ਰਸਤੇ ਲੱਭ ਰਿਹਾ ਹੈ ਉਸ ਸਮੇਂ ਸਾਡੀ ਇਹ ਰਾਇ ਹੈ ਕਿ ਸਾਰੇ ਸੂਬਿਆਂ ਦੇ ਆਵਾਜਾਈ ਮੰਤਰੀਆਂ ਨੂੰ ਚਾਹੀਦਾ ਹੈ ਕਿ ਉਹ ਮਾਰਕ ਗੈਰਨੀਊ ਦੀ ਪ੍ਰਤੀਬੱਧਤਾ ਨੂੰ ਸਭ ਨਾਲ ਸਾਂਝਿਆਂ ਕਰਨ ਤਾਂ ਜੋ ਇਸ ਮਹੱਤਵਪੂਰਨ ਕਾਨੂੰਨ ਨੂੰ ਜਿੰਨੀ ਜਲਦੀ ਹੋ ਸਕੇ ਪੂਰੀ ਤਰਾਂ ਲਾਗੂ ਕੀਤਾ ਜਾ ਸਕੇ। ਇਸੇ ਖ਼ਾਹਿਸ਼ ਨੂੰ ਪੂਰਿਆਂ ਕਰਨ ਲਈ ਸੀ ਟੀ ਏ ਨੇ ਹਾਲ ਵਿੱਚ ਹੀ ਟਰਾਂਸਪੋਰਟੇਸ਼ਨ ਤੇ ਰੋਡ ਸੇਫ਼ਟੀ ਲਈ ਜਿੰਮੇਵਾਰ ਮੰਤਰੀਆਂ ਕੌਂਸਲ ਨੂੰ ਹੇਠ ਲਿਖੇ ਮੁੱਦਿਆਂ ‘ਤੇ ਗੌਰ ਕਰਨ ਲਈ ਕਿਹਾ ਹੈ:

 

-ਜਿੰਨੀ ਛੇਤੀ ਸੰਭਵ ਹੋ ਸਕੇ ਈ ਐਲ ਡੀ ਸੰਬੰਧੀ ਤਜ਼ਵੀਜ਼ ਸ਼ੁਦਾ ਫ਼ੈਡਰਲ ਨਿਯਮ ਦੇ ਹੱਕ ਵਿੱਚ ਐਲਾਨ ਕੀਤਾ ਜਾਵੇ।

-ਈ ਐਲ ਡੀ ਨਿਯਮ ਲਾਗੂ ਕਰਨ ਸੰਬੰਧੀ ਟਾਈਮ ਫਰੇਮ ਅਤੇ ਲਾਜ਼ਮੀਕਰਨ ਦਾ ਪੱਤਰ ਜਨਤਕ ਤੌਰ ਤੇ ਸਾਰੇਕੈਰੀਅਰਜ਼ ਨੂੰ ਭੇਜਿਆ ਜਾਵੇ।

-ਪਹਿਲ ਦੇ ਆਧਾਰ ‘ਤੇ ਫ਼ੈਡਰਲ ਨਿਯਮ (ਸਮੇਤ ਫ਼ੈਡਰਲ ਮਿਆਰਾਂ ਵਾਲੀਆਂ ਕਿਸੇ ਕਿਸਮ ਦੀ ਛੋਟਾਂ ਦੇ) ਅਧਾਰਿਤ ਪ੍ਰੋਵਿੰਸ਼ੀਅਲ ਨਿਯਮ/ਕਾਨੂੰਨ ਬਣਾਏ ਜਾਣ।

-ਜਿੰਨੀ ਜਲਦੀ ਹੋ ਸਕੇ ਈ ਐਲ ਡੀ ਸੰਬੰਧੀ ਸਿਖਿਆ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।

-ਜਿੰਨਾਂ ਸੂਬਿਆਂ ਵਿੱਚ ਅਜੇ ਕਾਗਜ਼ਾਂ ਵਾਲੀ ਲਾਗ ਬੁੱਕ ਦੀ ਛੋਟ ਦਾ ਸਮਾਂ ਚੱਲ ਰਿਹਾ ਹੋਵੇ ਉਥੇ ਕੰਮ ਕਰਨ ਦੇ ਘੰਟਿਆਂ ਦੀ ਪੜਤਾਲ ਨੂੰ ਯਕੀਨੀ ਬਣਾਇਆ ਜਾਵੇ। ਚੇਅਰ ਅੋਰਲਿਕ ਦਾ ਕਹਿਣਾ ਸੀ ਕਿ ਈ ਐਲ ਡੀ ਲਾਗੂ ਕਰਨ ਦਾ ਯੂਐਸ  ਤਜਰਬਾ ਦੱਸਦਾ ਹੈ ਕਿ ਭਾਵੇਂ ਇਸ ਲਈ ਦੋ ਸਾਲ ਦਾ ਸਮਾਂ ਨਿਧਾਰਿਤ ਕੀਤਾ ਗਿਆ ਸੀ ਪਰ ਸਾਡੇ ਖ਼ੇਤਰ ਦੇ ਕੁਝ ਅਜਿਹੇ ਲੋਕ ਹੋਣਗੇ ਜਿਹੜੇ ਅਜੇ ਵੀ ਇਹਨਾਂ ਡੀਵਾਈਸਜ਼ ਨੂੰ ਲਗਵਾ ਨਹੀਂ ਸਕੇ। ਜਦ ਕਿ ਸਾਨੂੰ ਚਾਹੀਦਾ ਹੈ ਕਿ ਈ ਐਲ ਡੀ ਸੰਬੰਧੀ ਨਿਰਧਾਰਿਤ ਸਮਾਂ ਸੀਮਾਂ ਅਤੇ ਸ਼ਰਤਾਂ ਪ੍ਰਤੀ ਆਦਰ ਪ੍ਰਗਟ ਕਰਦਿਆਂ ਇਹਨਾਂ ਨੂੰ ਅਪਨਾਈਏ। ਸੀ ਟੀ ਏ ਵੱਲੋਂ ਦੋ ਅਜਿਹੀਆਂ ਵੀਡੀਓਜ਼ ਦਾ ਵੀ ਨਿਰਮਾਣ ਕਤਾ ਗਿਆ ਜਿੰਨਾਂ ਵਿੱਚ ਈ ਐਲ ਡੀ’ਜ਼ ਦੇ ਸਪਲਾਈ ਚੇਨ ਤੇ ਪੈਣ ਵਾਲੇ ਪ੍ਰਭਾਵ ਵਿਸਥਾਰ ਵਿੱਚ ਦਰਸਾਇਆ ਗਿਆ ਹੈ। ਏਬੀਸੀ ਆਫ਼ ਈ ਐਲ ਡੀ’ਜ਼ ਨਾਂ ਦੀ ਪਹਿਲੀ ਵੀਡੀਓ (ਫ਼ਰੈਂਚ ਭਾਸ਼ਾ ਵਿੱਚ ਵੀ ਉਪਲੱਬਧ) ਵਿੱਚ ਫਲੀਟਸ ਦੇ ਪੇਪਰਾਂ ਵਾਲੀ ਲਾਗ ਬੁੱਕ ਤੋਂ ਈ ਐਲ ਡੀ’ਜ਼ ਵੱਲ ਜਾਣ ਵਾਲੇ ਮੁੱਦਿਆਂ ਨੂੰ ਦਰਸਾਇਆ ਗਿਆ ਹੈ; ਜਦ ਕਿ ਦੂਸਰੀ ਵੀਡੀਓ ਵਿੱਚ ਇਹ ਵਿਖਾਇਆ ਗਿਆ ਹੈ ਕਿ ਕਿਵੇਂ ਸ਼ਿਪਰਜ਼ ਨੂੰ ਕੈਰੀਅਰਜ਼ ਵਧੀਆ ਤਰੀਕੇ ਨਾਲ ਵਿਸਥਾਰ ਦੇ ਸਕਦੇ ਹਨ ਹਨ ਅਤੇ ਕਿਵੇਂ ਈ-ਲਾਗ ਬੁੱਕ ਸੰਸਾਰ ਵਿੱਚ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।ਇਸ ਮੌਕੇ ਸੀਟੀਏ ਵੱਲੋਂ ਵਿੰਡਸਰ ਦੇ ਸਟੀਵ ਅੋਨਡੇਜਕੋ, (ਅੋਨਫਰਟੇਟ ਲੋਜਿਸਟਿਕਸ ਦੇ ਮੁਖੀ ਤੇ ਉਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੇ ਚੇਅਰ), ਐਰਨੋਲਡ ਬ੍ਰਦਰਜ਼ ਟਰਾਂਸਪੋਰਟ, ਵਿੰਨੀਪੈੱਗ ਤੇ ਮੈਨੀਟੋਬਾ ਟਰੱਕਿੰਗ ਐਸੋਸੀਏਸ਼ਨ ਦੇ ਚੇਅਰ ਗੈਰੀ ਐਰਨੋਲਡ, ਐਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ ਦੇ ਚੇਅਰ ਤੇ ਕੇਨੈਨ ਐਡਵਾਂਟੇਜ ਗਰੁੱਪ ਦੇ ਗਰੈਂਟ ਮਿਸ਼ੈੱਲ ਦਾ ਧੰਨਵਾਦ ਕਰਨ ਦੇ ਨਾਲ ਨਾਲ ਮੰਤਰੀ ਗੈਰਨਿਊ ਨੂੰ ਈ ਐਲ ਡੀ’ਜ਼ ਦੀ ਕਾਰਜ ਪ੍ਰਕ੍ਰਿਆ ਵਿਖਾਉਣ ਵਾਲੇ ਕਰਿਸਕਾ ਟਰਾਂਸਪੋਰਟੇਸ਼ਨ ਡਰਾਈਵਰ ਤੇ ਓਟੀਏ ਰੋਡਨਾਈਟ ਦੇ ਲਾਊਸ ਕੈਰੇਟੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਸਮੇਤ ਐਲ ਬੌਗਟੋ ਤੇ ਟਰੇਲਕੋਨ ਲੀਜ਼ਿੰਗ ਟੀਮ ਦਾ ਉਕਤ ਸਮਾਗਮ ਆਯੋਜਿਤ ਕਰਨ ਲਈ ਧੰਨਵਾਦ ਕੀਤਾ।